jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 23 May 2013

ਗੁਰੂਆਂ ਖਿਲਾਫ ਵਰਤੇ ਹਾਰਡ ਕੌਰ ਨੇ ਅਪਮਾਨਜਨਕ ਸ਼ਬਦ ਤੇ ਸਿੱਖ ਨੌਜਵਾਨਾਂ ਨੂੰ ਕੱਢੀਆਂ ਸਟੇਜ ਤੋਂ ਗਾਲ੍ਹਾਂ |

www.sabblok.blogspot.com
ਗੁਰੂਆਂ ਖਿਲਾਫ ਵਰਤੇ ਹਾਰਡ ਕੌਰ ਨੇ ਅਪਮਾਨਜਨਕ ਸ਼ਬਦ
ਗਗਨਦੀਪ ਸੋਹਲ ਚੰਡੀਗੜ੍ਹ, 22 ਮਈ : ਅੱਜ ਰਾਤ ਨੂੰ ਰੈਪਰ ਤੇ ਬਾਲੀਵੁੱਡ ਗਾਇਕਾ ਹਾਰਡ ਕੌਰ ਪੂਰੀ ਤਰ੍ਹਾਂ ਮਰਿਆਦਾ ਭੁੱਲ ਗਈ ਤੇ ਸ਼ੋਹਰਤ ਦੇ ਨਸ਼ੇ ਚ ਉਸ ਨੇ ਨਾ ਸਿਰਫ ਸਟੇਜ ਤੋਂ ਸਿੱਖ ਨੌਜਵਾਨ ਨੂੰ ਗਾਲਾਂ ਕੱਢੀਆਂ ਬਲਕਿ ਸਰਦਾਰਾਂ ਦੀ ਧੀ ਹੋਣ ਦੇ ਬਾਵਜੂਦ ਉਸ ਨੇ ਸਿੱਖਾਂ, ਸਿੱਖਾਂ ਦੀ ਦਾੜੀ, ਇਥੋਂ ਤੱਕ ਕਿ ਗੁਰੂ ਸਾਹਿਬਾਨ ਖਿਲਾਫ ਇਕ ਅਪਮਾਨਜਨਕ ਟਿੱਪਣੀ ਵੀ ਕਰ ਦਿਤੀ| ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿਖੇ ਵੇਰਾ ਮੋਡਾ ਦੇ ਲਾਂਚ ਦੇ ਪ੍ਰੋਗਰਾਮ ਦੌਰਾਨ ਜਦੋਂ ਹਾਰਡ ਕੌਰ ਸਟੇਜ ਤੇ ਆਪਣੇ ਬੇਢਬੇ ਬੇਸਿਰ ਪੈਰ ਦੇ ਗੀਤ ਗਾ ਰਹੀ ਸੀ ਤਾਂ ਇਕ ਸਰਦਾਰ ਲੜਕੇ ਵਲੋਂ ਉਸ ਨੂੰ ਸਿੰਘ ਇਜ ਕਿੰਗ ਗੀਤ ਗਾਉਣ ਦੀ ਰਿਕੁਐਸਟ ਕੀਤੀ ਪਰ ਹਾਰਡ ਕੌਰ ਨੇ ਗੀਤ ਗਾਉਣ ਦੀ ਬਜਾਏ ਉਸ ਲੜਕੇ ਨੂੰ ਭੈਣ ਦੀ ਗਾਲ ਕੱਢ ਦਿਤੀ ਤੇ ਲਗਾਤਾਰ ਗਾਲ੍ਹਾਂ ਕੱਢਦੀ ਰਹੀ| ਇਹੀ ਨਹੀਂ ਇਸ ਤੋਂ ਬਾਦ ਉਸ ਨੇ ਇਕ ਸਰਦਾਰ ਮੁੰਡੇ ਦੀ ਦਾੜੀ ਤੇ ਵੀ ਇਕ ਭੱਦੀ ਟਿਪਣੀ ਕਰਦਿਆਂ ਕਿਹਾ ਕਿ ਉਸ ਦੀ ਦਾੜੀ ਕਾਰਨ ਉਹ ਉਸ ਨਾਲ... (ਇਸ ਤੋਂ ਅੱਗੇ ਦੇ ਲਫਜ਼ ਲਿਖਣੇ ਸ਼ੋਭਾ ਨਹੀਂ ਦਿੰਦੇ| ਹਾਰਡ ਕੌਰ ਨੇ ਸਾਰੀਆਂ ਹੱਦਾਂ ਤਾਂ ਉਦੋਂ ਟੱਪ ਦਿੱਤੀਆਂ ਜਦੋਂ ਦੋ ਜਹਾਨ ਦੇ ਬਾਲੀ ਬਾਦਸ਼ਾਹ ਦਰਵੇਸ਼ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਖਿਲਾਫ ਉਸ ਨੇ ਭੱਦੀ ਟਿੱਪਣੀ ਕਰ ਦਿਤੀ| ਉਸ ਨੇ ਸਟੇਜ ਤੋਂ ਹੀ ਕਿਹਾ ਕਿ ਬਾਹਰ ਜੋ ਸਰਦਾਰ ਖੜਾ ਹੈ, ਉਹ ਗੁਰੂ ਗੋਬਿੰਦ ਸਿੰਘ ਵਰਗਾ ਲੱਗ ਰਿਹਾ ਹੈ| ਦੱਸ ਦੇਈਏ ਮੈਰੀਅਟ ਦੀ ਮੇਨ ਐਂਟਰੈਂਸ ਤੇ ਇਕ ਸਰਦਾਰ ਵਿਅਕਤੀ ਦਰਬਾਨ ਦੀ ਨੌਕਰੀ ਕਰਦਾ ਹੈ| ਹਾਰਡ ਕੌਰ ਜਦੋਂ ਇਹ ਟਿੱਪਣੀਆਂ ਕਰ ਰਹੀ ਸੀ ਤਾਂ ਲੋਕ ਵੀ ਪਤਾ ਨਹੀਂ ਕਿਹੜੇ ਨਸ਼ੇ ਚ ਸਨ, ਜੋ ਕਿਸੇ ਨੇ ਉਸ ਦਾ ਵਿਰੋਧ ਨਹੀਂ ਕੀਤਾ| ਖੈਰ ਕਿਸੇ ਨੂੰ ਵੀ ਅਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਤੇ ਹਾਰਡ ਕੌਰ ਜੋ ਖੁਦ ਇਕ ਸਿੱਖ ਪਰਿਵਾਰ ਦੀ ਧੀ ਹੈ, ਨੂੰ ਤਾਂ ਬਿਲਕੁਲ ਵੀ ਨਹੀਂ| ਉਸ ਦੀਆਂ ਇਹ ਟਿੱਪਣੀਆਂ ਉਸ ਦੀ ਅਕਲ ਦਾ ਬਾਖੂਬੀ ਮੁਜ਼ਾਹਰਾ ਕਰਦੀਆਂ ਹਨ ਤੇ ਕੁਝ ਪ੍ਰਤੱਖ ਦਰਸ਼ੀਆਂ ਅਨੁਸਾਰ ਇੰਝ ਜਾਪ ਰਿਹਾ ਸੀ ਕਿ ਉਹ ਨਸ਼ੇ ਚ ਧੁੱਤ ਹੋਵੇ| ਖੈਰ ਪੰਜਾਬ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਸ਼ਖਸਾਂ ਖਿਲਾਫ ਅਜਿਹੇ ਕਾਨੂੰਨ ਬਣਾਏ ਜਾਣ ਜਿਨ੍ਹਾਂ ਤਹਿਤ ਇਨ੍ਹਾਂ ਨੂੰ ਸਖਤ ਤੋਂ ਸਜ਼ਾ ਮਿਲ ਸਕੇ, ਨਾ ਕਿ ਸਿਰਫ ਜਾਬਤਾ ਪੂਰਾ ਕਰਨ ਵਾਲੀਆਂ ਕੁਝ ਕੁ ਮਹੀਨੇ ਜਾਂ ਸਾਲ ਦੀਆਂ ਸਜ਼ਾਵਾਂ ਹੀ ਹੋਣ|

No comments: