jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਸਮਾਜ ਦੇ ਤਾਨਿਆਂ ਤੋਂ ਡਰਦਿਆਂ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ

www.sabblok.blogspot.com

ਸਮਾਜ ਦੇ ਤਾਨਿਆਂ ਤੋਂ ਡਰਦਿਆਂ ਪ੍ਰੇਮੀ ਜੋੜੇ ਨੇ ਕੀਤੀ ਆਤਮਹੱਤਿਆ (ਦੇਖੋ ਵੀਡੀਓ)
ਫਾਜ਼ਿਲਕਾ—ਪੰਜਾਬ ਦੇ ਫਾਜ਼ਿਲਕਾ 'ਚ ਇਕ ਪ੍ਰੇਮੀ ਜੋੜੇ ਵੱਲੋਂ ਕੀਟਨਾਸ਼ਕ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੀਲਾ ਪਦਾਰਥ ਨਿਗਲ ਕੇ ਇਸ ਪ੍ਰੇਮੀ ਜੋੜੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੀ ਰਾਧਾ ਸੁਆਮੀ ਕਲੋਨੀ 'ਚ ਰਹਿਣ ਵਾਲਾ ਨੌਜਵਾਨ ਫਾਜ਼ਿਲਕਾ ਦੀ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੀ ਗੀਤਾ ਨਾਂ ਦੀ ਕੁੜੀ ਨਾ ਪਿਆਰ ਕਰ ਬੈਠਾ। ਬੀ. ਏ. ਦੀ ਪ੍ਰੀਖਿਆ ਦੇਣ ਤੋਂ ਬਾਅਦ ਫਾਜ਼ਿਲਕਾ ਦੀ ਅਨਾਜ ਮੰਡੀ 'ਚ ਕੰਮ ਕਰਨ ਵਾਲੇ ਨਰੇਸ਼ ਕੁਮਾਰ ਅਤੇ ਬਾਰਹਵੀਂ ਪਾਸ ਗੀਤਾ ਵਿਚਕਾਰ ਪ੍ਰੇਮ ਸੰਬੰਧਾਂ ਦਾ ਮਾਮਲਾ ਵੱਧਦਾ ਗਿਆ। ਇਨ੍ਹਾਂ ਪ੍ਰੇਮ ਸੰਬੰਧਾਂ ਕਾਰਨ ਹੀ ਦੋਵੇਂ ਬਾਈਕ 'ਤੇ ਸਵਾਰ ਹੋ ਕੇ ਫਾਜ਼ਿਲਕਾ ਸ਼ਹਿਰ ਤੋਂ ਬਾਹਰ ਪਿੰਡ ਰਾਮਪੁਰਾ ਕੋਲ ਗਏ, ਜਿੱਥੇ ਦੋਹਾਂ ਨੇ ਕੀਟਨਾਸ਼ਕ ਪਦਾਰਥ ਨਿਗਲ ਲਿਆ। ਦੋਹਾਂ ਨੂੰ ਤੜਫਦੇ ਦੇਖ ਕੇ ਮੌਕੇ 'ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ।
ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਫਾਜ਼ਿਲਕਾ ਦੇ ਡੀ. ਐੱਸ. ਪੀ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ-ਪੜਤਾਲ ਤੋਂ ਇਹ ਪਤਾ ਲੱਗਿਆ ਹੈ ਕਿ ਦੋਹਾਂ 'ਚ ਪ੍ਰੇਮ ਸੰਬੰਧ ਹੋਣ ਕਾਰਨ ਦੋਵੇਂ ਇਕ-ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਘਰ ਅਤੇ ਸਮਾਜ ਦੇ ਤਾਨ੍ਹਿਆਂ ਅਤੇ ਬਦਨਾਮੀ ਤੋਂ ਡਰਦਿਆਂ ਦੋਹਾਂ ਦੇ ਇਹ ਕਦਮ ਚੁੱਕਿਆ, ਜਦੋਂ ਕਿ ਧਾਰਾ-174 ਅਧੀਨ ਪੁਲਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

No comments: