jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਆੜ੍ਹਤੀਆਂ ਨੂੰ ਸਵਾਇਪ ਰਾਹੀਂ ਅਦਾਇਗੀ ਦਾ ਸਿਸਟਮ ਪੂਰੀ ਤਰ੍ਹਾਂ ਸਫਲ

www.sabblok.blogspot.com
23 ਹਜ਼ਾਰ ਆੜ੍ਹਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ
ਚੰਡੀਗੜ੍ਹ,14 ਮਈ - ਪੰਜਾਬ ਸਰਕਾਰ ਵੱਲੋਂ ਇਸ ਰੱਬੀ ਸੀਜ਼ਨ ਦੌਰਾਨ 'ਕਿਸਾਨ ਆੜ੍ਹਤੀਆ ਇਨਫਰਮੇਸ਼ਨ ਐਂਡ ਰਮਿਟਟੈਂਸ ਆਨਲਾਈਨ ਨੈਟਵਰਕ' ਜ਼ਰਿਏ ਆੜ੍ਹਤੀਆਂ ਨੂੰ ਕਣਕ ਦੀ ਅਦਾਇਗੀ 'ਰੁਪਿਆ ਡੈਬਿਟ ਕਾਰਡ' ਰਾਹੀਂ ਸਿੱਧੀ ਆੜ੍ਹਤੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨ ਦੀ ਸ਼ੁਰੂ ਕੀਤੀ ਪ੍ਰੀਕਿਰਿਆ ਸਫਲਤਾ ਪੂਰਵਕ ਚੱਲ ਰਹੀ ਹੈ। ਪਹਿਲਾਂ ਆੜ੍ਹਤੀਆਂ ਨੂੰ ਚੈਕ ਰਾਹੀਂ ਅਦਾਇਗੀ ਕੀਤੀ ਜਾਂਦੀ ਸੀ ਜਿਸ ਨਾਲ ਉਨ੍ਹਾਂ ਨੂੰ ਅਦਾਇਗੀ ਕਾਫੀ ਲੇਟ ਮਿਲਦੀ ਸੀ ਪਰ ਇਹ ਸਿਸਟਮ ਸ਼ੁਰੂ ਹੋਣ ਨਾਲ ਆੜ੍ਹਤੀਆਂ ਨੂੰ ਅਦਾਇਗੀ ਸਵਾਇਪ ਕਾਰਡ ਰਾਹੀਂ ਹੋਣ ਨਾਲ ਉਨ੍ਹਾਂ ਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਇਸ ਸਿਸਟਮ ਨਾਲ 23 ਹਜ਼ਾਰ ਦੇ ਕਰੀਬ ਆੜ੍ਹਤੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੂੰ 11 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਖਰੀਫ ਸੀਜ਼ਨ ਦੌਰਾਨ ਟਰਾਇਲ ਦੇ ਤੌਰ 'ਤੇ ਸਰਕਾਰੀ ਏਜੰਸੀ ਪਨਗ੍ਰੇਨ ਰਾਹੀਂ ਆਨਲਾਈਨ ਅਦਾਇਗੀ ਸ਼ੁਰੂ ਕੀਤੀ ਗਈ ਸੀ ਜਿਸ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਰੱਬੀ ਸੀਜ਼ਨ ਦੌਰਾਨ ਸਾਰੀਆਂ ਸਰਕਾਰੀ ਏਜੰਸੀਆਂ ਵੱਲੋਂ ਆੜ੍ਹਤੀਆਂ ਨੂੰ ਕਣਕ ਦੀ ਆਨਲਾਈਨ ਅਦਾਇਗੀ ਸ਼ੁਰੂ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਆੜ੍ਹਤੀਆਂ ਨੂੰ 'ਦਾਮੀ' (ਆੜ੍ਹਤੀਆਂ ਦਾ ਕਮਿਸ਼ਨ) ਦੀ ਅਦਾਇਗੀ ਵੀ ਰੁਪਿਆ ਸਵਾਇਪ ਕਾਰਡ ਜ਼ਰੀਏ ਹੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਾਰਦਾਨੇ ਦੀਆਂ ਗੱਠਾਂ ਤੇ ਉਨ੍ਹਾਂ ਦੀ ਕਿਸਮ ਆਦਿ ਦੀਆਂ ਐਂਟਰੀਆਂ ਵੀ ਇਸ ਰਾਹੀਂ ਹੀ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਇਨ੍ਹਾਂ ਦਾ ਰਿਕਾਰਡ ਰੱਖਣਾ ਬਹੁਤ ਸੌਖਾਲਾ ਹੋ ਗਿਆ ਹੈ। ਇਸ ਪ੍ਰਾਜੈਕਟ ਵਿੱਜ ਗਿਆਰਾਂ ਬੈਂਕ ਹਿੱਸਾ ਲੈ ਰਹੇ ਹਨ ਇਨ੍ਹਾਂ ਵਿੱਚੋਂ 7 ਬੈਂਕਾਂ ਵੱਲੋਂ ਰਾਜ ਦੀਆਂ 1750 ਮੰਡੀਆਂ ਵਿੱਚ ਸਵਾਈਪ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਜਿਨ੍ਹਾਂ ਰਾਹੀਂ ਆੜ੍ਹਤੀਆਂ ਨੂੰ ਐਸ ਐਮ ਐਸ ਵੀ ਭੇਜਿਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੁਪਿਆ ਸਵਾਈਪ ਕਾਰਡ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨਾਲ ਆਮ ਏ ਟੀ ਐਮ ਮਸ਼ੀਨਾਂ ਤੋਂ ਵੀ ਆੜ੍ਹਤੀ ਅਦਾਇਗੀ ਪ੍ਰਾਪਤ ਕਰ ਸਕਦੇ ਹਨ।

No comments: