jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਅਮਰੀਕੀ ਅਦਾਲਤ ਨੇ ਬਾਦਲ ਵਿਰੁੱਧ ਕੇਸ ਦਾ ਫ਼ੈਸਲਾ ਰਾਖਵਾਂ ਰੱਖਿਆ

www.sabblok.blogspot.com
ਵਾਸ਼ਿੰਗਟਨ, 14 ਮਈ
ਅਮਰੀਕਾ ’ਚ ਵਿਸਕੋਨਸਨ ਦੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਮਾਨਵੀ ਹੱਕਾਂ ਦੀ ਕਥਿਤ ਉਲੰਘਣਾ ਦੇ ਇਕ ਕੇਸ ਦੀ ਸੁਣਵਾਈ ਮੁਕੰਮਲ ਹੋਣ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਹੈ।
ਨਿਊਯਾਰਕ ਦੀ ਮਾਨਵੀ ਹੱਕਾਂ ਸਬੰਧੀ ਜਥੇਬੰਦੀ ‘‘ਸਿੱਖਸ ਫਾਰ ਜਸਟਿਸ’’ ਵੱਲੋਂ ਪਾਈ ਪਟੀਸ਼ਨ ’ਤੇ ਜ਼ਿਲ੍ਹਾ ਅਦਾਲਤ ’ਚ ਸੁਣਵਾਈ ਮੁਕੰਮਲ ਕੀਤੀ ਗਈ ਹੈ। ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ ਕਿ ਬਾਦਲ ਨੇ ਭਾਰਤ ’ਚ ਸਿੱਖ ਭਾਈਚਾਰੇ ਦੇ ਹੱਕਾਂ ਦੇ ਮਾਮਲਿਆਂ ’ਚ ਵੱਡੇ ਪੱਧਰ ’ਤੇ ਗੰਭੀਰ ਕੁਤਾਹੀਆਂ ਕੀਤੀਆਂ ਹਨ। ਬਾਦਲ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਅਦਾਲਤ ਵੱਲੋਂ ਕਦੇ ਵੀ ਸੰਮਨ ਪ੍ਰਾਪਤ ਨਹੀਂ ਹੋਏ ਜਦਕਿ ਸਿੱਖਸ ਫਾਰ ਜਸਟਿਸ ਦਾ ਦਾਅਵਾ ਹੈ ਕਿ ਇਸੇ ਅਧਿਕਾਰਤ ਆਦਮੀ ਨੇ ਅਦਾਲਤੀ ਸੰਮਨ ਪੁੱਜਦੇ ਕੀਤੇ ਸਨ। ਜਥੇਬੰਦੀ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਹੁਣ ਹਾਲ ਹੀ ’ਚ ਕਾਇਮ ਕੀਤੇ ਗਏ ਅਮਰੀਕੀ ਸਿੱਖ ਮਿੱਤਰ ਮੰਡਲ ਤਕ ਪਹੁੰਚ ਕਰਕੇ ਉਨ੍ਹਾਂ ਤੋਂ ਮਦਦ ਮੰਗੇਗੀ ਤੇ ਵਿਦੇਸ਼ ਮੰਤਰਾਲੇ ਨੂੰ ਬਾਦਲ ਤੋਂ ਸਮਰਥਨ ਵਾਪਸ ਲੈਣ ਦੀ ਮੰਗ ਕਰੇਗੀ।
- ਪੀਟੀਆਈ

No comments: