www.sabblok.blogspot.com
ਕਲੋਨ
13 ਮਈ (ਇਕਬਾਲ ਸਿੰਘ) :- ਫਿਲਮ "ਸਾਡਾ ਹੱਕ" ਜਰਮਨੀ ਦੇ ਸ਼ਹਿਰ ਕਲੋਨ ਵਿਖੇ ਕੱਲ 12 ਮਈ
2013 ਦਿਨ ਐਤਵਾਰ ਸ਼ਾਮੀਂ 5 ਵਜੇ ਵਿਖਾਈ ਗਈ । ਕੋਈ 4 ਕੁ ਵਜੇ ਨਾਲ ਦਰਸ਼ਕ ਆਉਣੇ ਸ਼ੁਰੂ
ਹੋ ਗਏ ਤੇ 5 ਵਜੇ ਤੱਕ ਸਿਨੇਮਾ ਹਾਲ ਦਰਸ਼ਕਾਂ ਨਾਲ ਖਚਾਖਚ ਭਰ ਗਿਆ ।
ਫਿਲਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਸ੍ਰ: ਗੁਰਮੀਤ ਸਿੰਘ ਖਨਿਆਣ, ਜਿਨ੍ਹਾਂ ਇਸ ਫਿਲਮ "ਸਾਡਾ ਹੱਕ" ਨੂੰ ਲਗਵਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ, ਨੇ ਆਏ ਸਮੂਹ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ । ਇਸ ਦੇ ਨਾਲ ਹੀ ਉਨ੍ਹਾਂ ਇਸ ਸ਼ੋਅ ਨੂੰ ਕਾਮਯਾਬ ਬਣਾਉਣ ਵਾਸਤੇ ਦਿੱਤੇ ਸਹਿਯੋਗ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਏਸ਼ੀਅਨ ਦੁਕਾਨਾਂ, ਸਮੇਂ ਦੀ ਅਵਾਜ਼ ਦੇ ਸੰਪਾਦਕ ਸ੍ਰ: ਇਕਬਾਲ ਸਿੰਘ, ਮੀਡੀਆ ਪੰਜਾਬ, ਰਾਣਾ ਸਟੂਡੀਓ ਜਰਮਨੀ ਦੇ ਸ੍ਰ: ਬਹਾਦਰ ਸਿੰਘ ਰਾਣਾ, ਜੀਵੰਨ ਏਂਟਰਟੈਨਮੈਂਟ ਦੇ ਸ੍ਰ: ਜੀਵਨ ਸਿੰਘ ਅਤੇ ਬਾਕੀ ਸਭ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ।
ਫਿਲਮ ਦੇ ਸ਼ੁਰੂਆਤ ਵਿੱਚ ਜਿਵੇਂ ਹੀ ਕਰਤਾਰ ਸਿੰਘ ਬਾਜ਼ (ਸ੍ਰ: ਕੁਲਜਿੰਦਰ ਸਿੰਘ ਸਿੱਧੂ) ਦੀ ਐਂਟਰੀ ਸਕਰੀਨ ਤੇ ਹੋਈ ਤਾਂ ਜੈਕਾਰਿਆਂ ਦੀ ਗੂੰਜ਼ ਸੁਣਾਈ ਦੇਣ ਲੱਗ ਪਈ । ਉਸਤੋਂ ਬਾਅਦ ਫਿਲਮ ਵਿੱਚ ਇੱਕ ਦੋ ਹੋਰ ਜਗ੍ਹਾ ਤੇ ਬਹਾਦਰੀ ਅਤੇ ਦਲੇਰਾਨਾ ਸੀਨ੍ਹਾਂ ਨੇ ਸਿੰਘਾਂ ਨੂੰ ਜੋਸ਼ ਦਿਵਾਇਆ ਜੋ ਜੈਕਾਰਿਆਂ ਦੀ ਗੂੰਜ਼ ਵਿੱਚ ਸੁਣਾਈ ਦਿੱਤੇ ।
