jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਕਾਂਗਰਸੀ ਆਗੂਆਂ ਨੇ ਬੀਬੀ ਹਰਪ੍ਰੀਤ ਕੌਰ ਦੀ ਚੋਣ ਮੁਹਿੰਮ ਗਰਮਾਈ

www.sabblok.blogspot.com
ਐਸ.ਏ.ਐਸ.ਨਗਰ: ੧੪ ਮਈ  (ਜਤੰਿਦਰ ਸੰਿਘ ਸੱਭਰਵਾਲ) : ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਕਾਂਗਰਸੀ ਆਗੂਆਂ ਦੀਆਂ ਚੋਣਾਂ ਪ੍ਰਚਾਰ ‘ਚ ਲਗਾਈਆਂ ਗਈਆਂ ਡਿਊਟੀਆਂ ਦੇ ਤਹਿਤ ਬਲਾਕ ਸੰਮਤੀ ਜ਼ੋਨ ਮੋਟੇ ਮਾਜਰਾ ਤੋਂ ਪਾਰਟੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਦੇ ਹੱਕ ‘ਚ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਕਾਂਗਰਸੀ ਆਗੂਆਂ ਚੌ. ਦੀਪ ਚੰਦ ਗੋਬਿੰਦਗੜ੍ਹ, ਚੌ. ਰਿਸ਼ੀਪਾਲ ਸਨੇਟਾ ਅਤੇ ਠੇਕੇਦਾਰ ਮੋਹਨ ਸਿੰਘ ਬਠਲਾਣਾ ਵਲੋਂ ਇਸ ਜ਼ੋਨ ਅਧੀਨ ਪੈਂਦੇ ਪਿੰਡਾਂ ‘ਚ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ੀ ਬਖਸ਼ੀ ਗਈ। ਵੱਖ ਵੱਖ ਪਿੰਡਾਂ ‘ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਹਲਕਾ ਮੋਹਾਲੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਾਲਤ ਪਾਣੀ ਨਾਲੋਂ ਵੀ ਪਤਲੀ ਹੋ ਗਈ ਹੈ ਕਿਉਂਕਿ ਹਲਕੇ ਦੇ ਲੋਕ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਪਿੱਠ ‘ਤੇ ਖੜ੍ਹੇ ਹਨ, ਜਿਸ ਨੂੰ ਦੇਖ ਕੇ ਅਕਾਲੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਪੰਜਾਬ ਦੇ ਲੋਕਾਂ ਦਾ ਕੁੱਝ ਵੀ ਨਹੀਂ ਸੰਵਾਰਿਆ, ਸਗੋਂ ਗ਼ਰੀਬਾਂ ਦੇ ਹੱਥਾਂ ਦੀ ਰੋਟੀ ਖੋਹ ਕੇ ਆਪਣਾ ਹੀ ਢਿੱਡ ਭਰਿਆ ਹੈ। ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀਆਂ ਦੀਆਂ ਮੋਮਠੱਗਣੀਆਂ ਗੱਲਾਂ ‘ਚ ਕਦੇ ਨਾ ਆਉਣ।

No comments: