www.sabblok.blogspot.com
ਕਪੂਰਥਲਾ-
ਜ਼ਿਲਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਮੋਠਾਂਵਾਲਾ
ਕਮਾਲਪੁਰ 'ਚ ਬੀਤੀ ਦੇਰ ਰਾਤ ਲੁਟੇਰਿਆਂ ਨੇ ਇਕੋ ਪਰਿਵਾਰ ਦੇ ਕਰੀਬ 17 ਲੋਕਾਂ ਨੂੰ
ਜ਼ਖਮੀ ਕਰ ਕੇ ਲੁੱਟ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਇਸ ਘਟਨਾ 'ਚ 7 ਲੋਕਾਂ ਦੀ
ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਜਲੰਧਰ 'ਚ ਇਕ ਨਿਜੀ ਹਸਪਤਾਲ 'ਚ ਭਰਤੀ ਕਰਾਇਆ
ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਇਨ੍ਹਾਂ ਦੀ ਹਾਲਤ 'ਚ
ਸੁਧਾਰ ਹੋਣ ਦੀ ਸੰਭਾਵਨਾ ਹੈ। ਜ਼ਖਮੀਆਂ 'ਚ 3 ਮਹਿਲਾਵਾਂ ਵੀ ਹਨ। ਇਨ੍ਹਾਂ ਦੀਆਂ
ਖੋਪੜੀਆਂ 'ਤੇ ਘਾਤਕ ਵਾਰ ਕੀਤੇ ਗਏ। ਜ਼ੇਰੇ ਇਲਾਜ ਜ਼ਖਮੀਆਂ ਨੇ ਦੱਸਿਆ ਕਿ ਬੀਤੀ ਰਾਤ
ਕਰੀਬ 15-20 ਲੁਟੇਰੇ ਉਨ੍ਹਾਂ ਦੇ ਘਰ ਵੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ
ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਹ ਸਾਰਾ ਸਾਮਾਨ ਲੁੱਟ ਕੇ ਲੈ ਗਏ। ਪੁਲਸ ਨੇ
ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।




No comments:
Post a Comment