www.sabblok.blogspot.com
ਸਿੱਖ ਲੜਕੀਆਂ ਵਿਆਹ ਲਈ ਗੁਰਸਿੱਖਾਂ ਦੀ ਥਾਂ
ਪਤਿਤਾਂ ਨੌਜਵਾਨਾਂ ਨੂੰ ਪਹਿਲ ਦੇਣ ਲੱਗੀਆਂ
ਕੌਰ ਤੇ ਸਿੰਘ ਸ਼ਬਦ ਸਿੱਖ ਨਾਮ ਦੇ ਪਿੱਛੋਂ ਉੱਡਣ ਲੱਗੇ
ਸਿੱਖਾਂ 'ਚ ਬਿਪਰਨੀ ਰੀਤਾਂ ਹਾਵੀ
ਪ੍ਰੋ. ਬਲਵਿੰਦਰਪਾਲ ਸਿੰਘ
ਪੰਜਾਬ ਜੋ ਸਿੱਖੀ ਦਾ ਘਰ ਹੈ, ਜਿਥੇ ਦਸ ਗੁਰੂਆਂ ਦੇ ਚਰਨ ਪਏ ਹਨ, ਜਿਥੇ ਸਿੱਖ ਸ਼ਹੀਦਾਂ ਦੇ ਸਿਰ ਲੱਗੇ ਹਨ, ਉਥੇ ਸਿੱਖ ਨੌਜਵਾਨ ਕੇਸਹੀਣ ਹੋ ਕੇ ਟੋਪੀਆਂ ਪਾ ਕੇ, ਕੰਨਾਂ 'ਚ ਕੁੰਡਲ ਪਾ ਕੇ ਮਾਡਰਨ ਰਾਂਝੇ ਬਣ ਰਹੇ ਹਨ ਅਤੇ ਪਤਿਤਪੁਣੇ ਵੱਲ ਜਾ ਰਹੇ ਹਨ। ਸਿੱਖ ਲੜਕੀਆਂ ਦੇ ਨਾਵਾਂ ਪਿੱਛੋਂ ਕੌਰ ਅਤੇ ਸਿੱਖ ਨੌਜਵਾਨਾਂ ਦੇ ਨਾਵਾਂ ਪਿੱਛੋਂ ਸਿੰਘ ਉੱਡਣ ਲੱਗ ਪਏ ਹਨ। ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ, ਗੁਰਦਾਸ ਮਾਨ, ਬੱਬੂ ਮਾਨ ਇਹ ਸਭ ਸਿੱਖਾਂ ਦੇ ਮੁੰਡੇ ਹਨ। ਪਰ ਇਨ੍ਹਾਂ ਸਭ ਨੇ ਆਪਣੇ ਨਾਵਾਂ ਪਿਛੋਂ ਸਿੱਖ ਸ਼ਬਦ ਹੀ ਗਾਇਬ ਨਹੀਂ ਕੀਤਾ, ਸਗੋਂ ਪਤਿਤ ਵੀ ਹੋ ਚੁੱਕੇ ਹਨ। ਇਸੇ ਤਰ੍ਹਾਂ 'ਤੂਤਕ-ਤੂਤਕ ਤੂਤੀਆਂ' ਵਾਲਾ ਮਲਕੀਤ ਸਿੰਘ ਵੀ ਮਲਕੀਤ ਬਣ ਕੇ ਰਹਿ ਗਿਆ ਹੈ। ਜਸਵਿੰਦਰ ਸਿੰਘ ਤੋਂ ਜਸਵਿੰਦਰ ਬੈਂਸ ਫਿਰ ਜੈਂਜੀ ਬੈਂਸ ਤੇ ਹੁਣ ਜੈਂਜੀ ਬੀ ਬਣਿਆ ਗਾਇਕ ਆਪਣੀ ਸ਼ਕਲ ਇਹੋ ਜਿਹੀ ਬਣਾ ਬੈਠਾ ਹੈ ਕਿ ਉਹ ਲੱਗਦਾ ਹੀ ਨਹੀਂ ਕਿ ਉਹ ਸਿੱਖਾਂ ਦਾ ਮੁੰਡਾ ਹੈ। ਰੀਸੋ-ਰੀਸੀ ਇਹ ਬਿਮਾਰੀ ਹੁਣ ਨਵੇਂ ਕਲਾਕਾਰਾਂ ਵਿਚ ਵੀ ਆ ਗਈ ਹੈ। ਦਲੇਰ ਮਹਿੰਦੀ ਵਰਗੇ ਜੋ ਕਹਿੰਦੇ ਹਨ ਕਿ ਮੈਂ ਪੰਜਾਬੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਪ੍ਰਚਾਰਿਆ ਹੈ ਪਰ ਆਪਣੇ ਨਾਂ ਪਿੱਛੋਂ ਸਿੰਘ ਸ਼ਬਦ ਗਾਇਬ ਕਰ ਗਏ ਹਨ।
ਪੰਜਾਬੀ ਸਿੱਖ ਕਲਾਕਾਰਾਂ ਦੀ ਗੱਲ ਕਰੀਏ ਤਾਂ ਪੰਜਾਬ 'ਚ ਜਨਮੇ ਹੋਣ ਕਾਰਣ ਉਨ੍ਹਾਂ ਦੇ ਨਾਂ ਨਾਲ ਸਿੰਘ ਲਫਜ਼ ਸਰਟੀਫਿਕੇਟ 'ਚ ਜ਼ਰੂਰ ਦਰਜ ਹਨ। ਇਸ ਸਭ ਦੇ ਬਾਵਜੂਦ ਪਤਾ ਨਹੀਂ ਇਨ੍ਹਾਂ ਨੂੰ ਕਿਹੜੀ ਚੰਦਰੀ ਮਾਰ ਪਈ ਕਿ ਇਹ ਸਿੰਘ ਲਫਜ਼ ਹੀ ਭੁੱਲ ਗਏ ਹਨ। ਇਨ੍ਹਾਂ ਨੂੰ ਇਹ ਵੀ ਯਾਦ ਭੁੱਲ ਗਿਆ ਹੈ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੁਰਬਾਨੀਆਂ ਦੇ ਨਾਲ ਇਹ ਵੱਖਰਾ ਵਿਰਸਾ ਦਿੱਤਾ ਸੀ, ਜਿਸ ਨੂੰ ਅਸੀਂ ਗੁਆ ਕੇ ਮੁੜ ਹਿੰਦੂ ਧਰਮ 'ਚ ਸ਼ਾਮਲ ਹੋ ਰਹੇ ਹਾਂ, ਜਿਸ ਵਿਚੋਂ ਅਸੀਂ ਨਿਕਲੇ ਸਾਂ।
