jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਟਰਨਿੰਗ ਅਫਸਰ ਅਜ਼ਮੇਰ ਸਿੰਘ ਵੱਲੋਂ ਜਿਲ੍ਹਾ ਪੀ੍ਰਸ਼ਦ ਦੀ ਚੋਣ ਲੜ ਰਹੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ


alt 

 ਮੋਗਾ, 12 ਮਈ, (ਕਸ਼ਸ਼ਿ ਸਿੰਗਲਾ) - ਮੋਗਾ ਜਿਲ੍ਹਾ ਪ੍ਰੀਸ਼ਦ, ਮੋਗਾ ਦੇ ਰਿਟਰਨਿੰਗ ਅਫਸਰ ਅਜ਼ਮੇਰ ਸਿੰਘ ਵੱਲੋਂ ਮਾਨਯੋਗ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਸਾਰੇ ਉਮੀਦਵਾਰਾਂ ਨੂੰ ਜਾਣੂੰ ਕਰਵਾਉਣ ਦੇ ਮੰਤਵ ਨਾਲ ਅੱਜ ਜਿਲ੍ਹਾ ਪੀ੍ਰਸ਼ਦ ਦੀਆਂ ਵੱਖ-ਵੱਖ ਜੋਨਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਨਾਲ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ, ਮੋਗਾ ਦੇ ਮੀਟਿੰਗ ਹਾਲ ਵਿੱਚ ਕੀਤੀ। ਇਸ ਮੀਟਿੰਗ ਵਿੱਚ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਕਰੀਬ ਸਾਰੇ ਹੀ ਉਮੀਦਵਾਰਾਂ ਨੇ ਭਾਗ ਲਿਆ। ਰਿਟਰਨਿੰਗ ਅਫਸਰ ਅਜ਼ਮੇਰ ਸਿੰਘ ਨੇ ਇਸ ਮੌਕੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਤੇ ਖਰਚੇ ਸਬੰਧੀ ਜਾਣਕਾਰੀ ਦਿੱਤੀ ਅਤੇ ਪ੍ਰੋਫਾਰਮੇ ਵੀ ਦਿੱਤੇ ਗਏ। ਉਹਨਾਂ ਜਿਲ੍ਹਾ ਪ੍ਰੀਸ਼ਦ ਦੇ ਸਿਕਾਇਤ ਸੈਲ ਬਾਰੇ ਉਮੀਦਵਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਕਾਇਤ ਸੈਲ ਦੇ ਇੰਚਾਰਜ਼ ਰਛਪਾਲ ਸਿੰਘ ਈ ਓ ਧਰਮਕੋਟ ਹਨ ਅਤੇ ਉਹਨਾਂ ਦਾ ਨੰਬਰ: 01636-237317 ਹੈ। ਮੀਟਿੰਗ ਵਿੱਚ ਰਿਟਰਨਿੰਗ ਅਫਸਰ ਵੱਲੋਂ ਬੜੀ ਹੀ ਬਾਰੀਕੀ ਨਾਲ ਸਾਰੇ ਉਨਮੀਦਵਾਰਾਂ ਨੂੰ ਚੋਣ ਪ੍ਰੀਕ੍ਰਿਆ ਤੋਂ ਜਾਣੂ ਕਰਵਾਉਂਦੇ ਹੋਏ ਚੋਣਾਂ ਸਾਂਤ-ਮਈ ਢੰਗ ਨਾਲ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਜੋਨਾਂ ਨਾਲ ਸਬੰਧਿਤ ਸਹਾਇਕ ਰਿਟਰਨਿੰਗ ਅਫਸਰਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੇ ਮੋਬਾਇਲ ਨੰਬਰ ਮੀਟਿੰਗ ਵਿੱਚ ਹੀ ਉਮੀਦਵਾਰਾਂ ਨੂੰ ਦਿੱਤੇ ਗਏ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਵੀ ਉਮੀਦਵਾਰ ਜਾਂ ਵੋਟਰ ਨੂੰ ਕਿਸੇ ਕਿਸਮ ਦੀ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਰਿਟਰਨਿੰਗ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰਾਂ ਪਾਸੋਂ ਲੈ ਸਕਦਾ ਹੈ। ਇਸ ਮੀਟਿੰਗ ਵਿੱਚ ਰਿਟਰਨਿੰਗ ਅਫਸਰ ਦਾ ਸਟਾਫ ਸ੍ਰੀ ਪਰਵੀਨ ਕੁਮਾਰ ਏæਐਸ ਡੀ ਏ ਅਤੇ ਹਰਮੀਤ ਸਿੰਘ ਗਿੱਲ ਰੀਡਰ ਟੂ ਐਸ ਡੀ ਐਮ ਆਦਿ ਵੀ ਹਾਜ਼ਿਰ ਸਨ।

www.sabblok.blogspot.com

No comments: