www.sabblok.blogspot.com
ਇੰਟਰਨੈੱਟ 'ਤੇ ਅਪਰਾਧ ਨੂੰ ਲੈ ਕੇ ਛੇਤੀ ਸ਼ੁਰੂ ਕੀਤੀ ਜਾਏਗੀ ਜਾਗਰੂਕਤਾ ਮੁਹਿੰਮ
ਚੰਡੀਗੜ੍ਹ
(ਸੰਦੀਪ ਕੁਮਾਰ) - ਜੇਕਰ ਕੋਈ ਤੁਹਾਨੂੰ ਫੇਸਬੁਕ 'ਤੇ ਵਾਰ -ਵਾਰ ਫਰੈਂਡ ਰਿਕਵੈਸਟ ਭੇਜ
ਕੇ ਤੰਗ ਕਰ ਰਿਹਾ ਹੈ ਤਾਂ ਅਜਿਹੇ ਵਿਅਕਤੀ ਦੇ ਖਿਲਾਫ ਤੁਹਾਡੀ ਸ਼ਿਕਾਇਤ 'ਤੇ ਅਪਰਾਧਿਕ
ਮਾਮਲਾ ਦਰਜ ਹੋ ਸਕਦਾ ਹੈ। ਤੁਹਾਡੇ ਸ਼ਿਕਾਇਤ ਦੇਣ 'ਤੇ ਤੁਹਾਨੂੰ ਤੰਗ ਕਰਨ ਵਾਲੇ ਦੇ
ਖਿਲਾਫ ਆਈ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ
ਜੇਕਰ ਤੁਹਾਡਾ ਫੇਸਬੁਕ 'ਤੇ ਅਕਾਊੁਂਟ ਹੈ ਅਤੇ ਕਿਸੇ ਫੇਸਬੁਕ ਅਕਾਊੁਂਟ ਤੋਂ ਤੁਹਾਨੂੰ
ਫਰੈਂਡ ਰਿਕਵੈਸਟ ਆਉਂਦੀ ਹੈ ਅਤੇ ਤੁਸੀਂ ਉਸਨੂੰ ਸਵੀਕਾਰ ਨਹੀਂ ਕਰਦੇ ਹੋ ਪਰ ਉਸ ਅਕਾਊੁਂਟ
ਤੋਂ ਤੁਹਾਡੇ ਰਿਜੈਕਟ ਕਰਨ ਦੇ ਬਾਵਜੂਦ ਵੀ ਫਰੈਂਡ ਰਿਕਵੈਸਟ ਆਉਂਦੀ ਰਹਿੰਦੀ ਹੈ ਅਤੇ ਉਹ
ਵਿਅਕਤੀ ਤੁਹਾਨੂੰ ਤੰਗ ਕਰਦਾ ਰਹਿੰਦਾ ਹੈ ਤਾਂ ਅਜਿਹੀ ਸਥਿਤੀ 'ਚ ਤੁਸੀਂ ਉਸਦੇ ਖਿਲਾਫ
ਸਾਈਬਰ ਸੈੱਲ 'ਚ ਸ਼ਿਕਾਇਤ ਦੇ ਸਕਦੇ ਹੋ। ਪੁਲਸ ਆਈ. ਟੀ. ਐਕਟ ਦੇ ਤਹਿਤ ਇਸ ਤਰ੍ਹਾਂ
ਕਿਸੀ ਨੂੰ ਫੇਸ ਬੁਕ 'ਤੇ ਤੰਗ ਕਰਨ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਦੇ ਖਿਲਾਫ
ਕਾਰਵਾਈ ਕਰ ਸਕਦੀ ਹੈ। ਜਾਗਰੂਕਤਾ ਦੀ ਘਾਟ ਕਾਰਨ ਨਹੀਂ ਦਿੰਦੇ ਸ਼ਿਕਾਇਤ : ਇਸ ਵਿਸ਼ੇ 'ਚ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਾਈਬਰ ਸੈੱਲ ਰਾਜੇਸ਼ ਕਾਲੀਆ ਨੇ ਦੱਸਿਆ ਕਿ
ਇੰਟਰਨੈੱਟ ਕ੍ਰਾਈਮ ਦੇ ਬਾਰੇ 'ਚ ਲੋਕ ਹਾਲੇ ਜ਼ਿਆਦਾ ਜਾਗਰੂਕ ਨਹੀਂ ਹਨ। ਇਹੋ ਕਾਰਨ ਹੈ
ਕਿ ਲੋਕ ਇੰਟਰਨੈੱਟ 'ਤੇ ਆਪਣੇ ਨਾਲ ਹੋਏ ਅਪਰਾਧ ਦੇ ਬਾਰੇ 'ਚ ਸ਼ਿਕਾਇਤ ਤਕ ਨਹੀਂ ਦਿੰਦੇ
ਹਨ। ਛੇਤੀ ਹੀ ਵਿਭਾਗ ਵੱਲੋਂ ਇੰਟਰਨੈੱਟ 'ਤੇ ਹੋਣ ਵਾਲੇ ਅਪਰਾਧਾਂ ਤੇ ਉਨ੍ਹਾਂ ਨੂੰ ਲੈ
ਕੇ ਤੁਸੀਂ ਕਿਸ ਤਰ੍ਹਾਂ ਤੋਂ ਸ਼ਿਕਾਇਤ ਦੇ ਸਕਦੇ ਹੋ, ਇਸ ਬਾਰੇ 'ਚ ਲੋਕਾਂ ਨੂੰ ਜਾਗਰੂਕ
ਕਰਨ ਦੀ ਮੁਹਿੰਮ ਛੇਤੀ ਸ਼ੁਰੂ ਕੀਤੀ ਜਾਏਗੀ।




No comments:
Post a Comment