www.sabblok.blogspot.com
ਸਮਾਜ ਨੂੰ ਜਿਵੇਂ-ਜਿਵੇਂ ਆਧੁਨਿਕ ਸਹੂਲਤਾਂ ਪ੍ਰਾਪਤ ਹੁੰਦੀਆਂ ਜਾ ਰਹੀਆਂ ਹਨ ਉਵੇਂ-ਉਵੇਂ ਇਹ ਨਿਘਾਰ ਵੱਲ ਵਧਦਾ ਜਾ ਰਿਹਾ ਹੈ। ਇਸ ਕਰਕੇ ਅੱਜ ਸਾਡਾ ਸਮਾਜ ਗੰਭੀਰ ਸੰਕਟ ਦੇ ਘੇਰੇ ਵਿਚ ਆ ਗਿਆ ਹੈ। ਹੁਣ ਛੋਟੇ ਬੱਚਿਆਂ ਵਿਚ ਜਵਾਨੀ ਦੇ ਲੱਛਣ ਆਮ ਦਿਖਾਈ ਦੇਣ ਲੱਗ ਪਏ ਹਨ। 7-8 ਸਾਲ ਦੀ ਕੁੜੀ ਵਿਚ ਟੀਨਏਜ਼ ਦੇ ਲੱਛਣ ਤੇ 8-10 ਸਾਲ ਦੇ ਲੜਕਿਆਂ ਵਿਚ ਨੌਜਵਾਨਾਂ ਦੇ ਲੱਛਣ ਪਾਏ ਜਾਂਦੇ ਹਨ। ਇਹ ਲੱਛਣ ਸਿਰਫ ਇਨ੍ਹਾਂ ਦੀ ਚਾਲ-ਚਲਣ ਵਿਚ ਹੀ ਨਹੀਂ, ਸਗੋਂ ਸੋਚਣ-ਸਮਝਣ ਦੇ ਤਰੀਕਿਆਂ ਵਿਚ ਵੀ ਦਿਖਾਈ ਦੇਖਣ ਲੱਗ ਪਏ ਹਨ। ਛੋਟੀ ਉਮਰ ਦੇ ਮੁੰਡੇ-ਕੁੜੀਆਂ ਦੀ ਸੋਚ ਤੇ ਗੱਲਬਾਤ ਕਰਨ ਦੇ ਤਰੀਕੇ ਵਿਚ ਗੰਭੀਰ ਤਬਦੀਲੀਆਂ ਆ ਰਹੀਆਂ ਹਨ। ਇਹ ਸਮੱਸਿਆ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਗਲੋਬਲ ਵਰਤਾਰਾ ਬਣੀ ਹੋਈ ਹੈ। ਅੰਤਰਰਾਸ਼ਟਰੀ ਰਿਕਾਰਡ ਅਨੁਸਾਰ ਸਾਢੇ ਪੰਜ ਸਾਲ ਦੀ ਇਕ ਲੜਕੀ ਮਾਂ ਬਣੀ ਤਾਂ ਸੰਸਾਰ ਦਾ ਸਭ ਤੋਂ ਘੱਟ ਉਮਰ ਦਾ ਪਿਤਾ ਬਣਨ ਵਾਲਾ ਲੜਕਾ 11 ਸਾਲ ਦਾ ਬੱਚਾ ਸੀ।
ਇਨ੍ਹਾਂ ਰਿਕਾਰਡਾਂ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਸਾਰੇ 5-6 ਸਾਲ ਦੀਆਂ ਲੜਕੀਆਂ ਜਾਂ ਸਾਰੇ 10-12 ਸਾਲ ਦੇ ਲੜਕੇ ਮਾਤਾ-ਪਿਤਾ ਬਣ ਚੁੱਕੇ ਹਨ। ਪਰ ਇਹ ਰਿਕਾਰਡ ਸਾਨੂੰ ਦੰਦਾਂ ਥੱਲੇ ਉਂਗਲੀ ਲੈਣ ਲਈ ਮਜਬੂਰ ਕਰ ਦਿੰਦੇ ਹਨ ਕਿ ਸਮਾਜ ਅੱਜ ਕਿਹੜੇ ਮੁਕਾਮ 'ਤੇ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ ਬਾਲੀਵੁੱਡ ਵਿਚ ਬਹੁਤ ਸਾਰੀਆਂ ਹੀਰੋਇਨਾਂ ਨੂੰ ਸਮੇਂ ਤੋਂ ਪਹਿਲਾਂ ਵੱਡੀਆਂ ਕਰਨ ਲਈ ਹਾਰਮੋਨਜ਼ ਦੇ ਟੀਕੇ ਲਗਾਏ ਜਾਂਦੇ ਹਨ। ਇਹ ਟੀਕੇ ਨਿੱਕੀ ਉਮਰ ਦੀਆਂ ਹੀਰੋਇਨਾਂ ਵਿਚ ਬਹੁਤ ਛੇਤੀ ਜਵਾਨੀ ਦੇ ਲੱਛਣ ਪੈਦਾ ਕਰ ਦਿੰਦੇ ਹਨ। ਇਨ੍ਹਾਂ ਦੇ ਮਾਤਾ-ਪਿਤਾ ਵੀ ਲੱਖਾਂ-ਕਰੋੜਾਂ ਰੁਪਏ ਕਮਾਉਣ ਦੇ ਚੱਕਰ ਵਿਚ ਆਪਣੀਆਂ ਬੇਟੀਆਂ ਨੂੰ ਅਜਿਹੇ ਟੀਕੇ ਲਗਵਾਉਣ ਤੋਂ ਨਹੀਂ ਰੋਕਦੀਆਂ। ਇਹ ਸਾਰੀਆਂ ਗੱਲਾਂ ਸਾਡੇ ਸੱਭਿਆਚਾਰ ਨੂੰ ਵਿਨਾਸ਼ ਵੱਲ ਲਿਜਾ ਰਹੀਆਂ ਹਨ। ਭਾਰਤ ਦੇ ਲਗਪਗ ਸਾਰੇ ਰਾਜਾਂ ਵਿਚ ਕੁੜੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਜਵਾਨ ਹੁੰਦੇ ਦੇਖਿਆ ਜਾ ਰਿਹਾ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਅੱਜ ਸਮੇਂ ਤੋਂ ਪਹਿਲਾਂ ਜਵਾਨ ਹੋ ਰਹੀਆਂ ਕੁੜੀਆਂ ਨੂੰ ਅਜਿਹੇ ਕੋਈ ਵੀ ਟੀਕੇ ਨਹੀਂ ਲਗਾਏ ਜਾਂ ਰਹੇ ਪਰ ਫੇਰ ਵੀ ਇਨ੍ਹਾਂ ਵਿਚ ਉਮਰ ਤੋਂ ਵਧਣ ਦੇ ਲੱਛਣ ਦਿਖਾਈ ਦੇ ਰਹੇ ਹਨ। ਅਜਿਹੇ ਸਮੇਂ ਵਿਚ ਅਜਿਹੀਆਂ ਲੜਕੀਆਂ ਦੇ ਮਾਤਾ-ਪਿਤਾ ਦਾ ਚਿੰਤਾ ਕਰਨਾ ਵਾਜਬ ਹੈ।
ਪਿਛਲੇ ਦਿਨੀਂ ਇਕ ਖਬਰ ਆਈ ਸੀ ਕਿ ਭਾਰਤ ਵਿਚ ਮੱਝਾਂ, ਗਾਵਾਂ ਤੋਂ ਜ਼ਿਆਦਾ ਦੁੱਧ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਆਕਸੀਟੋਸਿਨ ਨਾਮਕ ਟੀਕਾ ਲਗਾਇਆ ਜਾਂਦਾ ਹੈ ਜਦ ਕਿ ਇਸ ਟੀਕੇ ਦੀ ਵਰਤੋਂ 'ਤੇ ਮਨਾਹੀ ਹੈ। ਵਿਗਿਆਨੀਆਂ ਅਨੁਸਾਰ ਇਸ ਟੀਕੇ ਦੀ ਵਰਤੋਂ ਨਾਲ ਪੀਤੇ ਦੁੱਧ ਦੇ ਸੇਵਨ ਨਾਲ ਮੁੰਡੇ ਕੁੜੀਆਂ ਆਪਣੀ ਉਮਰ ਤੋਂ ਪਹਿਲਾਂ ਮੈਚਿਓਰ ਹੋ ਜਾਂਦੇ ਹਨ। ਲੜਕੀਆਂ ਨੂੰ 7-8 ਸਾਲ ਦੀ ਉਮਰ ਵਿਚ ਹੀ ਮਾਹਵਾਰੀ ਆਉਣੀ ਸ਼ੁਰੂ ਹੋ ਗਈ ਹੈ। ਡਾਕਟਰਾਂ ਅਨੁਸਾਰ ਇਹ ਆਕਸੀਟੋਸਿਨ ਟੀਕੇ ਵਾਲੇ ਦੁੱਧ ਦਾ ਹੀ ਅਸਰ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਰਹਿਣ ਵਾਲੇ ਲੜਕੇ ਤੇ ਲੜਕੀਆਂ ਵਿਚ ਅਸੁਭਾਵਿਕ ਵਿਕਾਸ ਹੋਣ ਦਾ ਕਾਰਨ ਇਸ ਟੀਕੇ ਤੋਂ ਇਲਾਵਾ ਆਂਡੇ, ਮੀਟ, ਅਨਾਜ ਤੇ ਫਲਾਂ ਵਿਚ ਵਰਤੀਆਂ ਜਾਂਦੀਆਂ ਰਸਾਇਣਕ ਦਵਾਈਆਂ ਦੀ ਵਰਤੋਂ ਵੀ ਹੈ। ਇਸ ਨਾਲ ਨਾ ਸਿਰਫ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ, ਸਗੋਂ ਉਨ੍ਹਾਂ ਦੇ ਹਾਰਮੋਨਜ਼ ਵੀ ਵਿਗੜ ਰਹੇ ਹਨ।
ਅੱਜਕਲ੍ਹ ਘਰ-ਘਰ ਵਿਚ ਟੀ.ਵੀ. 'ਤੇ ਆ ਚੁੱਕੇ ਸੈਟੇਲਾਈਟ ਚੈਨਲਾਂ ਦੇ ਹੜ੍ਹ ਤੇ ਵੀ.ਸੀ.ਆਰ, ਡੀ.ਵੀ.ਡੀ. ਪਲੇਅਰ ਵੀ ਇਸ ਸਮੱਸਿਆ ਵਿਚ ਆਪਣਾ ਪ੍ਰਮੁੱਖ ਯੋਗਦਾਨ ਪਾ ਰਹੇ ਹਨ। ਹਾਲੀਵੁੱਡ ਦੀਆਂ ਅਰਧ-ਨਗਨ ਫਿਲਮਾਂ, ਮੁੰਬਈ ਦੀਆਂ ਮਸਾਲਾ ਫਿਲਮਾਂ, ਨਾਟਕ ਤੇ ਰੀਮਿਕਸ ਗੀਤਾਂ 'ਤੇ ਹੁੰਦੇ ਨੰਗੇ ਨਾਚ ਨਾਬਾਲਗ ਮੁੰਡੇ-ਕੁੜੀਆਂ ਦੇ ਬਾਲ-ਮਨ 'ਤੇ ਡੂੰਘਾ ਅਸਰ ਪਾ ਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ 'ਵੱਡੇ' ਬਣਾ ਦਿੰਦੇ ਹਨ। ਇਨ੍ਹਾਂ ਦਾ ਅਸਰ ਬੱਚਿਆਂ ਦੇ ਮਨ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ 'ਤੇ ਵੀ ਹੋ ਰਿਹਾ ਹੈ। ਇੰਗਲੈਂਡ ਦੇ ਪੰਜਾਬੀ ਘਰਾਂ ਵਿਚ ਇਹ ਸਮੱਸਿਆ ਬਣੀ ਹੋਈ ਹੈ। ਇੰਗਲੈਂਡ ਦੀਆਂ ਸਿੱਖ ਕੁੜੀਆਂ ਚੈਟਿੰਗ ਰਾਹੀਂ ਫਰੈਂਡਸ਼ਿਪ ਕਰ ਰਹੀਆਂ ਹਨ। ਕਈ ਪਾਕਿਸਤਾਨੀਆਂ ਦੇ ਸ਼ਿਕੰਜੇ ਵਿਚ ਫਸ ਕੇ ਨਿਕਾਹ ਕਰ ਲੈਂਦੀਆਂ ਹਨ। ਮੁੜ ਕੇ ਉਨ੍ਹਾਂ ਨੂੰ ਪਾਕਿਸਤਾਨ ਦੇ ਕੋਠਿਆਂ ਵਿਚ ਵੇਚ ਦਿੱਤਾ ਜਾਂਦਾ ਹੈ। ਕਾਰਨ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨਾਲ ਨਹੀਂ ਜੋੜ ਸਕੇ ਅਤੇ ਸਹੀ ਸਿੱਖਿਆ ਪ੍ਰਦਾਨ ਨਹੀਂ ਕਰ ਸਕੇ।
ਇਹੋ ਜਿਹੀਆਂ ਗੱਲਾਂ ਨੂੰ ਜਾਨਣ ਤੋਂ ਬਾਅਦ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਇਸ ਮੁਲਕ ਤੇ ਇਨ੍ਹਾਂ ਮੁੰਡੇ ਕੁੜੀਆਂ ਦਾ ਕੀ ਭਵਿੱਖ ਹੋਵੇਗਾ। ਜਦੋਂ ਕਲੀਆਂ ਬਣਨ ਹੀ ਨਾ ਸਿੱਧੇ ਫੁੱਲ ਹੀ ਬਣ ਜਾਣ ਤਾਂ ਅਸੀਂ ਅੰਦਾਜ਼ਾ ਆਪ ਹੀ ਲਗਾ ਸਕਦੇ ਹਾਂ ਆਪਣੇ ਸਮਾਜ ਦੇ ਵਿਕਾਸ ਦਾ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਮਾਤਾ-ਪਿਤਾ, ਵੱਡੇ ਬਜ਼ੁਰਗ ਤੇ ਸਮਾਜ ਨੂੰ ਅਗਾਂਹ ਲੈ ਕੇ ਜਾਣ ਵਾਲੇ ਸਮਾਜ ਸੇਵਕ ਸੋਚਣ ਤੇ ਹੱਲ ਲੱਭਣ।

No comments:
Post a Comment