ਗੁਰਮਤਿ ਮਾਡਲ ਤੇ ਪੂਰੇ ਉੱਤਰਨ ਵਾਲੇ ਸਿੱਖ ਲੀਡਰਾਂ ਦੀ ਘਾਟ ਅਤੇ ਪ੍ਰਚਾਰ ਦੀ ਘਾਟ ਕਾਰਣ ਸਿੱਖ ਨੌਜਵਾਨ ਵਰਗ ਦਿਸ਼ਾਹੀਣ ਹੈ। ਹਿੰਦੀ ਫ਼ਿਲਮੀ ਸੰਸਾਰ ਸਿੱਖਾਂ ਨੂੰ ਜੋਕਰ ਦੇ ਰੂਪ 'ਚ ਪੇਸ਼ ਕਰ ਰਿਹਾ ਹੈ ਤੇ ਉਨ੍ਹਾਂ ਦੀ ਵੱਖਰੀ ਹੋਂਦ ਨੂੰ ਵਿਗਾੜ ਰਿਹਾ ਹੈ। ਪੰਜਾਬੀ ਸਿਨੇਮਾ 'ਚ ਸਿੱਖ ਪਾਤਰ ਨੂੰ ਪਤਿਤ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਕਰਕੇ ਸਿੱਖ ਨੌਜਵਾਨ ਕੁੜੀਆਂ ਆਪਣੇ ਵਿਆਹਾਂ ਦੇ ਵਿਚ ਪਤਿਤ ਸਿੱਖਾਂ ਨੂੰ ਪਸੰਦ ਕਰਦੀਆਂ ਹਨ, ਖਾਸ ਕਰਕੇ ਕਲੀਨ ਸ਼ੇਵਨ ਨੂੰ। ਨੌਜਵਾਨ ਵਰਗ ਪਤਿਤਪੁਣੇ ਦੀ ਖੱਡ 'ਚ ਬੁਰੀ ਤਰ੍ਹਾਂ ਡਿੱਗ ਰਿਹਾ ਹੈ। ਅੰਮ੍ਰਿਤਧਾਰੀ ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਪਤਿਤਾਂ ਨਾਲ ਕਰ ਰਹੇ ਹਨ। ਇਹ ਸਭ ਕੁਝ ਮੈਂ ਆਪਣੇ ਆਲੇ ਦੁਆਲੇ ਅਤੇ ਆਪਣੇ ਰਿਸ਼ਤੇਦਾਰੀਆਂ ਵਿਚ ਵਾਪਰਦਾ ਦੇਖਿਆ ਹੈ। ਗੁਰਸਿੱਖ ਲੜਕੀਆਂ ਨੂੰ ਯੋਗ ਸਿੱਖ ਵਰ ਨਹੀਂ ਮਿਲ ਰਹੇ ਅਤੇ ਗੁਰਸਿੱਖ ਨੌਜਵਾਨਾਂ ਨੂੰ ਯੋਗ ਸਿੱਖ ਲੜਕੀਆਂ ਨਹੀਂ ਮਿਲ ਰਹੀਆਂ। ਰਿਸ਼ਤਿਆਂ ਦੀ ਘਾਟ ਕਾਰਣ ਗੁਰਸਿੱਖ ਪਤਿਤਾਂ ਦੇ ਲੜ ਲੱਗ ਰਹੇ ਹਨ।
ਪਹਿਲਾਂ ਸਿੱਖ ਪਰਿਵਾਰਾਂ 'ਚ ਕੋਈ ਟਾਵਾਂ ਟਾਵਾਂ ਪਤਿਤ ਹੁੰਦਾ ਸੀ ਤਾਂ ਉਸ ਦਾ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਬਾਈਕਾਟ ਕਰ ਦਿੱਤਾ ਜਾਂਦਾ ਸੀ, ਆਖਿਰ ਉਸ ਨੂੰ ਮੁੜ ਸਿੱਖੀ 'ਚ ਪ੍ਰਵੇਸ਼ ਕਰਨਾ ਪੈਂਦਾ ਸੀ। ਕਹਿਣ ਤੋਂ ਭਾਵ ਪੰਜਾਬ 'ਚ ਪਤਿਤਪੁਣਾ ਬਹੁਤ ਘੱਟ ਹੁੰਦਾ ਸੀ। ਸਿੱਖ ਲੀਡਰਸ਼ਿਪ ਆਪਣੇ ਧਰਮ 'ਤੇ ਪਹਿਰਾ ਦੇਣ ਵਾਲੀ ਹੁੰਦੀ ਸੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਦੌਰ ਆਇਆ ਸੀ ਤਾਂ ਸਿੱਖੀ ਹੋਰ ਬਲਵਾਨ ਹੋਈ ਸੀ। ਕਾਲਜਾਂ, ਸਕੂਲਾਂ 'ਚ ਸਿੱਖ ਨੌਜਵਾਨਾਂ ਨੇ ਖੁੱਲ੍ਹੀਆਂ ਦਾੜ੍ਹੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਸੁੰਦਰ ਦਸਤਾਰਾਂ ਸਜਾਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖ ਲੜਕੀਆਂ ਨੇ ਸਿਰਾਂ 'ਤੇ ਕੇਸਰੀ ਚੁੰਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਲਈ ਗੁਰਮਤਿ ਮਾਡਲ ਬਣ ਚੁੱਕੇ ਸਨ। ਸੰਤ ਭਿੰਡਰਾਂਵਾਲਿਆਂ ਨੇ ਕਦੇ ਇਹ ਦਲੀਲ ਨਹੀਂ ਦਿੱਤੀ ਸੀ ਕਿ ਪੂਰਨ ਸਿੱਖ ਹੋਣਾ ਕਿਉਂ ਜ਼ਰੂਰੀ ਹੈ? ਉਹ ਸਿਰਫ ਇਹੀ ਕਿਹਾ ਕਰਦੇ ਸਨ ਕਿ ਦਸਮ ਗੁਰੂ ਪਾਤਸ਼ਾਹ ਦੇ ਪੁੱਤਰ ਬਣੋ, ਬਾਣੀ ਤੇ ਬਾਣੇ 'ਤੇ ਪਹਿਰਾ ਦੇਵੋ। ਸੰਤ ਭਿੰਡਰਾਂਵਾਲਿਆਂ ਦੀ ਇਸ ਅਪੀਲ 'ਤੇ ਹੀ ਸਿੱਖ ਯੂਥ ਧੜਾ-ਧੜ ਸਿੰਘ ਸੱਜਿਆ। ਪਤਿਤਪੁਣੇ ਦੀ ਗਿਣਤੀ ਨਾਮਾਤਰ ਹੀ ਰਹਿ ਗਈ। ਪਰ ਅੱਜ ਕੋਈ ਇਕ ਵੀ ਗੁਰਸਿੱਖ ਲੀਡਰ ਹੈ, ਜਿਸ ਨੂੰ ਗੁਰਮਤਿ ਦਾ ਮਾਡਲ ਕਿਹਾ ਜਾ ਸਕੇ, ਜਿਸ ਤੋਂ ਸਿੱਖ ਯੂਥ ਸੇਧ ਲੈ ਸਕੇ। ਸਿੱਖਾਂ ਦੀ ਦੌੜ ਮਾਇਆ ਤੱਕ ਸੀਮਤ ਹੋ ਕੇ ਰਹਿ ਗਈ ਹੈ ਤੇ ਉਨ੍ਹਾਂ ਦਾ ਜਪ-ਤਪ ਗੁਰਬਾਣੀ ਦੇ ਅਮਲ ਦੀ ਥਾਂ 'ਤੇ ਪਾਠ ਪੜ੍ਹਨ ਤੱਕ ਹੀ ਸੀਮਤ ਰਹਿ ਗਿਆ ਹੈ। ਉਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਕੋਈ ਸੇਧ ਨਹੀਂ ਮਿਲ ਰਹੀ।
ਨਸ਼ੇ ਇਸ ਮਾਡਰਨ ਸਿੱਖ ਪੀੜ੍ਹੀ ਦਾ ਸਭਿਆਚਾਰ ਬਣ ਚੁੱਕੇ ਹਨ ਤੇ ਟਪੂਸੀ ਬਾਂਦਰਨੁਮਾ ਲੱਚਰ ਡਾਂਸ ਇਨ੍ਹਾਂ ਦਾ ਵਿਰਸਾ ਬਣ ਚੁੱਕਾ ਹੈ। ਗੁਰਮੁਖੀ ਲਿਪੀ ਸਾਜ਼ਿਸ਼ ਤਹਿਤ ਖਤਮ ਕੀਤੀ ਜਾ ਰਹੀ ਹੈ, ਅੰਗਰੇਜ਼ੀ ਹਿੰਦੀ ਦਾ ਬੋਲ ਬਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਖੇਤੀਬਾੜੀ ਬੁਰੀ ਤਰ੍ਹਾਂ ਤਬਾਹ ਕੀਤੀ ਜਾ ਚੁੱਕੀ ਹੈ, ਪੰਜਾਬ ਦੇ ਪਾਣੀ, ਬਿਜਲੀ, ਰਾਜਧਾਨੀ ਲੁੱਟੀ ਜਾ ਚੁੱਕੀ ਹੈ। ਪੰਜਾਬ ਵਿਚ ਸਿੱਖਾਂ ਨੂੰ ਘੱਟਗਿਣਤੀ ਕਰਨ ਦੇ ਤਹਿਤ ਭਈਆਂ ਨੂੰ ਵਸਾ ਕੇ ਸਿੱਖ ਸਭਿਆਚਾਰ, ਸਿੱਖੀ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਭ ਇਕ ਸਾਜ਼ਿਸ਼ ਤਹਿਤ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਖੋਰਾ ਲਗਾਉਣ ਦੇ ਲਈ ਵਾਪਰ ਰਿਹਾ ਹੈ। ਬ੍ਰਾਹਮਣਵਾਦੀ ਨੀਤੀ ਤਾਂ ਇਸ ਗੱਲ ਦੀ ਜ਼ਿੰਮੇਵਾਰ ਹੈ ਪਰ ਵੱਡੀ ਜ਼ਿੰਮੇਵਾਰੀ ਸਾਡੀ ਵੀ ਹੈ ਕਿ ਅਸੀਂ ਆਪਣਾ ਵਿਰਸਾ ਨਹੀਂ ਸੰਭਾਲ ਰਹੇ।
ਸੁਆਲ ਤਾਂ ਇਹ ਹੈ ਕਿ ਸਿੱਖ ਏਨੇ ਕਮਜ਼ੋਰ ਕਿਉਂ ਪੈ ਗਏ ਹਨ ਕਿ ਉਨ੍ਹਾਂ ਨੇ ਹੁਣ ਸੰਸਾਰੀਕਰਨ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਮਨੂੰਵਾਦੀ ਸਿਆਸਤ ਨਾਲ ਸਮਝੌਤਾ ਕਰ ਲਿਆ ਹੈ? ਇਤਿਹਾਸ ਗਵਾਹ ਹੈ ਕਿ ਸਿੱਖ ਮੁਗਲਾਂ ਕੋਲੋਂ ਨਹੀਂ ਹਾਰੇ, ਆਰੀਅਨ ਵਿਚਾਰਧਾਰਾ ਦੀ ਫਾਸ਼ੀਵਾਦੀ ਨੀਤੀ ਦੇ ਵਿਰੁੱਧ ਡਟ ਕੇ ਜੂਝਦੇ ਰਹੇ, ਪਰ ਹੁਣ ਸੰਸਾਰੀਕਰਨ ਨੇ ਕਿਹੜੀ ਗੋਲੀ ਮਾਰੀ ਹੈ ਕਿ ਸਿੱਖਾਂ 'ਚ ਸਾਹ ਸਤ ਹੀ ਮੁੱਕ ਗਿਆ ਹੈ। ਗੱਲ ਸਮਝ ਤੋਂ ਬਾਹਰ ਹੈ, ਹਨੇਰੇ ਵਿਚ ਤੀਰ ਛੱਡੀ ਜਾ ਰਹੇ ਹਾਂ, ਬਾਬੇ ਨਾਨਕ ਦੀ ਸੋਝੀ ਅਤੇ ਗਿਆਨ ਦੇ ਮਾਰਗ ਨੂੰ ਪਰਖਣ ਵਾਲੀ ਦਿਸ਼ਾ ਨੂੰ ਅਸੀਂ ਹਾਲੇ ਤੱਕ ਨਹੀਂ ਅਪਨਾਇਆ।
ਘੱਟੋ ਘੱਟ ਇਹ ਮੰਨ ਕੇ ਤਾਂ ਚਲੀਏ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਰ ਦਿਖਾਇਆ ਹੈ, ਉਹ ਸੱਚ ਹਾਲੇ ਤੱਕ ਸਾਡੇ ਪੱਲੇ ਨਹੀਂ, ਅਸੀਂ ਸੱਚ 'ਤੇ ਖੜ ਕੇ ਮਲਕ ਭਾਗੋ ਅਤੇ ਭਾਈ ਲਾਲੋ ਵਿਚ ਅੰਤਰ ਕਰਨ ਜੋਗੇ ਨਹੀਂ। ਜਿੰਨਾ ਵੱਡਾ ਮਲਕ ਭਾਗੋ ਹੈ, ਉਨੇ ਵੱਡੇ ਸਿਰੋਪੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਉਸਰੀਆਂ ਪੰਥਕ ਸੰਸਥਾਵਾਂ ਦੇ ਨਾਂ 'ਤੇ ਦੇ ਰਹੇ ਹਾਂ, ਸਾਡੀ ਸਾਂਝ ਮਲਕ ਭਾਗੋਆਂ ਨਾਲ ਹੈ, ਉਨ੍ਹਾਂ ਨੂੰ ਵੱਡਿਆ ਰਹੇ ਹਾਂ, ਉਸਤਤ ਕਰ ਰਹੇ ਹਾਂ, ਸਰਬੱਤ ਦੇ ਭਲੇ ਦੀ ਥਾਂ ਉਨ੍ਹਾਂ ਦੀਆਂ ਅਰਦਾਸਾਂ ਕਰ ਰਹੇ ਹਾਂ ਅਤੇ ਭਾਈ ਲਾਲੋਆਂ ਨੂੰ ਧੱਕੇ ਦੇ ਰਹੇ ਹਾਂ, ਨਫਰਤ ਕਰ ਰਹੇ ਹਾਂ, ਸਿਰੋਪਿਆਂ ਦੀ ਬਖਸ਼ਿਸ਼ ਮਲਕ ਭਾਗੋਆਂ ਨੂੰ ਵੀ ਕੀਤੀ ਜਾ ਰਹੀ ਹੈ। ਫਿਰ ਅਸੀਂ ਕਿਹੜੀ ਸਿੱਖੀ ਦਾ ਦਮ ਭਰ ਰਹੇ ਹਾਂ?
ਕੁੜੀਮਾਰ, ਨੜੀਮਾਰ, ਨੂੰਹਮਾਰ, ਪੁਜਾਰੀਵਾਦ, ਮਨੂੰਵਾਦ, ਭ੍ਰਿਸ਼ਟਤੰਤਰ, ਸਾਡੇ ਪੰਥ ਦੀ ਕਿਸਮਤ ਦੇ ਘਾੜੇ ਹਨ, ਫਿਰ ਗੁਰੂ ਨਾਨਕ ਸਾਹਿਬ ਦੀ ਗੱਲ ਕਿਵੇਂ ਚੱਲ ਪਵੇਗੀ? ਗੁਰ ਸਿਧਾਂਤ ਤੋਂ ਤਿੜਕੇ ਹੋਏ ਸਿੱਖੀ ਦੇ ਮਹਿਲ ਦੀ ਨਵ-ਉਸਾਰੀ ਕਿਵੇਂ ਹੋਵੇਗੀ। ਜੇਕਰ ਸਾਡੇ ਕੋਲ ਸਿੱਖੀ ਦਾ ਮਾਡਲ ਹੀ ਨਹੀਂ ਤਾਂ ਨੌਜਵਾਨ ਪੀੜੀ ਨੇ ਕਿਸ ਤੋਂ ਸਿਖਿਆ ਲੈਣੀ ਹੈ? ਫਿਰ ਦਲੇਰ ਮਹਿੰਦੀ ਵਰਗੇ ਕਬੂਤਰਬਾਜ਼, ਮਾਈਕਲ ਜੈਕਸਨ ਵਰਗੇ ਟਪੂਸੀਬਾਜ਼, ਬਾਬਾ ਸਹਿਗਲ ਵਰਗੇ ਨਚਾਰ, ਪੰਥਕ ਪਰੰਪਰਾਵਾਂ ਦਾ ਘਾਣ ਕਰਨ ਵਾਲੇ, ਬਦਨਾਮ ਸਾਧ ਚੰਦਰਾ ਸਵਾਮੀ ਤੋਂ ਟਿੱਕੇ ਲਗਵਾਉਣ ਤੇ ਹਵਨ ਕਰਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿੱਖ ਨੇਤਾ ਹੀ ਇਨ੍ਹਾਂ ਦੀ ਦ੍ਰਿਸ਼ਟੀ ਦਾ ਕੇਂਦਰ ਬਣਨੇ ਹਨ। ਫਿਰ ਜੋ ਸੰਗਤ ਇਨ੍ਹਾਂ ਦੁਆਲੇ ਉਸਰਨੀ ਹੈ, ਉਹ ਘੱਟੋ ਘੱਟ ਗੁਰੂ ਦੀ ਨਹੀਂ ਹੋ ਸਕਦੀ, ਉਸ ਭੀੜ ਨੂੰ ਕੱਚ ਘੜਤ ਤੇ ਅੰਧ ਵਿਸ਼ਵਾਸੀ ਸਿੱਖ ਜਾਂ ਡੇਰੇਵਾਦੀਆਂ ਦੀ ਸੰਗਤ ਕਿਹਾ ਜਾ ਸਕਦਾ ਹੈ, ਜਿਸ ਵਿਚ ਸਾਥੀ ਭਾਵਨਾ ਨਹੀਂ, ਗੁਰੂਆਂ ਦੀ ਵਿਚਾਰਧਾਰਾ ਨਹੀਂ। ਜੇਕਰ ਸਾਡੇ ਅਨਪੜ੍ਹ ਗ੍ਰੰਥੀ, ਰਾਗੀ, ਚਿਮਟੇ ਖੜਕਾਉਣ ਵਾਲੇ ਸਾਧ, ਕੱਚੀ ਬਾਣੀ ਗਾਉਣ ਵਾਲੇ ਸੰਤ, ਜਥੇਦਾਰ ਅਤੇ ਪ੍ਰਚਾਰਕ ਅਜੋਕੀ ਨੌਜਵਾਨ ਪੀੜ੍ਹੀ ਨੂੰ ਰੂਹਾਨੀ ਅਨੰਦ ਅਤੇ ਸੇਧ ਦੇਣ ਤੋਂ ਅਸਮਰੱਥ ਹਨ ਤਾਂ ਇਸ ਪੀੜ੍ਹੀ ਨੇ ਵਿਲਾਸਤਾ ਅਤੇ ਨਸ਼ੇ ਤੋਂ ਹੀ ਅਨੰਦ ਦੇ ਹੁਲਾਰੇ ਲੈਣੇ ਹੋਏ, ਫਿਰ ਉਲਾਂਭਾ ਇਸ ਪੀੜੀ ਨੂੰ ਕਿਉਂ? ਕਿਉਂ ਨਹੀਂ ਅਸੀਂ ਆਪਣੀ ਪੀੜੀ ਹੇਠਾਂ ਸੋਟਾ ਫੇਰਦੇ?
