www.sabblok.blogspot.com
ਜੀਂਦ-
ਵਿਆਹ, ਪਾਰਟੀਆਂ ਤੇ ਹੋਰ ਸਮਾਰੋਹਾਂ 'ਚ ਡੀ. ਜੇ. ਵਜਾਉਣ, ਆਰਕੈਸਟਰਾ, ਨਸ਼ੇਬਾਜ਼ੀ,
ਜਸ਼ਨੀ ਫਾਇਰਿੰਗ ਕਰਨ 'ਤੇ ਪਾਬੰਦੀ ਨੂੰ ਲੈ ਕੇ ਗੁਰਦੁਆਰਾ ਯਾਦਗਾਰ ਸੱਚਾ ਸੌਦਾ ਮਲਿਕਪੁਰ
'ਚ ਐਤਵਾਰ ਦੀ ਦੇਰ ਸ਼ਾਮ ਸਿੱਖ ਸਮਾਜ ਦੇ ਲੋਕਾਂ ਦੀ ਪ੍ਰਦੇਸ਼ ਪੱਧਰੀ ਮਹਾ ਪੰਚਾਇਤ
ਹੋਈ। ਇਸ ਮੌਕੇ 'ਤੇ ਸਿੱਖਾਂ ਦੇ ਸਮਾਰੋਹਾਂ 'ਚ ਡੀ. ਜੇ., ਆਰਕੈਸਟਰਾ ਅਤੇ ਜਸ਼ਨੀ
ਫਾਇਰਿੰਗ 'ਤੇ ਪੂਰਣ ਪਾਬੰਦੀ ਲਗਾਉਣ ਦਾ ਫਰਮਾਨ ਜਾਰੀ ਕਰਦੇ ਹੋਏ ਸਿੱਖ ਸੰਗਤ ਨੇ ਇਸ ਨੂੰ
ਪ੍ਰਭਾਵੀ ਢੰਗ ਨੂੰ ਲਾਗੂ ਕਰਨ ਨੂੰ 21 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਦੇਸ਼ ਉਪ ਪ੍ਰਧਾਨ ਸ. ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਹਾਪੰਚਾਇਤ 'ਚ ਸਿੱਖ ਸਮਾਜ ਦੇ ਲੋਕਾਂ ਨੂੰ ਇਹ ਮਸ਼ਵਰਾ ਵੀ ਦਿੱਤਾ ਗਿਆ ਹੈ ਕਿ ਉਹ ਵਿਆਹਾਂ 'ਚ ਮਹਿੰਗੇ ਕੱਪੜਿਆਂ ਦੀ ਥਾਂ ਸਾਦੇ ਕੱਪੜੇ ਅਪਣਾਉਣ ਦਾ ਪ੍ਰਚਾਰ ਕਰਨ। ਸਿੱਖ ਬੁਲਾਰਿਆਂ ਨੇ ਸਿੱਖ ਸਮਾਜ 'ਚ ਡੀ. ਜੇ., ਆਰਕੈਸਟਰਾ, ਨਸ਼ੇਬਾਜ਼ੀ ਅਤੇ ਜਸ਼ਨੀ ਫਾਇਰਿੰਗ ਦੇ ਰੁਝਾਨ ਨੂੰ ਫਿਜ਼ੂਲਖਰਚੀ ਦੱਸਿਆ। ਉਨ੍ਹਾਂ ਦੱਸਿਆ ਕਿ ਇਸੇ ਮੁੱਦੇ 'ਤੇ 30 ਮਈ ਨੂੰ ਜ਼ਿਲਾ ਕਰਨਾਲ 'ਚ ਨਿਸਿੰਗ ਦੇ ਗੁਰਦੁਆਰਾ ਰੋਡੀ ਸਾਹਿਬ 'ਚ ਵਿਸ਼ੇਸ਼ ਬੈਠਕ ਹੋਵੇਗੀ।

No comments:
Post a Comment