ਫਿਲਮ "ਸਾਡਾ ਹੱਕ" ਕਹਾਣੀ, ਅਦਾਕਾਰੀ ਅਤੇ ਪੇਸ਼ਕਾਰੀ ਪੱਖੋਂ ਬਹੁਤ ਹੀ ਕਾਬਲੇ ਤਾਰੀਫ ਹੈ । ਜਿੱਥੇ ਫਿਲਮ ਦੇ ਬਹੁਤ ਸਾਰੇ ਦ੍ਰਿਸ ਦਰਸ਼ਕਾਂ ਨੂੰ ਭਾਵੁੱਕ ਕਰਦੇ ਹਨ ਉਥੇ ਨਾਲ ਹੀ ਹਲਕਾ - ਫੁਲਕਾ ਹਾਸਾ ਮਜ਼ਾਕ ਮਨੋਰੰਜਨ ਵੀ ਕਰਦਾ ਹੈ । ਫਿਲਮ ਦੀ ਕਹਾਣੀ ਸ਼ਰਨ ਗਿੱਲ ਉਰਫ ਗੁਰਸ਼ਰਨ ਕੌਰ ਗਿੱਲ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਕੈਨੇਡਾ ਤੋਂ ਰਿਸਰਚ ਕਰਨ ਲਈ ਪੰਜਾਬ ਆਉਂਦੀ ਹੈ । ਪੰਜਾਬ ਵਿੱਚ ਆ ਕੇ ਆਪਣੀ ਰਿਸਰਚ ਦੌਰਾਨ ਉਹ ਕਰਤਾਰ ਸਿੰਘ ਬਾਜ਼ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਦੀ ਹੈ ਤੇ ਉਸ ਤੋਂ ਜੇਲ੍ਹ ਅੰਦਰ ਬੰਦ ਹੋਣ ਦੇ ਕਾਰਣਾਂ ਦੀ ਤਹਿ ਤੱਕ ਜਾਣ ਲਈ ਉਸ ਨਾਲ ਸਵਾਲ - ਜਵਾਬ ਕਰਦੀ ਹੈ । ਉਸਤੋਂ ਬਾਅਦ ਸਾਰੀ ਫਿਲਮ ਕਰਤਾਰ ਸਿੰਘ ਬਾਜ਼ ਦੀ ਜੀਵਨੀ ਤੇ ਘੁੰਮਦੀ ਹੈ ਕਿ ਕਿਵੇਂ ਉਹ (ਕਰਤਾਰ ਸਿੰਘ ਬਾਜ਼) ਇੱਕ ਹਾਕੀ ਦਾ ਵਧੀਆ ਖਿਡਾਰੀ ਹਥਿਆਰ ਚੁੱਕਕੇ ਖਾਲਿਸਤਾਨ ਦੀ ਲਹਿਰ ਨਾਲ ਕਿਵੇਂ ਜੁੜਿਆ ।
ਫਿਲਮ ਵਿੱਚ ਪੁਲਿਸ ਤਸ਼ੱਦਦ ਤੇ ਪੁਲਿਸ ਦਾ ਕਹਿਰ ਵੀ ਬਾਖੂਬੀ ਦਰਸਾਇਆ ਗਿਆ, ਜੋ ਦਰਸ਼ਕਾਂ ਨੂੰ ਇਸ ਲਈ ਵੀ ਭਾਵੁੱਕ ਕਰਦਾ ਸੀ ਕਿਉਂਕਿ ਬਹੁਤ ਸਾਰਿਆਂ ਇਹ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ । ਜਿੱਥੇ ਫਿਲਮ ਦੇ ਬਹੁਤ ਸਾਰੇ ਪਾਤਰ ਮੌਜੂਦਾ ਸਿੱਖ ਸੰਘਰਸ਼ ਦੇ ਜੁਝਾਰੂ ਸਿੰਘਾਂ ਨਾਲ ਮਿਲਦੇ - ਜੁਲਦੇ ਵਿਖਾਈ ਦਿੰਦੇ ਹਨ, ਜਿਵੇਂ ਭਾਈ ਦਿਲਾਵਰ ਸਿੰਘ ਬੱਬਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਸ੍ਰ: ਜਸਵੰਤ ਸਿੰਘ ਖਾਲੜਾ ਆਦਿ । ਉਥੇ ਨਾਲ ਹੀ ਪੁਲਿਸ ਦੇ ਕਿਰਦਾਰ ਨਿਭਾ ਰਹੇ ਪਾਤਰ ਵੀ ਜ਼ੁਲਮੀ, ਨਿਰਦਈ ਤੇ ਬੇਕਿਰਕੇ ਪੁਲਿਸ ਵਾਲਿਆਂ ਦੀ ਪਹਿਚਾਣ ਕਰਵਾਉਂਦੇ ਹਨ, ਜਿਨ੍ਹਾਂ ਵਿੱਚ ਕੇ. ਪੀ. ਐਸ. ਗਿੱਲ, ਗੋਬਿੰਦ ਰਾਮ, ਅਜੀਤ ਸਿੰਘ ਸੰਧੂ, ਸੁਮੇਧ ਸੈਣੀ, ਸਵਰਨਾ ਘੋਟਣਾ ਆਦਿ ।
ਫਿਲਮ ਦੇ ਅਖੀਰ ਵਿੱਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਅਸੀਂ ਜੰਗ ਹਾਰੇ ਨਹੀਂ, ਅਸੀਂ ਅਜੇ ਸ਼ੰਘਰਸ਼ਸ਼ੀਲ ਹਾਂ ਅਸੀਂ ਸ਼ਾਤਮਈ ਢੰਗ ਨਾਲ ਇਹ ਲੜਾਈ ਲੜ ਰਹੇ ਹਾਂ । ਅਸੀਂ ਉਨ੍ਹਾਂ ਪ੍ਰਵਾਰਾਂ, ਜਿਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ, ਬੱਚੇ ਯਤੀਮ ਕਰ ਦਿੱਤੇ ਗਏ, ਭੈਣਾਂ ਦੇ ਵੀਰ ਖੋਹ ਲਏ ਗਏ, ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾ ਦਿੱਤੇ ਗਏ ਅਤੇ ਅਸਿਹ ਜ਼ੁਲਮਾਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦੀ ਉਮੀਦ ਹੈ ਤੇ ਉਹ ਅੱਜ ਵੀ ਇਨਸਾਫ ਦੀ ਊਡੀਕ ਵਿੱਚ ਹਨ ।
ਫਿਲਮ ਖਤਮ ਹੋਣ ਤੋਂ ਬਾਅਦ ਜਦ ਲੋਕੀ ਸਿਨੇਮਾ ਹਾਲ ਤੋਂ ਬਾਹਰ ਆ ਰਹੇ ਸਨ ਤਾਂ ਹਰੇਕ ਦਰਸ਼ਕ ਫਿਲਮ "ਸਾਡਾ ਹੱਕ" ਬਾਰੇ ਭਾਵੁੱਕਤਾ, ਪ੍ਰਸੰਸਤਾ ਤੇ ਨਾ ਮਿਲੇ ਇਨਸਾਫ ਦੀ ਨਿਰਾਸ਼ਤਾ ਦੇ ਨਾਲ - ਨਾਲ ਪੰਜਾਬ ਅਤੇ ਕੇਂਦਰ ਸ੍ਰਕਾਰ ਵਲੋਂ ਲਗਾਈ ਪਾਬੰਦੀ ਦੀ ਨਿਖੇਧੀ ਕੀਤੀ ਜੋ ਪਾਬੰਦੀ ਹੁਣ ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ਾਂ ਮੁਤਾਬਿਕ ਹਟਾ ਦਿੱਤੀ ਗਈ ਹੈ ਅਤੇ ਪੂਰੇ ਪੰਜਾਬ ਭਰ ਵਿੱਚ 10 ਮਈ ਤੋਂ ਫਿਲਮ ਸਿਨੇਮਾਘਰਾਂ ਵਿੱਚ ਵਿਖਾਈ ਜਾ ਰਹੀ ਹੈ ।
"ਸਮੇਂ ਦੀ ਅਵਾਜ਼" ਵਲੋਂ ਕੁੱਝ ਦਰਸ਼ਕਾਂ ਨਾਲ ਫਿਲਮ "ਸਾਡਾ ਹੱਕ" ਬਾਰੇ ਉਨ੍ਹਾਂ ਦੀ ਰਾਇ ਲੈਣ ਲਈ ਵੀਡੀਓ ਇੰਟਰਵਿਊ ਵੀ ਲਈ ਗਈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਮੀਡੀਆ ਪੰਜਾਬ ਟੀਵੀ, ਸਿੱਖ ਚੈਨਲ ਅਤੇ ਸੰਗਤ ਟੀਵੀ ਉਪਰ ਵਿਖਾਈ ਜਾਵੇਗੀ ।

No comments:
Post a Comment