ਜੋ ਸਿੱਖੀ ਦਾ ਮਹਿਲ ਗੁਰੂਆਂ ਨੇ ਆਪਣੇ ਖੂਨ, ਸ਼ਹਾਦਤਾਂ ਅਤੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਨਾਲ ਸਿਰਜਿਆ ਸੀ, ਉਸ ਵਿਚ ਬੁਰੀ ਤਰ੍ਹਾਂ ਤਰੇੜਾਂ ਆ ਚੁੱਕੀਆਂ ਹਨ ਅਤੇ ਅਜੋਕੀ ਸਿੱਖੀ ਹਿੰਦੂਤਵ ਅਤੇ ਪਤਿਤਪੁਣੇ ਦੀ ਅਗਵਾਈ ਕਬੂਲ ਚੁੱਕੀ ਹੈ। ਜਦ ਸਿੱਖ ਕੌਮ ਦੀ ਆਤਮਾ 'ਚ ਗੁਰਮਤਿ ਦਾ ਵਿਚਾਰਧਾਰਕ ਇਨਕਲਾਬ ਨਹੀਂ ਤਾਂ ਗੁਰੂ ਦੀ ਸਿੱਖੀ ਕਿਵੇਂ ਚਮਕ ਸਕਦੀ ਹੈ? ਅਜੋਕੀ ਸਿੱਖ ਨੌਜਵਾਨ ਪੀੜ੍ਹੀ ਇਸ ਹਿੰਦੂਤਵ ਦੇ ਪ੍ਰਭਾਵ ਵਾਲੇ ਦਕਿਆਨੂਸੀ ਸਿੱਖ ਸਭਿਆਚਾਰ ਅਤੇ ਸਮਾਜ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਅਤੇ ਉਹ ਇਸ ਨੂੰ ਗੁਲਾਮੀ ਸਮਝਦੀ ਹੈ। ਇਸੇ ਲਈ ਸਿੱਖ ਨੌਜਵਾਨ ਪੀੜੀ ਖਪਤਕਾਰੀ ਅਤੇ ਪੱਛਮੀ ਸਭਿਅਤਾ ਨਾਲ ਜੁੜ ਕੇ ਉਹ ਆਪਣੇ ਆਪ ਨੂੰ ਅਜ਼ਾਦ, ਆਧੁਨਿਕ ਅਤੇ ਵਿਗਿਆਨਕ ਹੋਣ ਵਿਚ ਆਪਣੀ ਵੱਖਰੀ ਪਛਾਣ ਮਿਥਦੀ ਹੈ।
ਸਿੱਖ ਨੌਜਵਾਨਾਂ ਨੂੰ ਟੀ.ਵੀ. ਚੈਨਲਾਂ ਰਾਹੀਂ ਇਹੀ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਤੁਸੀਂ ਤੇ ਤੁਹਾਡੀ ਕੌਮ ਅਸਭਿਅਕ ਹੈ ਤੇ ਤੁਹਾਡੇ ਸਭਿਆਚਾਰ ਵਿਚ ਨਾ ਲਿਸ਼ਕ ਹੈ ਅਤੇ ਨਾ ਹੀ ਪੁਸ਼ਕ ਹੈ। ਤੁਸੀਂ ਤਾਂ ਆਪਣੇ ਇਤਿਹਾਸ ਵਿਚ ਘੀਸੀ ਕਰਦੇ ਰਹੇ ਜੇ। ਅਸਲ ਕਲਚਰ ਤਾਂ ਅਸੀਂ ਪੌਪ ਕਲਚਰ ਦੇ ਨਾਂ 'ਤੇ ਦੇ ਰਹੇ ਹਾਂ। ਪਹਿਰਾਵਾ ਵੀ ਅਸੀਂ ਤੁਹਾਨੂੰ ਆਪਣੀ ਫਿਲਮਾਂ ਰਾਹੀਂ ਦੇ ਰਹੇ ਹਾਂ। ਟੋਪੀ ਤੇ ਪਟਕਾ ਕਲਚਰ, ਸਿਰਾਂ ਤੇ ਕੰਢਿਆਂ ਵਰਗੇ ਬੋਦੇ ਫਿਲਮੀ ਸਭਿਆਚਾਰ ਰਾਹੀਂ ਸਿੱਖ ਯੂਥ 'ਚ ਪਰਵੇਸ਼ ਕਰ ਚੁੱਕੇ ਹਨ। ਇਸ ਸਭਿਆਚਾਰ ਨੂੰ ਸਿੱਖ ਨੌਜਵਾਨ ਪੀੜੀ ਨੇ ਪ੍ਰਵਾਨ ਕਰ ਲਿਆ ਹੈ, ਜੋ ਕਿ ਕੇਂਦਰ ਸਰਕਾਰ ਦੇ ਹਿੰਦੂਤਵੀ ਦ੍ਰਿਸ਼ਟੀਕੋਣ ਵਿਚੋਂ ਛੰਨ ਕੇ ਪੰਜਾਬ ਵਿਚ ਆ ਰਿਹਾ ਹੈ ਅਤੇ ਇਹ ਕੰਜਰ ਕਲਚਰ ਪੰਜਾਬੀ ਸਭਿਆਚਾਰ ਦੇ ਨਾਂ 'ਤੇ ਪੂਰੇ ਵਿਸ਼ਵ ਪੱਧਰ 'ਤੇ ਪ੍ਰਸਾਰਿਆ ਜਾ ਰਿਹਾ ਹੈ। ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਨਾ ਪ੍ਰਵਾਨ ਕਰਨ ਵਾਲੇ ਭਾਰਤੀ ਸ਼ਾਸ਼ਕਾਂ ਨੂੰ ਅਹਿਸਾਸ ਹੈ ਕਿ ਆਰ.ਐਸ.