jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਜਬਰ ਜਨਾਹ ਦੇ ਕੇਸ ਦਾ ਮੁਲਜ਼ਮ ਗ੍ਰਿਫ਼ਤਾਰ

www.sabblok.blogspot.com
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਪੁਲੀਸ ਨੇ ਪੀਜੀਆਈ ਦੇ ਰਿਹਾਇਸ਼ੀ ਕੰਪਲੈਕਸ ਸਥਿਤ ਇੱਕ ਆਸ਼ਰਮ ਦੇ ਮਹਾਵੀਰ ਉਰਫ ਸੰਤ ਰਾਮ ਰਿਸ਼ੀ ਨੂੰ ਇੱਕ 17 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਸੈਕਟਰ-11 ਥਾਣੇ ਦੇ ਐਸਐਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ 45 ਸਾਲਾ ਰਿਸ਼ੀ ਇਸ ਆਸ਼ਰਮ ਵਿੱਚ ਪਿਛਲੇ 15-20 ਸਾਲਾਂ ਤੋਂ ਰਹਿ ਰਿਹਾ ਹੈ। ਪਿਛਲੇ ਹਫ਼ਤੇ ਡੱਡੂ ਮਾਜਰਾ ਦੀ ਇੱਕ 17 ਸਾਲਾ ਲੜਕੀ ਆਸ਼ਰਮ ਵਿੱਚ ਆਈ ਤੇ ਰਿਸ਼ੀ ਨੇ ਉਸ ਨੂੰ ਕਿਸੇ ਚੰਗੇ ਥਾਂ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਲੜਕੀ ਨੇ ਦੋਸ਼ ਲਾਇਆ ਹੈ ਕਿ ਰਿਸ਼ੀ ਨੇ ਉਸ ਨੂੰ ਆਪਣੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਪੁਲੀਸ ਅਨੁਸਾਰ ਉਸ ਦਿਨ ਲੜਕੀ ਵਾਪਸ ਘਰ ਚਲੀ ਗਈ ਤੇ ਮੁਲਜ਼ਮ ਉਸ ਨੂੰ ਵਾਰ-ਵਾਰ ਆਸ਼ਰਮ ਵਿੱਚ ਬੁਲਾਉਂਦਾ ਰਿਹਾ। ਜਦੋਂ ਲੜਕੀ ਮੁੜ ਆਸ਼ਰਮ ਨਾ ਗਈ ਤਾਂ ਅੱਜ ਰਿਸ਼ੀ ਖੁਦ ਉਸ ਨੂੰ ਲੈਣ ਲਈ ਡੱਡੂ ਮਾਜਰਾ ਪਹੁੰਚ ਗਿਆ।
ਇਸੇ ਦੌਰਾਨ ਇਸ ਗੱਲ ਦਾ ਰੌਲਾ ਪੈ ਗਿਆ ਤੇ ਸਾਰਾ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਪੁਲੀਸ  ਨੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਤਾਂ ਜਬਰ ਜਨਾਹ ਦੀ ਪੁਸ਼ਟੀ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

No comments: