www.sabblok.blogspot.com
ਨਵੀਂ ਦਿੱਲੀ, 15 ਮਈ ਕੈਬਨਿਟ ਸਕੱਤਰੇਤ ਨੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਲਗਪਗ
ਦੁੱਗਣਾ ਇਜ਼ਾਫ਼ਾ ਕਰਨ ਦੀ ਤੇਲ ਮੰਤਰਾਲੇ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। ਸਕੱਤਰੇਤ ਦਾ
ਕਹਿਣਾ ਹੈ ਕਿ ਰੱਖਿਆ ਮੰਤਰੀ ਏ.ਕੇ. ਐਂਟਨੀ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੂੰ ਅਜਿਹਾ
ਕਰਨ ਦਾ ਅਖ਼ਤਿਆਰ ਨਹੀਂ ਹੈ। ਤੇਲ ਮੰਤਰਾਲੇ ਨੇ ਰੰਗਰਾਜਨ ਕਮੇਟੀ ਵੱਲੋਂ ਸੁਝਾਏ ਫਾਰਮੂਲੇ
ਮੁਤਾਬਕ ਘਰੇਲੂ ਤੌਰ ‘ਤੇ ਪੈਦਾ ਕੀਤੀ ਜਾਂਦੀ ਕੁਦਰਤੀ ਗੈਸ ਦੀਆਂ ਕੀਮਤਾਂ ਵਧਾਉਣ ਲਈ
ਤਜਵੀਜ਼ ਸ੍ਰੀ ਐਂਟਨੀ ਦੀ ਅਗਵਾਈ ਵਾਲੇ ਸਮੂਹ ਨੂੰ ਭੇਜੀ ਸੀ। ਇਸ ਵਿੱਚ ਸਰਕਾਰੀ ਅਦਾਰੇ
ਓਐਨਜੀਸੀ ਤੇ ਨਿੱਜੀ ਸੈਕਟਰ (ਰਿਲਾਇੰਸ ਇੰਡਸਟਰੀਜ਼) ਵੱਲੋਂ ਕੱਢੀ ਜਾਣ ਵਾਲੀ ਕੁਦਰਤੀ
ਗੈਸ ਸ਼ਾਮਲ ਸੀ। ਕੈਬਨਿਟ ਸਕੱਤਰੇਤ ਨੇ ਕਿਹਾ ਕਿ ਕੀਮਤਾਂ ਦੇ ਵਾਧੇ ਬਾਰੇ ਫ਼ੈਸਲਾ ਲੈਣਾ
ਮੰਤਰੀ ਸਮੂਹ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਮੁਤਾਬਕ ਕੀਮਤ 4.2 ਡਾਲਰ ਪ੍ਰਤੀ
10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਤੋਂ ਵਧਾ ਕੇ ਅੱਠ ਡਾਲਰ ਕਰਨ ਦੀ ਤਜਵੀਜ਼ ਸੀ।
-ਪੀ.ਟੀ.ਆਈ.
-ਪੀ.ਟੀ.ਆਈ.




No comments:
Post a Comment