www.sabblok.blogspot.com
ਭਿੱਖੀਵਿੰਡ ਦਸੰਬਰ (ਭੁਪਿੰਦਰ ਸਿੰਘ)-ਈਸਾਈ ਧਰਮ ਦੇ ਪਿਤਾਮਾ ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਹਾੜਾ ਜਿਥੇ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ, ਉੱਥੇ ਈਸਾਈ ਮਤ ਦੇ ਇਲਾਕੇ ਦੇ ਲੋਕਾਂ ਵਲੋ ਸੈਕਰਟੈਡ ਹਾਰਡ ਸਕੂਲ ਮਾੜੀ ਸਮਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇ ਪਹੁੰਚੇ ਸੀ.ਪੀ.ਐਸ.ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਤਾਂ-ਮਹਾਤਮਾ ਤੇ ਰੱਬ ਦੇ ਪਿਆਰਿਆ ਪ੍ਰਭੂ ਯਸ਼ੂ ਮਸੀਹ ਵਰਗਿਆਂ ਨੇ ਸਚਾਈ ਦੀ ਖਾਤਰ ਜਾਨ ਦੀ ਕੁਰਬਾਨੀ ਕਰਕੇ ਸੱਚ ਦਾ ਰਾਹ ਵਿਖਾਇਆ ਹੈ ਤੇ ਇਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਸ ਸਮੇ ਫਾਦਰ ਸਕਾਰੀਆਂ ਥੋਮਸ ਦੀ ਅਗਵਾਈ ਹੇਠ ਇੱਕ ਸ਼ੋਭਾ ਯਾਤਰਾ ਕੱਢੀ ਗਈ, ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਤਰ੍ਹਾ ਦੀਆਂ ਝਾਕੀਆਂ ਕੱਢੀਆਂ ਗਈਆਂ ਤੇ ਸ਼ੋਭਾ ਯਾਤਰਾ ਪਿੰਡਾਂ ਤੋ ਹੁੰਦੀ ਹੋਈ ਪਿੰਡ ਭਿੱਖੀਵਿੰਡ ਦੇ ਗਿਰਜਾ ਘਰ ਵਿਖੇ ਸਮਾਪਤ ਹੋਣ ਮੌਕੇ ਫਾਦਰ ਸਕਾਰੀਆਂ ਥੋਮਸ,ਬਾਊ ਵਿਕਟਰ ਗਿੱਲ,ਪੈਰਸ ਕਮੇਟੀ ਆਗੂ ਹਰਮਨ ਖਾਲੜਾ,ਸੀ.ਵੀ.ਡੀ.ਕਮੇਟੀ.ਆਗੂ ਰਾਜਨ, ਮਰੀਅਮ ਸੈਨਾ ਦੀ ਇੰਚਾਰਜ ਮੈਡਮ ਸੀਮਾ, ਜੋਸਿਫ ਰਾਣਾ, ਮਿੰਟੂ ਮਾੜੀਮੇਘਾ, ਯਾਕੂਬ ਮਸੀਹ, ਯੂਨਸ ਮਸੀਹ ਆਦਿ ਵਲੋ ਪ੍ਰਾਰਥਨਾ ਕੀਤੀ ਗਈ। ਇਸ ਸਮੇ ਫਾਦਰ ਸਕਾਰੀਆਂ ਥੋਮਸ ਨੇ ਪ੍ਰਾਰਥਨਾ ਮੌਕੇ ਸਮੂਹ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਉਹਨਾ ਨੇ ਸੱਚੇ ਮਾਰਗ ਤੇ ਚੱਲਦਿਆਂ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਪ੍ਰਮਾਤਮਾ ਦੀ ਰਜ਼ਾ
ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਸੀ। ਇਸ ਸਮੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ੍ਰ:ਸ਼ਿਵਦਰਸ਼ਨ ਸਿੰਘ ਵਲੋ ਐਸ.ਆਈ.ਕੁਲਜੀਤ ਸਿੰਘ,ਐਚ.ਸੀ.ਮਲਕੀਤ ਸਿੰਘ ਸਮੇਤ ਆਦਿ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਾ ਕੇ ਸੁਰੱਖਿਆਂ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਲੰਗਰ ਵੀ ਲਗਾਇਆ ਗਿਆ।

![]() |
ਭਿੱਖੀਵਿੰਡ ਵਿਖੇ ਫਾਦਰ ਸਕਾਰੀਆਂ ਥੋਮਸ ਦੀ ਅਗਵਾਈ ਹੇਠ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਤੇ ਪ੍ਰਾਰਥਨਾ ਕਰਦੇ ਹੋਏ ਈਸਾਈ ਮਤ ਦੇ ਲੋਕ ਅਤੇ ਸੰਬੋਧਨ ਕਰਦੇ ਹੋਏ ਸੀ.ਪੀ.ਐਸ.ਸ੍ਰ:ਵਿਰਸਾ ਸਿੰਘ ਵਲਟੋਹਾ। |
ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਸੀ। ਇਸ ਸਮੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ੍ਰ:ਸ਼ਿਵਦਰਸ਼ਨ ਸਿੰਘ ਵਲੋ ਐਸ.ਆਈ.ਕੁਲਜੀਤ ਸਿੰਘ,ਐਚ.ਸੀ.ਮਲਕੀਤ ਸਿੰਘ ਸਮੇਤ ਆਦਿ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਾ ਕੇ ਸੁਰੱਖਿਆਂ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਲੰਗਰ ਵੀ ਲਗਾਇਆ ਗਿਆ।
No comments:
Post a Comment