www.sabblok.blogspot.com
ਮੋਗਾ,
19 ਮਈ, (ਕਸ਼ਿਸ਼ ਸਿੰਗਲਾ) - ਮੋਗਾ ਵਧੀਕ ਜਿਲ੍ਹਾ ਚੋਣਅਫਸਰ-ਕਮ-ਵਧੀਕ ਡਿਪਟੀ
ਕਮਿਸ਼ਨਰ ਅਮਿਤ ਕੁਮਾਰ ਦੀ ਨਿਗਰਾਨੀ ਹੇਠ ਅੱਜ ਸਥਾਨਕ ਡੀ ਐਮ ਕਾਲਜ ਵਿਖੇ ਜਿਲ੍ਹਾ
ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਗਿਣਤੀਕਾਰ ਅਮਲੇ ਨੂੰ
ਰੀਹਰਸਲ ਕਰਵਾਈ ਗਈ। ਇਸ ਮੌਕੇ 'ਤੇ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਮੋਗਾ-ਕਮ-ਉਪ
ਮੰਡਲ ਮੈਜਿਸਟ੍ਰੇਟ ਧਰਮਕੋਟ ਅਜਮੇਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕੁਲਵੰਤ
ਸਿੰਘ, ਤਹਿਸੀਲਦਾਰ ਚੋਣਾਂ ਅੰਜੂ ਬਾਲਾ ਅਤੇ ਪ੍ਰੋ ਬਲਵਿੰਦਰ ਸਿੰਘ ਮੌਜੂਦ ਸਨ। ਵਧੀਕ
ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 21 ਮਈ ਨੂੰ ਜ਼ਿਲ੍ਹੇ 'ਚ ਵੱਖ-ਵੱਖ
ਥਾਵਾਂ 'ਤੇ ਸਥਾਪਿਤ ਕੀਤੇ ਗਏ 5 ਗਿਣਤੀ ਕੇਂਦਰਾਂ 'ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਉਹਨਾਂ ਸਮੂੰਹ ਗਿਣਤੀਕਾਰ ਅਮਲੇ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਸੁਹਿਰਦਤਾ ਨਾਲ ਨਿਭਾਉਣ
ਅਤੇ ਉਹਨਾਂ ਦੀ ਡਿਊਟੀ ਕਿਸੇ ਵੀ ਜੋਨ ਵਿੱਚ ਲਗਾਈ ਜਾ ਸਕਦੀ ਹੈ। ਇਸ ਮੌਕੇ 'ਤੇ ਪ੍ਰੋ
ਬਲਵਿੰਦਰ ਸਿੰਘ ਨੇ ਗਿਣਤੀਕਾਰ ਅਮਲੇ ਨੂੰ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰ-ਪੂਰਵਿਕ
ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬੈਲਟ ਬਕਸੇ ਨੂੰ ਖੋਲਣ ਤੋਂ ਪਹਿਲਾਂ ਚੋਣ
ਉਮੀਦਵਾਰਾਂ ਦੇ ਕਾਊਟਿੰਗ ਏਜੰਟਾਂ ਨੂੰ ਇਸ ਦਾ ਨਿਰੀਖਣ ਕਰਵਾ ਦਿੱਤਾ ਜਾਵੇ ਕਿ ਬੈਲਟ
ਬਕਸੇ ਨੂੰ ਲੱਗੀ ਸੀਲ ਸਹੀਂ ਹੈ ਅਤੇ ਇਹ ਨਿਰਧਾਰਿਤ ਪੋਲਿੰਗ ਬੂਥ ਨਾਲ ਸਬੰਧਿਤ ਹੈ।
ਉਹਨਾਂ ਇਹ ਵੀ ਦੱਸਿਆ ਕਿ ਬੈਲਟ ਪੇਪਰਾਂ ਦੇ ਵੱਖ ਵੱੱਖ ਰੰਗਾਂ ਦੇ 50-50 ਦੇ ਬੰਡਲ
ਬਨਾਉਣ ਉਪਰੰਤ ਬੈਲਟ ਪੇਪਰ ਅਕਾਊਂਟ ਮਿਲਾ ਲਿਆ ਜਾਵੇ ਅਤੇ ਫ਼ਿਰ ਗਿਣਤੀ ਸ਼ੁਰੂ ਕੀਤੀ
ਜਾਵੇ।




No comments:
Post a Comment