www.sabblok.blogspot.com
ਪਟਿਆਲਾ. ਅਮਰਬੀਰ ਸਿੰਘ ਆਹਲੂਵਾਲੀਆ
9 ਮਈ P ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਉਸਾਰੀ ਗਈ ਯਾਦਗਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਅਤੇ ਹਮੇਸ਼ਾ ਕੀਰਤਨ ਪ੍ਰਵਾਹ ਚੱਲਣ ਕਾਰਨ ਇਥੇ ਗੁਰੂ ਸਾਹਿਬਾਨ ਦੀ ਤਸਵੀਰ ਤੋਂ ਇਲਾਵਾ ਹੋਰ ਤਸਵੀਰ ਲਗਾਉਣੀ ਉਚਿਤ ਨਹੀਂ | ਇਹ ਪ੍ਰਗਟਾਵਾ ਕਰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸੰਤ ਸਮਾਜ ਵਿਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਇਸ ਯਾਦਗਾਰ ਵਿਚ ਸ਼ੁਸ਼ੋਭਿਤ ਕਰਨ ਦੇ ਮੁੱਦੇ 'ਤੇ ਸਾਹਮਣੇ ਆਏ ਵਿਵਾਦ ਨੂੰ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਹੋਣ ਵਾਲੀ ਸਾਂਝੀ ਬੈਠਕ ਵਿਚ ਵਿਚਾਰਨ ਤੇ ਕੋਈ ਸਰਬ ਪ੍ਰਮਾਣਿਤ ਫ਼ੈਸਲਾ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ | 1984 ਵਿਚ ਸਿੱਖਾਂ ਦੀ ਨਸਲਕੁਸ਼ੀ ਮਾਮਲੇ ਵਿਚ ਸਿੱਖਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਂਦੇ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਸਬੰਧੀ ਨਵੇਂ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਤੇ ਕੌਮ ਨੂੰ ਹੁਕਮ ਜਾਰੀ ਕੀਤਾ ਜਾਵੇਗਾ | ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਕੋਲ ਹੈ | ਇਸ ਵਿਚ ਕਿਸੇ ਕਿਸਮ ਦੀ ਬੁਕਿੰਗ, ਗੋਲਕ ਜਾਂ ਤਸਵੀਰ ਲਾਉਣ ਲਈ ਦਮਦਮੀ ਟਕਸਾਲ ਜਾਂ ਹੋਰ ਸੰਸਥਾ ਦਾ ਦਖ਼ਲ ਵਾਜ਼ਬ ਨਹੀਂ |
ਪਟਿਆਲਾ. ਅਮਰਬੀਰ ਸਿੰਘ ਆਹਲੂਵਾਲੀਆ9 ਮਈ P ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਉਸਾਰੀ ਗਈ ਯਾਦਗਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਅਤੇ ਹਮੇਸ਼ਾ ਕੀਰਤਨ ਪ੍ਰਵਾਹ ਚੱਲਣ ਕਾਰਨ ਇਥੇ ਗੁਰੂ ਸਾਹਿਬਾਨ ਦੀ ਤਸਵੀਰ ਤੋਂ ਇਲਾਵਾ ਹੋਰ ਤਸਵੀਰ ਲਗਾਉਣੀ ਉਚਿਤ ਨਹੀਂ | ਇਹ ਪ੍ਰਗਟਾਵਾ ਕਰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸੰਤ ਸਮਾਜ ਵਿਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਇਸ ਯਾਦਗਾਰ ਵਿਚ ਸ਼ੁਸ਼ੋਭਿਤ ਕਰਨ ਦੇ ਮੁੱਦੇ 'ਤੇ ਸਾਹਮਣੇ ਆਏ ਵਿਵਾਦ ਨੂੰ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਹੋਣ ਵਾਲੀ ਸਾਂਝੀ ਬੈਠਕ ਵਿਚ ਵਿਚਾਰਨ ਤੇ ਕੋਈ ਸਰਬ ਪ੍ਰਮਾਣਿਤ ਫ਼ੈਸਲਾ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ | 1984 ਵਿਚ ਸਿੱਖਾਂ ਦੀ ਨਸਲਕੁਸ਼ੀ ਮਾਮਲੇ ਵਿਚ ਸਿੱਖਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਂਦੇ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਸਬੰਧੀ ਨਵੇਂ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਤੇ ਕੌਮ ਨੂੰ ਹੁਕਮ ਜਾਰੀ ਕੀਤਾ ਜਾਵੇਗਾ | ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਕੋਲ ਹੈ | ਇਸ ਵਿਚ ਕਿਸੇ ਕਿਸਮ ਦੀ ਬੁਕਿੰਗ, ਗੋਲਕ ਜਾਂ ਤਸਵੀਰ ਲਾਉਣ ਲਈ ਦਮਦਮੀ ਟਕਸਾਲ ਜਾਂ ਹੋਰ ਸੰਸਥਾ ਦਾ ਦਖ਼ਲ ਵਾਜ਼ਬ ਨਹੀਂ |




No comments:
Post a Comment