jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 May 2013

ਹਾਈਕੋਰਟ ਨੇ ਕੱਸੇ ਹਨੀ ਸਿੰਘ ਦੇ ਨਟ-ਬੋਲਟ, ਸਰਕਾਰ ਨੂੰ ਕਾਰਵਾਈ ਲਈ ਕਿਹਾ

www.sabblok.blogspot.com
ਹਾਈਕੋਰਟ ਨੇ ਕੱਸੇ ਹਨੀ ਸਿੰਘ ਦੇ ਨਟ-ਬੋਲਟ, ਸਰਕਾਰ ਨੂੰ ਕਾਰਵਾਈ ਲਈ ਕਿਹਾ (ਦੇਖੋ ਵੀਡੀਓ)
ਚੰਡੀਗੜ੍ਹ/ਜਲੰਧਰ (ਜੁਗਿੰਦਰ ਸੰਧੂ)—ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਸ਼ਲੀਲ ਗਾਇਕੀ ਦੇ ਦੋਸ਼ ਸਹਿਣ ਕਰ ਰਹੇ ਗਾਇਕ ਹਨੀ ਸਿੰਘ ਦੇ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਦਾਲਤ ਨੇ ਹਨੀ ਸਿੰਘ ਵਿਰੁੱਧ ਸਖਤ ਰਵੱਈਆ ਧਾਰਨ ਕਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਲੱਚਰ ਗੀਤ ਗਾਉਣ ਵਾਲੇ ਪੰਜਾਬ ਦੇ ਇਸ ਰੈਪਰ ਗਾਇਕ ਵਿਰੁੱਧ ਤੁਰੰਤ ਕਾਰਵਾਈ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੇ ਅਸੱਭਿਆ ਗੀਤ ਗਾਉਣ ਵਾਲੇ ਗਾਇਕਾਂ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਨੀ ਸਿੰਘ ਵੱਲੋਂ ਗਾਏ ਗੀਤ 'ਮੈਂ ਬਲਾਤਕਾਰੀ ਹਾਂ' ਤੋਂ ਮਗਰੋਂ ਸਮਾਜ ਦੇ ਵੱਖ-ਵੱਖ ਵਰਗਾਂ 'ਚ ਉਸ ਦੇ ਖਿਲਾਫ ਗੁੱਸਾ ਭੜਕ ਪਿਆ ਸੀ ਅਤੇ ਉਸ ਦੇ ਖਿਲਾਫ ਵੱਖ-ਵੱਖ ਥਾਵਾਂ 'ਤੇ ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਹੋਏ ਸਨ। ਇਸ ਉਪਰੰਤ ਇਹ ਮਾਮਲਾ ਪੰਜਾਬ ਸਰਕਾਰ ਦੇ ਨੋਟਿਸ 'ਚ ਵੀ ਆਇਆ ਅਤੇ ਨਾਲ ਹੀ ਮਾਣਯੋਗ ਉੱਚ ਅਦਾਲਤ ਕੋਲ ਵੀ ਪਹੁੰਚ ਗਿਆ। ਪੰਜਾਬ ਸਰਕਾਰ ਤਾਂ ਹੁਣ ਤੱਕ ਇਸ ਮਾਮਲੇ 'ਚ ਚੁੱਪ ਧਾਰਨ ਕਰ ਕੇ ਬੈਠੀ ਰਹੀ, ਜਦੋਂ ਕਿ ਅਦਾਲਤ ਨੇ ਹਨੀ ਸਿੰਘ ਦੇ ਨਟ-ਬੋਲਟ ਕੱਸਣੇ ਸ਼ੁਰੂ ਕਰ ਦਿੱਤੇ ਹਨ।

No comments: