www.sabblok.blogspot.com
doctor shweat
ਸੂਰਜ ਦੀਆਂ ਕਿਰਨਾਂ ਵਿਚ ਬਿਮਾਰੀਆਂ ਨੂੰ ਖਤਮ ਕਰਨ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ। ਜਦੋਂ ਸਾਡੀ ਚਮੜੀ ਇਨ੍ਹਾਂ ਕਿਰਨਾਂ ਦੇ ਤਾਪ ਨੂੰ ਆਪਣੇ ਸਰੀਰ ਵਿਚ ਰਚਾ ਲੈਂਦੀ ਹੈ ਤਾਂ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਕਈ ਪੁਰਾਤਨ ਸਿਹਤ ਗ੍ਰੰਥਾਂ ਵਿਚ ਸੂਰਜ ਇਸ਼ਨਾਨ ਦੀ ਵਰਤੋਂ ਦੇ ਨਾਲ ਰੋਗਾਂ ਤੋਂ ਛੁਟਕਾਰੇ ਮਿਲਣ ਦੇ ਹਵਾਲੇ ਮਿਲਦੇ ਹਨ। ਧੁੱਪ ਇਸ਼ਨਾਨ ਦੇ ਨਾਲ ਸਰੀਰ ਨੂੰ ਵਿਟਾਮਿਨ-ਡੀ ਕੁਦਰਤੀ ਰੂਪ ਵਿਚ ਹੀ ਮਿਲ ਜਾਂਦੀ ਹੈ, ਜਿਸ ਨਾਲ ਫਾਸਫੋਰਸ ਅਤੇ ਕੈਲਸ਼ੀਅਮ ਭਰਪੂਰ ਹੋਣ ਕਾਰਨ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਧੁੱਪ ਦੀ ਘਾਟ ਕਾਰਨ ਚਮੜੀ ‘ਤੇ ਹਾਨੀਕਾਰਕ ਜ਼ਹਿਰੀਲੇ ਤੱਤਾਂ ਦੀ ਇੱਕ ਪਰਤ ਜਿਹੀ ਜੰਮ ਜਾਂਦੀ ਹੈ, ਜਿਹੜੀ ਕਿ ਸਰੀਰ ਵਿਚ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦੇ ਸਕਦੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਧੁੱਪ ਇਸ਼ਨਾਨ ਬਹੁਤ ਜ਼ਰੂਰੀ ਹੈ। ਬਹੁਤ ਜ਼ਿਆਦਾ ਤਿੱਖੀ ਧੁੱਪ ਦਾ ਇਸ਼ਨਾਨ ਫਾਇਦਿਆਂ ਦੀ ਜਗ੍ਹਾ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਪ੍ਰਕਾਰ ਤੇਜ਼ ਠੰਢੀਆਂ ਹਵਾਵਾਂ ਅਤੇ ਬਹੁਤ ਜ਼ਿਆਦਾ ਹਲਕੀ ਧੁੱਪ ਵੀ ਨਹੀਂ ਲੈਣੀ ਚਾਹੀਦੀ। ਵੈਸੇ ਆਮ ਤੌਰ ‘ਤੇ ਸੂਰਜ ਚੜ੍ਹਨ ਤੋਂ ਅੱਧੇ ਤੋਂ ਦੋ ਘੰਟੇ ਤੱਕ ਦੀ ਧੁੱਪ ਸੂਰਜ ਇਸ਼ਨਾਨ ਲਈ ਠੀਕ ਹੈ। ਸੂਰਜ ਇਸ਼ਨਾਨ ਕਰਨ ਵਾਲੇ ਵਿਅਕਤੀ ਨੂੰ ਹਲਕੇ ਕੱਪੜੇ ਪਾ ਕੇ, ਖੁੱਲ੍ਹੀ ਜਗ੍ਹਾ ਲੇਟ ਕੇ ਧੁੱਪ ਸੇਕਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਕਮਰ ਦੇ ਭਾਰ ਲੇਟ ਕੇ ਧੁੱਪ ਸੇਕਣ ਨਾਲ ਪੂਰੇ ਸਰੀਰ ਨੂੰ ਊਰਜਾ ਮਿਲਦੀ ਹੈ। ਸਿਰ ਦਰਦ ਦੀ ਸ਼ਿਕਾਇਤ ਹੋਣ ‘ਤੇ ਸਰੀਰ ‘ਤੇ ਕੋਈ ਚਿੱਟਾ ਕੱਪੜਾ ਪਾ ਕੇ ਧੁੱਪ ਇਸ਼ਨਾਨ ਕਰਨਾ ਚਾਹੀਦਾ ਹੈ। ਖਾਣਾ-ਖਾਣ ਤੋਂ ਇੱਕਦਮ ਬਾਅਦ ਕਦੇ ਵੀ ਧੁੱਪ ਇਸ਼ਨਾਨ ਕਰਨ ਦੀ ਗਲਤੀ ਨਾ ਕਰੋ। ਧੁੱਪ ਇਸ਼ਨਾਨ ਕਰਦੇ ਸਮੇਂ ਸਰੀਰ ਵਿੱਚੋਂ ਪਸੀਨਾ ਨਿਕਲਣਾ ਚਾਹੀਦਾ ਹੈ। ਖਾਸ ਤੌਰ ‘ਤੇ ਖੂਨ ਦੀ ਘਾਟ, ਖੂਨ ਦਾ ਨਾ ਬਣਨਾ, ਗੱਠੀਆ, ਜੋੜਾਂ ਦਾ ਦਰਦ, ਸਰਵਾਈਕਲ, ਸਪੋਂਡੀਲਾਇਟਸ ਆਦਿ ਬਿਮਾਰੀਆਂ ਵਿਚ ਧੁੱਪ ਇਸ਼ਨਾਨ ਕਾਫੀ ਵਧੀਆ ਸਿੱਧ ਹੋਇਆ ਹੈ। ਟੀ.ਬੀ. ਵਰਗੇ ਭਿਆਨਕ ਰੋਗਾਂ ਦੇ ਕਿਟਾਣੂਆਂ ਨੂੰ ਵੀ ਸੂਰਜ ਦੀਆਂ ਕਿਰਨਾਂ ਖਤਮ ਕਰਨ ਵਿਚ ਸਮਰੱਥ ਹਨ। ਇਸ ਤੋਂ ਇਲਾਵਾ ਭਗੰਦਰ, ਹੱਡੀਆਂ ਦਾ ਖੋਰਾ ਆਦਿ ਰੋਗ ਧੁੱਪ ਇਸ਼ਨਾਨ ਦੇ ਨਾਲ ਖਤਮ ਹੋ ਜਾਂਦੇ ਹਨ। ਧੁੱਪ ਇਸ਼ਨਾਨ ਦੇ ਕਾਰਨ ਸਰੀਰ ਵਿਚ ਲਾਲ ਅਤੇ ਚਿੱਟੇ ਲਹੂ ਕਣ ਵੱਧਣ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
24 new model town jalandhar india
shweat1077@yahoo.com
phone +91-98155-33933

No comments:
Post a Comment