www.sabblok.blogspot.com
ਕੀਰਤਪੁਰ ਸਾਹਿਬ/ਅਨੰਦਪੁਰ ਸਾਹਿਬ, 5 ਜੂਨ (ਢਿੱਲੋਂ, ਕਰਨੈਲ ਸਿੰਘ)-ਐਸ. ਐਸ. ਏ./ ਰਸਮਾ/ ਸੀ. ਐਸ. ਐਸ. ਅਧਿਆਪਕ ਯੂਨੀਅਨ ਬਲਾਕ ਅਨੰੰਦਪੁਰ ਸਾਹਿਬ ਵੱਲੋਂ ਫਰੀਦਕੋਟ ਜੇਲ੍ਹ ਵਿਚੋਂ ਰਿਹਾਅ ਹੋਏ ਅਧਿਆਪਕਾਂ ਦੀ ਰਿਹਾਈ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ ਕੀਤੀ ਗਈ | ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਜਬਰ ਨਾਲ ਦਬਾਉਣ ਦੀ ਕੌਝੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਈ ਮਹੀਨੇ 'ਚ 14 ਮਹੀਨਿਆਂ ਦੀ ਰੁੱਕੀ ਅਧਿਆਪਕਾਂ ਦੀ ਤਨਖਾਹ ਜਾਰੀ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਲਈ ਬਠਿੰਡਾ ਵਿਖੇ ਧਰਨਾ ਦਿੱਤਾ ਗਿਆ ਸੀ ਜਿੱਥੇ ਕਿ ਅਧਿਆਪਕਾਂ ਨੂੰ ਜੇਲਾਂ 'ਚ ਡੱਕ ਦਿਤਾ ਸੀ | ਇਨ੍ਹਾਂ ਅਧਿਅਪਕਾਂ ਦੇ ਸ਼ੰਘਰਸ ਦੀ ਬਦੌਲਤ ਸਰਕਾਰ ਵੱਲੋਂ 512 ਹਿੰਦੀ ਅਧਿਅਪਕਾਂ ਨੂੰ ਵਿਭਾਗ 'ਚ ਤਬਦੀਲ ਕਰਨ ਦੀ ਮੰਨਜੂਰੀ ਦੇਣੀ ਪਈ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਲੰਬਾ ਸਮਾਂ ਜੇਲਾਂ 'ਚ ਡੱਕੀ ਰੱਖਿਆ ਜਿਨ੍ਹਾਂ 'ਚ ਮਹਿਲਾ ਅਧਿਆਪਕ ਵੀ ਸ਼ਾਮਿਲ ਸਨ ਫਿਰ ਵੀ ਇਨਾਂ ਦੇ ਹੌਸਲੇ ਬੁਲੰਦ ਹਨ | ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਮਲ ਸਹਿਗਲ, ਸੁਖਜੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਨੰਗਲ, ਪਰਮਿੰਦਰ ਕੁਮਾਰ, ਗਨੇਸ, ਬੀਰੂ, ਗੁਰਮੇਜ ਸਿੰਘ, ਦੀਪਕ ਕੁਮਾਰ, ਰਪਿੰਦਰ ਕੌਰ, ਸ਼ਾਰਧਾ, ਸਵਿਤਾ ਗੌਤਮ, ਸਿਮਰਜੀਤ ਕੌਰ ਆਦਿ ਸ਼ਾਮਲ ਸਨ |

No comments:
Post a Comment