www.sabblok.blogspot.com
ਕਿਸੇ ਅਜਿਹੇ ਜੀਵ ਦੀ ਜ਼ਿੰਦਗੀ ਨੂੰ ਖਤਮ ਕਰ ਦੇਣਾ, ਜਿਹੜਾ ਕਿਸੇ ਲਾਇਲਾਜ਼ ਬਿਮਾਰੀ ਕਾਰਨ ਦੁੱਖ ਭੋਗ ਰਿਹਾ ਹੋਵੇ, ਇੱਕ ਦਿਆਲਤਾ ਭਰਿਆ ਕੰਮ ਹੈ। ਭਾਵੇਂ, ਜਾਨਵਰਾਂ ਦੇ ਸੰਬੰਧ ਵਿੱਚਅਜਿਹੀ ‘ ਸੌਖੀ - ਮੌਤ ’ ਦੇਣ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਪਰੰਤੂ ਮਨੁੱਖ ਦੇ ਸੰਬੰਧ ਵਿੱਚ ਅਜਿਹਾ ਕਰਨ ਦੀ ਪੂਰੀ ਮਨਾਹੀ ਹੈ। ਇਹ ਸਾਰਾ ਕੁੱਝ ਯਹੂਦੀਆਂ, ਇਸਾਈਆਂ ਤੇ ਮੁਸਲਮਾਨਾਂ ਦੇ ਅਜਿਹੇ ਭਰਮਾਊ ਵਿਸ਼ਵਾਸਾਂ ਦੇ ਸਦਕਾ ਹੀ ਹੈ ਕਿ ਕੇਵਲ ਮਨੁੱਖ ਨੂੰ ਹੀ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਮਿੱਟੀ ਤੋਂ ਤਿਆਰ ਕੀਤਾ ਹੈ ਅਤੇ ਨੱਕ ਰਾਹੀਂ ਉਸਨੂੰ ਪ੍ਰਾਣ ਬਖਸ਼ੇ ਹਨ, ਜਾਨਵਰਾਂ ਨੂੰ ਨਹੀਂ। ਇਸ ਲਈ ਉਹਨਾਂ ਦੇ ਅਨੁਸਾਰ ਕੇਵਲ ਪਰਮਾਤਮਾ ਨੂੰ ਹੀ ਮਨੁੱਖ ਦੀ ਜ਼ਿੰਦਗੀ ਖੋਹਣ ਦਾ ਅਧਿਕਾਰ ਹੈ। ਉਹਨਾਂ ਦੇਸ਼ਾਂ ਵਿੱਚ, ਜਿੱਥੇ ਅਜਿਹੇ ਧਰਮਾਂ ਦਾ ਪ੍ਰਭਾਵ ਹੈ, ਡਾਕਟਰ ਬਿਮਾਰੀ ਤੋਂਤੰਗ ਆ ਚੁੱਕੇ ਕਿਸੇ ਰੋਗੀ ਨੂੰ ‘ ਸੌਖੀ - ਮੌਤ ’ ਨਹੀਂ ਮਾਰ ਸਕਦੇ ਬੇਸ਼ੱਕ ਰੋਗੀ ਆਪਣੇ ਵੱਲੋਂਲਿਖਤੀ ਇਜਾਜ਼ਤ ਵੀ ਕਿਉਂ ਨਾ ਦੇ ਦੇਵੇ।
ਸ਼੍ਰੀ ਲੰਕਾ ਅਤੇ ਭਾਰਤ ਵਿੱਚ, ਜਿੱਥੇ ਜ਼ਿਆਦਾਲੋਕ ‘ ਪੁਨਰ - ਜਨਮ ’ ਵਿੱਚ ਵਿਸ਼ਵਾਸ ਰਖਦੇ ਹਨ, ‘ ਸੌਖੀ - ਮੌਤ ’ ਦੀ ਇਸ ਕਿਰਿਆ ਨੂੰ ਸ਼ਲਾਘਾਯੋਗ ਕੰਮ ਸਮਝ ਕੇ ਉਤਸ਼ਾਹ ਦੇਣਾ ਚਾਹੀਦਾ ਹੈ। ਉਨ੍ਹਾਂ ਲਈ, ਜੋ ਕਿ ਪੁਨਰ - ਜਨਮ ਵਿੱਚ ਵਿਸ਼ਵਾਸ ਰੱਖਦੇ ਹਨ, ਇਹ ਗੱਲ ਹੋਰ ਵੀ ਅਕਲਮੰਦੀ ਹੈ ਕਿ ਉਹ ‘ ਸੌਖੀ - ਮੌਤ ’ ਦੀ ਇਸ ਕਿਰਿਆ ਦਾ ਵਿਚੋਧ ਕਰਨ ਦੀ ਬਜਾਏ ਡਾਕਟਰਾਂ ਦੀ ਉਸ ਕਿਰਿਆ ਦਾ ਵਿਰੋਧ ਕਰਨ ਜਿਸ ਦੁਆਰਾ ਉਹ ਕਿਸੇ ਲਾਇਲਾਜ ਬਿਮਾਰੀ ਦੇ ਰੋਗੀ ਦੀ ਦੁੱਖਾਂ ਭਰੀ ਜ਼ਿੰਦਗੀ ਦੇ ਦਿਨ ਦਵਾਈਆਂ ਰਾਹੀਂ ਵਧਾ ਰਹੇ ਹਨ। ਕਿਉਂਕਿ ਅਜਿਹਾ ਕਰਨ ਨਾਲ ਡਾਕਟਰ, ਉਸ ਬਿਮਾਰ ਆਦਮੀ ਦੇ ਉਸ ‘ ਸੁਨਹਿਰੀ ਅਵਸਰ ’ ਆਉਣ ਵਿੱਚ ਦੇਰੀ ਕਰ ਰਹੇ ਹਨ ਜਿਸ ਦੇ ਅਨੁਸਾਰ ਉਸਨੇ ਪੁਨਰ - ਜਨਮ ਜਦੋਂਇੱਕ ਸਿਹਤਮੰਦ, ਨਵੀਂ ਅਤੇ ਤਾਜ਼ਾ ਜ਼ਿੰਦਗੀ ਨੂੰ ਪ੍ਰਾਪਤ ਕਰਨਾ ਹੈ।
ਇਕ ਵਾਰੀ ਮੈਂ ਇੱਕ ਅਜਿਹੇ ਡਾਕਟਰ ਨੂੰ ਦੇਖਿਆ ਜਿਹੜਾ ਕਿ ਕੈਂਸਰ ਦੇ ਇਕ ਅਜਿਹੇ ਰੋਗੀ ਨੂੰ ਆਕਸੀਜਨ ਲਗਾ ਰਿਹਾ ਸੀ, ਜੋ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਿਹਾ ਸੀ। ਮੈਨੂੰ ਇਹ ਜ਼ਾਲਮ ਵਤੀਰਾ ਜਾਪਿਆ। ਸ਼ਾਇਦ ਉਸ ਡਾਕਟਰ ਦਾ ਪੋਸ਼ਣ ਧਾਰਮਿਕ ਵਾਤਾਵਰਣ ਵਿੱਚ ਹੋਇਆ ਹੋਵੇਗਾ, ਇਸੇ ਲਈ ਉਹ ਲਾਇਲਾਜ ਬਿਮਾਰੀਦੇ ਉਸ ਮਰੀਜ਼ ਨੂੰ ਕੁਝ ਘੰਟੇ ਹੋਰ ਜਿਉਂਦਾ ਰੱਖਣ ਦੇ ਨਿਰਦਈ ਕੰਮ ਨੂੰ ਮਹਿਸੂਸ ਨਹੀਂ ਸੀਕਰ ਸਕਿਆ। ਇਹ ਉਸ ਦੀ ਕਿੰਨੀ ਵੱਡੀ ਸਿਆਣਪ ਹੁੰਦੀ, ਜੇਕਰ ਉਹ ਉਸ ਰੋਗੀ ਨੂੰ ਆਕਸੀਜਨ ਦੀ ਬਜਾਏ, ਨੀਂਦ ਆਉਂਣ ਵਾਲੀ ਦਵਾਈ ਹੀ ਵੱਧ ਮਾਤਰਾ ਵਿੱਚ ਦੇ ਦਿੰਦਾ।
ਇਕ ਹੋਰ ਮੌਕੇ ਤੇ ਇਕ ਨੀਮ-ਹਕੀਮ ਇਸ ਗੱਲ ਨੂੰਬੜਾ ਵਧਾ ਚੜ੍ਹਾ ਕੇ ਅਤੇ ਮਾਣ ਨਾਲ ਦੱਸ ਰਿਹਾ ਸੀ ਕਿ ਕਿਵੇਂ ਉਸਨੂੰ ਆਪਣੇ ਡਾਕਟਰ ਪੁੱਤਰ ਜੋ ਕਿ ਸ਼ਰਾਬੀ ਵੀ ਸੀ, ਨਾਲ ਮਿਲ ਕੇ ਫੇਫੜਿਆਂ ਦੇ ਕੈਂਸਰ ਵਾਲੀ ਔਰਤ ਨੂੰ ਡੂੰਘੀ ਬੇਹੋਸ਼ੀ ਦੀ ਹਾਲਤ ਵਿੱਚ ਗੁਲੂਕੋਜ ਲਗਾ ਕੇ ਜਿਉਂਦੀ ਕਰ ਲਿਆ ਸੀ। ਭਾਵੇਂ ਮੈਂ ਉਸਨੂੰ ਇਹਦੱਸਿਆ ਕਿ ਅਜਿਹੀ ਕਾਰਵਾਈ ਤਾਂ ਮੈਂ ਆਪਣੇ ਪਾਲਤੂ ਕੁੱਤੇ ਤੇ ਵੀ ਨਾ ਕਰਾਂ ਪਰੰਤੂ ਫਿਰ ਵੀ ਮੂਰਖ ਡਾਕਟਰ, ਜੋ ਕਿ ਧਾਰਮਿਕ ਭਰਮਾਂ ਦਾ ਸ਼ਿਕਾਰ ਸੀ, ਆਪਣੀ ਇਸੇ ਗੱਲ ਨੂੰ ਉਨੇ ਹੀ ਮਾਣਨਾਲ ਕਹਿੰਦਾ ਗਿਆ ਕਿ ਉਹ ਤੇ ਉਸਦਾ ਸ਼ਰਾਬੀ ਪੁੱਤਰ ਕਿਵੇਂ ਉਸ ਔਰਤ ਨੂੰ ਮਰਨ ਤੱਕ ਹੋਸ਼ ਵਿਚ ਰੱਖਣ ਵਿੱਚ ਸਫਲ ਰਹੇ।
ਕੈਂਸਰ ਦੇ ਮਾਹਿਰ ਡਾਕਟਰ ਨੂੰ ਜਦੋਂ ਇਸ ਗੱਲਦਾ ਪਤਾ ਲੱਗਾ ਕਿ ਉਸ ਦਾ ਰੋਗੀ ਡੂੰਘੀ ਬੇਹੋਸ਼ੀ ਦੀ ਹਾਲਤ ਵਿੱਚ ਹੈ ਤਾਂ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਇਹ ਮਹਿਸੂਸ ਕੀਤਾ ਕਿ ਹੁਣ ਉਸਦਾ ਰੋਗੀ ਆਪਣੀ ਜ਼ਿੰਦਗੀ ਦੇ ਪਿਛਲੇ ਕੁੱਝ ਪਲਾਂ ਲਈ ਹੋਰ ਦੁੱਖ ਝੱਲਣ ਤੋਂਬਚਿਆ ਰਹੇਗਾ। ਉਸ ਨੇ ਇਹ ਵੀ ਕਿਹਾ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਤਾਂ ਮੈਂ ਵੀ ਉਹੀ ਕੁਝ ਕੀਤਾ ਹੁੰਦਾ ਜੋ ਕਿ ਹੁਣ ਕੁਦਰਤ ਕਰ ਰਹੀ ਹੈ।
ਮੇਰੇ ਅੱਸੀ-ਸਾਲਾਂ ਦੇ ਸਰੀਰ ਵਿੱਚ ਵੀ ਮਸਾਨੇ ਦਾ ਕੈਂਸਰ ਹੈ ਅਤੇ ਜਿਸ ਦੇ ਨਤੀਜੇ ਵਜੋਂ ਮੈਂ ‘ ਲਹੂ ਵਗਣ ’ ਦੀ ਬਿਮਾਰੀ ਕਾਰਨ ਦੁੱਖ ਝੱਲ ਰਿਹਾ ਹਾਂ। ਮੇਰੀ ਉਮਰ ਵਡੇਰੀ ਹੋਣ ਕਾਰਨ ਡਾਕਟਰਾਂ ਨੇ ਮੇਰੇ ਇਲਾਜ ਲਈ ਆਪ੍ਰੇਸ਼ਨ ਅਤੇ ‘ ਕਿਰਣਾਂ ’ ਰਾਹੀਂ ਇਲਾਜ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਉਹ ਮੈਨੂੰ ‘ ਰਸਾਇਣ-ਚਿਕਿਤਸਾ ’ ਅਤੇ ‘ ਰਕਤ-ਪਰਿਵਰਤਨ ’ ਆਦਿ ਢੰਗਾਂ ਨਾਲ ਕੇਵਲ ਕੁੱਝਹਫਤੇ ਜਾਂ ਕੁੱਝ ਮਹੀਨਿਆਂ ਲਈ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਨਾ ਕਿ ਕੁੱਝ ਸਾਲਾਂ ਲਈ। ਉਹ ਇਹ ਕੰਮ ਵਿੱਚ ਕਾਫੀ ਹੱਦ ਤੱਕ ਸਫਲ ਰਹੇ ਹਨ ਤੇ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਸਧਾਰਨ ਕੰਮ ਕਰਨ ਦੇ ਯੋਗ ਹੋ ਗਿਆ ਹਾਂ ਭਾਵੇਂ ਛੋਟੇ ਪੈਮਾਨੇ ਤੇ ਹੀ ਕਰਦਾਹਾਂ।
ਉਸ ਵੇਲੇ ਜਦੋਂ ਮੈਂ ਕੇਵਲ ਮੰਜੇ ਜੋਗਾ ਹੀ ਰਹਿ ਗਿਆ ਅਤੇ ਆਪਣੇ ਸਾਥੀਆਂ ਅਤੇ ਆਪਣੇ ਆਪ ਲਈ ਬਿਲਕੁਲ ਨਕਾਰਾ ਹੋ ਕੇ ਰਹਿ ਗਿਆ ਤਾਂ ਮੈਂ ਆਪਣੇ ਚੰਗੇ ਡਾਕਟਰਾਂ ਨੂੰ ਇਹੀ ਨਸੀਹਤ ਦੇਵਾਂਗਾ ਕਿ ਉਹ ਮੇਰੀ ਦੁੱਖਾਂ ਭਰੀ ਜ਼ਿੰਦਗੀ ਨੂੰ ਹੋਰ ਲੰਬੀ ਨਾ ਕਰਨ ਤੇ ਮੈਂ ਹੋਰ ਜ਼ਿਆਦਾ ਕਸ਼ਟ ਝੱਲਣ ਤੋਂ ਬਚ ਜਾਵਾਂ। ਬੇਸ਼ਕ ਮੈਂ ਆਪਣੇ ਡਾਕਟਰਾਂ ਨੂੰ ਇਹ ਨਸੀਹਤ ਦੇਵਾਂਗਾ ਕਿ ਉਹ ਮੈਨੂੰ ਅਜਿਹੀ ਦਵਾਈ ਦੇਣ ਜੋ ਮੈਨੂੰ ਸਦਾ ਦੀ ਨੀਂਦ ਸੁਲਾ ਦੇਵੇ, ਪਰੰਤੂ ਮੇਰੀ ਬਦਕਿਸਮਤੀ ਨਾਲ ਉਹ ਅਜਿਹਾ ਨਹੀਂ ਕਰ ਸਕਣਗੇ ਕਿਉਂਕਿ ਮੁੱਢ-ਕਦੀਮੀ ਅਤੇ ਜ਼ਾਲਮ ਕਾਨੂੰਨ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਲਵੇਗਾ।
ਅਜਿਹੇ ਮੌਕੇ ਤੇ ਮੇਰਾ ਤਰਕਸ਼ੀਲ ਮਨ, ਕੈਂਸਰ ਦੇ ਇਲਾਜ ਲਈ ਮੈਨੂੰ ਸਾਈਂ ਬਾਬਾ ਵਰਗੇ ਮਦਾਰੀ ਦੀ ਕਥਿਤ ‘ ਪਵਿੱਤਰ ਰਾਖ ’ ਖਾਣ ਲਈ ਜਾਂਹਰ ਸਵੇਰ ਆਪਣਾ ਪਿਸ਼ਾਬ ਪੀਣ ਦੀ ਇਜਾਜ਼ਤ ਨਹੀਂਦੇਵੇਗਾ ਜਿਵੇਂ ਕਿ ਸਾਈਂ ਬਾਬਾ ਦੇ ਲਾਈ-ਲੱਗਭਗਤ ਅਤੇ ਸਾਬਕਾ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਇਹ ਸਲਾਹ ਦਿੰਦੇ ਹਨ।
ਆਉਣ ਵਾਲੇ ਕਸ਼ਟ ਤੋਂ ਬਚ ਜਾਣ ਦੀ ਆਸ, ਮੇਰੇ ਕੁੱਝ ਨੇਕ-ਦਿਲ ਮਿੱਤਰਾਂ ਵਿੱਚ ਜਰੂਰ ਹੈ ਕਿਉਂਕਿ ਉਹ ਅੰਨੇਵਾਹ ‘ ਪੁਨਰ-ਜਨਮ ’ ਵਿੱਚ ਵਿਸ਼ਵਾਸ ਕਰਦੇ ਹਨ, ਹਾਲਾਂਕਿ ਇਸ ਦੇ ਪਿੱਛੇ ਕੋਈ ਠੋਸ ਸਬੂਤ ਨਹੀਂ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੇ ਤੇ ਇੰਨਾ ਰਹਿਮ ਕਰਨ ਕਿ ਜਦੋਂ ਮੈਂ ਕੇਵਲ ਮੰਜੇ ਜੋਗਾ ਹੀ ਰਹਿ ਜਾਵਾਂ ਤਾਂ ਮੈਨੂੰ ਨੀਂਦ ਵਾਲੀਆਂ ਗੋਲੀਆਂ ਵੱਧ ਮਾਤਰਾ ਵਿੱਚ ਦੇ ਦੇਣ ਅਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਿੱਚ ਮੇਰੀ ਮੱਦਦ ਕਰਨ।
ਕਿਉਂਕਿ ਇਹ ਇਕ ਸ਼ਲਾਘਾਯੋਗ ਕੰਮ ਹੋਵੇਗਾ, ਇਸਲਈ ਉਹਨਾਂ ਨੂੰ ਅਜਿਹਾ ਕਰਨ ਅਤੇ ਪੁਰਾਣੇ ਹੋਚੁੱਕੇ ਨਿਯਮਾਂ ਨੂੰ ਤੋੜਨ ਵਿੱਚ ਕੋਈ ਝਿਜਕ ਨਹੀਂ ਵਿਖਾਉਣੀ ਚਾਹੀਦੀ। ਇੰਜ ਮੇਰੀ ਸਹਾਇਤਾ ਕਰਦੇ ਹੋਏ ਉਹ ਮੈਨੂੰ , ਇੱਕ ਕੈਂਸਰ ਵਾਲੇ ਸਰੀਰ ਤੋਂ ਛੁਟਕਾਰਾ ਦਿਵਾ ਕੇ ਪੁਨਰ-ਜਨਮ ਵਜੋਂ ਇਕ ਸਿਹਤਮੰਦ ਅਤੇ ਨਰੋਈ ਤਾਜਾ-ਜ਼ਿੰਦਗੀ ਲਈ ਤਿਆਰ ਕਰ ਰਹੇ ਹੋਣਗੇ। ਇਹਉਹਨਾਂ ਵਲੋਂ ਮੇਰੇ ਉੱਪਰ ਕੀਤਾ ਗਿਆ ਇਕ ਹੋਰਅਹਿਸਾਨ ਹੋਵੇਗਾ। ਇੱਥੋਂ ਤੱਕ ਕਿ ਮਹਾਤਮਾ ਗਾਧੀਂ ਨੇ ਵੀ ਆਪਣੇ ਮਨੁੱਖਾਂ ਵਾਸਤੇ ਚੰਗਾ ਕੰਮ ਕਰਨ ਲਈ ਕਾਨੂੰਨ ਨੂੰ ਤੋੜਨ ਵਿੱਚ ਕੋਈ ਸੰਕੋਚ ਨਹੀਂ ਸੀ ਕੀਤਾ

No comments:
Post a Comment