www.sabblok.blogspot.com
ਨਵਾਂ
ਸ਼ਹਿਰ/ਰੋਪੜ, 15 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ
ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਦੇਣ
ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਾਲ
ਕੀਤੇ ਗਏ ਝੂਠੇ ਵਾਅਦਿਆਂ ਬਾਰੇ ਸੋਚਣ ਦੀ ਅਪੀਲ ਕੀਤੀ ਹੈ। ਆਪਣੇ ਨਵਾਂ ਸ਼ਹਿਰ, ਰੋਪੜ ਤੇ
ਮੋਹਾਲੀ ਜ਼ਿਲ੍ਹਿਆਂ ਦੇ ਤੂਫਾਨੀ ਦੌਰੇ ਦੌਰਾਨ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ
ਕਰਦੇ ਹੋਏ ਬਾਜਵਾ ਨੇ ਵੋਟਰਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਲਗਾਏ ਜਾ ਰਹੇ ਝੂਠੇ
ਲਾਰਿਆਂ ਤੇ ਝੂਠੇ ਵਾਅਦਿਆਂ 'ਤੇ ਨਾ ਫਸਣ ਦੀ ਅਪੀਲ ਕੀਤੀ ਹੈ। ਜਿਹੜੀ ਸਰਕਾਰ ਪਿਛਲੇ ਛੇ
ਸਾਲਾਂ ਤੋਂ ਪ੍ਰੈੱਸ ਬਿਆਨਾਂ 'ਤੇ ਟਿੱਕੀ ਹੋਈ ਹੈ ਅਤੇ ਹਰ ਛੇ ਮਹੀਨਿਆਂ ਬਾਅਦ ਉਹੀ
ਵਾਅਦਿਆਂ ਨੂੰ ਦੁਹਰਾ ਦਿੰਦੀ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਡਾਲਫ ਹਿਟਲਰ ਦੇ ਮੰਤਰੀ ਜੋਸਫ ਗੇਬਲਸ ਦੇ
ਵਿਚਾਰਾਂ 'ਤੇ ਕੰਮ ਰਹੇ ਹਨ, ਜਿਨ੍ਹਾਂ ਮੁਤਾਬਿਕ ਜੇਕਰ ਤੁਸੀਂ ਵੱਡਾ ਝੂਠ ਬੋਲਦੇ ਹੋ
ਅਤੇ ਇਸਨੂੰ ਜਾਰੀ ਰੱਖਦੇ ਹੋ, ਤਾਂ ਲੋਕ ਇਸ 'ਤੇ ਵਿਸ਼ਵਾਸ ਕਰਨ ਲੱਗ ਪੈਣਗੇ। ਬਾਜਵਾ ਨੇ
ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੇ
ਨਾਂ 'ਤੇ ਠੱਗਿਆ ਹੈ। ਅਕਾਲੀ ਦਲ ਨੇ 1000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ
ਤੋਂ ਇਲਾਵਾ, ਗਰੀਬ ਤੇ ਕਮਜ਼ੋਰ ਵਰਗਾਂ ਨੂੰ ਮੁਫਤ ਸਿੱਖਿਆ, 12ਵੀਂ ਜਮਾਤ ਦੇ ਵਿਦਿਆਰਥੀਆਂ
ਨੂੰ ਫਰੀ ਲੈਪਟਾਪ ਦੇਣ ਦਾ ਵਾਅਦਾ ਕੀਤਾ ਸੀ। ਮਗਰ ਹੁਣ ਸੂਬਾ ਸਰਕਾਰ ਨਿਯਮ ਜੋੜ ਦਿੱਤਾ
ਹੈ ਕਿ ਭੱਤਾ ਸਿਰਫ ਉਨ੍ਹਾਂ ਨੂੰ ਮਿਲੇਗਾ ਜਿਹੜੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਰੋਜ਼ਗਾਰ
ਐਕਸਚੇਂਜਾਂ ਨਾਲ ਰਜਿਸਟਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀਆਂ ਰੋਜ਼ਗਾਰ
ਐਕਸਚੇਂਜਾਂ ਪੁਰਾਣੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਬਾਦਲ ਨੂੰ ਬੇਰੁਜ਼ਗਾਰ ਨੌਜਵਾਨਾਂ
ਨੂੰ ਰਜਿਸਟਰ ਕਰਨ ਲਈ ਮੁਹਿੰਮ ਚਲਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ
ਨੇ ਗਰੀਬਾਂ ਨੂੰ ਫਰੀ ਸਿੱਖਿਆ ਉਪਲਬਧ ਕਰਵਾਉਣ ਦੀ ਬਜਾਏ 11ਵੀਂ ਤੇ 12ਵੀਂ ਜਮਾਤ ਦੀਆਂ
ਵਿਦਿਆਰਥਣਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਸਿੱਖਿਆ ਦੀ ਸੁਵਿਧਾ ਵੀ ਵਾਪਿਸ ਲੈ ਲਈ ਹੈ।
ਅਕਾਲੀ ਦਲ ਦੇ ਚੋਣ ਮੈਨਿਫੈਸਟੋ ਦੀ ਕਾਪੀ ਦਿਖਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਬਾਦਲ ਨੇ
ਗਰੀਬਾਂ ਤੇ ਦਲਿਤਾਂ ਨੂੰ ਧੋਖਾ ਦਿੱਤਾ ਹੈ। ਅਕਾਲੀ ਭਾਜਪਾ ਸਰਕਾਰ 80 ਹਜ਼ਾਰ ਬਿਨੈਕਾਰਾਂ
ਨੂੰ ਪਿਛਲੇ ਦੋ ਸਾਲਾਂ ਤੋਂ ਸ਼ਗਨ ਸਕੀਮ ਦੀ ਰਾਸ਼ੀ ਨਹੀਂ ਦਿੱਤੀ। ਜਿਸਨੇ 2012 ਦੇ ਚੋਣ
ਮੈਨਿਫੈਸਟੋ 'ਚ ਸ਼ਗਨ ਸਕੀਮ ਨੂੰ 15000 ਤੋਂ 31000 ਕਰਨ ਦਾ ਝੂਠਾ ਵਾਅਦਾ ਕੀਤਾ। ਪ੍ਰਦੇਸ਼
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਨੂੰ
ਦਿੱਤੀ ਜਾਣ ਵਾਲੀ 250 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਨੂੰ ਦੁਗਣਾ ਕਰਨ ਦਾ ਵਾਅਦਾ ਕੀਤਾ
ਸੀ। ਮਗਰ ਅਫਸੋਸਜਨਕ ਹੈ ਕਿ ਪਿਛਲੇ 14 ਸਾਲਾਂ ਤੋਂ 250 ਰੁਪਏ ਦੀ ਪੈਨਸ਼ਨ ਵੀ ਨਹੀਂ
ਮਿਲੀ। ਆਰਥਿਕ ਤੌਰ 'ਤੇ ਪਿਛੜਿਆਂ ਲਈ ਆਟਾ ਦਾਲ ਸਕੀਮ ਵੀ ਕੋਰਾ ਝੂਠ ਸਾਬਿਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ 2007 'ਚ ਸੁਖਬੀਰ ਬਾਦਲ ਨੇ ਤਿੰਨ ਸਾਲਾਂ 'ਚ ਪੰਜਾਬ ਨੂੰ ਪਾਵਰ
ਸਰਪਲਸ ਬਣਾਉਣ ਦਾ ਦਾਅਵਾ ਕੀਤਾ ਸੀ। ਛੇ ਸਾਲ ਬੀਤ ਚੁੱਕੇ ਹਨ ਅਤੇ ਹਾਲੇ ਵੀ ਪਾਵਰ ਕੱਟ
ਜਾਰੀ ਹਨ। ਉਨ੍ਹਾਂ ਨੇ ਬਾਦਲ ਵੱਲੋਂ ਵਾਧੂ ਦੀ ਬਿਜਲੀ ਵੇਚਣ ਵਾਸਤੇ ਪਾਵਰ ਸੈਲਿੰਗ
ਕਾਰਪੋਰੇਸ਼ਨ ਸਥਾਪਿਤ ਕਰਨ ਦੀ ਗੱਲ 'ਤੇ ਜੋਰਦਾਰ ਠਹਾਕੇ ਲਗਾਏ। ਪਾਵਰ ਸਰਪਲਸ ਬਿਜਲੀ ਦੀ
ਗੱਲ ਕਰਨਾ ਬੇਕਾਰ ਹੈ, ਜਦੋਂ ਕਿਸਾਨਾਂ ਨੂੰ ਚੁਨਿੰਦਾ ਦਿਨਾਂ 'ਚ ਵੀ ਸਿਰਫ ਚਾਰ ਘੰਟਿਆਂ
ਦੀ ਬਿਜਲੀ ਮਿਲ ਰਹੀ ਹੈ। ਪਾਵਰਕਾਮ ਦੇ ਚੇਅਰਮੈਨ ਨੇ ਸਰ੍ਹੇਆਮ ਮੰਨਿਆ ਹੈ ਕਿ ਇਸ ਸਾਲ ਵੀ
ਅਣਐਲਾਨੇ ਪਾਵਰ ਕੱਟ ਲੱਗਣਗੇ। ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਕਣਕ ਦੀ ਢੁਲਾਈ ਕਰਨ
ਅਤੇ ਕਿਸਾਨਾਂ ਨੂੰ ਅਦਾਇਗੀ ਕਰਨ 'ਚ ਨਾਕਾਮਯਾਬ ਰਹੀ ਹੈ। ਇਸੇ ਤਰ੍ਹਾਂ ਹਰਿਆਣਾ ਤੇ
ਰਾਜਸਥਾਨ ਨੇ ਕਣਕ 'ਤੇ 100 ਤੇ 150 ਰੁਪਏ ਦਾ ਬੋਨਸ ਐਲਾਨਿਆ ਹੈ ਅਤੇ ਬਾਦਲ ਨੂੰ ਇਸੇ
ਦਿਸ਼ਾ 'ਚ ਕਦਮ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਤੇ ਉਸਦਾ ਬੇਟਾ ਸੁਖਬੀਰ
ਬਾਦਲ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਖੁਸ਼ ਰੱਖਣ 'ਚ ਵਿਸ਼ਵਾਸ ਕਰਦੇ ਹਨ। ਜਿਨ੍ਹਾਂ
ਵੱਲੋਂ ਕੀਤੇ ਵਾਅਦਿਆਂ ਦੀ ਕੋਈ ਸਮਾਜਿਕ ਤੇ ਨੈਤਿਕ ਵਚਨਬੱਧਤਾ ਨਹੀਂ ਹੈ।
ਵਾਧੂ ਬਿਜਲੀ ਨੂੰ ਵੇਚਣ ਲਈ ਕਾਰਪੋਰੇਸ਼ਨ ਬਣਾਉਣਾ ਵੱਡਾ ਮਜ਼ਾਕ




No comments:
Post a Comment