www.sabblok.blogspot.com
ਨੂਰਪੁਰ ਬੇਦੀ, 15 ਮਈ (ਰਾਜੇਸ਼ ਚੌਧਰੀ)-ਜੀ. ਟੀ. ਯੂ. ਦੇ ਆਗੂਆਂ ਗੁਰਨਾਇਬ ਸਿੰਘ, ਗੁਰਬਿੰਦਰ ਸਿੰਘ, ਗੁਰਚਰਨ ਆਲੋਵਾਲ, ਗੁਰਦੀਪ ਖਾਬੜਾ ਤੇ ਅਵਤਾਰ ਜਵੰਧਾ ਨੇ ਕਿਹਾ ਕਿ ਸੀ. ਐਸ. ਐਸ. ਅਧਿਆਪਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਤਨਖਾਹਾਂ ਜਾਰੀ ਨਾ ਕਰਨਾ ਤੇ ਇਨ੍ਹਾਂ ਅਧਿਆਪਕਾਂ ਨੂੰ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਨ ਦੀ ਮੰਗ ਨੂੰ ਸਰਕਾਰ ਨੇ ਹੁਣ ਤੱਕ ਟਾਲ-ਮਟੌਲ ਦੀ ਨੀਤੀ ਤਹਿਤ ਜਾਣ ਬੁੱਝ ਕੇ ਲਮਕਾਇਆ ਹੈ ਪ੍ਰੰਤੂ ਸਮੁੱਚਾ ਅਧਿਆਪਕ ਵਰਗ ਰਮਸਾ, ਐਸ. ਐਸ. ਏ. ਤੇ ਸੀ. ਐਸ. ਐਸ. ਅਧਿਆਪਕ ਦੇ ਸੰਘਰਸ਼ ਦੀ ਹਮਾਇਤ 'ਤੇ ਉਤਰ ਆਇਆ ਹੈ ਜਿਸ ਦੇ ਚਲਦਿਆਂ ਜੀ. ਟੀ. ਯੂ. 23 ਮਈ ਨੂੰ ਚੰਡੀਗੜ੍ਹ ਵਿਖੇ ਸਾਂਝੇ ਅਧਿਆਪਕ ਮੋਰਚੇ ਦੇ ਝੰਡੇ ਥੱਲੇ ਇਸ ਮੁੱਦੇ 'ਤੇ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾਏਗੀ | ਆਗੂਆਂ ਨੇ ਸਿੱਖਿਆ ਮੰਤਰੀ ਦੇ ਅਧਿਆਪਕ ਮਸਲਿਆਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਦੀ ਅਲੋਚਨਾ ਕੀਤੀ |

No comments:
Post a Comment