jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਭਾਰਤੀਆਂ ਨੂੰ ਇਕ ਦਿਨ ‘ਚ ਮਿਲੇਗਾ ਇੰਗਲੈਂਡ ਦਾ ਵੀਜ਼ਾ


ਨਵੀਂ ਦਿੱਲੀ, 14 ਮਈ (ਏਜੰਸੀ): ਯੂ. ਕੇ. ਦੀ ਸਰਕਾਰ ਨੇ ਭਾਰਤੀ ਨਾਗਰਿਕਾਂ ਵਾਸਤੇ ਵਾਧੂ ਚਾਰਜ ਦੇ ਕੇ ਇਕ ਦਿਨ ‘ਚ ਵੀਜ਼ਾ ਦੇਣ ਦੀ ਸਕੀਮ ਲਾਗੂ ਕੀਤੀ ਹੈ। ਇਹ ਸਕੀਮ 6 ਮਹੀਨੇ ਤੋਂ 2 ਸਾਲ ਤੱਕ ਦੇ ਮਲਟੀਪਲ ਵੀਜ਼ੇ ‘ਤੇ ਲਾਗੂ ਹੋਵੇਗੀ। ਇਸ ਸਕੀਮ ਤਹਿਤ ਉਨ੍ਹਾਂ ਨਾਗਰਿਕਾਂ ਨੂੰ ਵੀਜ਼ਾ ਦਿੱਤਾ ਜਾਏਗਾ ਜੋ ਪਹਿਲਾਂ ਯੂ. ਕੇ., ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਸ਼ੈਨਗਨ ਦੇਸ਼ਾਂ ਵਿਚ ਪਿਛਲੇ 5 ਸਾਲ ਦੌਰਾਨ ਯਾਤਰਾ ਕਰ ਚੁੱਕੇ ਹਨ। ਇਸ ਸੇਵਾ ਦੀ ਸ਼ੁਰੂਆਤ ਫਿਲਹਾਲ ਦਿੱਲੀ ਅਤੇ ਮੁੰਬਈ ਤੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਚੇਨਈ ਤੋਂ ਵੀ ਸ਼ੁਰੂ ਕੀਤਾ ਜਾਏਗਾ। ਇਸ ਵੀਜ਼ਾ ਲਈ ਬਿਨੈਕਾਰ ਨੂੰ ਵੀਜ਼ਾ ਫੀਸ ਤੋਂ ਇਲਾਵਾ 51 ਹਜ਼ਾਰ ਰੁਪਏ ਦੀ ਵਾਧੂ ਫੀਸ ਅਦਾ ਕਰਨੀ ਪਵੇਗੀ। ਦੁਨੀਆ ਭਰ ‘ਚ ਆਪਣੀ ਤਰ੍ਹਾਂ ਦੀ ਇਹ ਯੋਜਨਾ 15 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਲਈ ਚਾਹਵਾਨ ਲੋਕ 14 ਮਈ ਤੋਂ ਅਰਜ਼ੀਆਂ ਲਾ ਸਕਦੇ ਹਨ।

www.sabblok.blogspot.com

No comments: