www.sabblok.blogspot.com
ਨਵੀਂ
ਦਿੱਲੀ, 5 ਜੂਨ, (ਮਨਪ੍ਰੀਤ ਸਿੰਘ ਖਾਲਸਾ) - ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ
ਸੁਰੱਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੇਸ਼ਲ ਸੈਲ ਦੇ ਐਫ ਆਈ ਆਰ ਨੰ 24/06
ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਰਾਜ ਕਪੂਰ ਦੀ ਕੋਰਟ ਵਿਚ ਸਮੇਂ ਤੋਂ
ਤਕਰੀਬਨ ਇਕ ਘੰਟੇ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚੱਲ ਰਹੀਆਂ ਹਨ।
ਅੱਜ ਕੋਰਟ ਵਿਚ ਭਾਈ ਭਿਉਰਾ ਦੇ ਵਕੀਲ ਵਿਕਾਸ ਪਢੋਰਾ ਨੇ ਹਵਾਹ ਨਾਲ ਕ੍ਰਾਸ ਬਹਿਸ ਕਰਦਿਆ
ਹੋਇਆ ਕਈ ਸਵਾਲਾਂ ਤੇ ਉਸ ਨੂੰ ਨਿਰੁਤਰ ਕਰ ਦਿਤਾ। ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ
ਭਰਾ ਅਵਤਾਰ ਸਿੰਘ ਰਾਹੀ ਪ੍ਰੈਸ ਨੋਟ ਜ਼ਾਰੀ ਕਰਦਿਆ ਕਿਹਾ ਕਿ ਦਰਬਾਰ ਸਾਹਿਬ ਦੇ ਹਮਲੇ ਦਾ
ਮੁੱਖ ਦੋਸ਼ ਇੰਦਰਾਂ ਗਾਂਧੀ ਦੇ ਸਿਰ ਜਾਂਦਾ ਹੈ ਜੋ ਕਿ ਇੱਕ ਪਾਸੇ ਤਾਂ ਦੁਨੀਆਂ ਨੂੰ ਇਹ
ਯਕੀਨ ਦੇ ਰਹੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੇਗੀ ਅਤੇ ਦੂਜੇ ਪਾਸੇ ਦੂਨ ਵੈਲੀ
ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜੀ ਮਸ਼ਕਾਂ ਵੀ ਕਰਵਾ ਰਹੀ ਸੀ ਅਤੇ ਜਨਰਲ ਸਿਨਹਾ
ਅਤੇ ਹੋਰ ਕਈ ਜ਼ਿੰਮੇਵਾਰ ਸ਼ਖਸੀਅਤਾਂ ਅਨੁਸਾਰ ਇਹ ਸਭ ਕੁਝ ਹਮਲੇ ਤੋਂ ਡੇੜ ਸਾਲ ਪਹਿਲਾ ਹੀ
ਹੋ ਰਿਹਾ ਸੀ। ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ ਅਕਾਲੀਆਂ ਸਿਰ ਤੇ ਵੀ ਜਾਂਦਾ ਹੈ ਜਿਹਨਾਂ
ਨੇ ਕਿ ਉਹਨਾਂ ਨਾਜ਼ੁਕ ਦਿਨਾਂ ਵਿਚ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰਾਂ ਨਹੀਂ ਨਿਭਾਇਆ।
ਇਸੇ ਤਰ੍ਹਾਂ ਦਿੱਲੀ ਵਿੱਖੇ ਹੋਏ ਸਿੱਖ ਕਤਲੇਆਮ ਦਾ ਸੇਹਰਾ ਰਾਜੀਵ ਗਾਂਧੀ ਦੇ ਸਿਰ ਤੇ
ਜਾਦਾਂ ਹੈ ਜਿਸ ਨੇ ਇਹ ਕਹਿ ਕੇ ਰੋਹ ਭੜਕਾਇਆ ਸੀ ਕਿ "ਜਬ ਕੋਈ ਬੜਾ ਪੇੜ ਗਿਰਤਾ ਹੈ ਤੋ
ਧਰਤੀ ਕਾਂਪਤੀ ਹੀ ਹੈ" । ਇਨ੍ਹਾਂ ਸਾਰੇਆਂ ਨੇ ਮਿਲ ਕੇ ਜੋ ਜ਼ਖਮ ਸਿੱਖ ਕੌਮ ਨੂੰ ਦਿੱਤੇ
ਹਨ ਉਹ ਕਦੇ ਵੀ ਭੁਲਾਏ ਨਹੀ ਜਾ ਸਕਦੇ ਹਨ ਤੇ ਅੰਤ ਵਿਚ ਮੈਂ ਇਹੋ ਕਹਾਗਾਂ ਕਿ :
ਤੋਪਾਂ ਅਤੇ ਟੈਂਕ ਨਾਲ ਉਡਾ ਕੇ ਸਾਡੇ ਮਾਣ ਨੂੰ ,
ਦਿੱਲੀਏ ਤੂੰ ਪਰਖ ਰਹੀਂ ਏਂ ਸਾਡੇ ਤਾਣ ਨੂੰ ,
ਨਿਸ਼ਚੇ ਦੀ ਜੀਤ ਸਾਡੀ ਤੇਰੇ ਤੋਂ ਨਾਂ ਹਾਰਾਂਗੇ,
ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।
ਦੁਨੀਆਂ 'ਚ ਦੇਖ ਸਾਡੇ ਝੂਲਦੇ ਨਿਸ਼ਾਨ ਨੇ,
ਮੋਹ ਲਿਆ ਦੁਨੀਆਂ ਨੂੰ ਖਾਲਸੇ ਦੀ ਸ਼ਾਨ ਨੇ,
ਚਿਹਰੇ ਉਤੋਂ ਤੇਰਿਓਂ ਨਕਾਬ ਨੂੰ ਉਤਾਰਾਂਗੇ,
ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।
ਦਿੱਲੀਏ ਤੂੰ ਪਰਖ ਰਹੀਂ ਏਂ ਸਾਡੇ ਤਾਣ ਨੂੰ ,
ਨਿਸ਼ਚੇ ਦੀ ਜੀਤ ਸਾਡੀ ਤੇਰੇ ਤੋਂ ਨਾਂ ਹਾਰਾਂਗੇ,
ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।
ਦੁਨੀਆਂ 'ਚ ਦੇਖ ਸਾਡੇ ਝੂਲਦੇ ਨਿਸ਼ਾਨ ਨੇ,
ਮੋਹ ਲਿਆ ਦੁਨੀਆਂ ਨੂੰ ਖਾਲਸੇ ਦੀ ਸ਼ਾਨ ਨੇ,
ਚਿਹਰੇ ਉਤੋਂ ਤੇਰਿਓਂ ਨਕਾਬ ਨੂੰ ਉਤਾਰਾਂਗੇ,
ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।
ਦਿੱਲੀ ਦੀ ਤਿਹਾੜ ਅਤੇ ਰੋਹਿਣੀ ਜੇਲ੍ਹ ਦੇ ਸਮੂਹ ਬੰਦੀ ਸਿੰਘ 1 ਜੂਨ ਤੋ ਲੈ ਕੇ 6 ਜੂਨ
ਤਕ ਵਾਪਰੇ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘ, ਸਿੰਘਣੀਆਂ, ਭੁਜੰਗੀਆਂ ਦੀ ਸ਼ਹਾਦਤਾਂ ਨੂੰ
ਕੋਟ ਕੋਟ ਪ੍ਰਣਾਮ ਕਰਦੇ ਹੋਏ ਸਮੂਹ ਪੰਥ ਨੂੰ ਇਨ੍ਹਾਂ ਦੇ ਪੁਰਨਿਆਂ ਤੇ ਚਲਣ ਦੀ ਅਪੀਲ
ਕਰਦੇ ਹਾਂ ਜੀ। ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਜਰਨੈਲ
ਸਿੰਘ, ਅਵਤਾਰ ਸਿੰਘ ਭਤੀਜਾ ਗੁਰਜੰਟ ਸਿੰਘ ਦੋਸਤ ਭਾਈ ਗੁਰਵਿੰਦਰ ਸਿੰਘ ਸਣੇ ਹੋਰ ਬਹੁਤ
ਸਾਰੇ ਸਿੰਘ ਹਾਜ਼ਿਰ ਸਨ । ਭਾਈ ਭਿਉਰਾ ਵੱਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਅਤੇ
ਉਨ੍ਹਾਂ ਦੇ ਅਸਿਸਟੇਂਟ ਚਮਨ ਚੌਧਰੀ ਹਾਜ਼ਿਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ
ਸੁਣਵਾਈ 8 ਜੁਲਾਈ ਅਤੇ 15 ਜੁਲਾਈ ਨੂੰ ਹੋਵੇਗੀ।




No comments:
Post a Comment