www.sabblok.blogspot.com
ਮੋਗਾ.19 ਦਸੰਬਰ.– ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਬਾਅਦ ਵੀ ਇਥੋਂ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਪ੍ਰੇਸ਼ਾਨੀਆਂ ਪਿੱਛਾ ਨਹੀਂ ਛੱਡ ਰਹੀਆਂ। ਥਾਣਾ ਮਹਿਣਾ ਵਿਖੇ 26 ਅਗਸਤ 2007 ਨੂੰ ਵਿਧਾਇਕ ਜੈਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਦਰਜ ਨਾਜਾਇਜ਼ ਕਲੋਨੀ ਵਿਕਸਤ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਉਸ ਦੇ ਪੁੱਤਰ ਨੂੰ ਭਗੌੜਾ ਵਿਅਕਤੀ (ਪ੍ਰੋਕਲੇਮਡ ਪਰਸਨ) ਕਰਾਰ ਦਿੱਤਾ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਤੈਅ ਕੀਤੀ ਹੈ। ਵਿਧਾਇਕ ਜੈਨ ਅਤੇ ਉਨ੍ਹਾਂ ਦੀ ਪਤਨੀ ਸਵਰਨ ਲਤਾ ਜੈਨ (ਸਾਬਕਾ ਪ੍ਰਧਾਨ ਨਗਰ ਕੌਂਸਲ) ਉਨ੍ਹਾਂ ਦੇ ਦੋਵਾਂ ਪੁੱਤਰਾਂ ਪੁਨੀਤ ਜੈਨ ਤੇ ਅਕਸ਼ਿਤ ਜੈਨ ਤੋਂ ਇਲਾਵਾ ਉਨ੍ਹਾਂ ਦੀ ਪੁੱਤਰੀ ਖ਼ਿਲਾਫ਼ ਨਾਜਾਇਜ਼ ਕਲੋਨੀ ਵਿਕਸਤ ਕਰਨ ਦੇ ਦੋਸ਼ ਹੇਠ 26 ਅਗਸਤ 2007 ਨੂੰ ਥਾਣਾ ਮਹਿਣਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸ੍ਰੀ ਜੈਨ ਦੀ ਅਰਜ਼ੀ ’ਤੇ ਇਹ ਕੇਸ ਮੋਗਾ ਵਿੱਚੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਤਬਦੀਲ ਹੋ ਗਿਆ ਸੀ। ਇਸ ਕੇਸ ਦੀ ਸੁਣਵਾਈ ਦੌਰਾਨ 21 ਫ਼ਰਵਰੀ 2012 ਨੂੰ ਪੁਨੀਤ ਜੈਨ ਅਦਾਲਤ ਤੋਂ ਆਗਿਆ ਲੈ ਕੇ ਕੈਨੇਡਾ ਚਲਾ ਗਿਆ ਪਰ ਮੁੜ ਨਹੀਂ ਪਰਤਿਆ। ਇਸ ਮਗਰੋਂ ਫ਼ਰੀਦਕੋਟ ਦੀ ਅਦਾਲਤ ਨੇ 31 ਮਈ 2013 ਨੂੰ ਪੁਨੀਤ ਜੈਨ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਫ਼ਿਰ ਸ੍ਰੀ ਜੈਨ ਦੀ ਅਰਜ਼ੀ ’ਤੇ ਹਾਈ ਕੋਰਟ ਦੇ ਹੁਕਮ ’ਤੇ ਇਹ ਕੇਸ ਮੁੜ ਮੋਗਾ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ।
ਇਥੋਂ ਦੇ ਜੁਡੀਸ਼ਲ ਮੈਜਿਸਟਰੇਟ ਸੁਮਨ ਅਗਨੀਹੋਤਰੀ ਦੀ ਅਦਾਲਤ ਨੇ ਪੁਨੀਤ ਜੈਨ ਨੂੰ ਭਗੌੜਾ ਕਰਾਰ ਦੇਣ ਲਈ ਇਸ਼ਤਿਹਾਰ (ਪੋਸਟਰ) ਜਾਰੀ ਕੀਤਾ ਸੀ ਅਤੇ ਇਹ ਇਸ਼ਤਿਹਾਰ ਸ੍ਰੀ ਜੈਨ ਦੇ ਨਿਵਾਸ ਅਤੇ ਜਨਤਕ ਥਾਵਾਂ ਤੋਂ ਇਲਾਵਾ ਅਦਾਲਤ ਅੱਗੇ ਚਿਪਕਾਏ ਗਏ ਸਨ। ਇਸ ਦੌਰਾਨ ਪੰਜਾਬ ਸਰਕਾਰ ਦੀ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਨੀਤੀ ਤਹਿਤ ਜੈਨ ਨੇ ਇਸ ਕਲੋਨੀ ਨੂੰ ਮਨਜ਼ੂਰ ਕਰਨ ਲਈ ਪੁੱਡਾ ਕੋਲ ਕੁਝ ਰਕਮ ਜਮ੍ਹਾਂ ਕਰਵਾ ਕੇ ਅਦਾਲਤ ਵਿੱਚ ਕੇਸ ਦੀ ਸੁਣਵਾਈ ਰੋਕਣ ਬਾਰੇ ਅਰਜ਼ੀ ਦਾਇਰ ਕਰ ਦਿੱਤੀ। ਇਸ ਸਮੇਂ ਦੌਰਾਨ ਪੁਨੀਤ ਜੈਨ ਵੀ ਕੈਨੇਡਾ ਤੋਂ ਪਰਤ ਆਇਆ ਪਰ ਜੇਲ੍ਹ ਭੇਜੇ ਜਾਣ ਦੇ ਡਰ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਇਸ ਮਾਮਲੇ ਵਿੱਚ ਅੱਜ ਬਾਅਦ ਦੁਪਹਿਰ ਅਦਾਲਤ ਨੇ ਪੁਨੀਤ ਜੈਨ ਨੂੰ ਭਗੌੜਾ ਵਿਅਕਤੀ (ਪ੍ਰੋਕਲੇਮਡ ਪਰਸਨ) ਕਰਾਰ ਦੇ ਦਿੱਤਾ।
ਜੈਨ ਤੋ ਚੇਅਰਮੈਨੀ ਖੋਹੀ
ਸਰਕਾਰ ਨੇ ਵਿਧਾਇਕ ਜੋਗਿੰਦਰ ਪਾਲ ਜੈਨ ਤੋਂ ਚੇਅਰਮੈਨੀ ਵਾਪਸ ਲੈ ਲਈ ਹੈ। ਉਨ੍ਹਾਂ ਨੂੰ 27 ਦਸੰਬਰ 2012 ਨੂੰ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ। ਇਹ ਨਿਯੁਕਤੀ ਹਾਈ ਕੋਰਟ ਨੇ 31 ਅਕਤੂਬਰ 2013 ਨੂੰ ਰੱਦ ਕਰ ਦਿੱਤਾ ਸੀ।