jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਕੁੱਪ ਕਲਾਂ ਨੇੜੇ ਟਰੱਕ ਤੇ ਟੈਂਪੂ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ ,

www.sabblok.blogspot.com
ਕੁੱਪ ਕਲਾਂ, 15 ਮਈ -ਲੁਧਿਆਣਾ-ਮਲੇਰਕੋਟਲਾ ਸੜਕ 'ਤੇ ਅੱਜ ਤੜਕਸਾਰ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਟਰੱਕ ਤੇ ਟੈਂਪੂ ਦੀ ਭਿਆਨਕ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਰੇਤੇ ਨਾਲ ਭਰਿਆ ਟਰੱਕ ਲੁਧਿਆਣਾ ਤੋਂ ਮਲੇਰਕੋਟਲਾ ਵੱਲ ਜਾ ਰਿਹਾ ਸੀ ਕਿ ਸੜਕ ਦੇ ਦੂਸਰੇ ਪਾਸੇ ਮਲੇਰਕੋਟਲਾ ਤੋਂ ਲੁਧਿਆਣਾ ਜਾ ਰਿਹਾ ਮੁਰਗ਼ੀਆਂ ਨਾਲ ਭਰਿਆ ਟਾਟਾ ਟੈਂਪੂ ਅਚਾਨਕ ਡਵਾਈਡਰ ਪਾਰ ਕਰ ਕੇ ਸੜਕ ਦੇ ਦੂਸਰੇ ਪਾਸੇ ਟਰੱਕ ਨਾਲ ਜਾ ਟਕਰਾਇਆ ਅਤੇ ਜ਼ਬਰਦਸਤ ਟੱਕਰ ਹੋਣ ਨਾਲ ਚਕਨਾਚੂਰ ਹੋ ਗਿਆ। ਟੈਂਪੂ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਕਰੇਨ ਦੀ ਸਹਾਇਤਾ ਨਾਲ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਕੁਲਜੀਤ ਸਿੰਘ ਲਵਲੀ ਪੁੱਤਰ ਜਸਵੀਰ ਸਿੰਘ ਵਾਸੀ ਲੁਧਿਆਣਾ, ਕਮਲ ਬਹਾਦਰ ਪੁੱਤਰ ਕੰਵਰ ਸਿੰਘ ਕੰਵਰ, ਨਰਾਇਣ ਕੇਸੀ ਪੁੱਤਰ ਖੇਗ ਬਹਾਦਰ ਵਾਸੀ ਨਿਪਾਲ ਵਜੋਂ ਹੋਈ ਹੈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਅਹਿਮਦਗੜ੍ਹ ਸਦਰ ਦੇ ਮੁਖੀ ਜਰਨੈਲ ਸਿੰਘ ਅਨੁਸਾਰ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਭੇਜ ਕੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ।

No comments: