jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਪੇਸ਼ੀ ਮਗਰੋਂ ਮੁੜ ਜੇਲ੍ਹ ਭੇਜੇ ਅਧਿਆਪਕ

www.sabblok.blogspot.com

ਬਠਿੰਡਾ. ਸੁਖਵਿੰਦਰ ਸਿੰਘ ਸੁੱਖਾ 

15 ਮਈ --ਸਰਵ ਸਿੱਖਿਆ ਅਭਿਆਨ, ਰਮਸਾ ਤੇ ਸੀ. ਐਸ. ਐਸ. ਅਧਿਆਪਕ ਯੂਨੀਅਨ ਦੇ 75 ਅਧਿਆਪਕਾਂ ਨੂੰ ਬਠਿੰਡਾ ਵਿਖੇ ਪੇਸ਼ੀ ਮਗਰੋਂ ਮੁੜ ਜੇਲ੍ਹ ਭੇਜ ਦਿੱਤਾ ਗਿਆ | ਪਿਛਲੇ 13 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰਦਰਸ਼ਨ ਕਰ ਰਹੇ ਉਕਤ ਅਧਿਆਪਕਾਂ ਨੂੰ ਬੀਤੀ 1 ਤੇ 5 ਮਈ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਪਹੰੁਚਾਉਣ ਤੇ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕਰਕੇ ਫ਼ਰੀਦਕੋਟ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ | ਜਿਥੋ ਅੱਜ ਐਡੀਸ਼ਨਲ ਸਿਵਲ ਜੱਜ ਜਸਵੀਰ ਕੌਰ ਸਾਹਮਣੇ ਪੇਸ਼ ਕੀਤਾ | ਪੇਸ਼ੀ ਭੁਗਤਨ ਆਏ 75 ਅਧਿਆਪਕਾਂ ਜਿਨ੍ਹਾਂ ਵਿਚੋਂ 25 ਮਹਿਲਾ ਅਧਿਆਪਕ ਵੀ ਸ਼ਾਮਿਲ ਨੂੰ ਅਗਲੀ ਪੇਸ਼ੀ ਲਈ 28 ਮਈ ਦਾ ਸਮਾਂ ਦਿੱਤਾ ਗਿਆ ਹੈ | ਜਿਕਰਯੋਗ ਹੈ ਕਿ ਕੁੱਲ 84 ਅਧਿਆਪਕਾਂ ਨੂੰ ਗਿ੍ਫਤਾਰ ਕੀਤਾ ਗਿਆ ਸੀ, ਜਿਨ੍ਹਾਂ 'ਚ 9 ਨੂੰ ਜਮਾਨ 'ਤੇ ਰਿਹਾਅ ਕਰ ਦਿੱਤਾ ਗਿਆ ਹੈ

No comments: