www.sabblok.blogspot.com
ਮੁਕੇਰੀਆਂ/ਨੋਸ਼ੈਹਿਰਾ ਪੱਤਨ, 12 ਮਈ (ਰਾਮਗੜ੍ਹੀਆ, ਰਾਜੀਵ ਸ਼ਰਮਾ)-ਕੇਂਦਰ 'ਚ ਕਾਂਗਰਸ
ਦੀ ਸਰਕਾਰ ਬਚਾਉਣ ਲਈ ਕਾਂਗਰਸ ਨੇ ਯੂ. ਪੀ. ਦੀ ਯਾਦਵ ਸਰਕਾਰ ਨੂੰ 5000 ਕਰੋੜ ਅਤੇ
ਬਿਹਾਰ ਦੀ ਨਿਤੀਸ਼ ਸਰਕਾਰ ਨੂੰ 12000 ਕਰੋੜ
ਰੁਪਏ ਦੇ ਪੈਕਜ ਦਿੱਤੇ | ਜਦੋਂ ਕਿ ਦੇਸ਼ ਲਈ 90 ਫੀਸਦੀ ਕੁਰਬਾਨੀਆਂ ਕਰਨ ਅਤੇ 60 ਫੀਸਦੀ
ਦੇਸ਼ ਦੇ ਅੰਨ ਭਡਾਰ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬ ਨੂੰ ਫੁੱਟੀ ਕੌਡੀ ਵੀ ਨਹੀਂ
ਦਿੱਤੀ | ਜਦੋਂ ਕਿ ਸੂਬਾ ਸਰਕਾਰ ਵਲੋਂ ਕੇਂਦਰ ਤੋਂ ਸੋਕਾ ਰਾਹਤ ਪੈਕੇਜ਼ ਲਈ 5100 ਕਰੋੜ
ਦੀ ਮੰਗ ਕੀਤੀ ਗਈ ਸੀ | ਇਹ ਪ੍ਰਗਟਾਵਾ ਸ. ਬਿਕਰਮ ਸਿੰਘ ਮਜੀਠੀਆ, ਲੋਕ ਸੰਪਰਕ ਤੇ ਮਾਲ
ਮੰਤਰੀ ਪੰਜਾਬ ਨੇ ਨੁਸ਼ਿਹਰਾ ਪੱਤਣ ਅਤੇ ਟਾਂਡਾ ਰਾਮ ਸਹਾਏ ਵਿਖੇ ਸ਼੍ਰੋਮਣੀ ਅਕਾਲੀ ਦਲ
ਦੇ ਜਿਲ੍ਹਾਂ ਪ੍ਰੀਸ਼ਦ ਉਮੀਦਵਾਰ ਸਰਬਜੋਤ ਸਿੰਘ ਸਾਬੀ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ
ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸ. ਮਜੀਠੀਆ ਦੀ ਹਾਜਰੀ
ਵਿੱਚ ਨੁਸ਼ਿਹਰਾ ਪੱਤਣ ਦਾ ਕਾਂਗਰਸੀ ਸਰਪੰਚ ਬਲਵੀਰ ਸਿੰਘ ਟੀਟਾ ਅਤੇ ਸਾਬਕਾ ਸਰਪੰਚਣੀ
ਰਾਜਵੰਤ ਕੌਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ
ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲਾ ਰਾਠਾਂ, ਸਾਬਕਾ
ਮੰਤਰੀ ਅਰੁਨੇਸ਼ ਸ਼ਾਕਰ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਜਿਲ੍ਹਾ ਪ੍ਰੀਸ਼ਦ
ਉਮੀਦਵਾਰ ਸਰਬਜੋਤ ਸਿੰਘ ਸਾਬੀ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ, ਬਲਾਕ
ਸੰਮਤੀ ਉਮੀਦਵਾਰ ਸੰਤੋਸ਼ ਕੌਰ, ਸਾਬਕਾ ਚੇਅਰਮੈਨ ਜੈਨਕੋ ਜਤਿੰਦਰ ਸਿੰਘ ਲਾਲੀ ਬਾਜਵਾ,
ਜੱਥੇ. ਕ੍ਰਿਪਾਲ ਸਿੰਘ ਗੇਰਾ, ਐਨ ਆਰ. ਆਈ. ਭੁਪਿੰਦਰ ਸਿੰਘ ਜੌਨੀ ਘੁੰਮਣ, ਬਲਜਿੰਦਰ
ਸਿੰਘ ਹੀਰਾ ਹਾਰ, ਜਸਬਿੰਦਰ ਸਿੰਘ ਬਿਟੂ ਮੈਂਬਰ ਜਨਰਲ ਕੋਂਸਲ, ਮੈਂਬਰ ਵਰਕਿੰਗ ਕਮੇਟੀ
ਬਲਵਿੰਦਰ ਬਰਾੜ, ਯੂਥ ਆਗੂ ਰਣਵੀਰ ਰਾਣਾ ਤੇ ਹੋਰ ਹਾਜ਼ਿਰ ਸਨ |

No comments:
Post a Comment