www.sabblok.blogspot.com

ਚੰਡੀਗੜ੍ਹ—ਸੀ.
ਬੀ. ਆਈ. ਵੱਲੋਂ ਫੜੇ ਗਏ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਰਿਸ਼ਤੇਦਾਰਾਂ ਦਾ
ਇਕ ਹੋਰ ਘੋਟਾਲਾ ਸਾਹਮਣੇ ਆਇਆ ਹੈ। ਇਸ ਘੋਟਾਲੇ 'ਚ ਬਾਂਸਲ ਦੇ ਰਿਸ਼ਤੇਦਾਰਾਂ 'ਤੇ ਇਕ
ਟਰੱਸਟ ਬਣਾ ਕੇ ਸਕੂਲ ਖੋਲ੍ਹਣ ਲਈ ਪੰਚਾਇਤ ਤੋਂ 33 ਸਾਲਾਂ ਲਈ ਜ਼ਮੀਨ ਲੀਜ਼ 'ਤੇ ਲੈ ਕੇ
ਇਸ ਨੂੰ 99 ਸਾਲਾਂ ਲਈ ਰਜਿਸਟਰ ਕਰਾਉਣ ਦਾ ਦੋਸ਼ ਹੈ। ਫਿਲਹਾਲ ਇਹ ਮਾਮਲਾ ਚੰਡੀਗੜ੍ਹ
ਸਥਿਤ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਪੈਂਡਿੰਗ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਬਾਂਸਲ ਦੇ ਰਿਸ਼ਤੇਦਾਰਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਜੀਰਕਪੁਰ 'ਚ ਇਕ ਪਿੰਡ ਸਨੌਲੀ ਦੀ ਪੰਚਾਇਤ ਤੋਂ ਸਾਲ 2010 'ਚ 22 ਏਕੜ ਜ਼ਮੀਨ 22 ਹਜ਼ਾਰ ਰੁਪਏ ਸਲਾਨਾ ਪ੍ਰਤੀ ਏਕੜ ਦੇ ਹਿਸਾਬ ਨਾਲ 33 ਸਾਲਾਂ ਲਈ ਲੀਜ਼ 'ਤੇ ਲਈ ਸੀ, ਜਿਸ ਲਈ ਇਕ ਟਰੱਸਟ ਦਾ ਗਠਨ ਵੀ ਕੀਤਾ ਗਿਆ। ਇਸ ਟਰੱਸਟ 'ਚ ਮਿਥਨ ਲਾਲ ਸਿੰਗਲਾ ਮਤਲਬ ਬਾਂਸਲ ਦੇ ਜੀਜਾ ਅਤੇ ਚੇਤਨ ਸਿੰਗਲਾ ਮੁੱਖ ਟਰੱਸਟੀ ਸਨ। ਜ਼ਮੀਨ ਨੂੰ ਪੰਚਾਇਤ ਦੀ ਸਹਿਮਤੀ ਤੋਂ ਬਾਅਦ ਰਜਿਸਟਰਾਰ ਕੋਲ ਰਜਿਸਟਰ ਕਰਾਵਾਉਂਦੇ ਸਮੇਂ ਪਵਨ ਬਾਂਸਲ ਦੇ ਜੀਜਾ ਮਿਥਨ ਲਾਲ ਸਿੰਗਲਾ ਅਤੇ ਚੇਤਨ ਸਿੰਗਲਾ ਨੇ ਕਾਗਜ਼ਾਂ ਨਾਲ ਛੇੜਛਾੜ ਕਰਕੇ ਲੀਜ਼ ਦੀ ਜ਼ਮੀਨ ਨੂੰ 33 ਸਾਲਾਂ ਦੀ ਬਜਾਏ 99 ਸਾਲਾਂ ਲਈ ਰਜਿਸਟਰ ਕਰਵਾ ਲਿਆ। ਇਸ ਦਾ ਖੁਲਾਸਾ ਜੀਰਕਪੁਰ ਦੇ ਹੀ ਇਕ ਵਕੀਲ ਹਰਸ਼ ਇੰਦਰ ਸਿੰਘ ਨੇ ਕੀਤਾ। ਇਸ 'ਚ ਪੱਕਾ ਸਬੂਤ ਹੈ ਕਿ ਮਿਥਨ ਲਾਲ ਸਿੰਗਲਾ ਅਤੇ ਇਕ ਹੋਰ ਰਿਸ਼ਤੇਦਾਰ ਨੇ ਕਾਗਜ਼ਾਤਾਂ ਨਾਲ ਛੇੜਛਾੜ ਕਰਕੇ ਧੋਖਾਧੜੀ ਕੀਤੀ ਹੈ। ਹਾਈਕੋਰਟ ਨੇ ਇਨ੍ਹਾਂ ਕਾਗਜ਼ਾਂ ਨੂੰ ਜ਼ਬਤ ਕਰ ਲਿਆ ਹੈ। ਇਸ ਸਮੇਂ ਪਵਨ ਬਾਂਸਲ ਦਾ ਭਾਣਜਾ ਰਿਸ਼ਵਤ ਕਾਂਡ ਦੇ ਮਾਮਲੇ 'ਚ ਜੇਲ੍ਹ 'ਚ ਹੈ। ਜੇਕਰ ਇਸ ਮਾਮਲੇ 'ਤੇ ਵੀ ਹਾਈਕੋਰਟ ਜਲਦੀ ਫੈਸਲਾ ਸੁਣਾ ਦਿੰਦੀ ਹੈ ਤਾਂ ਬਾਂਸਲ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ

No comments:
Post a Comment