www.sabblok.blogspot.com
ਪੱਤਰ ਪ੍ਰੇਰਕ
ਝੁਨੀਰ, 15 ਮਈ
ਬੇਰੁਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਨਵੀਨ ਕੁਮਾਰ, ਕੁਲਦੀਪ ਸਿੰਘ ਅਤੇ ਰਾਜਵੀਰ ਕੌਰ ਨੇ ਸਾਂਝੇ ਪੈ੍ਰਸ ਬਿਆਨ ਵਿਚ ਕਾਫੀ ਅਰਸਾ ਪਹਿਲਾਂ ਅਧਿਆਪਕ ਯੋਗਤਾ ਪਾਸ ਛੇ ਹਜ਼ਾਰ ਦੇ ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਆਦਰਸ਼ ਸਕੂਲਾਂ ਵਿਚ ਆਰ.ਟੀ. ਈ. ਮੁਤਾਬਕ ਟੈਟ ਪਾਸ ਅਧਿਆਪਕਾਂ ਨੂੰ ਰੱਖਿਆ ਨਹੀਂ ਗਿਆ ਸਗੋਂ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਆਪਣੀ ਮਰਜ਼ੀ ਨਾਲ ਹੀ ਅਧਿਆਪਕ ਰੱਖੇ ਹਨ। ਆਗੂਆਂ ਨੇ ਕਿਹਾ ਕਿ ਰਾਜ ਸਰਕਾਰ ਨੇ ਅਕਤੂਬਰ 2012 ਨੂੰ ਅਧਿਆਪਕਾਂ ਦੀ ਭਰਤੀ ਲਈ ਮੰਗੀਆਂ ਅਰਜ਼ੀਆਂ ਮੁਤਾਬਕ 5078 ਅਧਿਆਪਕਾਂ ਦੀਆਂ ਅਸਾਮੀਆਂ ਲਈ ਅਜੇ ਤੱਕ ਕੋਈ ਕੌਂਸਲਿੰਗ ਵੀ ਨਹੀਂ ਕਰਵਾਈ ਹੈ ਅਤੇ ਇਸ ਸਬੰਧੀ ਪੈਦਾ ਹੋਈ ਕਾਨੂੰਨੀ ਅੜਚਨ ਨੂੰ ਦੂਰ ਕਰਨ ਲਈ ਕੋਈ ਹੱਲ ਨਹੀਂ ਲੱਭਿਆ ਹੈ। ਇਸ ਸਮੇਂ ਸਰਕਾਰੀ ਸਕੂਲਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਵੀ ਭਰਨਾ ਆਰ.ਟੀ.ਈ. ਦੀ ਘੋਰ ਉਲੰਘਣਾ ਹੈ।

No comments:
Post a Comment