ਪੇਈਚਿੰਗ, 14ਮਈ (ਏਜੰਸੀਆਂ) - ਚੀਨ ਦੀ ਇਕ ਸਰਕਾਰੀ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨੇਤਾ ਘਰੇਲੂ ਸਮੱਸਿਆਵਾਂ ਤੋਂ ਬਚਣ, ਵੋਟਾਂ ਜਟਾਉਣ ਅਤੇ ਪੱਛਮੀ ਦੇਸ਼ਾਂ ਤੋਂ ਉੱਨਤ ਹਥਿਆਰ ਪ੍ਰਾਪਤ ਕਰਨ ਲਈ ਚੀਨੀ ਖ਼ਤਰੇ ਦਾ ਹਊਆ ਵਿਖਾਉਂਦੇ ਹਨ ਅਤੇ ਇਸ ਨੂੰ ਇਕ ਚਾਲ ਵਾਂਗ ਵਰਤਦੇ ਹਨ। ਚੀਨ ਵਿਚ ਚਲਾਈ ਜਾਂਦੀ ਇਕ ਅਖ਼ਬਾਰ 'ਗਲੋਬਲ ਟਾਈਮਜ਼' ਦੇ ਵੈਬ ਐਡੀਸ਼ਨ 'ਚ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਤਥਾਕਥਿਤ ਚੀਨੀ ਖ਼ਤਰੇ ਦੀ ਵਰਤੋਂ ਭਾਰਤੀ ਰਾਜ ਨੇਤਾਵਾਂ ਵਲੋਂ ਦੇਸ਼ ਦੀ ਜਨਤਾ ਨੂੰ ਬੇਵਕੂਫ ਬਨਾਉਣ ਲਈ ਕੀਤੀ ਜਾਂਦੀ ਹੈ।