ਐਸ. ਦਾ ਹਿੰਦੂਤਵ ਸਿੱਖੀ ਨੂੰ ਨਹੀਂ ਮਾਰ ਸਕੇਗਾ, ਪਰ ਇਹ ਭੁਲ ਭੁਲਈਆ ਸੰਸਾਰੀਕਰਨ ਸਿੱਖ ਸਭਿਆਚਾਰ, ਸਿੱਖ ਸਭਿਅਤਾ ਦੇ ਅਸਲੇ ਨੂੰ ਬਿਲਕੁਲ ਖਤਮ ਕਰਕੇ ਗੁਲਾਮੀ ਦੇ ਦੌਰ ਵਿਚ ਲੈ ਆਵੇਗਾ। ਸਾਡੀ ਸਿੱਖ ਲੀਡਰਸ਼ਿਪ ਆਰੀਅਨ ਵਿਚਾਰਧਾਰਾ ਦੀ ਗੁਲਾਮ ਹੈ। ਉਹ ਇਨ੍ਹਾਂ ਗੱਲਾਂ ਦਾ ਵਿਰੋਧ ਕਿਉਂ ਕਰੇਗੀ? ਫਿਰ ਉਹੀ ਕੁਝ ਵਾਪਰਨਾ ਹੈ, ਜੋ ਆਰੀਅਨ ਵਿਚਾਰਧਾਰਾ ਨੂੰ ਕਬੂਲ ਹੋਵੇਗਾ।
ਅਫਸੋਸ ਦੀ ਗੱਲ ਇਹ ਹੈ ਕਿ ਪੱਛਮ ਵਿਚ ਵਸ ਰਹੇ ਸਿੱਖ ਵੀ ਸੰਸਾਰੀਕਰਨ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਤੋਂ ਇਹ ਆਸ ਸੀ ਕਿ ਉਹ ਭਾਰਤ ਤੋਂ ਉਜਾੜੇ ਬੁੱਧਇਜ਼ਮ ਦੇ ਪ੍ਰਵਾਸੀ ਪ੍ਰਚਾਰਕਾਂ ਵਾਂਗ ਸਿੱਖੀ ਦੀ ਹੋਂਦ ਨੂੰ ਬਚਾ ਲੈਣਗੇ ਅਤੇ ਗੁਰੂ ਦੇ ਸਿਧਾਂਤਾਂ 'ਤੇ ਪਹਿਰਾ ਦੇ ਕੇ ਮਨੁੱਖਤਾ ਦਾ ਪਾਰ ਉਤਾਰਾ ਕਰਨਗੇ। ਪਰ ਉਹ ਵੀ ਪੰਜਾਬ ਦੇ ਸਿੱਖ ਲੀਡਰਾਂ ਵਰਗਾ ਕਲਚਰ ਅਪਣਾਈ ਬੈਠੇ ਹਨ। ਗੁਰਦੁਆਰਿਆਂ ਦੇ ਲੜਾਈ ਝਗੜੇ ਤੇ ਡਾਂਗਮਾਰ ਕਲਚਰ, ਸਿੱਖ ਯੂਥ ਨੂੰ ਉੱਥੇ ਵੀ ਸਿੱਖੀ ਤੋਂ ਦੂਰ ਕਰ ਰਿਹਾ ਹੈ। ਜੋ ਸਿੱਖੀ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਕੋਲ ਜਾਂ ਤਾਂ ਸਾਧਨ ਨਹੀਂ ਜਾਂ ਫਿਰ ਇਕ ਨਹੀਂ ਹਨ। ਲਹਿਰਾਂ ਤਾਂ ਇਕਮੁੱਠਤਾ ਨਾਲ ਚੱਲਦੀਆਂ ਹਨ। ਇਕਮੁੱਠਤਾ ਸਾਡੇ ਵਿਚ ਹਾਲੇ ਤੱਕ ਨਹੀਂ ਹੈ।
ਸਿੱਖੀ ਜੀਉਂਦੀ ਤਦ ਹੀ ਰਹਿਣੀ ਹੈ ਜੇਕਰ ਇਸ ਦੀ ਪਛਾਣ ਗੁਰੂਆਂ ਦੇ ਉਸਾਰੇ ਸਿਧਾਂਤਾਂ 'ਤੇ ਰਹੀ। ਜੇਕਰ ਅਸੀਂ ਪੱਛਮ ਦੀ ਨਕਲ ਕਰਾਂਗੇ ਅਤੇ ਬ੍ਰਾਹਮਣਵਾਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਂਗੇ ਤਾਂ ਉਸ ਸਮੇਂ ਆਪਣੀ ਹੋਂਦ ਖਤਮ ਕਰ ਲਵਾਂਗੇ। ਇਸ ਬਸਤੀਵਾਦ ਦੇ ਇਸ ਪ੍ਰੋਜੈਕਟ ਨੂੰ ਤੋੜਨ ਲਈ ਸਿੱਖਾਂ ਨੂੰ ਸਮੁੱਚੀਆਂ ਕੌਮਾਂ 'ਚ ਖੁਦਮੁਖਤਾਰੀ ਦੀ ਭਾਵਨਾ ਜਾਗ੍ਰਿਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਸੰਬੰਧ ਵਿਚ ਬ੍ਰਾਹਮਣਇਜ਼ਮ ਅਤੇ ਸੰਸਾਰੀਕਰਨ ਵਿਰੁੱਧ ਗੁਰਬਾਣੀ ਦੇ ਵਿਚਾਰਧਾਰਕ ਪੈਂਤੜੇ ਤੋਂ ਸਿਆਸੀ, ਸਾਮਾਜਿਕ ਸਰਗਰਮੀਆਂ ਜਾਰੀ ਰੱਖਣ ਲਈ ਘੱਟਗਿਣਤੀਆਂ ਅਤੇ ਦਲਿਤ ਸਮਾਜ ਦਾ ਇਕ ਸਾਂਝਾ ਵਿਸ਼ਾਲ ਮੰਚ ਸਥਾਪਤ ਕਰਨਾ ਪਵੇਗਾ। ਗੱਲ ਸੰਤ-ਗੁਰੂਆਂ ਤੋਂ ਤੁਰਨੀ ਹੈ, ਜੋ ਨਾਨਕ ਵਿਚਾਰਧਾਰਾ ਦੇ ਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਿਰਾਜਮਾਨ ਹੈ ਅਤੇ ਜਗਤ ਜਲੰਦੇ ਨੂੰ ਠਾਰਨ ਲਈ ਸਿੱਧ ਪੱਧਰਾ ਸਿਧਾਂਤ ਹੈ ;
ਹੁਣਿ ਹੁਕਮੁ ਹੋਆ ਮਿਹਰਵਾਣ ਦਾ£
ਪੈ ਕੋਇ ਨ ਕਿਸੇ ਰਞਾਣਦਾ
ਸਭ ਸੁਖਾਲੀ ਵੁਠੀਆ ਇਹੁ
ਹੋਆ ਹਲੇਮੀ ਰਾਜੁ ਜੀਉ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੪)
ਸਿੱਖੀ ਦੇ ਮੁੱਢਲੇ ਅਸੂਲ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਅਜਿਹੇ ਸਿਧਾਂਤ ਹਨ, ਜਿਨ੍ਹਾਂ ਵਿਚ ਮਨੁੱਖਤਾ ਦੀ ਸੇਵਾ, ਬਰਾਬਰੀ ਅਤੇ ਭਲਾ ਬਿਰਾਜਮਾਨ ਹਨ, ਜਿਸ ਤੋਂ ਸਿੱਖੀ ਦਾ ਪ੍ਰਸਾਰ ਹੋਇਆ ਹੈ। ਸਿੱਖੀ ਦਾ ਇਹ ਸਿਧਾਂਤ ਪੂੰਜੀਵੰਡ ਦੀ ਇਕਸਾਰਤਾ ਦਾ ਸਿਧਾਂਤ ਹੈ ਜੋ ਕਿ ਮਨੁੱਖ ਨੂੰ ਇਸ ਗੱਲ ਵੱਲ ਇਕਾਗਰ ਕਰਦਾ ਹੈ ਕਿ ਸੰਸਾਰ ਦੀ ਸਾਰੀ ਪੂੰਜੀ ਮਨੁੱਖਤਾ ਦੀ ਸਾਂਝੀ ਮਲਕੀਅਤ ਹੈ, ਦੂਸਰਾ ਧਨ ਪਦਾਰਥ ਕੇਵਲ ਉਪਜੀਵਕਾ ਦਾ ਸਾਧਨ ਹਨ ਅਤੇ ਇਹ ਸਭ ਕੁਝ ਇਥੇ ਰਹਿ ਜਾਣਾ ਹੈ।
ਤੀਸਰਾ ਅਮੀਰ ਹੋਣ ਵਿਚ ਕੋਈ ਮਨਾਹੀ ਨਹੀਂ, ਪਰ ਕਮਾਈ ਧਰਮ ਦੀ ਹੀ ਕਰਨੀ ਚਾਹੀਦੀ ਹੈ ਅਰਥਾਤ ਪਰਾਇਆ ਹੱਕ ਮਾਰਨਾ ਗੁਨਾਹ ਹੈ। ਚੌਥਾ ਕਮਾਈ ਦਾ ਦਸਵਾਂ ਹਿੱਸਾ ਲੋਕ ਭਲਾਈ ਵਾਸਤੇ ਜ਼ਰੂਰ ਦੇਣਾ ਚਾਹੀਦਾ ਹੈ। ਗੁਰੂ ਸਾਹਿਬਾਨਾਂ ਨੇ ਦਲਿਤਾਂ, ਨਿਮਾਣਿਆਂ, ਨਿਤਾਣਿਆਂ ਦਾ ਸਹਾਰਾ ਬਣ ਕੇ ਇਸੇ ਲਈ ਇਨ੍ਹਾਂ ਸਿਧਾਂਤਾਂ ਨੂੰ ਹਰੇਕ ਸਿੱਖ ਦੇ ਜੀਵਨ ਦਾ ਆਧਾਰ ਬਣਾਇਆ ਸੀ ਤਾਂ ਜੋ ਬ੍ਰਹਿਮੰਡੀ ਵਾਤਾਵਰਣ ਸਿਰਜਿਆ ਜਾ ਸਕੇ। ਹੁਣ ਵੀ ਇਨ੍ਹਾਂ ਸਿਧਾਂਤਾਂ ਰਾਹੀਂ ਸਿੱਖੀ ਦਾ ਪ੍ਰਸਾਰ ਕੀਤਾ ਜਾ ਸਕਦਾ ਹੈ ਅਤੇ ਸੰਸਾਰੀਕਰਨ ਅਤੇ ਬ੍ਰਾਹਮਣਇਜ਼ਮ ਦੀ ਸਭਿਅਤਾ ਨੂੰ ਖੋਟਾ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਦੋਵੇਂ ਵਿਚਾਰਧਾਰਾਵਾਂ ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲੀਆਂ ਅਤੇ ਮਨੁੱਖਤਾ ਵਿਰੋਧੀ ਹਨ। ਜੇਕਰ ਸਿੱਖ ਸਮਾਜ ਨੇ ਗੁਰੂਆਂ ਦੇ ਅਮਲ ਨੂੰ ਆਪਣੇ ਜੀਵਨ ਵਿਚ ਨਹੀਂ ਅਪਨਾਉਣਾ ਤਾਂ ਸਿੱਖੀ ਦੀ ਵੱਖਰੀ ਹੋਂਦ ਸੰਸਾਰੀਕਰਨ ਦੇ ਇਸ ਯੁੱਗ ਵਿਚ ਗੁਆਚ ਜਾਵੇਗੀ।
ਮੋਬਾਈਲ : 098157-00916

No comments:
Post a Comment