www.sabblok.blogspot.com
ਨਵੀਂ ਦਿੱਲੀ, 15 ਮਈ
ਕੇਂਦਰੀ ਮੰਤਰੀਆਂ ਦੀਆਂ ਨਿੱਤ ਦਿਨ ਜੱਗ ਜ਼ਾਹਿਰ ਹੋ ਰਹੀਆਂ ਘਪਲੇਬਾਜ਼ੀਆਂ ਨੇ ਆਰਥਿਕ ਮੋਰਚੇ ਉੱਤੇ ਭਾਰਤ ਦੇ ਪੈਰ ਉਖਾੜ ਦਿੱਤੇ ਹਨ ਤੇ ਇਹ ਆਰਥਿਕ ਪੱਖੋਂ ਸਭ ਤੋਂ ਵੱਧ ਭਰੋਸੇਮੰਦ ਮੁਲਕਾਂ ਦੀ ਸੂਚੀ ਵਿਚ ਪਛੜ ਕੇ ਛੇਵੇਂ ਨੰਬਰ ਉੱਤੇ ਚਲਾ ਗਿਆ ਹੈ। ਇਸ ਮਾਮਲੇ ਵਿਚ ਸਾਊਦੀ ਅਰਬ, ਸਵੀਡਨ, ਚੀਨ, ਕੈਨੇਡਾ ਅਤੇ ਜਰਮਨੀ ਨੇ ਭਾਰਤ ਤੋਂ ਮੂਹਰਲੀ ਥਾਂ ਹਾਸਲ ਕੀਤੀ ਹੈ।
ਆਲਮੀ ਖੋਜ ਅਦਾਰੇ ਇਪਸੋਸ ਵੱਲੋਂ ਕੀਤੇ ਸਰਵੇ ਮੁਤਾਬਕ ਮਾਰਚ ਮਹੀਨੇ ਦੇ ਮੁਕਾਬਲੇ ਅਪਰੈਲ ਵਿਚ ਭਾਰਤ ਭਰੋਸੇਯੋਗਤਾ ਸਬੰਧੀ ਸੂਚੀ ਵਿਚ ਪਛੜ ਕੇ ਚੌਥੇ ਤੋਂ ਛੇਵੇਂ ਨੰਬਰ ਉੱਤੇ ਚਲਾ ਗਿਆ ਹੈ ਜਿਸ ਦੇ ਭਰੋਸੇਯੋਗਤਾ ਸਬੰਧੀ ਅੰਕ ਘਟ ਕੇ 63 ਫੀਸਦੀ ਰਹਿ ਗਏ ਹਨ। ਇਪਸੋਸ ਮੁਤਾਬਕ ਪਿਛਲੇ ਮਹੀਨਿਆਂ ਦੌਰਾਨ ਮਹਿੰਗਾਈ ਦਰ ਵਿਚ ਕਮੀ ਅਤੇ ਨਿਵੇਸ਼ਕਾਂ ਦੇ ਉਤਸ਼ਾਹ ਦੇ ਬਾਵਜੂਦ ਭਾਰਤ ਪ੍ਰਤੀ ਭਰੋਸਾ ਟੁੱਟਿਆ ਹੈ।
ਇਪਸੋਸ ਇੰਡੀਆ ਦੇ ਸੀਈਓ ਮਿੱਕ ਗੋਰਡਨ ਨੇ ਕਿਹਾ, ‘ਲਗਾਤਾਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਲੋਕਾਂ ਵਿਚ ਭਾਰਤ ਦੀ ਮਾਲੀ ਹਾਲਤ ਬਾਰੇ ਭਰਮ ਭੁਲੇਖੇ ਪੈਦਾ ਹੋ ਰਹੇ ਹਨ, ਹਾਲਾਂਕਿ ਮਹਿੰਗਾਈ ਦਰ ਘਟ ਰਹੀ ਹੈ ਅਤੇ ਨਿਵੇਸ਼ਕਾਂ ਲਈ ਮੌਕੇ ਵਧ ਰਹੇ ਹਨ। ਇਸ ਸੂਚੀ ਮੁਤਾਬਕ ਪਿਛਲੀ ਤਿਮਾਹੀ ਵਿਚ ਵਿਕਾਸ ਘਟਣ ਦੇ ਬਾਵਜੂਦ ਸਾਊਦੀ ਅਰਬ ਆਰਥਿਕ ਭਰੋਸੇ ਪੱਖੋਂ 80 ਫੀਸਦੀ ਅੰਕਾਂ ਨਾਲ ਚੋਟੀ ਉੱਤੇ ਹੈ। ਇਸ ਤੋਂ ਬਾਅਦ ਸਵੀਡਨ (73 ਫੀਸਦੀ), ਚੀਨ (72 ਫੀਸਦੀ), ਕੈਨੇਡਾ (65 ਫੀਸਦੀ) ਜਰਮਨੀ (64 ਫੀਸਦੀ) ਤੇ ਭਾਰਤ (63 ਫੀਸਦੀ) ਦਾ ਨੰਬਰ ਆਉਂਦਾ ਹੈ।
ਇਸੇ ਦੌਰਾਨ ਸਰਵੇ ਮੁਤਾਬਕ 10 ਵਿੱਚੋਂ ਚਾਰ ਭਾਰਤੀਆਂ (41 ਫੀਸਦੀ) ਦਾ ਖਿਆਲ ਹੈ ਕਿ ਉਨ੍ਹਾਂ ਦਾ ਆਰਥਿਕ ਅਰਥਚਾਰਾ ਕਾਫੀ ਵਧੀਆ ਹੈ ਜਿਸ ਦਾ ਉਨ੍ਹਾਂ ਦੇ ਨਿੱਜੀ ਵਿਤ ਉੱਤੇ ਅਸਰ ਪੈਂਦਾ ਹੈ। ਇਸ ਗਿਣਤੀ ਵਿਚ ਪਹਿਲਾਂ ਨਾਲੋਂ ਦੋ ਫੀਸਦੀ ਵਾਧਾ ਹੋਇਆ ਹੈ। ਇਸੇ ਤਰ੍ਹਾਂ 47 ਫੀਸਦੀ ਆਸ਼ਾਵਾਦੀਆਂ ਦਾ ਖਿਆਲ ਹੈ ਕਿ ਅਗਲੇ ਛੇ ਮਹੀਨਿਆਂ ਵਿਚ ਉਨ੍ਹਾਂ ਦਾ ਸਥਾਨਕ ਅਰਥਚਾਰਾ ਸੁਧਰ ਜਾਵੇਗਾ।
-ਪੀ.ਟੀ.ਆਈ

No comments:
Post a Comment