jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 23 May 2013

ਬਲਾਕ ਸੰਮਤੀ ਜਿੱਤਣ ਵਾਲਾ ਫੱਕਰ ਬਿਰਤੀ ਦਾ ਬੰਦਾ ਹੈ ਪਿੰਡ ਨੈਣੇਵਾਲ ਦਾ ਕੁਲਵੰਤ ਕੰਤਾਂ

www.sabblok.blogspot.com

ਪਹਿਲੀ ਵਾਰ ਸਿਆਸਤ ਵਿੱਚ ਲੋਕਾਂ ਨੇ ਧਰਾਇਆ ਪੈਰ ਸਭ ਵਿੰਗ ਵਲ ਤੋਂ ਪਰ੍ਹੇ ਹੈ ਕੰਤਾਂ
altਭਦੌੜ/ਸ਼ਹਿਣਾ, 23 ਮਈ, (ਸਾਹਿਬ ਸੰਧੂ) - ਪਹਿਲੀ ਵਾਰ ਸਿਆਸਤ ਵਿੱਚ ਪੈਰ ਧਰ ਜਿੱਤ ਪ੍ਰਾਪਤ ਕਾਰਨ ਵਾਲਾ ਬਰਨਾਲਾ ਜਿਲ੍ਹਾ ਦੇ ਪਿੰਡ ਨੈਣੇਵਾਲ ਦਾ ਕੁਲਵੰਤ ਸਿੰਘ ਕੰਤਾਂ ਜੋ ਕਿ ਸਭ ਤੋਂ ਅਲੱਗ ਤੇ ਫੱਕਰ ਬਿਰਤੀ ਵਾਲਾ ਇਨਸਾਨ ਹੈ ਜਿਸ ਤੇ ਰੱਬ ਨੇ ਮਹਿਰ ਕੀਤੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਤਕੜੀ ਟੱਕਰ ਹੋਣ ਦੇ ਵਾਵਜੂਦ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੁਲਵੰਤ ਸਿੰਘ ਕੰਤਾਂ ਆਪਣੇ ਵਿਰੋਧੀਆਂ ਤੋਂ ਵੱਡੀ ਗਿਣਤੀ ਨਾਲ ਜਿੱਤਿਆ। ਚੋਣ ਕੰਪੈਨ ਵੇਲੇ ਕੁਲਵੰਤ ਸਿੰਘ ਅਕਸਰ ਪਿੰਡ ਦੇ ਵੋਟਰਾਂ ਨੂੰ ਅਪੀਲ ਕਰਨ ਦੀ ਬਜ਼ਾਏ ਇਹੀ ਕਹਿੰਦਾ ਸੀ ਕਿ ਲੋਕ ਪਾਉਣਗੇ ਵੋਟਾਂ ਉਸ ਨੂੰ ਓਹੀ ਲੋਕਾਂ ਦੇ ਕੰਮ ਕਰਾਕੇ ਦੇਵੇਗਾ ਤੇ ਉਹਨਾਂ ਦੇ ਖੜ੍ਹੇਗਾ ਅਖੀਰ ਲੋਕਾਂ ਨੇ ਫੱਕਰ ਇਨਸਾਨ ਕੰਤਾਂ ਨੂੰ ਸਾਥ ਦੇ ਵੱਧ ਵੋਟਾਂ ਨਾਲ ਜਿੱਤ ਦਿਵਾਈ। ਇਹ ਵੀ ਦਸਣਾ ਬਣਦਾ ਹੈ ਕਿ ਕੁਲਵੰਤ ਸਿੰਘ ਕੰਤਾਂ ਸਿੱਧਾ ਸਧਾਰਨ ਦੇਸੀ ਜੱਟ ਹੈ ਤੇ ਆਸ ਪਾਸ ਦੇ ਸਹਿਯੋਗੀਆਂ ਨੇ ਮੱਲੋ ਜੋਰੀ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਖੜ੍ਹਾ ਕਰ ਦਿੱਤਾ ਤੇ ਵਿਰੋਧੀਆਂ ਨੂੰ ਲੱਗਿਆ ਕਿ ਇਸ ਨੂੰ ਹਰਾਉਣਾ ਬਹੁਤਾ ਮੁਸ਼ਕਿਲ ਨਹੀ ਪਰ ਹੋਇਆ ਉਲਟ ਹੁਣ ਤਾਂ ਅੱਗੇ ਦੇਖਦੇ ਹਾਂ ਕੁਲਵੰਤ ਸਿੰਘ ਲੋਕਾਂ ਦਾ ਕੀ ਕੀ ਸਵਾਰਦਾ ਹੈ। ਪਿੰਡ ਵਾਸੀਆਂ ਵਿੱਚ ਵੀ ਕੰਤਾਂ ਦੀ ਜਿੱਤ ਦੀ ਦੁੱਗਣੀ ਖੁਸ਼ੀ ਪਾਈ ਜਾ ਰਹੀ ਹੈ।

No comments: