jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 5 June 2013

ਸੈਟਰ ਜਾਂ ਪੰਜਾਬ ਦੀ ਹਕੂਮਤ ਦੀ ਸਹਿ 'ਤੇ ਹੀ ਭਿੰਡਰਾਂਵਾਲਿਆਂ ਦੇ ਪੋਸਟਰ ਪਾੜ ਕੇ ਸਿੱਖ ਕੌਮ ਨੂੰ ਭੜਕਾਉਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ - ਟਿਵਾਣਾ

www.sabblok.blogspot.com

ਫਤਹਿਗੜ੍ਹ ਸਾਹਿਬ, 5 ਜੂਨ - "ਕਿਸੇ ਕੌਮ ਦੇ ਨਾਇਕਾਂ ਅਤੇ ਖਲਨਾਇਕਾਂ ਦਾ ਫੈਸਲਾ ਖੁਦ ਕੌਮਾਂ ਕਰਦੀਆਂ ਹਨ। ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਵੱਲੋਂ "20ਵੀਂ ਸਦੀਂ ਦੇ ਮਹਾਨ ਸਿੱਖ" ਵੱਜੋਂ ਰੁਤਬਾ ਦੇ ਕੇ ਸਨਮਾਨ ਕੀਤਾ ਹੋਇਆ ਹੈ ਅਤੇ ਸੰਤਾਂ ਦੀ ਫੋਟੋਂ ਸਿੱਖ ਅਜਾਇਬ ਘਰ ਵਿਚ ਇਸ ਲਈ ਹੀ ਸੁਸੋਭਿਤ ਕੀਤੀ ਹੋਈ ਹੈ ਕਿਉਂਕਿ ਉਹ ਸਿੱਖ ਕੌਮ ਦੇ "ਹੀਰੋ" ਹਨ। ਪੰਜਾਬ ਦੀ ਪਵਿੱਤਰ ਧਰਤੀ ਜਿਸ ਨੂੰ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ, Aੁੱਥੇ ਕੁਝ ਮੁੱਠੀ ਭਰ ਫਿਰਕੂ ਸੋਚ ਦੇ ਮਾਲਕ ਸਿਵ ਸੈਨਿਕਾਂ ਆਦਿ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਪਾੜ ਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਸੈਟਰ ਜਾਂ ਪੰਜਾਬ ਦੀ ਹਕੂਮਤ ਦੀ ਸਹਿ ਤੋਂ ਬਿਨ੍ਹਾਂ ਨਹੀਂ ਹੋ ਸਕਦੀ। ਇਸ ਲਈ ਦੋਵਾਂ ਸੈਟਰ ਅਤੇ ਪੰਜਾਬ ਦੀਆਂ ਹਕੂਮਤਾਂ ਲਈ ਇਹ ਬਹਿਤਰ ਹੋਵੇਗਾ ਕਿ ਉਹ ਪੰਜਾਬ ਵਿਚ ਸਿਵ ਸੈਨਿਕਾਂ ਅਤੇ ਫਿਰਕੂਆਂ ਵੱਲੋਂ ਵੱਖ-ਵੱਖ ਫਿਰਕਿਆਂ ਵਿਚ ਨਫ਼ਰਤ ਉਤਪੰਨ ਕਰਨ ਅਤੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਦੇ ਹੋ ਰਹੇ ਦੁੱਖਦਾਂਇਕ ਅਮਲਾਂ ਨੂੰ ਸਖ਼ਤੀ ਨਾਲ ਰੋਕਣ, ਵਰਨਾ ਸਿੱਖ ਕੌਮ ਦੀਆਂ ਰਵਾਇਤਾਂ ਤੋ ਇਹ ਫਿਰਕੂ ਅਤੇ ਹਕੂਮਤਾਂ ਭਲੀਭਾਂਤ ਜਾਣੂ ਹਨ। ਫਿਰ ਸਿੱਖ ਕੌਮ ਨੂੰ ਦੋਸ਼ ਨਾ ਦੇਣਾ ਕਿ ਉਹ ਕਸੂਰਵਾਰ ਹਨ।" ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਭੂਤਰੇ ਹੋਏ ਹਕੂਮਤਾਂ ਦੀ ਸਹਿ ਉੱਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ "ਸ਼ੇਰ ਦੀ ਪੂਛ ਨੂੰ ਹੱਥ ਲਗਾਉਣ" ਦੀ ਖ਼ਤਰਨਾਕ ਖੇਡ ਖੇਡਣ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਸੇ ਮਜਲੂਮ, ਗਰੀਬ, ਲਤਾੜੇ ਹੋਏ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਾ ਕਰਨ ਦੀ ਸਖ਼ਤ ਹਦਾਇਤ ਕਰਨ ਦੇ ਨਾਲ-ਨਾਲ ਇਹ ਵੀ ਆਦੇਸ਼ ਦਿੱਤਾ ਹੈ ਕਿ ਜਦੋ ਕਿਸੇ ਜ਼ਾਬਰ ਜਾਂ ਸ਼ਰਾਰਤੀ ਵੱਲੋਂ ਕਿਸੇ ਚੀਜ ਦਾ ਅੱਤ ਹੋ ਜਾਵੇ, ਤਾਂ ਆਪਣੇ ਦੁਸ਼ਮਣਾਂ ਜਾਂ ਜ਼ਾਬਰਾਂ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਸਬਕ ਸਿਖਾਉਣ ਤੋਂ ਕਤਈ ਪਿੱਛੇ ਨਹੀਂ ਹੱਟਣਾ ਚਾਹੀਦਾ। ਇਸ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਸੁਚੇਤ ਕਰਦੇ ਹਾਂ ਕਿ ਉਹ ਆਪਣੇ ਗੈਰ ਇਨਸਾਨੀ ਅਤੇ ਗੈਰ ਸਮਾਜਿਕ ਵੱਖ-ਵੱਖ ਫਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਕੰਮਾਂ ਤੋਂ ਤੋਬਾ ਕਰ ਲੈਣ, ਵਰਨਾ ਸਿੱਖ ਕੌਮ ਨੂੰ ਮਜ਼ਬੂਰ ਹੋ ਕੇ ਅਗਲੇਰੀ ਕਾਰਵਾਈ ਕਰਨੀ ਪਵੇਗੀ । ਜਿਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਫਿਰਕੂ ਲੋਕ ਅਤੇ ਦੋਵੇ ਹਕੂਮਤਾਂ ਜਿੰਮੇਵਾਰ ਹੋਣਗੀਆਂ। ਟਿਵਾਣਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ 6 ਜੂਨ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ 'ਤੇ "ਸਾਕਾ ਨੀਲਾ ਤਾਰਾ" ਦੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਮੁੱਚੇ ਸਿੱਖਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਉਹਨਾਂ ਦੀ 29ਵੀਂ ਸ਼ਹੀਦੀ ਬਰਸ਼ੀ ਪੰਥ ਦੀਆਂ ਸਮੂਹਿਕ ਜਥੇਬੰਦੀਆਂ ਅਤੇ ਕੌਮ ਵੱਲੋਂ ਸਾਂਝੇ ਤੌਰ 'ਤੇ ਮਨਾਈ ਜਾ ਰਹੀ ਹੈ। ਅਜਿਹੇ ਫਿਰਕੂਆਂ ਅਤੇ ਸਰਕਾਰੀ ਸਜ਼ਿਸਾਂ ਦਾ ਮੂੰਹ ਤੋੜ ਜੁਆਬ ਦੇਣ ਲਈ ਸਿੱਖ ਕੌਮ ਇਸ ਅਵਸਰ ਤੇ ਪਹੁੰਚਕੇ ਜਿੱਥੇ ਸ਼ਹੀਦਾਂ ਨੂੰ ਨਮਸਤਕ ਹੋਵੇ, ਉੱਥੇ ਖ਼ਾਲਸਾ ਪੰਥ ਦੇ ਦੁਸ਼ਮਣਾਂ ਦੀ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ ਖ਼ਾਲਸਾ ਪੰਥ ਦੀ ਮਨੁੱਖਤਾ ਪੱਖੀ ਸੋਚ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚਾਉਣ ਹਿੱਤ ਵੱਧ ਤੋਂ ਵੱਧ ਗਿਣਤੀ ਵਿਚ ਸਮੂਲੀਅਤ ਕਰੇ।

No comments: