jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 15 October 2013

ਹਰਭਜਨ ਮਾਨ ਹੋ ਸਕਦੇ ਹਨ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ

15 
ਗਠਜੋੜ ‘ਹਿੰਦੂ’ ਵੋਟ ਬੈਂਕ ਨੂੰ ਸੰਭਾਲਣ ਲਈ ਕਰ ਰਿਹਾ ਹੈ ਤਿਆਰੀ
ਨੰਗਲ – ‘ਹਿੰਦੂ’ ਵੋਟ ਬੈਂਕ ਨੂੰ ਸੰਭਾਲਣ ਲਈ ਅਕਾਲੀ-ਭਾਜਪਾ ਗਠਜੋੜ ਨੇ ਇਸ ਵਾਰੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਹਿੰਦੂ ਉਮੀਦਵਾਰ ਉਤਾਰਣ ਦੀ ਤਿਆਰੀ ਸ਼ੁਰੂ ਕੀਤੀ ਹੈ। ਇਸ ਲੜੀ ਵਿਚ ਸਾਰੀਆਂ ਚਰਚਾਵਾਂ ਨੂੰ ਵਿਰਾਮ ਲਗਾਉਂਦੇ ਹੋਏ ਗਾਇਕ ਹਰਭਜਨ ਮਾਨ ਦਾ ਨਾਂ ਪ੍ਰਮੁੱਖ ਰੂਪ ਤੋਂ ਸਾਹਮਣੇ ਆ ਰਿਹਾ ਹੈ। ਮੋਹਾਲੀ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਬਾਦਲ ਪਰਿਵਾਰ ਦੇ ਖਾਸਮ-ਖਾਸ ਸਮਰਥਕਾਂ ਵਿਚੋਂ ਸ਼ੁਮਾਰ ਗਾਇਕ ਹਰਭਜਨ ਮਾਨ ਨੂੰ ਲੈ ਕੇ ਕੁਝ-ਕੁਝ ਤਿਆਰੀਆਂ ਦਾ ਕ੍ਰਮ ਵੀ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਫਿਲਹਾਲ ਕੋਈ ਰਸਮੀ ਘੌਸ਼ਣਾ ਨਹੀਂ ਕੀਤੀ ਗਈ ਹੈ, ਪਰ ਗਠਜੋੜ ਸਰਕਾਰ ਨਾਲ ਜੁੜੇ ਸੂਤਰਾਂ ਦੀ ਜੇਕਰ ਮੰਨੀ ਜਾਵੇ ਤਾਂ ਫਿਲਹਾਲ ਹਰਭਜਨ ਮਾਨ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਸਫਲ ਉਮੀਦਵਾਰ ਮੰਨੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਦੇ ਇਲਾਵਾ ਨੌਜਵਾਨ ਅਕਾਲੀ ਨੇਤਾ ਕਿਰਨ ਬੀਰ ਸਿੰਘ ਕੰਗ ਦਾ ਨਾਂ ਵੀ ਸੁਰਖੀਆਂ ਵਿਚ ਰਿਹਾ ਹੈ, ਪਰ ਤਮਾਮ ਅੰਕੜਿਆਂ ਨੂੰ ਇਕੱਠੇ ਕਰ ਇਸ ਗੱਲ ‘ਤੇ ਬਣਾਈ ਜਾ ਰਹੀ ਰਣਨੀਤੀ ਵਿਚ ਇਹ ਸਾਹਮਣੇ ਆਇਆ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ ਇਲਾਕੀਆਂ ਵਿਚ ਜ਼ਿਆਦਾਤਰ ਹਿੰਦੂ ਵੋਟ ਬੈਂਕ ਦੇ ਦਮ ‘ਤੇ ਹੀ ਜਿੱਤ ਹਾਰ ਦਾ ਫੈਸਲਾ ਹੋ ਸਕਦਾ ਹੈ, ਜਿਸ ਨੂੰ ਲੈ ਕੇ ਇਸ ਵਾਰੀ ਅਕਾਲੀ-ਭਾਜਪਾ ਗਠਜੋੜ ਦਲ ਨਾਲ ਜੁੜੇ ਸੀਨੀਅਰ ਨੇਤਾ ਕੋਈ ਰਿਸਕ ਲੈਣ ਦੇ ਮੂਡ ਵਿਚ ਨਜ਼ਰ ਨਹੀਂ ਆ ਰਹੇ

No comments: