jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 5 June 2013

ਸ਼ਿਵ ਸੈਨਾ ਨੇਤਾ ਦੇ ਦਫਤਰ 'ਤੇ ਹੋਈ ਫਾਇਰਿੰਗ ,

www.sabblok.blogspot.com

ਲੁਧਿਆਣਾ  (ਤਰੁਣ, ਰਿਸ਼ੀ) - ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਨੇਤਾ ਆਰ. ਡੀ. ਪੁਰੀ ਦੇ ਦਫਰਤ 'ਚ ਇਕ ਨਕਾਬਪੋਸ਼ ਨੌਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੇ ਸਮੇਂ ਆਰ. ਡੀ. ਪੁਰੀ ਆਪਣੇ ਆਫਿਸ 'ਚ ਆਰਾਮ ਕਰ ਰਿਹਾ ਸੀ, ਜਿਸ 'ਚ ਉਹ ਵਾਲ-ਵਾਲ ਬਚ ਗਿਆ।

ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਈਸ਼ਵਰ ਸਿੰਘ, ਡੀ. ਸੀ. ਪੀ. ਹਰਸ਼ ਬਾਂਸਲ, ਏ. ਸੀ. ਪੀ. ਰਮਨੀਸ਼ ਚੌਧਰੀ ਥਾਣਾ ਡਵੀਜ਼ਨ ਨੰ. 2, 3, 6 ਅਤੇ ਥਾਣਾ ਦਰੇਸੀ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਸਦੇ ਬਾਅਦ ਸਾਰਾ ਇਲਾਕਾ ਪੁਲਸ ਛਾਉਣੀ 'ਚ ਬਦਲ ਗਿਆ। ਹਾਦਸਾ ਥਾਣਾ ਡਵੀਜ਼ਨ ਨੰ 3 ਦੇ ਅਧੀਨ ਆਉਂਦੇ ਖੇਤਰ ਕਸ਼ਮੀਰ ਨਗਰ 'ਚ ਮੰਗਲਵਾਰ ਦੁਪਹਿਰ ਦਾ ਹੈ। ਸ਼ਿਵ ਸੈਨਾ ਨੇਤਾ 'ਤੇ ਹੋਏ ਹਮਲੇ ਦੀ ਖਬਰ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਸ਼ਹਿਰ 'ਚ ਫੈਲਦੇ ਹੀ ਸੈਂਕੜਿਆਂ ਦੀ ਸੰਖਿਆਂ 'ਚ ਸ਼ਿਵ ਸੈਨਾ ਵਰਕਰ ਇਕੱਠੇ ਹੋ ਗਏ, ਜਿਨ੍ਹਾਂ ਨੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਜਦਕਿ ਤੁਰੰਤ ਪੁਲਸ ਕਾਰਵਾਈ ਦੇ ਬਾਵਜੂਦ ਸੈਂਕੜੇ ਸ਼ਿਵ ਸੈਨਾ ਦੇ ਵਰਕਰਾਂ ਨੇ ਜਮ ਗੁੰਡਾਗਰਦੀ ਕਰਦੇ ਹੋਏ ਕਈ ਦੁਕਾਨਾਂ 'ਚ ਭੰਨ-ਤੋੜ ਕਰਕੇ ਉਨ੍ਹਾਂ ਨੂੰ ਜਬਰਨ ਬੰਦ ਕਰਨ ਦਾ ਯਤਨ ਕੀਤਾ। ਜਾਣਕਾਰੀ ਦਿੰਦੇ ਹੋਏ ਆਰ. ਡੀ. ਪੁਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਦੁਪਹਿਰ ਕਰੀਬ 3 ਵਜੇ ਦਾ ਹੈ। ਜਦ ਕਸ਼ਮੀਰ ਨਗਰ ਸਥਿਤ ਦਫਤਰ 'ਚ ਬੈਠਾ ਹੋਇਆ ਸੀ। ਨਾਕਾਬਪੋਸ਼ ਇਕ ਨੌਜਵਾਨ ਨੇ ਇਮਾਰਤ 'ਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਧਮਾਕੇ ਦੀ ਆਵਾਜ਼ ਸੁਣ ਕੇ ਉਸਨੇ ਜ਼ਮੀਨ 'ਤੇ ਡਿੱਗ ਕੇ ਆਪਣੀ ਜਾਨ ਬਚਾਈ। ਪਿਸਤੌਲ ਦੀਆਂ ਗੋਲੀਆਂ ਸ਼ੀਸ਼ੇ ਤੋੜਦੀਆਂ ਹੋਈਆਂ ਦੀਵਾਰ 'ਚ ਜਾ ਲੱਗੀਆਂ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਸੀ ਸਫੈਦ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜੋ ਫਾਇਰਿੰਗ ਕਰਨ ਦੇ ਬਾਅਦ ਗਊਸ਼ਾਲਾ ਰੋਡ ਵੱਲ ਫਰਾਰ ਹੋ ਗਏ। ਪੁਲਸ ਕਮਿਸ਼ਨਰ ਈਸ਼ਵਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਤਿੰਨ ਖੋਲ੍ਹ ਬਰਾਮਦ ਹੋਏ ਹਨ। ਥਾਣਾ ਡਵੀਜ਼ਨ ਨੰ 3 'ਚ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਇਰਾਦਾ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਪੁਲਸ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦਾ ਸਹਾਰਾ ਲੈ ਰਹੀ ਹੈ। ਉਥੇ ਸ਼ਿਵ ਸੈਨਾ ਵਰਕਰਾਂ ਵਲੋਂ ਕੀਤੀ ਗਈ ਭੰਨ-ਤੋੜ ਸਬੰਧੀ ਵੀ ਜਾਂਚ ਕੀਤੀ ਜ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਇਆ ਹਮਲਾਵਰ
 ਥਾਣਾ ਇੰਚਾਰਜ ਬ੍ਰਿਜ ਮੋਹਨ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਦ ਜਾਂਚ ਸ਼ੁਰੂ ਕੀਤੀ ਤਾਂ ਆਰ. ਡੀ. ਪੁਰੀ ਦੇ ਦਫਤਰ 'ਚ ਲੱਗੇ ਕੈਮਰੇ 'ਚ ਹਮਲਾਵਰ ਕੈਦ ਤਾਂ ਹੋ ਗਿਆ ਪਰ ਹਮਲਾਵਰ ਦਾ ਧੜ ਹੀ ਕੈਮਰੇ 'ਚ ਆਇਆ। ਜਿਸਦੇ ਬਾਅਦ ਜਦ ਪੁਲਸ ਨੇ ਆਸ-ਪਾਸ ਦੀਆਂ ਇਮਾਰਤਾਂ 'ਚ ਲੱਗੇ ਕੈਮਰਿਆਂ ਨੂੰ ਖੰਗਾਲਿਆ ਤਾਂ ਇਲਾਕੇ ਦੀ ਇਕ ਫੈਕਟਰੀ ਦੇ ਬਾਹਰ ਲੱਗੇ ਕੈਮਰੇ 'ਚ ਹਮਲਾਵਰ ਕੈਦ ਹੋ ਗਿਆ। ਪੁਲਸ ਨੇ ਕੈਮਰੇ ਦੀ ਫੁਟੇਜ਼ ਨੂੰ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

No comments: