jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 20 January 2013

ਜੈਪੁਰ ਦਾ ਚਿੰਤਨ ਕੈਂਪ------- ਰਾਹੁਲ ਗਾਂਧੀ ਦੀ ਅਗਵਾਈ ਚ 2014 ਦੀ ਲੋਕ ਸਭਾ ਚੋਣ ਲੜਾਉਣ ਦਾ ਸੁਝਾਅ- ਰਾਹੁਲ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਪੇਸ਼ ਕਰਨ ਵੱਲ ਇਸ਼ਾਰਾ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਅੱਜ ਜੈਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ 2014 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਦੀਆਂ ਕਮੀਆਂ ਤੇ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਲਈ 3 ਦਿਨਾਂ ਚਿੰਤਨ ਕੈਂਪ ਸ਼ੁਰੂ ਹੋਇਆ ਹੈ ਜਿਸ ਵਿਚ ਸਾਰੇ ਹੀ ਉੱਚਕੋਟੀ ਦੇ ਆਗੂ ਸ਼ਿਰਕਤ ਕਰ ਰਹੇ ਹਨ। ਇਹ ਕੈਂਪ 20 ਜਨਵਰੀ ਤੱਕ ਚੱਲੇਗਾ।  ਇਸ ਕੈਂਪ ਵਿਚ ਪਾਰਟੀ ਦੇ ਕਾਰਜਕਰਤਾ ਸੰਜੇ ਨਿਰੂਪਮ ਅਤੇ ਦਿਗਵਿਜੇ ਵੱਲੋਂ ਇਹ ਸੁਝਾਅ ਪੇਸ਼ ਕੀਤਾ ਗਿਆ ਹੈ ਕਿ 2014 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਰਾਹੁਲ ਗਾਂਧੀ ਦੀ ਦੇਖ ਰੇਖ ਹੇਠ ਲੜੀਆਂ ਜਾਣ ਜਿਸਤੇ ਕਿਸੇ ਵੀ ਆਗੂ ਨੇ ਕਿੰਤੂ ਨਹੀਂ ਕੀਤਾ ਗਿਆ ਸਗੋਂ ਰਾਹੁਲ ਨੂੰ ਬੇ ਦਾਗ ਆਗੂ ਦੱਸਿਆ ਗਿਆ ਅਤੇ ਯੂ ਪੀ ਵਿਚ ਪਾਰਟੀ ਦੀ ਜਿੱਤ ਦਾ ਸਿਹਰਾ ਵੀ ਰਾਹੁਲ ਨੂੰ ਦਿੱਤਾ ਗਿਆ  । ਇਸਤੋਂ ਜਾਹਿਰ ਹੋ ਗਿਆ ਹੈ ਕਿ ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਕੇ ਕਾਂਗਰਸ ਸਰਕਾਰ ਬਣਾਉਣ ਦੇ ਸਮਰੱਥ ਹੁੰਦੀ ਹੈ ਤਾਂ ਅਗਲਾ ਪ੍ਰਧਾਨ ਮੰਤਰੀ ਰਹੁਲ ਗਾਂਧੀ ਹੀ ਹੋਵੇਗਾ।  ਇਸ ਮੌਕੇ ਤੇ ਲੋਕ ਸਭਾ ਚੋਣਾਂ ਦੀ ਰਣਨੀਤੀ ਤੋਂ ਇਲਾਵਾ 9 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਚਰਚਾ ਹੋਈ । ਇਸ ਮੌਕੇ ਪਾਰਟੀ ਪ੍ਰਧਾਨ ਸ਼੍ਰੀ ਮਤੀ ਸੋਨੀਆਂ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਹੈ। ਆਰਥਿਕ ਵਿਕਾਸ ਅਤੇ ਸਾਮਾਜਿਕ ਨਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਲੋਕ ਭ੍ਰਿਸ਼ਟਾਚਾਰ ਤੋਂ ਉਕਤਾ ਚੁੱਕੇ ਹਨ। ਬਦਲ ਰਹੇ ਭਾਰਤ ਨੂੰ ਪਹਿਚਾਨਣ ਦੀ ਲੋੜ ਹੈ ਸਿਰਫ ਸੱਤਾ ਤੇ ਬਣੇ ਰਹਿਣਾ ਹੀ ਲਕਸ਼ ਨਹੀਂ ਹੋਣਾ ਚਾਹੀਦਾ। ਮੱਧ ਵਰਗ ਦਾ ਮੋਹ ਭੰਗ ਨਹੀਂ ਹੋਣਾ ਚਾਹੀਦਾ। ਸਮਾਜ ਦੇ ਕਮਜੋਰ ਵਰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਸ਼ਕਤੀ ਨੂੰ ਅੱਗੇ ਲਿਆਉਣਾ ਵੀ ਜਰੂਰੀ ਹੈ ਅਤੇ ਗਠਬੰਧਨ ਅਤੇ ਪਾਰਟੀ ਵਿਚ ਵੀ ਤਾਲਮੇਲ ਜਰੂਰੀ ਹੈ। ਬਿਨਾਂ ਸ਼ੱਕ ਕੁੱਝ ਰਾਜਾਂ ਵਿਚ ਹਾਰ ਕਾਰਨ ਪਾਰਟੀ ਦਾ ਮਨੋਬਲ ਪ੍ਰਭਾਵਿਤ ਹੋਇਆ ਹੈ। ਉਨ•ਾਂ ਚਿੰਤਾ ਜਾਹਿਰ ਕੀਤੀ ਕਿ ਦੇਸ਼ ਦਾ ਵੱਡਾ ਹਿੱਸਾ ਅਜੇ ਵੀ ਪਛੜਿਆ ਹੋਇਆ ਹੈ। ਸ਼੍ਰੀ ਮਤੀ ਸੋਨੀਆਂ ਗਾਂਧੀ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਵੀ ਕੀਤੀ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਿਚਾਰੀਆਂ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਰਾਜਾਂ ਦੇ ਵਿਕਾਸ ਦੇ ਨਾਂ ਤੇ ਹਰਗਿਜ਼ ਸਿਆਸਤ ਨਹੀਂ ਕਰਦੀ। ਉਨ•ਾਂ ਇਹ ਵੀ ਜ਼ਿਕਰ ਕੀਤਾ ਕਿ ਗੈਂਗ ਰੇਪ ਦੀ ਘਟਨਾਂ ਨੇ ਉਨ•ਾਂ ਨੂੰ ਝੰਜੋੜਿਆ ਹੈ, ਮਹਿਲਾਵਾਂ ਤੇ ਅੱਤਿਆਚਾਰ ਸ਼ਰਮਨਾਕ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਤਰਾਂ ਦਾ ਆਤੰਕਵਾਦ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।  ਉਨ•ਾਂ ਨੇ ਮਹਿਲਾਵਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ  ਅਤੇ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦੇਣ ਦੀ ਗੱਲ ਵੀ ਕੀਤੀ। ਉਨ•ਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਨਰੇਗਾ ਨਾਲ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਰਕਰ ਨੂੰ ਬਣਦਾ ਸਨਮਾਨ ਨਹੀਂ ਮਿਲਦਾ, ਬਲਾਕ ਪੱਧਰ ਤੇ ਨਿਯੁਕਤੀ ਦਾ ਪੈਮਾਨਾਂ ਠੀਕ ਨਹੀਂ ਅਤੇ ਚੰਗੇ ਵਰਕਰ ਦੀ ਪਹਿਚਾਣ ਨਹੀਂ ਕੀਤੀ ਜਾਂਦੀ। 

"Zafaranama" is being taught by Panditrao Dharennavar

www.sabblok.blogspot.com

            Guru Gobind Singh's birth anniversary was celebrated in unique way by Panditrao Dharennavar, assistant Professor,Govt College Chandigarh by teaching  " Zafaranama"  to students of Punjab University. The residents of Swami Vivekanda Hostel 7 gathered in hostel common room to learn Zafaranama from morning to  till afternoon. Panditrao who is from Karnataka has translated Zafaranama into Kannada and spreading the messages of this historical document. Panditrao taught students and selected  5 students who will be sent to Hazoor Saheb, after they master in Zafaranama. Panditrao said every month 5 students will be selected and sent to Hazoor Saheb. He said the philosophy of Zafaranama is not only  applicable to only Aurngzeeb but  also applicable to modern rulers who give false promise.
                  Panditrao said the quality of forgiving even enemy is expressed in Zafaranama therefore modern generation need to learn from Zafaranama to live in peaceful world. Panditrao has been propagating philosophy of Sikhism by translating major religious works. So far  he has translated Sri Jap Ji Saheb, Sri Sukhmani Saheb, Zafaranama into  Kannada. He has also translated Vachan Sahit and Das Sahit of Karanataka into Punjabi by writting 8 books. He  has been carrying cycle yatra to highlighte the holiness of Punjabi language. Vulgar song in Punjabi language can not be tolerated because Punjabi is language of Gurus and saints he told the students. those who were selected to go to Hazoor Saheb are Louish of Bsc 1st year,Amandeep Singh of MBA 1st year,Gagandeep Singh of BE 1st year,Sukhpreet Singh of MA punjabi and Kaushal of BE 1st year who hails from Gaziabaad. Panditrao said all the expenditure of travel of these students will be spent by his money which is collected after selling his books in karanataka and Punjab.
Panditrao Dharennavar
Assistant Professor
PG Govt college
Sector46
Chandigarh
9988351695

ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ

www.sabblok.blogspot.com

ਨਕੋਦਰ/ਮਲਸੀਆਂ, 16 ਜਨਵਰੀ (ਟੋਨੀ/ਬਿੱਟੂ )-ਪੰਜਾਬ ਸਰਕਾਰ ਵਿਕਾਸ ਦੇ ਦਾਅਵਿਆਂ ਦੀ ਫ਼ੂਕ ਕੱਢ ਰਿਹਾ ਹੈ ਪਿੰਡ ਈਸੇਵਾਲ-ਨਿਮਾਜ਼ੀਪੁਰ ਦੇ ਨਾਲ ਵਹਿੰਦੀ ਚਿੱਟੀ ਵੇਈਾ ਤੋਂ ਲੰਘਦਾ ਉਹ ਪੁਲ, ਜਿਸ ਦੀ ਹਾਲਤ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਉਸ ਪੁਲ ਤੋਂ ਲੰਘਣ ਵੇਲੇ ਰਾਹਗੀਰਾਂ ਨੂੰ ਆਪਣੀ ਜਾਨ ਜ਼ੋਖ਼ਮ 'ਚ ਪਾਉਣੀ ਪੈਂਦੀ ਹੈ | ਚਿੱਟੀ ਵੇਈਾ 'ਤੇ ਬਣਿਆ ਇਹ ਪੁਲ ਕਰੀਬ 40-50 ਸਾਲ ਪੁਰਾਣਾ ਹੈ | ਇਸ ਪੁਲ ਦੀ ਚੌੜਾਈ ਲਗਭਗ 10 ਤੋਂ 12 ਫੁੱਟ ਹੈ, ਜਿਸ ਕਾਰਨ ਪੁਲ ਤੋਂ ਇਕੱਠੇ ਦੋ ਵੱਡੇ ਵਾਹਨਾਂ ਦਾ ਲੰਘਣਾ ਸੰਭਵ ਨਹੀਂ ਹੈ | ਹੋਰ ਤਾਂ ਹੋਰ ਪੁਲ ਦੇ ਦੋਵੇਂ ਪਾਸੇ ਲੱਗੇ ਰੋਕ ਪੋਲ ਵੀ ਟੁੱਟ ਚੁੱਕੇ ਹਨ | ਇਹ ਪੁਲ ਸਬ-ਡਵੀਜ਼ਨ ਸ਼ਾਹਕੋਟ ਦੇ ਅਨੇਕਾਂ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ ਅਤੇ ਰੋਜ਼ਾਨਾ ਹੀ ਸੈਂਕੜੇ ਵਾਹਨ ਇਸ ਪੁਲ ਤੋਂ ਗੁਜ਼ਰਦੇ ਹਨ | ਹੋਰ ਤਾਂ ਹੋਰ ਬਹੁਤ ਸਾਰੀਆਂ ਸਕੂਲੀ ਬੱਸਾਂ ਵੀ ਇਸ ਵੇੲੀਂ ਦੇ ਨਾਲ ਲਗਦੇ ਪਿੰਡਾਂ ਤੋਂ ਬੱਚੇ ਲੈ ਕੇ ਪੁਲ ਉੱਪਰ ਦੀ ਲੰਘਦੀਆਂ ਹਨ | ਰਾਤ ਸਮੇਂ ਇਸ ਪੁਲ ਨੂੰ ਪਾਰ ਕਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣਾ ਹੈ ਕਿਉਂਕਿ ਰਾਤ ਸਮੇਂ ਇਸ ਪੁਲ ਦੇ ਆਸ-ਪਾਸ ਕੋਈ ਵੀ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |






ਝੰਡਾ ਮਾਰਚ ਕੀਤਾ

www.sabblok.blogspot.com


ਨਕੋਦਰ, 16 ਜਨਵਰੀ (ਟੋਨੀ/ਬਿੱਟੂ )-ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਦੇ ਸੱਦੇ ਤੇ ਗ਼ਦਰ ਪਾਰਟੀ ਦੀ 100ਵੀਂ ਵਰੇ੍ਹਗੰਢ ਮਨਾਉਣ ਦੀ ਤਿਆਰੀ ਵਜੋਂ ਨਕੋਦਰ ਦੇ ਅਨੇਕਾਂ ਪਿੰਡਾ 'ਚ ਹਰਬੰਸ ਹਮਾਇਤੀ ਦੀ ਅਗਵਾਈ ਹੇਠ ਨੌਜਵਾਨ ਨੇ ਝੰਡਾ ਮਾਰਚ ਕੀਤਾ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਹਰਬੰਸ ਹਿਮਾਇਤੀ ਨੇ ਗਦਰ ਪਾਰਟੀ ਦੇ ਉਦੇਸ਼, ਪਾਰਟੀ ਦੇ ਕਾਰਕੁਨਾਂ ਦੀਆ ਇਨਕਲਾਬ ਲਈ ਕੀਤੀਆਂ ਕੁਰਬਾਨੀਆਂ ਤੇ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਸੰਘਰਸ਼ ਬਾਰੇ ਦੱਸਿਆ | ਨੱਤਾ ਪਿੰਡ ਤੋਂ ਆਰੰਭ ਹੋਇਆ ਇਹ ਮਾਰਚ ਵੱਖ-ਵੱਖ ਪਿੰਡਾਂ 'ਚੋਂ ਲੰਘਦਾ ਹੋਇਆ ਮੁਹੇਮ ਪਿੰਡ 'ਚ ਸਮਾਪਤ ਹੋਇਆ | ਨੌਜਵਾਨਾਂ ਨੂੰ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ, ਰਾਜਵੀਰ, ਰਵੀ ਪੰਡੋਰੀ, ਜਸਵਿੰਦਰ ਪੰਡੋਰੀ, ਹੰਸ ਰਾਜ ਨੇ ਵੀ ਸੰਬੋਧਨ ਕੀਤਾ |
------------------------------
----------------------------------------------------------------------------
 


Tuesday, 15 January 2013

ਮੋਗਾ ਚੋਣਾਂ ਬੜੇ ਹੀ ਉਤਸ਼ਾਹ ਨਾਲ ਲੜਾਂਗੇ

www.sabblok.blogspot.com

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਪੀ. ਐਮ. ਆਈ.):- ਸਥਾਨਕ ਬਠਿੰਡਾ ਰੋਡ ਸਥਿਤ ਹਰਿਆਲੀ ਪੈਟਰੋਲ ਪੰਪ ਦੇ ਕੋਲ ਮੇਲਾ ਮਾਘੀ ਨੂੰ ਲੈ ਕੇ ਸਾਂਝੇ ਮੋਰਚੇ ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਮੌਜੂਦਾ ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਸਾਂਝਾ ਮੋਰਚਾ ਪੰਜਾਬ ਦੇ ਲੋਕਾਂ ‘ਤੇ ਹੁਕਮਰਾਨ ਪਾਰਟੀ ਵੱਲੋਂ ਕਰਾਏ ਜਾਂਦੇ ਅਤੇ ਉਸ ਦੀ ਸ਼ਹਿ ‘ਤੇ ਕੀਤੇ ਜਾਂਦੇ ਅੱਤਿਆਚਾਰ ‘ਤੇ ਜ਼ੁਲਮ ਦੇ ਸਬੰਧ ਵਿੱਚ 6 ਮਹੀਨੇ ਚੱਲਣ ਵਾਲਾ ਇੱਕ ਸੂਬਾ ਵਿਆਪੀ ਪ੍ਰੋਗਰਾਮ ਵਿੱਢੇਗਾ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਇੱਕ ਕੁੜੀ ਨਾਲ ਘਿਨਾਉਣੀ ਵਾਰਦਾਤ ਹੋਣ ਮਗਰੋਂ ਸਾਰਾ ਦੇਸ਼ ਉਸ ਦੀ ਹਮਾਇਤ ਵਿੱਚ ਇੱਕਮੁੱਠ ਹੋ ਕੇ ਡਟ ਗਿਆ, ਪੰਜਾਬ ਦੇ ਕਿਸੇ ਵੀ ਮੰਤਰੀ ਨੇ ਜਾਂ ਅਕਾਲੀ ਭਾਜਪਾ ਹੁਕਮਰਾਨ ਗਠਜੋੜ ਦੇ ਇੱਕ ਵੀ ਮੈਂਬਰ ਨੇ ਪੰਜਾਬ ਵਿੱਚ ਹਜ਼ਾਰਾਂ ਲੜਕੀਆਂ ਦੇ ਲਗਾਤਾਰ, ਹੁਕਮਰਾਨ ਧਿਰ ਦੇ ਗੁੰਡਿਆਂ ਦੇ ਖੌਫ਼ ਹੇਠ ਜਿਉਣ ‘ਤੇ ਉਨ੍ਹਾਂ ਕੁੜੀਆਂ ਦੇ ਹੱਕ ਵਿੱਚ ਅਵਾਜ਼ ਨਹੀ ਉਠਾਈ। ਪੰਜਾਬ ਦੇ ਲੋਕ ਆਪਣੀ ਧੀ ਦੀ ਇੱਜ਼ਤ ਬਚਾਉਂਦਿਆਂ ਇੱਕ ਬਾਪ ਨੂੰ ਕੋਹ ਕੋਹ ਕੇ ਮਾਰ ਸੁੱਟਣ ਦੀ ਵਾਰਦਾਤ ਕਦੇ ਨਹੀ ਭੁਲਾ ਸਕਦੇ। ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸਾਂਝਾ ਮੋਰਚਾ, ਪਹਿਲੀ ਮਾਰਚ ਤੋਂ 6 ਮਹੀਨਿਆਂ ਲਈ ਸੂਬੇ ਭਰ ਵਿੱਚ ਨਿੱਜੀ ਸੰਪਰਕ ਪ੍ਰੋਗਰਾਮ ਚਲਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਂਝਾ ਮੋਰਚਾ ਪੁਲਸ ਨੂੰ ਸਿਆਸੀ ਗਲਬੇ ਹੇਠੋਂ ਕੱਢਣ ਲਈ ਵਚਨਬੱਧ ਹੈ ਤੇ ਇਸ ਤਰ੍ਹਾਂ ਕੀਤੇ ਬਗੈਰ ਸੂਬੇ ‘ਚ ਕਾਨੂੰਨੀ ਨੂੰ ਠੱਲ ਨਹੀ ਪਾਈ ਜਾ ਸਕਦੀ।  ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਨਿੱਜੀ ਸੰਪਰਕ ਮੁਹਿੰਮ, ਮੋਗਾ ਦੀ ਜ਼ਿਮਨੀ ਚੋਣ ਤੋਂ ਬਾਅਦ ਮਾਰਚ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਰੈਲੀ ਵਿੱਚ ਹੀ ਮੋਗਾ ਦੀ ਜ਼ਿਮਨੀ ਚੋਣ ਲਈ ਪੀਪਲਜ਼ ਪਾਰਟੀ ਆਫ ਪੰਜਾਬ ਦੀ ਮੋਗਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਮੋਗਾ ਚੋਣ ਪੀ. ਪੀ. ਪੀ. ਬੜੇ ਹੀ ਉਤਸ਼ਾਹ ਨਾਲ ਲੜੇਕੀ ਅਤੇ ਜਿੱਤ ਹਾਸਲ ਕਰੇਗੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਜ਼ਮਾਨੇ ਵਿੱਚ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲੇ, ਸਮੁੰਦਰੋਂ ਪਾਰੋਂ ਆਏ ਵਿਦੇਸ਼ੀ ਸਨ। ਪਰ ਹੁਣ ਲੁਟੇਰਿਆਂ ਦੀ ਇਹ ਨਵੀ ਨਸਲ, ਪੰਜਾਬ ਦੀ ਧਰਤੀ ਦੀ ਆਪਣੀ ਪੈਦਾਇਸ਼ ਹੈ। ਪਰ ਇਹ ਲੁਟੇਰੇ ਵੀ ਉਨ੍ਹਾਂ ਵਿਦੇਸ਼ੀ ਲੁਟੇਰਿਆਂ ਦੀ ਤਰਜ਼ ‘ਤੇ ਲੁੱਟ-ਮਾਰ ਕਰਦੇ ਹਨ ਤੇ ਲੁੱਟਿਆ ਹੋਇਆ ਮਾਲ ਵਿਦੇਸ਼ਾਂ ਦੀਆਂ ਬੈਂਕਾ ਦੇ ਗੁਪਤ ਖਾਤਿਆਂ ਵਿੱਚ ਢੇਰੀ ਕਰੀ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ ਅਤੇ ਅੜਿੱਕੇ ਪਾਉਣ ਦੇ ਬਾਵਜੂਦ ਲੋਕਾਂ ਨੇ ਵੱਧ ਚੜ੍ਹ ਕੇ ਰੈਲੀ ਵਿੱਚ ਭਾਗ ਲਿਆ ਕਿਉਂਕਿ ਉਹ ਸਰਕਾਰ ਦੀਆਂ ਵਧੀਕੀਆਂ, ਭ੍ਰਿਸ਼ਟ ਕਾਰਵਾਈਆਂ ਸਿਰੇ ਦੀ ਲਾਕਾਨੂੰਨੀ ਤੇ ਜੁਰਮਾਂ ਤੋਂ ਅੱਕੇ ਹੋਏ ਹਨ। ਇਸ ਰੈਲੀ ਵਿੱਚ ਸਾਂਝੇ ਮੋਰਚੇ ਦੇ ਆਗੂਆਂ ਨੇ ਅਫ਼ਸੋਸ ਜਾਹਿਰ ਕੀਤਾ ਕਿ ਸਰਕਾਰ ਕਾਲੀ ਕਮਾਈ ਕਰਨ ਵਿੱਚ ਅਤੇ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਅੱਕੀ-ਪਲਾਹੀ ਹੀ ਹੱਥ ਮਾਰਨ ਵਿੱਚ ਹੀ ਲੱਗੀ ਹੋਈ ਹੈ। ਇਹ ਸਭ ਕੁਝ ਕਾਰਨ ਹੀ ਸਿੱਖਿਆ, ਸਿਹਤ ਅਤੇ ਕਾਨੂੰਨ ਪ੍ਰਬੰਧ ਵਰਗੇ ਬੁਨਿਆਦੀ ਮੁੱਦੇ ਅਣਗੌਲੇ ਰਹਿ ਗਏ ਹਨ। ਸਰਕਾਰ ਦਾ ਸਾਰਾ ਧਿਆਨ ਵਿਰੋਧੀ ਧਿਰ ਨੂੰ ਡਰਾਉਣ ਧਮਕਾਉਣ ਵੱਲ ਅਤੇ ਪੁਲਿਸ ਨੂੰ ਕੋਈ ਵੀ ਕਾਰਵਾਈ ਆਜ਼ਾਦ ਨਾ ਤੌਰ ‘ਤੇ ਕਰਨ ਤੋਂ ਰੋਕਣ ਵੱਲ ਲੱਗਿਆ ਹੋਇਆ ਹੈ। ਇਸੇ ਦੇ ਨਤੇਜੇ ਵਜੋਂ ਸੂਬੇ ਵਿੱਚ ਅਪਰਾਧੀਆਂ ਤੇ ਮੁਜ਼ਰਮਾਂ ਦਾ ਸਿੱਕਾ ਚੱਲ ਰਿਹਾ ਹੈ। ਆਖਿਰ ‘ਚ ਪੀਪੀਪੀ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਏ ਹੋਏ ਸਾਰੇ ਹੀ ਸਾਂਝੇ ਮੋਰਚੇ ਦੇ ਵਰਕਰਾਂ ਦਾ ਧੰਨਵਾਦ ਕੀਤਾ।
 

ਪੰਜਾਬ ਚ ਕਾਨੂੰਨ ਵਿਵਸਥਾ ਵਿਗੜੀ

www.sabblok.blogspot.com

ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਪੀ. ਐਮ. ਆਈ.):- ਪੰਜਾਬ 'ਚ ਇਸ ਸਮੇਂ ਅਮਨ-ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਹੀ ਜਾ ਰਹੀ ਹੈ ਜਿਸ ਕਾਰਨ ਸੂਬੇ ਦਾ ਹਰ ਵਰਗ ਦੁਖੀ ਤੇ ਪ੍ਰੇਸ਼ਾਨ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਦਾ ਦਿਨ ਸਰਦੀਆਂ ਦਾ ਆਖਰੀ ਦਿਨ ਹੁੰਦਾ ਹੈ, ਇਸਦੇ ਬਾਅਦ ਮੌਸਮ ਵਿਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ 'ਚ ਵੀ ਅੱਜ ਤੋਂ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਰਾਜ ਵਿਚ ਦਿਨ-ਬ-ਦਿਨ ਹੋ ਰਹੇ ਦੰਗੇ-ਫਸਾਦ, ਕਤਲ, ਬਲਾਤਕਾਰ ਆਦਿ ਮਸਲਿਆਂ ਤੋਂ ਲੋਕ ਹੁਣ ਤੰਗ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਆਵਾਜ਼ ਉਠਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਅਮਨ-ਕਾਨੂੰਨ ਦੀ ਸਥਿਤੀ ਵਿਚ ਗਿਰਾਵਟ ਆ ਰਹੀ ਹੈ ਅਤੇ ਪੁਲਸ ਦੇ ਉੱਚ ਅਧਿਕਾਰੀ ਖਾਮੋਸ਼ ਬੈਠੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰਨ ਦੇ ਸਥਾਨ 'ਤੇ ਸੱਤਾਧਾਰੀ ਪੱਖ ਦੀ ਨੌਕਰੀ ਕਰ ਰਹੇ ਹਨ। ਉਨ੍ਹਾਂ ਨੇ ਮਾਈਨਿੰਗ ਦੇ ਠੇਕੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਠੇਕਾ 37 ਲੱਖ ਤੋਂ ਸਿੱਧਾ 97 ਕਰੋੜ 'ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਕੋਈ ਆਮ ਇਨਸਾਨ ਕਿਵੇਂ ਘਰ ਬਣਾਏਗਾ। ਉਨ੍ਹਾਂ ਕਿਹਾ ਕਿ ਉਹ ਇਸਦੀ ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਮੋਗਾ ਤੋਂ ਜੋਗਿੰਦਰ ਜੈਨ ਦੇ ਅਕਾਲੀ ਦਲ 'ਚ ਜਾਣ 'ਤੇ ਕਿਹਾ ਕਿ ਉਹ ਆਪਣੇ ਸਵਾਰਥ ਦੇ ਲਈ ਗਏ ਹਨ ਅਤੇ ਹੁਣ ਦੁਬਾਰਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਦਲ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹ ਆਪਣੀ ਡਿਊਟੀ ਨਿਭਾ ਰਹੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਹੈ। ਇਸਦਾ ਨਤੀਜਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮਿਲ ਜਾਵੇਗਾ। ਇਸ ਮੌਕੇ ਵਿਰੋਧੀ ਦਲ ਦੇ ਨੇਤਾ ਸੁਨੀਲ ਜਾਖੜ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਜੋਗਿੰਦਰ ਸਿੰਘ, ਚੌ. ਨੱਥੂ ਰਾਮ, ਜਸਕਰਨ ਸਿੰਘ ਲੱਖੇਵਾਲੀ, ਹਰਪ੍ਰੀਤ ਸਿੰਘ ਹੀਰੋ ਜੀਰਾ, ਗਗਨ ਚਹਿਲ, ਮਹਿਲ ਸਿੰਘ ਚੇਅਰਮੈਨ, ਨਿਸ਼ਾਨ ਸਿੰਘ, ਬਲਰਾਜ ਸਿੰਘ ਖੂਨਣ ਕਲਾਂ, ਜੁੱਗੀ ਬਰਾੜ ਸ਼ੇਰੇਵਾਲਾ, ਦੀਪ ਬਰਾੜ, ਪਰਮਿੰਦਰ ਸਿੰਘ, ਬਿੱਟੂ ਭਾਗਸਰ, ਰਾਜ ਚਹਿਲ, ਜਗਬੀਰ ਬਰਾੜ ਅਤੇ ਹੋਰ ਵੀ ਕਈ ਹਾਜ਼ਰ ਸਨ।

ਸਮਾਜਿਕ ਸੁਰੱਖਿਆ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

www.sabblok.blogspot.com

ਪਟਿਆਲਾ 13 ਜਨਵਰੀ (ਪੀ. ਐਮ. ਆਈ.):- ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਦਫਤਰ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਪਟਿਆਲਾ ਅਰਬਨ ਵਲੋਂ ਐਲੀਮੈਂਟਰੀ ਸਕੂਲ ਰਸੂਲਪੁਰ ਸੈਦਾਂ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਦੌਰਾਨ ਮੇਅਰ ਨਗਰ ਨਿਗਮ ਪਟਿਆਲਾ ਸ. ਜਸਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਕਿਸੇ ਸਮੇਂ ਸਿਰਫ ਪੁੱਤਰਾਂ ਦੀ ਲੋਹੜੀ ਮਨਾਈ ਜਾਂਦੀ ਸੀ, ਪਰ ਅੱਜ ਧੀਆਂ ਦੀ ਲੋਹੜੀ ਦੇ ਮਨਾਉਣ ਸਬੰਧੀ ਪ੍ਰਚਲਤ ਹੋਣਾ ਆਪਣੇ ਆਪ ਵਿੱਚ ਸਹੀ ਦਿਸ਼ਾ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਨੇ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾ ਕੇ ਖੁਸ਼ੀ ਦਾ ਸੁਨੇਹਾ ਦੇਣ ਅਤੇ ਧੀਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਬਲਬੂਤੇ 'ਤੇ ਖੜਾ ਕਰਨਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਧੀਆਂ ਅਤੇ ਪੁੱਤਾਂ ਦੀ ਬਰਾਬਰਤਾ ਦਾ ਸੁਨੇਹਾ ਸਾਡੇ ਸਮਾਜ ਵਿਚ ਪਹੁੰਚੇ।  
ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਵਿਰਕ, ਕੌਂਸਲਰ ਬਲਜਿੰਦਰ ਕੌਰ ਚੱਠਾ, ਕੌਂਸਲਰ ਹਰਪ੍ਰੀਤ ਕੌਰ, ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਸੀ.ਡੀ.ਪੀ.ਓ ਭੀਖੀ ਸ੍ਰੀ ਨਿਖਲ ਅਰੋੜਾ, ਟਰੈਫਿਕ ਇੰਚਾਰਜ ਪਟਿਆਲਾ ਹਰਦੀਪ ਸਿੰਘ ਬਡੂੰਗਰ, ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਅਰਬਨ ਸ੍ਰੀਮਤੀ ਸ਼ਰੂਤੀ, ਵਿਭਾਗੀ ਸੁਪਰਵਾਇਜ਼ਰ ਨਿਰੰਜਣ ਕੌਰ, ਤ੍ਰਿਪਤਾ ਰਾਣੀ, ਪ੍ਰਵੀਨ ਰਾਣੀ, ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਅਤੇ ਹੈਲਪਰ ਮੌਜੂਦ ਸਨ

ਸਵਾਮੀ ਵਿਵੇਕਾਨੰਦ ਜੀ ਦੀ 150 ਵੀਂ ਵਰੇ ਗੰਢ ਮਨਾਈ

www.sabblok.blogspot.com


ਬਟਾਲਾ-ਸੰਸਾਰ ਵਿਚ ਮਹਾਂ ਪੁਰਸ਼ਾਂ ਤੇ ਸਮਾਜ ਸੁਧਾਰਕਾ ਸਦਕਾ ਹੀ ਲੋਕਾ ਨੂੰ  ਗਿਆਨ ਰੂਪੀ ਚਾਨਣ ਮਿਲਿਆ ਹੈ ਤੇ ਓੁਹਨਾਂ ਦੀਆਂ ਸਿਖਿਆਵਾਂ ਸਦਕਾ ਹੀ ਜੀਵਨ ਤਰੱਕੀ ਦੀਆਂ ਰਾਹਾਂ ਤੇ ਚਲ ਸਕਦਾ ਹੈ । ਇਸ ਹੀ ਸੋਚ ਨੂੰ ਲੈ ਕੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ ਗੁਰਦਾਸਪੁਰ ਵਿਖੇ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਵਰੇ ਗੰਢ ਮਨਾਈ ਗਈ । ਇਸ ਮੌਕੇ ਸਕੂਲ ਪ੍ਰਿੰਸੀਪਲ ਸ ਕੁਲਵੰਤ ਸਿੰੰੰੰੰੰੰੰੰੰੰੰਘ ਸਰਾਂ ਤੇ ਸਮੂਹ ਸਟਾਫ ਵੱਲੋ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਵਿਚ ਇੱੰਕ ਪੋਸਟਰ ਮੇਕਿੰਗ ਮੁਕਾਬਲਾ ਤੇ ਲੇਖ ਮੁਕਾਬਲਾ ਪੰਜਾਬੀ ਮਾਸਟਰ ਬਲਦੇਵ ਰਾਜ ਦੀ ਦੇਖ ਰੇਖ ਕਰਵਾਇਆ ਗਿਆ । ਫਿਜਿਕਸ ਲੈਕਚਰਾਰ ਰਾਮ ਲਾਲ ਵੱਲੋ ਸਵਾਮੀ ਵਿਵੇਕਾਨੰਦ ਜੀ ਦੇ ਜੀਵਣ ਤੋ ਜਾਣੂ ਕਰਵਾਇਆ ਗਿਆ ਤੇ ਬੱਚਿਆਂ ਨੂੰ ਸਵਾਮੀ ਜੀ ਦੀਆਂ ਸਿਖਿਆਵਾਂ ਤੇ ਚੱਲਣ ਬਾਰੇ ਕਿਹਾ ਗਿਆ । ਸਵਾਮੀ ਜੀ ਦੇ ਜੀਵਣ ਤੋ ਪ੍ਰੇਰਨਾ ਲੈ ਕੇ ਜੀਵਨ ਨੂੰ ਚੰਗੇਰਾ ਬਣਾਓੁਣ ਲਈ ਪ੍ਰੇਰਿਤ ਕੀਤਾ ਗਿਆ ।  ਇਸ ਮੌਕੇ ਲੇਖ ਮੁਕਾਬਲੇ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ । ਲੇਖ ਮੁਕਾਬਲੇ ਵਿਚੋ ਕਰਮਵਾਰ ਹਰਪ੍ਰੀਤ ਕੌਰ, ਸਤਿੰਦਰ ਕੌਰ, ਗੁਰਵੰਤ ਸਿੰਘ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਰਹੇ ਮਮਤਾ , ਰਮਨਪ੍ਰੀਤ ਕੌਰ, ਬਲਜੀਤ ਕੌਰ ਨੇ ਪੋਸਟਰ ਮੁਕਾਬਲੇ ਵਿਚ ਕਰਮਵਾਰ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ, ਰਵਿੰਦਰਪਾਲ ਸਿੰਘ ਪ੍ਰਧਾਨ ਲੈਕਚਰਾਰ ਯੂਨੀਅਨ ਗੁਰਦਾਸਪੁਰ, ਪਰਮਜੀਤ ਸਿੰਘ , ਸੁਖਜਿੰਦਰ ਕੌਰ, ਪ੍ਰਬੋਧ ਕੁਮਾਰ, ਬਲਦੇਵ ਰਾਜ , ਸੁਖਵਿੰਦਰ ਸਿੰਘ ਪੱਡਾ , ਤ੍ਰਿਪਤਾ ਦੇਵੀ,ਨਵਜੋਤ ਹੁੰਦਲ , ਬਲਵਿੰਦਰਜੀਤ ਸਿੰੰਘ ਆਦਿ ਸਟਾਫ ਮੈਬਰ ਹਾਜ਼ਰ ਸਨ। 

SABBLOK PRESS NEWS REPOTER----GURBHEJH SINGH CHOUHAN WITH HIS FAMILY

www.sabblok.blogspot.com
 SABBLOK PRESS NEWS REPOTER----GURBHEJH SINGH CHOUHAN WITH HIS FAMILY

ਧਾਰਮਿਕ ਸਥਾਨਾ ਤੇ ਭਾਂਡੇ ਮਾਂਜਣ ਵਾਲਿਓ,

www.sabblok.blogspot.com
ਧਾਰਮਿਕ ਸਥਾਨਾ ਤੇ ਭਾਂਡੇ ਮਾਂਜਣ ਵਾਲਿਓ,
ਅਜ ਮੈ ਰਬ ਭਾਂਡੇ ਮਾਂਜਦਾ ਦੇਖਿਆ ਢਾਬੇ ਤੇ!
ਕਿਲ ਕਿਲ ਕੇ ਜੈਕਾਰੇ ਲਾਉਣ ਵਾਲਿਓ,
ਅਜ ਰਬ ਨੂੰ ਕਿਲ ਕਿਲ ਕੇ ਗਾਲਾਂ ਪਈਆਂ ਢਾਬੇ ਤੇ!
ਰਬ ਦੇ ਨਾਮ ਤੇ ਮਹਿਲ ਉਸਾਰ ਦਿੱਤੇ ਤੁਸੀ,
ਰਾਤਾਂ ਨੂੰ ਠਰਦਾ ਬਿਨ ਸ਼ੱਤ ਰਬ ਕਿਉਂ ਨੀ ਦਿਸਿਆ?
ਨੰਗੇ ਪੈਰੀਂ ਚਲ ਕੇ ਜਾਣ ਵਾਲਿਓ,
ਬਿਨ ਜੁੱਤੀ ਰਬ ਠਰਦਾ ਕਿਉਂ ਨੀ ਦਿਸਿਆ?
ਲੰਗਰ ਦੀਆਂ ਤਸਵੀਰਾਂ ਅਖਬਾਰੀਂ ਲਗਵਾਉਣ ਵਾਲਿਓ,
ਇਕ ਰੋਟੀ ਲਈ ਤਰਲੇ ਮਾਰਦਾ ਰਬ ਕਿਉਂ ਨੀ ਦਿਸਿਆ?
ਛਾਪ ਛਾਪ ਕੇ ਧਰਮ ਪ੍ਰਚਾਰ ਦੀਆਂ ਕਿਤਾਬਾਂ ਵੰਡੀਆਂ,
ਬਿਨ ਫੀਸਾਂ ਜੋ ਪੜ੍ਹ ਨਾ ਸਕਿਆ ਰਬ ਕਿਉਂ ਨਾ ਦਿਸਿਆ?
ਰਬ ਤੋਂ ਸੁਖ ਸ਼ਾਂਤੀ ਧਨ ਦੀਆਂ ਅਰਦਾਸਾ ਕਰਦੇ ਹੋ,
ਰਬ ਤਾਂ ਆਪਣੀ ਸੁਖ ਸ਼ਾਂਤੀ ਗਵਾ ਕੇ ਸੇਠ ਲਈ ਪੈਸੇ ਇਕੱਠੇ ਕਰਦਾ ਸੀ!
ਉਮਰਾਂ ਲੰਬੀਆਂ ਮੰਗਦੇ ਹੋ ਰਬ ਤੋਂ,
ਉਹ ਤਾਂ ਆਪ ਤਿਲ ਤਿਲ ਮਰਦਾ ਸੀ!
ਬੱਚੇ ਕਹਿੰਦੇ ਰਬ ਦਾ ਰੂਪ ਹੁੰਦੇ ਨੇ, ਮੇਰੇ ਲਈ ਹੋਰ ਰਬ ਤੋ ਇਨਕਾਰ ਹੈ!
ਇਨਸਾਨ ਨੂੰ ਇਨਸਾਨ ਨਾ ਸਮਝੇਂ, ਬਸ ਪਥਰਾਂ ਨਾਲ ਪਿਆਰ ਹੈ!
ਉਸ ਮਜਬੂਰ ਬੱਚੇ ਤੋ ਵੀ ਜਿਆਦਾ ਮਜਬੂਰ ਤੁਹਾਡਾ ਰਬ ਲਗ ਰਿਹਾ!
ਕੁਝ ਕਰ ਨੀ ਸਕਅਾ ਸੋਨੀ ਤਾ ਮਜਬੂਰ. ਪਰ ਨਾ ਸਾਰੇ ਜੱਗ ਜਿਹਾ

Friday, 11 January 2013

ਵਿਮੁੱਕਤ ਜਾਤੀ ਫੈਡਰੇਸ਼ਨ ਵੱਲੋਂ 12 ਜਨਵਰੀ ਨੂੰ ਲੋਹੜੀ ਦਾ ਤਿਉਹਾਰ

www.sabblok.blogspot.com
ਫ਼ਰੀਦਕੋਟ, 11 ਜਨਵਰੀ (ਚੌਹਾਨ)-ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਡਰੇਸ਼ਨ ਪੰਜਾਬ ਵੱਲੋਂ 12 ਜਨਵਰੀ 2013 ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਬੜੀ ਸਰਧਾ ਭਾਵਨਾ ਨਾਲ ਗਊਸ਼ਾਲਾ ਨੰਦੇਆਣਾ ਗੇਟ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ। ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਰੇਸ਼ਨ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਮਾਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਜੱਥੇਬੰਦੀ ਵੱਲੋਂ ਹਰ ਸਾਲ ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਦਾ ਹੈ। ਉਨ•ਾਂ ਦੱਸਿਆ ਕਿ ਭਰੂਣ ਹੱਤਿਆਂ  ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ ਅਤੇ ਡਾ. ਹਰਜੀਤ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਗਰੀਨ ਐਵੀਨਿਉ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਜਾਣਗੇ। ਲੋਹੜੀ ਦੇ ਤਿਉਹਾਰ ਦਾ ਉਦਘਾਟਨ ਸ੍ਰੀ ਦੀਪ ਮਲਹੋਤਰਾ ਵਿਧਾਇਕ ,ਮਨਤਾਰ ਸਿੰਘ ਬਰਾੜ ਚੀਫ ਪਾਰਲੀਮਾਨੀ ਸਕੱਤਰ ਪੰਜਾਬ ਮੁੱਖ ਮਹਿਮਾਨ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸਮਾਗਮ ਦੀ ਪ੍ਰਧਾਨਗੀ ਕਰਨਗੇ । ਵਿਮੁੱਕਤ ਜਾਤੀ ਫੈਡਰੇਸ਼ਨ ਵੱਲੋਂ ਮਹਿੰਦਰ ਸਿੰਘ ਰੋਮਾਣਾ, ਪ੍ਰੇਮ ਕੁਮਾਰ ਗੇਰਾ, ਡਾ. ਹਰਜੀਤ ਸਿੰਘ ਕਲਸੀ, ਡਾ. ਰਾਕੇਸ ਕੁਮਾਰ ਅਰੋੜਾ, ਅਮਰ ਕੁਮਾਰ ਬਾਂਸਲ ਪ੍ਰਧਾਨ ਅਤੇ ਗੁਰਦਿੱਤ ਸਿੰਘ ਸੇਖੋ ਅਮਰ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। 

ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਦਵਾਈ ਕੰਪਨੀਆਂ ਖ਼ਿਲਾਫ਼ ਪੁਟੀਸ਼ਨ ਪਾਈ ਜਾਵੇਗੀ

www.sabblok.blogspot.com
ਇੰਡੀਅਨ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੂੰ ਸੌਂਪਿਆਂ ਮੰਗ ਪੱਤਰ
ਫ਼ਰੀਦਕੋਟ ,11 ਜਨਵਰੀ (ਗੁਰਭੇਜ ਸਿੰਘ ਚੌਹਾਨ )-ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਵਫ਼ਦ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ਹੇਠ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਨਿੱਜੀ ਮੈਡੀਕਲ ਸਟੋਰਾਂ ਤੇ ਵੇਚੀਆਂ ਜਾ ਰਹੀਆਂ ਕੈਂਸਰ ਦੀਆਂ ਦਵਾਈਆਂ ਦੇ ਲਗਾਏ ਗਏ ਵੱਧ ਕੀਮਤ ਵਿਚ ਐਮ.ਆਰ.ਪੀ 'ਰੇਟਾਂ ਦੇ ਮਾਮਲੇ ਸਬੰਧੀ ਜਾਣੂ ਕਰਵਾਉਣ ਲਈ ਮੰਗ ਪੱਤਰ ਦਿੱਤਾ ਅਤੇ ਕਿਸਾਨ ਜੱਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ।  ਇਸ ਮੌਕੇ ਕੈਂਸਰ ਰੋਕੋ  ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ  ਚੰਦਬਾਜਾ ਨੇ ਦੱਸਿਆ ਕਿ ਉਕਤ ਹਸਪਤਾਲ ਵਿਖੇ ਨਾਮੀ ਦਵਾਈ ਕੰਪਨੀਆਂ ਵਲੋਂ ਮਰੀਜ਼ਾਂ ਦੀ ਅੰਨ•ੇਵਾਹ ਲੁੱਟ ਕੀਤੀ ਜਾ ਰਹੀ ਹੈ, ਜਿਸ ਸਬੰਧੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਧਿਅਨ ਹਿੱਤ ਹੋਣ ਦੇ ਬਾਵਜੂਦ  ਦਵਾਈ ਵਿਕ੍ਰੇਤਾਵਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਸਬੰਧੀ ਇਕ ਦਵਾਈ ਜੋ 1738 ਰੁਪਏ ਦੀ ਖਰੀਦ ਹੈ ਤੇ ਉਸ ਦਾ ਐਮ.ਆਰ.ਪੀ 19800 ਰੁਪਏ ਲਿਖਿਆਂ ਹੋਇਆ ਹੈ ਜਿਸ ਨਾਲ ਕੈਂਸਰ ਦੇ ਗਰੀਬ ਮਰੀਜਾਂ ਅਤੇ ਵਾਰਸਾਂ ਨੂੰ  ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਸੁਸਾਇਟੀ ਪ੍ਰਧਾਨ ਸ. ਚੰਦਬਾਜ਼ਾ ਨੇ ਕਿਹਾ ਕਿ ਪੰਜਾਬ ਦੇ ਮਾਲਵੇ ਖੇਤਰ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਜਿਆਦਾ ਹੌਣ ਕਰਕੇ ਮਾਲਵੇ ਦੇ ਮਰੀਜਾਂ ਨੂੰ ਇਸ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਸੈਕੜੇ ਲੋਕ ਕੈਂਸਰ ਦੀ ਬਿਮਾਰੀ ਦੀ ਲਪੇਟ ਵਿਚ ਆਉਣ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ ਅਤੇ ਭਾਰੀ ਗਿਣਤੀ ਵਿਚ ਕੈਂਸਰ ਦੀ ਮਰੀਜਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ ਆਪਣੇ ਇਲਾਜ ਲਈ ਬੀਕਾਨੇਰ ਅਤੇ ਹੋਰ ਮਹਿੰਗੇ ਹਸਪਤਾਲਾਂ ਵਿਚ ਕੈਂਸਰ ਦਾ ਇਲਾਜ਼ ਕਰਵਾਉਦੇ ਹੋਏ ਆਰਥਿਕ ਪੱਖੋ ਕਮਜੋਰ ਹੋ ਗਏ ਹਨ।  ਉਨ•ਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ  ਨੂੰ ਅਧੁਨਿਕ ਕੈਂਸਰ ਹਸਪਤਾਲ ਬਣਾਇਆ ਗਿਆ ਹੈ ਜਿਸ ਦਾ ਮਾਲਵੇ ਖੇਤਰ ਦੇ ਮਰੀਜਾਂ ਨੂੰ ਭਾਰੀ ਲਾਭ ਪੁੱਜਿਆ। ਪਰ ਹਸਪਤਾਲ ਵਿਚ ਲੋੜਵੰਦ ਅਤੇ  ਗਰੀਬ ਮਰੀਜ਼ਾਂ ਦੀ ਇਹ ਦਵਾਈ ਕੰਪਨੀਆਂ ਮਹਿੰਗੇ ਭਾਅ ਦਵਾਈਆਂ ਦੇ ਕੇ ਲੁੱਟ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਉਕਤ ਦਵਾਈ ਕੰਪਨੀਆਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣ ਲਈ ਸੁਸਾਇਟੀ ਵੱਲੋਂ ਜਲਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਵਿਚ  ਇਕ ਪੁਟੀਸ਼ਨ ਪਾਈ ਜਾ ਰਹੀ ਹੈ। ਕੈਂਸਰ ਦੇ ਮਰੀਜਾਂ ਦੀ ਲੁੱਟ ਨੂੰ ਬੰਦ ਕਰਨ ਲਈ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ  ਦਵਾਈ ਕੰਪਨੀਆਂ ਦੇ ਖਿਲਾਫ ਜਲਦੀ  ਸੰਘਰਸ਼ ਵੀ ਵਿੱਢਿਆ ਜਾਵੇਗਾ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨੂੰ ਮੰਗ ਪੱਤਰ ਦੇ ਕੇ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਉਕਤ ਮੌਕੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਸਤਨਾਮ ਸਿੰਘ ਬਹਿਰੂ ਨੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਦਵਾਈ ਕੰਪਨੀਆ ਦੇ ਵਿਰੁੱਧ ਉਨ•ਾਂ ਦੀ ਐਸੋਸੀਏਸ਼ਨ ਸੁਸਾਇਟੀ ਨੂੰ ਪੂਰਨ ਸਮਰਥਨ ਦੇਵੇਗੀ ਅਤੇ ਇਸ ਸਬੰਧੀ ਵਿੱਢੇ ਜਾਣ ਵਾਲੇ ਸੰਘਰਸ਼ ਵਿਚ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਤੇ ਮਲੂਕ ਸਿੰਘ ਸੰਧੂ, ਹਰਦੇਵ ਸਿੰਘ ਖਾਲਸਾ, ਮੱਘਰ ਸਿੰਘ ਜਰਨਲ ਸਕੱਤਰ, ਰਿਟ. ਪ੍ਰੋ ਸ਼ਵਿੰਦਰ ਸਿੰਘ ਰਾਜੇਵਾਲਾ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ ਡੱਗੂ ਰੋਮਾਣਾ ਸ਼ਾਮਲ ਹੋਏ।

ਗ਼ਦਰ ਸ਼ਤਾਬਦੀ ਕਮੇਟੀ ਨੇ 20 ਜਨਵਰੀ ਨੂੰ ਬੁਲਾਈ ਵਿਸ਼ੇਸ਼ ਇਕੱਤਰਤਾ

www.sabblok.blogspot.com
ਜਲੰਧਰ: 10 ਜਨਵਰੀ:     ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹਾਂ ਨੂੰ ਗਤੀ ਅਤੇ ਦਿਸ਼ਾ ਦੇਣ ਅਤੇ ਲੈਣ ਲਈ 20 ਜਨਵਰੀ ਦਿਨੇ ਠੀਕ 12 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਪੰਜਾਬ ਭਰ ਦੇ ਪਿੰਡਾਂ/ਇਲਾਕਿਆਂ ਵਿੱਚ ਪਹਿਲਾਂ ਬਣੀਆਂ ਗ਼ਦਰੀ ਕਮੇਟੀਆਂ, ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤ, ਜਮਹੂਰੀ, ਤਰਕਸ਼ੀਲ, ਸਾਹਿਤਕ/ਸਭਿਆਚਾਰਕ ਜੱਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਵੱਲੋਂ ਜਾਰੀ ਵਿਸ਼ੇਸ਼ ਸੱਦਾ ਪੱਤਰ 'ਚ ਕਿਹਾ ਗਿਆ ਹੈ ਕਿ ਮੁਲਕ ਦੇ ਅਜ਼ਾਦੀ ਸੰਗਰਾਮ ਅੰਦਰ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਲਹਿਰ ਦੇ ਉਦੇਸ਼ਾਂ, ਕੁਰਬਾਨੀਆਂ ਅਤੇ ਪ੍ਰਾਪਤੀਆਂ ਨੂੰ ਜਨ ਮਾਨਸ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਅਤੇ ਅਜੋਕੇ ਸੁਆਲਾਂ ਨਾਲ ਗ਼ਦਰ ਲਹਿਰ ਦੀ ਪਰਸੰਗਕਤਾ ਉਭਾਰਨ ਲਈ ਇਸ ਮੀਟਿੰਗ 'ਚ ਗੰਭੀਰ ਵਿਚਾਰਾਂ ਉਪਰੰਤ ਪੰਜਾਬ ਭਰ 'ਚ ਵੱਡੀ ਜਨਤਕ ਮੁਹਿੰਮ ਲਾਮਬੰਦ ਕੀਤੀ ਜਾਏਗੀ, ਜਿਸਦਾ ਸਿਖਰ 1 ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਯਾਦਗਾਰੀ ਸ਼ਤਾਬਦੀ ਸਮਾਗਮ ਦੇ ਰੂਪ ਵਿੱਚ ਹੋਏਗਾ।
ਕਮੇਟੀ ਦੇ ਕਨਵੀਨਰ ਨੇ 20 ਜਨਵਰੀ ਦੀ ਮੀਟਿੰਗ 'ਚ ਸਮੂਹ ਜੱਥੇਬੰਦੀਆਂ ਨੂੰ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਸਿਖ਼ਰ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੀਟਿੰਗ 'ਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਪਿੰਡ ਨੇਕਨਾਮਾ (ਦਸੂਹਾ,ਹੁਸ਼ਿਆਰਪੁਰ) ਵਿਖੇ ਨਾਟਕ ਸਮਾਗਮ ਦਾ ਆਯੋਜਨ

www.sabblok.blogspot.com

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ,ਪੰਜਾਬ ਦੀਆਂ ਮੋਹਰੀ ਸਭਾਵਾਂ ਵਿੱਚ ਇੱਕ - ਡਾਵਰ
ਦਸੂਹਾ ( ਅਮਰਜੀਤ )  ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਵੱਲੋਂ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਰਹਿਨੁਮਾਹੀ ਹੇਠ ਸਭਾ ਦੇ ਮੀਤ-ਪ੍ਰਧਾਨ ਮਾਸਟਰ ਕਰਨੈਲ ਸਿੰਘ ਦੀ ਪਹਿਲ ਕਦਮੀ ਸਦਕਾ ਗ੍ਰਾਮ-ਪੰਚਾਇਤ ਨੇਕਨਾਮਾ(ਜਿਲ੍ਹਾ ਹੁਸ਼ਿਆਰਪੁਰ(ਪੰਜਾਬ) ਅਤੇ ਮਹਿਲਾ ਮੰਡਲ ਨੇਕਨਾਮਾ ਦੇ ਸਹਿਯੋਗ ਨਾਲ  ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਵਿਸ਼ਾਲ ਨਾਟਕ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ ਸੱਚੀ ਗੱਲ” ਅਖ਼ਬਾਰ ਦੇ ਸੰਪਾਦਕ ਸੰਜੀਵ ਡਾਬਰ ਨੇ ਕੀਤੀ । ਇਸ ਸਮਾਗਮ ਵਿੱਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਬੀਬਾ ਬਲਵੰਤ ਦੀ ਨਿਰਦੇਸ਼ਤਾ ਹੇਠ ਤਿੰਨ ਨਾਟਕ ਖੇਡੇ ਗਏ ।ਜਿਨ੍ਹਾਂ ਵਿੱਚ ਪਹਿਲਾ ਨਾਟਕ “ ਫਾਂਸੀ ” ਜੋ ਕਿ ਸ਼ਹੀਦ ਭਗਤ ਸਿੰਘ ਦੀ  ਇਨਕਲਾਬੀ ਸੋਚ ਨੂੰ ਸਮਰਪਿਤ ਸੀ , ਦੂਸਰਾ ਨਾਟਕ  ” ਮਾਏ ਨੀ ਮਾਏ ਇੱਕ ਲੋਰੀ ਦੇ ਦੇ “, ਜੋ ਕਿ  ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਅਜੋਕੇ ਸਮਾਜ ਦੀ ਨਾਪਾਕ ਪ੍ਰਥਾ ਤੇ ਚੋਟ ਕਰਨ ਵਾਲਾ ਸੀ , ਜਦਕਿ ਤੀਸਰਾ ਨਾਟਕ ਨੰਦ ਲਾਲ ਨੂਰਪੂਰੀ ਦੀ ਪ੍ਰਸਿੱਧ ਕਵਿਤਾ  ਮੰਗਤੀ  ਦਾ ਨਾਟ ਰੂਪਾਂਤਰ ਸੀ । ਇਸ ਵਿੱਚ ਲਾਚਾਰ ਅਬਲਾਵਾਂ ਨਾਲ ਹਰ ਜਣੇ ਖਣੇ ਵੱਲੋਂ ਕੀਤੇ ਜਾਂਦੇ  ਵਰਤਾਰੇ ਦਾ ਜ਼ਿਕਰ ਸੀ । ਇਹਨਾਂ ਨਾਟਕਾਂ ਦੇ ਨਾਲ ਨਾਲ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:)  ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਭਾ ਸਮੇਤ ਸੱਚੀ ਗੱਲ  ਨਾਲ ਜੁੜੇ ਸ਼ਾਇਰਾਂ ਰਾਹੀਂ ਕਵਿਤਾ ਦਾ ਦੌਰ ਵੀ ਜਾਰੀ ਰੱਖਿਆ । ਇਸ ਸਮੇਂ ਪ੍ਰੋ : ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ ਨੇ ਸੱਚੀ ਗੱਲ ਦੀ ਪੂਰੀ  ਟੀਮ ਅਤੇ ਹੋਰ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਜੀ ਆਇਆ ਕਿਹਾ । ਇਸ ਸਮੇਂ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੀਵ ਡਾਬਰ ਨੇ ਕਿਹਾ ਕਿ ਸਾਹਿਤ ਸਭਾ ਵੱਲੋਂ ਸਮੇਂ ਸਮੇਂ ਕੀਤੇ ਜਾਂਦੇ ਅਜਿਹੇ ਉਪਰਾਲੇ ਸੱਚਮੁੱਚ ਸਲਾਹੁਣਯੋਗ ਹਨ ਅਤੇ ਇਸ ਸਭਾ ਪੰਜਾਬ ਦੀਆਂ ਮੋਹਰਲੀ ਕਤਾਰ ਵਾਲੀਆਂ ਸਭਾਵਾਂ ਵਿੱਚੋਂ ਇੱਕ ਹੈ । ਉਹਨਾਂ ਕਿਹਾ ਕਿ ਆਜ਼ਾਦ ਰੰਗ ਮੰਚ ਵੱਲੋਂ ਪੇਸ਼ ਨਾਟਕ ਦੀ ਤਾਰੀਫ਼ ਦੇ ਯੋਗ ਹਨ , ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਿਨ-ਬ-ਦਿਨ ਹੋਰ ਵੀ ਜ਼ਿਆਦਾ ਮਕਬੂਲ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਦਸੂਹਾ ਵਿਖੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਲਈ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾਵੇਗਾ ਅਤੇ ਸ਼ਹੀਦੀ ਦਿਨ 23 ਮਾਰਚ ਵਾਲੇ ਦਿਨ ਇਸ ਆਜ਼ਾਦ ਰੰਗ ਮੰਚ ਦੇ ਸਹਿਯੋਗ ਨਾਲ ਇੱਕ ਨਾਟਕ ਸਮਾਗਮ ਵੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ । ਉਨ੍ਹਾਂ ਮਾਸਟਰ ਕਰਨੈਲ ਸਿੰਘ ਨੇਕਨਾਮਾ ਦੇ ਅਤੇ ਸਹਿਤ ਸਭਾ ਦੇ ਇਸ ਸਮਾਗਮ ਕਰਵਾਉਣ ਦੇ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਨੂੰ ਵਧਾਈ ਦਾ ਪਾਤਰ ਦੱਸਦਿਆ ਕਿਹਾ ਕਿ ਇਸ ਸਭਾ ਦਾ ਇੱਕ ਇੱਕ ਮੈਂਬਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ । ਇਸ ਸਮੇਂ ਸ਼ਾਇਰ ਰਣਜੀਤ ਸਿੰਘ ਰਾਣਾ, ਦਿਲਪ੍ਰੀਤ ਸਿੰਘ ਕਾਹਲੋਂ , ਮਾਸਟਰ ਕਰਨੈਲ ਸਿੰਘ , ਪ੍ਰੋ: ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ ., ਅਮਰੀਕ ਡੋਗਰਾ , ਨਵਤੇਜ ਗੜ੍ਹਦੀਵਾਲਾ ,ਮਹਿੰਦਰ ਸਿੰਘ ਇੰਨਪੈਕਟਰ,ਤਰਲੋਚਨ ਮੌਜੀ, ਜਸਵੀਰ ਕੁੱਲੀਆਂ,ਕੁੰਦਨ ਲਾਲ ਕੁੰਦਨ , ਬੂਟਾ ਰਾਮ ਰਾਜੂ, ਇੰਦਰਜੀਤ ਕਾਜਲ, ਬਾਵਾ ਰਮਦਾਸਪੁਰੀ,ਸੁਰਜੀਤ ਸਿੰਘ ਸੰਸਾਰਪੁਰ , ਸੋਨੂੰ ਦਸੂਹੇ ਵਾਲਾ, ਅਸ਼ੋਕ ਚਕੋਤਾ , ਮੀਕਾ ਹੀਰ , ਭਿੰਦਰ ਬੁੱਧੋਬਰਕਤ, ਸਮੇਤ ਕਈ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪਿੰਡ ਦੇ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਜਸਵੀਰ ਕੌਰ ਅਤੇ ਮਾਸਟਰ ਮਨਜੀਤ ਸਿੰਘ ਵੱਲੋਂ ਛੋਟੀਆਂ ਛੋਟੀਆਂ ਬੱਚੀਆਂ ਦਾ ਤਿਆਰ ਕਰਵਾਇਆ ਗਿੱਧਾ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦਾ ਗੀਤ ਵੀ ਇਸ ਸਮਾਗਮ ਦਾ ਵੱਡਾ ਆਕਰਸ਼ਨ ਦਾ ਕੇਂਦਰ ਰਿਹਾ । ਪਿੰਡ ਦੀ ਸਰਪੰਚ ਸੰਤੋਸ਼ ਦੇਵੀ ਅਤੇ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਪਰਮਜੀਤ ਕੌਰ ਅਤੇ ਨੌਜਵਾਨ ਪ੍ਰਬੰਧਕ ਗੁਲਸ਼ਨ ਕੁਮਾਰ,ਪੁਸ਼ਪਿੰਦਰ ਸਿੰਘ ਅਤੇ ਹੋਰਨਾਂ ਨਗਰ ਵਾਸੀਆਂ ਨੇ ਪਿੰਡ ਨੇਕਨਾਮਾ ਅੰਦਰ ਨਾਟਕਾਂ ਦੇ ਅਜਿਹੇ ਪਹਿਲੇ ਪ੍ਰਵੇਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਆਉਂਦੇ ਸਮਿਆਂ ਵਿੱਚ ਵੀ  ਅਜਿਹੇ ਸਮਾਗਮ ਕਰਵਾਉਂਦੇ ਰਹਿਣ ਦੀ ਹਾਮੀ ਭਰੀ । ਇਸ ਸਮੇਂ ਕੌਲੀਆਂ ਪਿੰਡ ਦੇ ਸਰਪੰਚ ਸੁੱਖਾ ਸਿੰਘ ਕਾਮਰੇਡ, ਪੈਨਸ਼ਨਰਸ਼ ਐਸੋਸੀਏਸ਼ਨ ਦੇ ਤਹਿਸੀਲ ਕਨਵੀਨਰ ਕੇਸਰ ਸਿੰਘ ਬੰਸੀਆ , ਸਾਹਿਤ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਨੇਕੀ , ਸਕੱਤਰ ਗੁਰਇਕਬਾਲ ਸਿੰਘ ਬੋਦਲ , ਹਰਮਿੰਦਰ ਸਿੰਘ ਨੇਕਨਾਮਾ, ਜਗਵਿੰਦਰ ਸਿੰਘ ਜੱਗੀ , ਮੰਗਲ ਸਿੰਘ ਮੰਗਾ, ਗਿਆਨੀ ਪ੍ਰਤਾਪ ਸਿੰਘ , ਬਖਸ਼ੀਸ਼ ਸਿੰਘ,ਡਾ. ਜੀਤ ਸਿੰਘ, ਜਸਵੀਰ ਜੱਸੀ, ਸੋਮਰਾਜ, ਰੌਸ਼ਨ ਨੰਦਨ,ਨਵਦੀਪ ਗੌਤਮ , ਰਾਮ ਸਰੂਪ ਅੱਤਰੀ, ਸੂਬੇ ਆਰ.ਕੇ. ਸ਼ਰਮਾ, ਪ੍ਰੀਤਮ ਸਿੰਘ ,ਕਰਨੈਲ ਮਾਂਗਟ ,ਜਸਵੀਰ ਕੁੱਲੀਆਂ,ਜਤਿੰਦਰ ਗੰਭੋਵਾਲੀਆਂ,ਕੁੰਦਨ ਲਾਲ ਭੱਟੀ,ਚੰਚਲ ਦੁਲਮੀਵਾਲ , ਜਸਵੀਰ ਰਾਣਾ ਨੇ ਵੀ ਪ੍ਰੋਗਰਾਮ ਨੁੰ ਸਫ਼ਲ ਬਣਾਉਣ ਵਿੱਚ ਭਰਵੀਂ ਸ਼ਿਰਕਤ ਕੀਤੀ ।

kande da kanda

www.sabblok.blogspot.com

ਸਾਬਕਾ ਜਥੇਦਾਰ ਵੱਲੋਂ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ

www.sabblok.blogspot.com
ਚੰਡੀਗੜ੍ਹ, 7 ਜਨਵਰੀ
ਸ੍ਰੀ ਅਕਾਲ ਤਖਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਤੇ ਪ੍ਰਸਿੱਧ ਰਾਗੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਇੱਥੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮ ਦੀ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਰਾਹੀਂ ਕਥਿਤ ਤੌਰ ’ਤੇ ਅਕਾਲ ਤਖਤ ਅਤੇ ਸਿੱਖ ਧਰਮ ’ਤੇ ਕਾਇਮ ਹੋਏ ਸਿਆਸਤ ਦੇ ਗਲਬੇ ਨੂੰ ਉਖੇੜਨ ਦੀ ਮੁਹਿੰਮ ਚਲਾਈ ਜਾਵੇਗੀ।
ਪ੍ਰੋ. ਖਾਲਸਾ ਨੇ ਅੱਜ ਇੱਥੇ ਖਾਲਸਾ ਪੰਚਾਇਤ ਦੇ ਮੁਖੀ ਰਾਜਿੰਦਰ ਸਿੰਘ ਖਾਲਸਾ, ਸਾਬਕਾ ਆਈ.ਏ.ਐੱਸ. ਅਧਿਕਾਰੀ ਗੁਰਤੇਜ ਸਿੰਘ, ਜਰਨੈਲ ਸਿੰਘ ਅਤੇ ਮਨਜੀਤ ਸਿੰਘ ਦੀ ਮੌਜੂਦਗੀ ਵਿੱਚ ਨਵੀਂ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਅੱਜ ਸਿੱਖ ਜਗਤ ਵਿੱਚ ਇਹ ਭੁਲੇਖਾ ਹੈ ਕਿ ਜਥੇਦਾਰ ਹੀ ਅਕਾਲ ਤਖ਼ਤ ਹੈ ਜਦਕਿ ਜਥੇਦਾਰ ਅਕਾਲ ਤਖਤ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸਿਆਸੀ ਪਾਰਟੀ ਵੱਲੋਂ ਅਕਾਲ ਤਖਤ ਉਪਰ ਨਿਯੁਕਤ ਕੀਤੇ ਜਥੇਦਾਰ, ਸਿਆਸੀ ਪ੍ਰਭਾਵ ਹੇਠ ਗੁਰਮਤਿ ਵਿਰੋਧੀ ਹੁਕਮਨਾਮੇ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਜਿਹੇ ਕਿਸੇ ਵੀ ਆਦੇਸ਼ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਜਿਹੇ ਆਦੇਸ਼ਾਂ ਮੰਨਣ ਨਾਲ ਪੰਥ ਵਿਰੋਧੀ ਤਾਕਤਾਂ ਦੇ ਹੱਥ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਦੌਰਾਨ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਲੋੜ ਹੈ।
ਅਕਾਲ ਤਖ਼ਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਸਮੇਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਉਹ ਬਿਲਕੁਲ ਨਹੀਂ ਮੰਨਦੇ ਕਿਉਂਕਿ ਇਹ ਹੁਕਮਨਾਮਾ ਸਿਆਸੀ ਦਬਾਅ ਹੇਠ ਇੱਕ ਤਰਫਾ ਤੌਰ ’ਤੇ ਜਾਰੀ ਕੀਤਾ ਗਿਆ ਸੀ। ਇੱਥੋਂ ਤੱਕ ਕਿ ਜਦੋਂ ਉਹ ਆਪਣਾ ਪੱਖ ਰੱਖਣ ਅਕਾਲ ਤਖਤ ਗਏ ਸਨ ਤਾਂ ਜਥੇਦਾਰ ਨੇ ਉਨ੍ਹਾਂ ਦੀ ਸੁਣਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਦਾ ਸਮਾਜਿਕ ਤੌਰ ’ਤੇ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਅੱਜ ਵੀ ਉਨ੍ਹਾਂ ਨੂੰ ਪੰਥ ਵੱਲੋਂ ਪੂਰਾ ਮਾਣ-ਤਾਣ ਮਿਲ ਰਿਹਾ ਹੈ।
ਨਵੀਂ ਬਣਾਈ ਜਥੇਬੰਦੀ ਦੇ ਪ੍ਰੋ. ਦਰਸ਼ਨ ਸਿੰਘ ਪ੍ਰਧਾਨ ਹੋਣਗੇ ਅਤੇ ਗੁਰਤੇਜ ਸਿੰਘ ਤੇ ਰਾਜਿੰਦਰ ਸਿੰਘ ਖਾਲਸਾ ਨੂੰ ਇਸ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਜਥੇਬੰਦੀ ਦਾ ਕੰਮਕਾਜ ਕੇਂਦਰੀ ਪੰਚਾਇਤ ਚਲਾਵੇਗੀ ਅਤੇ ਇਸ ਦੀਆਂ ਦੁਨੀਆਂ ਭਰ ਵਿੱਚ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ ਮਿਆਰੀ ਸਾਹਿਤ ਵੀ ਤਿਆਰ ਕਰਵਾਉਣ ਦੀ ਰਣਨੀਤੀ ਬਣਾਈ ਗਈ ਹੈ।
ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਇਹ ਜਥੇਬੰਦੀ ਗੈਰ-ਸਿਆਸੀ ਹੋਵੇਗੀ ਅਤੇ ਉਹ ਖੁਦ ਭਾਵੇਂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਪਰ ਸਿਆਸੀ ਖੇਤਰ ਵਿੱਚ ਚੰਗੀਆਂ ਸ਼ਖ਼ਸੀਅਤਾਂ ਦੀ ਹਮਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਬਣਾਉਣ ਦੀ ਲੋੜ ਇਸ ਲਈ ਪਈ ਹੈ ਕਿ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਕਰਮਕਾਂਡਾਂ ਦੀ ਜਿਲ੍ਹਣ ਵਿੱਚੋਂ ਕੱਢ ਕੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਹੁਣ ਪੰਥਕ ਵਿਰੋਧੀ ਤਾਕਤਾਂ ਗੁਰਮਤਿ ਵਿਚਾਰਧਾਰਾ ਨੂੰ ਅਨਮਤਿ ਨਾਲ ਰਲਗਡ ਕਰਨ ਲਈ ਯਤਨਸ਼ੀਲ ਹਨ। ਗੁਰੂ ਗ੍ਰੰਥ ਸਾਹਿਬ ਉਪਰ ਪੂਰਨ ਸ਼ਰਧਾ ਤੇ ਭਰੋਸਾ ਰੱਖਣ ਵਾਲਿਆਂ ਦੇ ਵਿਸ਼ਵਾਸ਼ ਨੂੰ ਥਿੜਕਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲ ਤਖਤ ਨੂੰ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾਈ ਜਾਵੇ।

Friday, 4 January 2013

ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ

ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ
ਮੋਰਿੰਡਾਂ 4 ਜਨਵਰੀ (PTI) ਮੋਰਿੰਡਾਂ ਚੀਨੀ ਮਿੱਲ ਜੋ ਕਿ ਇਲਾਕੇ ਦੀ ਵੱਡੀ ਸਨਅਤ ਹੈ ਪ੍ਰੰਤੂ ਇਹ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ ਅਦਿ ਤੇ ਖਰਚ ਕਰਨ ਦੇ ਬਾਵਜੂਦ ਵੀ ਕਿਸਾਨਾ ਲਈ ਪ੍ਰੇਸਾਨੀ ਦਾ ਕਾਰਨ ਬਣੀ ਹੋਈ ਹੈ ਕਿਉਕਿ ਇਸ ਪਿੜਾਈ ਸੀਜਨ ਦੌਰਾਨ ਹੀ ਇਹ ਮਿੱਲ ਕਿਸੇ ਤਕਨੀਕੀ ਨੁਕਸ ਕਾਰਨ ਦਰਜਨ ਦੇ ਕਰੀਬ ਬੰਦ ਪਈ ਹੈ ਜਿਸਦਾ ਖਮਿਆਜਾ ਇੱਥੇ ਗੰਨਾ ਲੈਕੇ ਆਏ ਕਿਸਾਨਾਂ ਨੂੰ  ਭੁਗਤਣਾ ਪਿਆ ਤੇ ਉਨਾ ਨੂੰ ਰਾਤਾਂ ਪੂਰੀ ਠੰਡ ਵਿੱਚ ਗੁਜਾਰਨ ਲਈ ਮਜਬੂਰ ਹੋਣਾ ਪਿਆ! 
                                       ਮਿੱਲ ਪ੍ਰਬੰਧਕਾਂ ਕੋਲੋ ਆਰਟੀਆਈ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2011-12 ਦੇ ਪਿੜਾਈ ਸੀਜਨ ਦੌਰਾਨ ਮਿੱਲ ਚਾਲੂ ਕਰਨ ਤੋ ਪਹਿਲਾਂ ਮਸੀਨਰੀ ਦੀ ਮੁਰੰਮਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 128-96 ਲੱਖ ਰੁਪਏ ਖਰਚ ਕੀਤੇ ਜਦਕਿ ਇਸੇ ਸੀਜਨ ਦੌਰਾਨ ਮਸੀਨਰੀ ਦੀ ਮੁੜ ਮੁਰਮੰਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 92-56 ਲੱਖ ਰੁਪਏ ਹੋ ਵਾਧੂ ਖਰਚ ਕੀਤੇ ਗਏ ਪ੍ਰੰਤੂ 26 ਨਵੰਬਰ 2012 ਤੋ ਚਾਲੂ ਕੀਤੀ ਇਹ ਮਿੱਲ ਤਕਨੀਕੀ ਨੁਕਸਾਂ ਅਤੇ ਪ੍ਰਬੰਧਕੀ ਖਾਮੀਆਂ ਕਾਰਨ 11-12 ਵਾਰ ਘੰਟਿਆਂ ਬੱਧੀ ਬੰਦ ਰਹੀ ਜਿਸ ਦਾ ਖਮਿਆਜਾ ਮਿੱਲ ਵਿੱਚ ਗੰਨਾ ਸੁੱਟਣ ਆਏ ਕਿਸਾਨਾ  ਨੂੰ ਭੁਗਤਣਾ ਪੈਦਾਂ ਹੈ !ਦਿੱਤੀ ਸੂਚਨਾ ਤੋ ਇਹ ਵੀ ਪਤਾ ਲੱਗਿਆ ਹੈ ਕਿ ਸਾਲ 2011 -12 ਦੌਰਾਨ ਮਿੱਲ 93 ਦਿਨਾ ਲਈ ਚੱਲੀ ਸੀ ਅਤੇ ਇਸਨੇ 2137400-30 ਕੁਇੱਟਲ ਗੰਨੇ ਿ ਪਿੜਾਈ ਕਰਕੇ 187930 ਕੁਇੰਟਲ ਚੀਨੀ ਤਿਆਰ ਕੀਤੀ ਸੀ ਜਦਕਿ ਮਿੱਲ ਵੱਲੋ ਆਪਣੇ 434 ਕਰਮਚਾਰੀਆਂ ਨੂੰ ਅਕਤੂਬਰ 2011 ਤੋ 31ਮਾਰਚ 2012 ਤੀਕ 62-14 ਲੱਖ ਰੁਪਏ ਤਨਖਾਹ ,ਭੱਤੇ ਅਤੇ ਓਵਰਟਾਇਮ ਵਜੋ ਅਦਾਇਗੀ ਕੀਤੀ ਸੀ ਜਦਕਿ ਮਿੱਲ ਦੇ ਅਧਿਕਾਰੀਆਂ ਨੇ ਗੰਨੇ ਦੀ ਕਾਸਤ ਵਧਾਉਣ ਤੇ ਮਿੱਲ ਨੂੰ ਸਹੀ ਹਾਲਤ ਵਿੱਚ ਚਲਾਉਣ ਲਈ ਤਨਖਾਹਾਂ ਆਦਿ ਤੋ ਬਿਨਾ 2,18000 ਰੁਪਏ ਟੀਏਡੀਏ ਵਜੋ ਵਸੂਲ ਕੀਤੇ ਸਨ! ਪ੍ਰੰਤੂ ਫਿਰ ਵੀ ਇਸ ਪਿੜਾਈ ਸੀਜਨ ਦੌਰਾਨ ਇਹ ਮਿੱਲ ਤਸੱਲੀਬਖਸ ਨਤੀਜੇ ਦੇਣ ਤੋ ਅਸਮਰਥ ਨਜਰ ਆ ਰਹੀ ਹੈ! ਇਹ ਵੀ ਦੱਸਣਯੋਗ ਹੈ ਕਿ ਮਿੱਲ ਦੇ ਟੈਕਨੀਕਲ ਅਧਿਕਾਰੀ ਤਾਂ ਸੂਗਰਫੈਡ ਵਿੱਚ ਬੈਠੇ ਹਨ ਅਤੇ ਗੈਰ ਤਕਨੀਕੀ ਅਧਿਕਾਰੀਆਂ ਦੇ ਹੱਥ ਮਿੱਲ ਚਲਾਉਣ ਦੀ ਵਾਗਡੋਰ ਹੈ ਜਿਸ ਕਾਰਨ ਉਹ ਤਕਨੀਕੀ ਖਾਮੀਆਂ ਤੋ ਅਣਭਿਜ ਹਨ ਤੇ ਮਿੱਲ ਨੂੰ ਵਾਰ ਵਾਰ ਬੰਦ ਕਰਨਾ ਪੈ ਰਿਹਾ ਹੈ ! ਅਕਾਲੀ ਦਲ 1920 ਦੇ ਯੂਥ ਆਗੂ ਸੁਖਵਿੰਦਰ ਸਿੰਘ ਮੁੰਡੀਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਲਾਕੇ ਦੀ ਇਸ ਵੱਡੀ ਸਨਅਤ ਨੂੰ ਬਚਾਉਣ ਲਈ ਇਸਦੀ ਵਾਗਡੋਰ ਤੁਰੰਤ ਟੈਕਨੀਕਲ ਅਧਿਕਾਰੀਆਂ ਨੂੰ ਸੌਪੀ ਜਾਵੇ! 
 

ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ

ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ
ਮੋਰਿੰਡਾਂ 4 ਜਨਵਰੀ (PTI ) ਪੰਜਾਬ ਸਰਕਾਰ ਵੱਲੋ ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਦੂਸਰੇ ਪਾਸੇ ਪਿੰਡਾਂ ਦੇ ਕਿਸਾਨ ਨੂੰ ਚਾਰ ਦਿਨ ਬਾਦ ਵੀ ਸਿਰਫ ਚਾਰ ਘੰਟੇ ਹੀ ਖੇਤੀਬਾੜੀ ਲਈ ਬਿਜਲੀ ਮਿਲਦੀ ਹੈ ਜਿਸਦਾ ਸਿੱਧਾ ਅਸਰ ਕਣਕ ਦੀ ਫਸਲ ਤੇ ਪੈ ਰਿਹਾ ਹੈ! 
           ਇਸ ਸਬੰਧੀ ਜਾਣਕਾਰੀ ਦਿੰਦਿਆ ਅਕਾਲੀ ਦਲ 1920 ਦੇ ਯੂਥ ਵਿੰਗ ਦੇ ਕੌਮੀ ਸੀਲੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ ਅਤੇ ਹਰਜੀਤ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਇੱਕ ਪਾਸ ਤਾ ਸਰਕਾਰ ਵੱਲੋ ਮੀਡੀਏ ਰਾਂਹੀ ਰੋਜਾਨਾ ਸੂਬੇ ਵਿੱਚ ਵਾਧੂ ਬਿਜਲੀ ਹੋਣ ਤੇ ਗੁਆਂਢੀ ਸੂਬੇ ਨੂੰ ਬਿਜਲੀ ਦੇਣ ਦੇ ਦਮਗਜੇ ਮਾਰੇ ਜਾ ਰਹੇ   ਹਨ ਜਦਕਿ ਸੂਬੇ ਦੇ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ ਦੇਣ ਲਈ ਮੋਟਰਾਂ ਚਲਾਉਣ ਵਾਸਤੇ ਪੂਰੀ ਬਿਜਲੀ ਨਹੀ ਮਿਲ ਰਹੀ! ਇਨਾ ਆਗੂਆਂ ਨੇ ਦੱਸਿਆ ਕਿ ਇਸ ਸਮੇ ਜਦੋ ਕਣਕ ਦੀ ਫਸਲ ਨੂੰ ਪਾਣੀ ਦੀ ਅਤਿਅੰਤ ਜਰੂਰਤ ਹੈ ਤਾਂ ਸਰਕਾਰ ਵੱਲੋ ਖੇਤੀਬਾੜੀ ਸੈਕਟਰ ਲਈ ਚਾਰ ਦਿਨਾਂ ਬਾਦ ਵੀ ਸਿਰਫ ਚਾਰ ਘੰਟਿਆਂ ਲਈ ਰਾਤ ਸਮੇ ਹੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ! ਜਿਸ ਕਾਰਨ ਕਿਸਾਨ ਨੂੰ ਾਰੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨਾ ਨੂੰ ਡੀਜਲ ਆਦਿ ਤੇ ਵਾਧੂ ਪੈਸੇ ਖਰਚ ਕਰਕੇ ਕਣਕ ਦੀ ਫਸਲ ਪਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ! ਇਨਾ ਆਗੂਆਂ ਨੇ ਸਰਕਾਰ ਤੋ ਪੂਰੀ ਅੱਠ ਘੰਟੇ ਦਿਨ ਸਮੇ ਬਿਜਲੀ ਸਪਲਾਈ ਕਰਨ ਦੀ ਮੰਗ ਕਰਦਿਆ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਭਰਾਤਰੀ ਜਥੇਬੰਦੀਆਂ ਨਾਲ ਸਹਿਯੋਗ ਕਰਕੇ ਧਰਨੇ ਮੁਜਹਰੇ ਕਰਨ ਲਈ ਮਜਬੂਰ  ਹੋਣਗੇ!.

2013 ਵਿੱਚ ਅਰਥਚਾਰੇ ਨੂੰ ਲੈ ਕੇ ਬਹੁਤੇ ਕੈਨੇਡੀਅਨ ਹਨ ਆਸਵੰਦ

2013 ਵਿੱਚ ਅਰਥਚਾਰੇ ਨੂੰ ਲੈ ਕੇ ਬਹੁਤੇ ਕੈਨੇਡੀਅਨ ਹਨ ਆਸਵੰਦ
ਓਟਵਾ 4  ਜਨਵਰੀ (ਪੀ. ਐਮ. ਆਈ.): -  ਕੌਮੀ ਪੱਧਰ ਉੱਤੇ ਇਪਸੌਸ ਰੀਡ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 2013 ਵਿੱਚ ਅਰਥਚਾਰੇ ਨੂੰ ਲੈ ਕੇ ਬਹੁਤੇ ਕੈਨੇਡੀਅਨ ਆਸਵੰਦ ਹਨ। ਪੱਛਮੀ ਕੈਨੇਡਾ ਤੋਂ ਖਾਸਤੌਰ ਉੱਤੇ ਸਕਾਰਾਤਮਕ ਹੁੰਗਾਰਾ ਮਿਲਿਆ ਹੈ। 65 ਫੀ ਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ 2013 ਵਿੱਚ ਅਰਥਚਾਰਾ ਲੀਹ ਉੱਤੇ ਆ ਜਾਵੇਗਾ ਜਦਕਿ ਬਾਕੀ 35 ਫੀ ਸਦੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲ ਵਿੱਚ ਵੀ ਹਾਲਾਤ ਬਹੁਤੇ ਨਹੀਂ ਬਦਲਣ ਵਾਲੇ। 2013 ਵਿੱਚ ਆਰਥਿਕ ਪੱਖੋਂ ਬਹੁਤੇ ਕੈਨੇਡੀਅਨ ਕੀ ਮੰਨਦੇ ਹਨ ਇਸ ਬਾਰੇ ਰਾਇ ਵੱਖੋ ਵੱਖਰੀ ਹੈ। ਪੱਛਮੀ ਕੈਨੇਡਾ ਦੇ ਬਸਿੰ਼ਦੇ ਮੰਨਦੇ ਹਨ ਕਿ ਆਉਣ ਵਾਲਾ ਸਾਲ ਆਰਥਿਕ ਲਿਹਾਜ ਨਾਲ ਵਧੀਆ ਹੋਵੇਗਾ ਜਦਕਿ ਪੂਰਬੀ ਕੈਨੇਡਾ ਵਿੱਚ ਰਹਿਣ ਵਾਲੇ ਮੰਨਦੇ ਹਨ ਕਿ ਅਸਥਿਰਤਾ ਬਣੀ ਰਹਿ ਸਕਦੀ ਹੈ। ਅਲਬਰਟਾ ਵਿੱਚ ਰਹਿਣ ਵਾਲਿਆਂ ਦਾ ਨਜ਼ਰੀਆ ਸਕਾਰਾਤਮਕ ਹੈ ਤੇ ਇਨ੍ਹਾਂ ਵਿੱਚੋਂ 77 ਫੀ ਸਦੀ ਨੂੰ ਪੱਕਾ ਯਕੀਨ ਹੈ ਕਿ ਆਉਣ ਵਾਲਾ ਵਰ੍ਹਾ ਸਹੀ ਰਹੇਗਾ। ਸਸਕੈਚਵਨ ਦੇ 76 ਫੀ ਸਦੀ ਤੇ ਬ੍ਰਿਟਿਸ਼ ਕੋਲੰਬੀਆ ਦੇ 72 ਫੀ ਸਦੀ ਵਾਸੀ ਆਉਣ ਵਾਲੇ ਵਰ੍ਹੇ ਨੂੰ ਲੈ ਕੇ ਆਸਵੰਦ ਹਨ। ਦੂਜੇ ਪਾਸੇ ਓਨਟਾਰੀਓ ਵਿੱਚ ਰਹਿਣ ਵਾਲਿਆਂ ਵਿੱਚੋਂ 66 ਫੀ ਸਦੀ ਦਾ ਮੰਨਣਾ ਹੈ ਕਿ 2013 ਚੰਗਾ ਸਾਲ ਹੋਵੇਗਾ ਤੇ ਅਟਲਾਂਟਿਕ ਕੈਨੇਡਾ ਦੇ 65 ਫੀ ਸਦੀ ਤੇ ਕਿਊਬਿਕ ਦੇ 53 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਲਈ ਵਧੀਆ ਰਹੇਗਾ। ਸੱਭ ਤੋਂ ਵੱਧ ਸਮੱਸਿਆ ਇਸ ਗੱਲ ਦੀ ਹੈ ਕਿ 40 ਫੀ ਸਦੀ ਕੈਨੇਡੀਅਨ ਮੰਨਦੇ ਹਨ ਕਿ ਕੈਨੇਡਾ ਇੱਕ ਵਾਰੀ ਫਿਰ ਮੰਦਵਾੜੇ ਦੀ ਜਕੜ ਵਿੱਚ ਆ ਸਕਦਾ ਹੈ, ਕਿਊਬਿਕ ਤੇ ਅਟਲਾਂਟਿਕ ਕੈਨੇਡਾ ਦੇ ਬਹੁਤ ਬਸਿੰ਼ਦਿਆਂ ਦਾ ਵੀ ਇਹ ਮੰਨਣਾ ਹੈ ਕਿ ਕੈਨੇਡਾ ਮੰਦਵਾੜੇ ਦਾ ਸਿ਼ਕਾਰ ਹੋ ਸਕਦਾ ਹੈ। ਪਿੱਛਲਝਾਤ ਮਾਰਨ ਉੱਤੇ ਪਤਾ ਲੱਗਦਾ ਹੈ ਕਿ ਸਰਵੇਖਣ ਅਨੁਸਾਰ 61 ਫੀ ਸਦੀ ਕੈਨੇਡੀਅਨ ਮੰਨਦੇ ਸਨ ਕਿ 2012 ਵੀ ਆਰਥਿਕ ਪੱਖੋਂ ਚੰਗਾ ਰਹੇਗਾ। ਇੱਕ ਵਾਰੀ ਫਿਰ ਅਲਬਰਟਾ, ਸਸਕੈਚਵਨ ਤੇ ਮੈਨੀਟੋਬਾ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ, ਅਟਲਾਂਟਿਕ ਕੈਨੇਡਾ, ਓਨਟਾਰੀਓ ਤੇ ਕਿਊਬਿਕ ਵਿੱਚ ਸਕਾਰਾਤਮਕ ਰੁਖ ਵੇਖਣ ਨੂੰ ਮਿਲ ਰਿਹਾ ਹੈ। ਓਨਟਾਰੀਓ ਦੇ ਕਿਊਬਿਕ ਦੇ ਲੋਕਾਂ ਦਾ ਮੰਨਣਾ ਹੈ ਕਿ 2012 ਮਾੜਾ ਰਿਹਾ, 41 ਤੋਂ 47 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ 2012 ਕੈਨੇਡੀਅਨ ਅਰਥਚਾਰੇ ਲਈ ਮਾੜਾ ਰਿਹਾ।

ਕੱਚੇ ਤੇਲ ਦੀਆਂ ਕੀਮਤਾਂ ਦੋ ਮਹੀਨੇ ਵਿੱਚ ਸੱਭ ਤੋਂ ਉੱਚੀਆਂ

ਕੱਚੇ ਤੇਲ ਦੀਆਂ ਕੀਮਤਾਂ ਦੋ ਮਹੀਨੇ ਵਿੱਚ ਸੱਭ ਤੋਂ ਉੱਚੀਆਂ
4  ਜਨਵਰੀ (ਪੀ. ਐਮ. ਆਈ.): - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਹਵਾਈ ਵਿੱਚ ਛੁੱਟੀਆ ਮਣਾ ਕੇ ਜਲਦ ਪਰਤਣ ਨੂੰ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ ਤੇ ਇਸ ਲਈ ਬੁੱਧਵਾਰ ਨੂੰ ਤੇਲ ਦੀਆਂ ਕੀਮਤਾਂ 2 ਡਾਲਰ ਪ੍ਰਤੀ ਬੈਰਲ ਵਧ ਗਈਆਂ। ਨਿਊ ਯਾਰਕ ਮਰਸੈਂਟਾਈਲ ਐਕਸਚੇਂਜ ਉੱਤੇ ਵੈਸਟ ਟੈਕਸ ਕੱਚੇ ਤੇਲ ਦੀ ਕੀਮਤ 91.05 ਅਮਰੀਕੀ ਡਾਲਰ ਰਿਕਾਰਡ ਕੀਤੀ ਗਈ, ਜੋ ਕਿ ਦੋ ਮਹੀਨਿਆਂ ਵਿੱਚ ਸੱਭ ਤੋਂ ਉੱਚੀ ਹੈ। ਇਸ ਨਾਲ ਕੱਚੇ ਤੇਲ ਦੀ ਕੀਮਤ ਵਿੱਚ 2.44 ਡਾਲਰ ਦਾ ਵਾਧਾ ਹੋਇਆ ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਦੋ ਮਹੀਨੇ ਵਿੱਚ ਸੱਭ ਤੋਂ ਉੱਚੀਆਂ ਹੋ ਗਈਆਂ। ਫਰਵਰੀ ਵਿੱਚ ਕੀਮਤਾਂ 90.98 ਡਾਲਰ ਤੈਅ ਹੋਈਆਂ ਜੋ ਕਿ 2.37 ਡਾਲਰ ਵੱਧ ਹਨ। ਤਕਨੀਕੀ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਬਲੂਮਬਰਗ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਤੈਅ ਸੀ। ਸੰਯੁਕਤ ਅਰਬ ਅਮੀਰਾਤ ਵਿੱਚ ਅੱਤਵਾਦੀਆਂ ਦੇ ਹਮਲੇ ਨੂੰ ਨਕਾਮ ਕਰਨ ਦੀ ਕੋਸਿ਼ਸ਼ ਸਬੰਧੀ ਮਿਲ ਰਹੀਆਂ ਖਬਰਾਂ ਕਾਰਨ ਵੀ ਤੇਲ ਦੀਆਂ ਕੀਮਤਾਂ ਵਧਾਉਣ ਦਾ ਦਬਾਅ ਬਣਿਆ ਹੋਇਆ ਸੀ। ਕੈਨੇਡੀਅਨ ਆਇਲਸੈਂਡਜ਼ ਉਤਪਾਦਕ, ਜਿਹੜੇ ਅਮਰੀਕੀ ਮਾਰਕਿਟ ਵਿੱਚ ਆਪਣਾ ਤੇਲ ਬਰਾਮਦ ਕਰਦੇ ਹਨ, ਮੰਨਦੇ ਹਨ ਕਿ ਉਹ ਨਾਰਥ ਸੀਅ ਬਰੈਂਟ ਨੂੰ ਕਾਫੀ ਛੋਟ ਦਿੰਦੇ ਹਨ। ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਅਨੁਸਾਰ ਅਮਰੀਕਾ ਦੀ ਰਿਟੇਲ ਗੈਸੋਲੀਨ ਕੀਮਤਾਂ ਪ੍ਰਤੀ ਅਮਰੀਕੀ ਗੈਲਨ ਉੱਤੇ 3.25 ਡਾਲਰ ਘੱਟ ਗਈਆਂ। ਇਹ ਇੱਕ ਸਾਲ ਵਿੱਚ ਸੱਭ ਤੋਂ ਘੱਟ ਹਨ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 4.6 ਸੈਂਟ ਦਾ ਵਾਧਾ ਹੋਇਆ ਤੇ ਇਹ 3.39 ਡਾਲਰ ਉੱਤੇ ਸੈੱਟ ਹੋਈਆਂ।

ਦੁਨੀਆਂ ਦੇ ਅਮੀਰਾਂ ਚ ਮੁਕੇਸ਼ ਅੰਬਾਨੀ 18ਵੇਂ ਨੰਬਰ ਤੇ

ਦੁਨੀਆਂ ਦੇ ਅਮੀਰਾਂ ਚ ਮੁਕੇਸ਼ ਅੰਬਾਨੀ 18ਵੇਂ ਨੰਬਰ ਤੇ
 ਹਿਊਸਟਨ 4  ਜਨਵਰੀ (ਪੀ. ਐਮ. ਆਈ.): -  ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਬਲੂਮਬਰਗ ਬਿਲੇਨਰ ਇੰਡੈਕਸ ਵਿਚ 18ਵੇਂ  ਸਥਾਨ 'ਤੇ ਰੱਖਿਆ ਗਿਆ ਹੈ। ਇਸ ਦੇ ਮੁਤਾਬਕ ਅੰਬਾਨੀ ਦੁਨੀਆ ਵਿਚ ਸ਼ਾਮਲ ਅਰਬਪਤੀਆਂ ਵਿਚ 18ਵੇਂ ਨੰਬਰ 'ਤੇ ਹਨ। ਸਾਲ 2012 ਵਿਚ ਉਨ੍ਹਾਂ ਦੀ ਸੰਪਤੀ 24.7 ਬਿਲੀਅਨ ਯੂਐਸ ਡਾਲਰ ਆਂਕੀ ਗਈ ਹੈ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੁਨੀਆਂ ਵਿਚ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿਚ ਵੀ ਨੰਬਰ ਵਨ 'ਤੇ ਕਾਬਜ਼ ਹਨ। ਇਸ ਸੂਚੀ ਵਿਚ ਦੁਨੀਆਂ ਦੇ ਸੌ ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲਿਸਟ ਵਿਚ ਮੈਕਿਸਕਨ ਟੈਲੀ ਕਮਿਊਨੀਕੇਸ਼ਨਜ਼ ਦੇ ਕਾਰਲੋਸ ਸਿਲਮ 70 ਬਿਲੀਅਨ ਯੂਐਸ ਡਾਲਰ ਦੀ ਸੰਪਤੀ ਦੇ ਨਾਲ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਹਾਲਾਂਕਿ ਬਲੂਮਬਰਗ ਬਿਲੇਨਰ ਸੂਚੀ ਵਿਚ ਪਹਿਲਾਂ ਅੰਬਾਨੀ ਦਾ ਨੰਬਰ 19ਵਾਂ ਸੀ। ਸਾਲ 2012 ਦੇ ਦੌਰਾਨ ਇਸ ਸੂਚੀ ਵਿਚ ਸ਼ਾਮਲ ਅਮਰੀਕੀ ਅਰਬਪਤੀਆਂ ਦੀ ਸੰਪਤੀ ਵਿਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਸੰਪਤੀ ਕਰੀਬ 1.81 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਅਤੇ ਫੈਸ਼ਨ ਰਿਟੇਲਰ ਦੇ ਸੰਸਥਾਪਕ ਜਾਰਾ ਆਮਨਸਿਓ ਓਰਟੇਗਾ ਪਹਿਲਾਂ ਦੀ ਹੀ ਤਰ੍ਹਾਂ ਟਾਪ ਥ੍ਰੀ ਪੋਜ਼ੀਸ਼ਨ ਵਿਚ ਕਾਬਜ਼ ਹਨ। ਉਥੇ ਇੰਵੈਸਟਰ ਵਾਰੇਨ ਬਫੇਟ ਚੌਥੇ ਨੰਬਰ 'ਤੇ ਮੌਜੂਦ ਹਨ। ਆਈਕੇਈਏ ਦੇ ਸੰਸਥਾਪਕ ਇੰਗਵਾਰ ਕੇਂਪ੍ਰਾਡ ਦੀ ਸੰਪਤੀ ਵਿਚ ਕਰੀਬ 17 ਫੀਸਦੀ ਵਾਧੇ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਕਪਤਾਨ ਮਹਿੰਦਰ ਸਿੰਘ ਧੋਨੀ : ਸੀਨੀਅਰ ਖਿਡਾਰੀਆਂ ਨੂੰ ਜਿੰਮੇਵਾਰੀ ਸੰਭਾਲਣੀ ਹੋਵੇਗੀ


ਕਪਤਾਨ ਮਹਿੰਦਰ ਸਿੰਘ ਧੋਨੀ ਸੀਨੀਅਰ ਖਿਡਾਰੀਆਂ ਨੂੰ ਜਿੰਮੇਵਾਰੀ ਸੰਭਾਲਣੀ ਹੋਵੇਗੀ 

ਸੀਨੀਅਰ ਖਿਡਾਰੀਆਂ ਨੂੰ ਜਿੰਮੇਵਾਰੀ ਸੰਭਾਲਣੀ ਹੋਵੇਗੀ : ਧੋਨੀ
ਕੋਲਕਾਤਾ(PTI)- ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਭਾਰਤੀ ਟੀਮ ਬਦਲਾਅ ਦੇ ਦੌਰ 'ਚੋਂ ਗੁਜ਼ਰ ਰਹੀ ਹੈ ਅਤੇ ਅਜਿਹੇ 'ਚ ਸੀਨੀਅਰ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਕੇ ਨੌਜਵਾਨ ਖਿਡਾਰੀਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਧੋਨੀ ਨੇ ਕਿਹਾ ਹੈ ਕਿ ਦੋ-ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਕੋਈ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਦਬਾਅ ਸਹਿ ਸਕੇ ਅਤੇ ਪਾਰੀ ਨੂੰ ਸੰਭਾਲਣ ਦਾ ਕੰਮ ਕਰੇ। ਪਾਕਿਸਤਾਨ ਦੇ ਖਿਲਾਫ ਛੇ ਜਨਵਰੀ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਹੋਣ ਵਾਲੇ ਤੀਸਰੇ ਅਤੇ ਆਖਰੀ ਇਕ ਰੋਜ਼ਾ ਮੈਚ 'ਚ ਜਿੱਤ ਦਰਜ ਕਰਨੀ ਹੈ ਤਾਂ ਬੱਲੇਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਧੋਨੀ ਨੇ ਕਿਹਾ, ''ਜੇਕਰ ਉਹ ਵਧੀਆ ਪ੍ਰਦਰਸ਼ਨ ਨਹੀਂ ਕਰਨਗੇ ਤਾਂ ਨੌਜਵਾਨਾਂ 'ਤੇ ਦਬਾਅ ਵਧੇਗਾ। ਜ਼ਿੰਮੇਵਾਰੀ ਲੈਣੀ ਅਤੇ ਜ਼ਿੰਮੇਵਾਰੀ 'ਚ ਹਿੱਸਾ ਪਾਉਣਾ ਮਹੱਤਵਪੂਰਨ ਹੈ।'' ਧੋਨੀ ਨੇ ਕਿਹਾ ਹੈ ਕਿ ਹਾਰ ਤੋਂ ਬਾਅਦ ਖਿਡਾਰੀ ਦੁਖੀ ਸਨ। ਤੁਹਾਨੂੰ ਠੰਡੇ ਦਿਮਾਗ ਨਾਲ ਸੋਚਣਾ ਹੋਵੇਗਾ ਕਿ ਅੱਗੇ ਕੀ ਕਰਨਾ ਚਾਹੀਦਾ ਹੈ। ਧੋਨੀ ਨੇ ਕਿਹਾ, ''ਹਾਰ ਦਾ ਢੁਕਵਾਂ ਕਾਰਨ ਦੱਸ ਸਕਣਾ ਮੁਸ਼ਕਲ ਹੈ। ਤੁਸੀਂ ਆ ਕੇ ਸਿੱਧਾ ਖਿਡਾਰੀਆਂ 'ਤੇ ਦੋਸ਼ ਨਹੀਂ ਮੜ੍ਹ ਸਕਦੇ। ਆਖਿਰ ਅਸੀਂ ਇਕ ਟੀਮ ਹਾਂ ਅਤੇ ਅਸੀਂ ਇਕ ਟੀਮ ਦੇ ਤੌਰ 'ਤੇ ਹਾਰੇ ਹਾਂ।''

ਇਨ੍ਹਾਂ ਪੰਜ ਕਾਰਨਾਂ ਕਰਕੇ ਹਾਰੀ ਟੀਮ ਇੰਡੀਆ


ਪੰਜ ਕਾਰਨਾਂ ਕਰਕੇ ਹਾਰੀ ਟੀਮ ਇੰਡੀਆ


ਨਵੀਂ ਦਿੱਲੀ(PTI)- ਟੀਮ ਇੰਡੀਆ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਹੱਥੋਂ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ 2-0 ਨਾਲ ਹਾਰ ਚੁੱਕੀ ਹੈ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡੇ ਗਏ ਦੂਸਰੇ ਇਕ ਰੋਜ਼ਾ ਮੈਚ 'ਚ 251 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਧੋਨੀ ਦੇ ਧੂਆਂਧਾਰ ਬੱਲੇਬਾਜ਼ ਸਿਰਫ 165 ਦੌੜਾਂ 'ਤੇ ਢੇਰ ਹੋ ਗਏ। 2009-10 ਤੋਂ ਬਾਅਦ ਟੀਮ ਇੰਡੀਆ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ 'ਤੇ ਇਕ ਰੋਜ਼ਾ ਲੜੀ ਹਾਰੀ ਹੈ। ਭਾਰਤ ਦੀ ਇਸ ਸ਼ਰਮਨਾਕ ਹਾਰ ਲਈ ਪਾਕਿਸਤਾਨ ਦੇ ਵਧੀਆ ਪ੍ਰਦਰਸ਼ਨ ਤੋਂ ਜ਼ਿਆਦਾ ਟੀਮ ਇੰਡੀਆ ਦਾ ਫਲਾਪ ਸ਼ੋਅ ਹੈ। ਇਹ ਹੈ ਟੀਮ ਇੰਡੀਆ ਦੀ ਹਾਰ ਦੇ ਪੰਜ ਕਾਰਨ-
ਇਨ੍ਹਾਂ ਪੰਜ ਕਾਰਨਾਂ ਕਰਕੇ ਹਾਰੀ ਟੀਮ ਇੰਡੀਆ
ਫਲਾਪ ਰਹੇ ਬੱਲੇਬਾਜ਼- ਜਿਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਭਾਰਤ ਦੀ ਬੱਲੇਬਾਜ਼ੀ ਅਤੇ ਪਾਕਿਸਤਾਨ ਦੀ ਗੇਂਦਬਾਜ਼ੀ ਦਾ ਮੁਕਾਬਲਾ ਹੁੰਦਾ ਰਿਹਾ ਹੈ ਪਰ ਇਸ ਵਾਰ ਬੱਲੇਬਾਜ਼ ਦੀ ਦੁਨੀਆ 'ਚ ਵੱਡੇ ਨਾਂ ਨਾਲ ਜਾਣੇ ਜਾਂਦੇ ਸਾਰੇ ਬੱਲੇਬਾਜ਼ ਬੁਰੀ ਤਰ੍ਹਾਂ ਫਲਾਪ ਸਾਬਤ ਹੋਏ। ਦੋਵੇਂ ਇਕ ਰੋਜ਼ਾ ਮੈਚਾਂ 'ਚ ਕਪਤਾਨ ਧੋਨੀ ਦੀਆਂ ਅਜੇਤੂ 113 ਅਤੇ 54 ਦੌੜਾਂ ਛੱਡ ਦਈਏ ਤਾਂ ਕੋਈ ਵੀ ਦੂਸਰਾ ਬੱਲੇਬਾਜ਼ ਅਰਧ ਸੈਂਕੜੇ ਤੱਕ ਨਹੀਂ ਪਹੁੰਚ ਸਕਿਆ। ਭਾਰਤ ਦੀ ਸਲਾਮੀ ਜੋੜੀ ਸਹਿਵਾਗ (4,31) ਅਤੇ ਗੰਭੀਰ (8,11) ਕਦੇ ਲੈਅ 'ਚ ਨਹੀਂ ਦਿਸੇ। ਵਿਰਾਟ, ਯੁਵਰਾਜ ਅਤੇ ਰੈਣਾ ਦਾ ਵੀ ਇਹ ਹੀ ਹਾਲ ਰਿਹਾ।
ਧੋਨੀ ਦੀ ਖਰਾਬ ਚੋਣ- ਰੋਹਿਤ ਸ਼ਰਮਾ ਨੇ ਜੁਲਾਈ 'ਚ ਪੰਜ ਇਕ ਰੋਜ਼ਾਂ ਮੈਚਾਂ 'ਚ ਕੁੱਲ 13 ਦੌੜਾਂ ਬਣਾਈਆਂ ਸਨ, ਇਸ ਦੇ ਬਾਵਜੂਦ ਉਸ ਨੂੰ ਪਹਿਲੇ ਇਕ ਰੋਜ਼ਾ ਮੈਚ 'ਚ ਮੌਕਾ ਦਿੱਤਾ ਗਿਆ। ਦੂਜੇ ਪਾਸੇ ਪਾਕਿਸਤਾਨ ਦੇ ਖਿਲਾਫ ਦੋਵੇਂ ਟੀ-20 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਜਿੰਕਿਆ ਰਹਾਣੇ (42 ਅਤੇ 28) ਨੂੰ ਮੌਕਾ ਨਹੀਂ ਦਿੱਤਾ ਗਿਆ। ਆਲਰਾਊਂਡਰ ਰਵਿੰਦਰ ਜਡੇਜਾ ਨੂੰ ਟੀਮ 'ਚ ਸ਼ਾਮਲ ਕਰਨ ਨਾਲ ਬੇਸ਼ੱਕ ਉਸ ਨੇ ਗੇਂਦਬਾਜ਼ੀ 'ਚ ਜ਼ਰੂਰ ਤਿੰਨ ਵਿਕਟਾਂ ਲਈਆਂ ਪਰ ਬੱਲੇ ਨਾਲ ਉਹ ਕੋਈ ਕਮਾਲ ਨਹੀਂ ਕਰ ਸਕਿਆ।
ਗੇਂਦਬਾਜ਼ੀ 'ਚ ਧਾਰ ਨਹੀਂ- ਪਾਕਿਸਤਾਨ ਦੇ ਮੁਕਾਬਲੇ ਭਾਰਤ ਦਾ ਗੇਂਦਬਾਜ਼ੀ ਹਮਲਾ ਕਦੇ ਮਜ਼ਬੂਤ ਨਹੀਂ ਦਿਸਿਆ। ਇਸ ਵਾਰ ਜ਼ਹੀਰ ਖਾਨ ਦੀ ਗੈਰ ਮੌਜੂਦਗੀ ਨਾਲ ਗੇਂਦਬਾਜ਼ੀ ਹਮਲੇ ਕੋਲ ਤਜ਼ਰਬੇ ਦੀ ਘਾਟ ਸੀ ਅਤੇ ਟੀਮ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ। ਨਵੇਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਦੋਵੇਂ ਟੀ-20 ਮੈਚਾਂ ਅਤੇ ਪਹਿਲੇ ਇਕ ਰੋਜ਼ਾ ਮੈਚ 'ਚ ਜ਼ਰੂਰ ਪ੍ਰਭਾਵਿਤ ਕੀਤਾ ਹੈ ਪਰ ਕੋਲਕਾਤਾ 'ਚ ਪਾਕਿਸਤਾਨੀ ਬੱਲੇਬਾਜ਼ਾਂ ਨੇ ਉਸ ਦੀ ਖੂਬ ਸਾਰ ਲਈ।
ਜਮਸ਼ੇਦ ਦੀ ਬੱਲੇਬਾਜ਼ੀ- ਪਾਕਿਸਤਾਨ ਦਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ ਫਾਰਮ 'ਚ ਹੈ। ਉਸ ਨੇ ਦੋਵੇਂ ਇਕ ਰੋਜ਼ਾ ਮੈਚਾਂ 'ਚ ਸੈਂਕੜਾ ਜੜਿਆ ਅਤੇ ਦੂਸਰੇ ਬੱਲੇਬਾਜ਼ਾਂ ਨੇ ਵੀ ਉਸ ਦਾ ਸਾਥ ਦਿੱਤਾ। ਦੂਜੇ ਪਾਸੇ ਭਾਰਤ ਵੱਲੋਂ ਕੋਈ ਵੀ ਬੱਲੇਬਾਜ਼ ਕਪਤਾਨ ਧੋਨੀ ਦੇ ਨਾਲ ਪਿੱਚ 'ਤੇ ਖੜ੍ਹਾ ਨਹੀਂ ਦਿਸਿਆ ਅਤੇ ਉਹ ਇੱਕਲੇ ਸੰਘਰਸ਼ ਕਰਦੇ ਰਹੇ।
ਜੁਨੇਦ ਨੂੰ ਝੱਲ ਨਹੀਂ ਸਕੇ- ਭਾਰਤੀ ਬੱਲੇਬਾਜ਼ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੁਨੇਦ ਖਾਨ ਦੀਆਂ ਕਹਿਰ ਵਰਤਾਉਂਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕੇ। ਪਾਕਿਸਤਾਨ ਦੇ 23 ਸਾਲਾ ਗੇਂਦਬਾਜ਼ ਨੇ ਦੋਵੇਂ ਇਕ ਰੋਜ਼ਾ ਮੈਚਾਂ 'ਚ ਭਾਰਤੀ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਚੇਨਈ 'ਚ ਉਸ ਨੇ ਚਾਰ ਅਤੇ ਕੋਲਕਾਤਾ 'ਚ 3 ਵਿਕਟਾਂ ਲਈਆਂ। ਭਾਰਤ ਵੱਲੋਂ ਕੋਈ ਵੀ ਗੇਂਦਬਾਜ਼ ਅਜਿਹਾ ਕਮਾਲ ਨਹੀਂ ਕਰ ਸਕਿਆ।

ਦੋ ਦਿਨਾ ਪ੍ਰਵਾਸੀ ਪੰਜਾਬੀ ਸੰਮੇਲਨ



ਦੋ ਦਿਨਾ ਪ੍ਰਵਾਸੀ ਪੰਜਾਬੀ ਸੰਮੇਲਨ

ਦੋ ਦਿਨਾ ਪ੍ਰਵਾਸੀ ਪੰਜਾਬੀ ਸੰਮੇਲਨ
ਚੰਡੀਗੜ੍ਹ(PTI)- ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੰਜਾਬ ¥'ਚ ਪ੍ਰਵਾਸੀ ਭਾਰਤੀ ਸੰਮੇਲਨ-2013 ਪ੍ਰਵਾਸੀ ਭਾਰਤੀ ਵਿਭਾਗ ਪੰਜਾਬ ਵੱਲੋਂ 4 ਅਤੇ 5 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।ਸ਼ੁੱਕਰਵਾਰ 4 ਜਨਵਰੀ ਨੂੰ ਚੰਡੀਗੜ੍ਹ ਦੇ ਹੋਟਲ ਜੇ. ਡਬਲਿਊ. ਮੈਰੀਅਟ ਵਿਖੇ ਵਿਦੇਸ਼ਾਂ 'ਚ ਮੱਲਾਂ ਮਾਰਨ ਵਾਲੇ ਮੀਡੀਆ ਪ੍ਰਤੀਨਿਧੀਆਂ ਨਾਲ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਪੰਜਾਬ ਅਤੇ ਰਾਜ ਦੇ ਉਚ ਅਧਿਕਾਰੀਆਂ ਦਾ ਇਕ ਸੈਸ਼ਨ ਹੋਇਆ। ਇਸ ਸੰਮੇਲਨ 'ਚ ਤਕਰੀਬਨ 45 ਜਨ ਪ੍ਰਤੀਨਿਧੀਆਂ ਅਤੇ 50 ਦੇ ਕਰੀਬ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ 'ਚ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਪੰਜਾਬ ਦੀ ਤਰੱਕੀ ਵਿਚ ਉਨ੍ਹਾਂ ਦੀ ਭਾਈਵਾਲੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਪ੍ਰਵਾਸੀਆਂ ਲਈ ਕਈ ਐਲਾਨ ਵੀ ਕੀਤੇ । ਉਪ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਸਾਰੇ ਰਿਕਾਰਡ  ਆਨ ਲਾਈਨ ਕੀਤੇ ਜਾਣਗੇ। ਪ੍ਰਵਾਸੀ ਪੰਜਾਬੀਆਂ ਨੂੰ ਐਨ. ਆਰ. ਆਈ. ਕਾਰਡ ਬਣਾ ਕੇ ਦਿੱਤੇ ਜਾਣਗੇ। ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਕਾਨੂੰਨ ਅਤੇ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ 8 ਥਾਣੇ ਸਥਾਪਤ ਕੀਤੇ ਗਏ ਹਨ। ਉਨ੍ਹਾ ਨੇ ਪ੍ਰਵਾਸੀ ਅਖਬਾਰਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸਰਕਾਰੀ ਇਸ਼ਤਿਹਾਰ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ 'ਚ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ 'ਚ ਹੋਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੱਜ ਵਿਕਾਸ ਦੀਆਂ ਬੁਲੰਦੀਆਂ ਨੂੰ ਛੁਹ ਰਿਹਾ ਹੈ। ਅੱਜ ਦਾ ਪੰਜਾਬ 5 ਸਾਲ ਵਾਲੇ ਪੰਜਾਬ ਨਾਲੋਂ ਕਈ ਗੁਣਾ ਅੱਗੇ ਹੈ। ਹਰ ਖੇਤਰ 'ਚ ਵਿਕਾਸ ਹੋ ਰਿਹਾ ਹੈ। ਇਸ ਮੌਕੇ ਪ੍ਰਵਾਸੀ ਮੀਡੀਆ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀ ਸੰਮੇਲਨ ਕਰਵਾਏ ਜਾਣ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ। ਪ੍ਰਵਾਸੀ ਭਾਰਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀ ਸਿੱਧੀ ਉਡਾਣ ਟੋਰੰਟੋ ਤੋਂ ਅੰਮ੍ਰਿਤਸਰ ਲਈ ਚੱਲਦੀ ਸੀ ਉਸ ਨੂੰ ਦੁਬਾਰਾ ਚਾਲੂ ਕਰਾਇਆ ਜਾ ਸਕੇ ਤਾਂ ਜੋ ਅਸੀਂ ਜਦੋਂ ਵੀ ਆਪਣੀ ਧਰਤੀ 'ਤੇ ਕਦਮ ਰੱਖੀਏ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਵਾਸੀ ਮੀਡੀਆ ਲਈ ਪੰਜਾਬ ਸਰਕਾਰ ਨੇ ਨਵਾਂ ਡੀ. ਪੀ. ਆਰ. ਓ. ਸ. ਗੁਰਮੀਤ ਖਹਿਰਾ ਨੂੰ ਨਿਯੁਕਤ ਕੀਤਾ ਹੈ ਅਤੇ ਉਹ ਆਪਣੀਆਂ ਹਰ ਸਮੱਸਿਆਵਾਂ ਇਨ੍ਹਾਂ ਨੂੰ ਦੱਸ ਸਕਦੇ ਹਨ। ਪ੍ਰਵਾਸੀ ਪ੍ਰਤੀਨਿਧਾਂ ਅਤੇ ਮੀਡੀਆ ਕਰਮੀਆਂ ਨੂੰ ਵਿਰਾਸਤ-ਏ-ਖਾਲਸਾ ਆਨੰਦਪੁਰ ਸਾਹਿਬ ਦੀ ਯਾਤਰਾ ਵੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਰਾਜ ਸਰਕਾਰ ਵੱਲੋਂ ਆਪਣੀ ਨਵੀਂ ਪ੍ਰਵਾਸੀ ਭਾਰਤੀ ਨੀਤੀ ਦਾ ਵੀ ਐਲਾਨ ਕੀਤਾ ਜਾਵੇਗਾ।5 ਜਨਵਰੀ ਨੂੰ ਜਲੰਧਰ ਵਿਖੇ ਹੋਣ ਵਾਲੇ ਖੁੱਲ੍ਹੇ ਸੰਮੇਲਨ ਵਿਚ ਪ੍ਰਵਾਸੀ ਭਾਰਤੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਉਨ੍ਹਾਂ ਦੇ ਵਿਚਾਰ ਵੀ ਲਏ ਜਾਣਗੇ।

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ

www.sabblok.blogspot.com
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੀ ਸੂਬਾ ਕਮੇਟੀ ਨੇ ਪ੍ਰੋ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ, ਪਾਰਲੀਮੈਂਟ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ 'ਗੈਰ ਕਨੂੰਨੀ ਸਰਗਰਮੀਆਂ ਰੋਕੂ ਕਾਨੂੰਨ' (”1P1) 'ਚ ਸੋਧਾਂ ਕਰਕੇ, ਇਸਨੂੰ ਹੋਰ ਵੱਧ ਜਾਬਰ ਅਤੇ ਲੋਕ-ਧ੍ਰੋਹੀ ਬਨਾਉਣ ਦੀ ਸਖਤ  ਨਿਖੇਧੀ ਕੀਤੀ ਹੈ ਅਤੇ ਇਸਦੇ ਵਿਰੁਧ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੋਧੇ ਕਾਨੂੰਨ ਰਾਹੀਂ ਮੁਲਕ ਦੀ “ਆਰਥਕ ਸੁਰੱਖਿਆ“ ਨੂੰ ਮਾੜੇ ਰੁੱਖ ਪ੍ਰਭਾਵਿਤ ਕਰਨ ਦੇ ਬਾਹਨੇ ਹੇਠ, ਸਰਕਾਰ ਦੀਆਂ ਲੋਕ-ਮਾਰੂ ਨਵਉਦਾਰਵਾਦੀ ਆਰਥਕ ਨੀਤੀਆਂ ਵਿਰੁੱਧ ਉੱਠ ਰਹੇ ਸੰਘਰਸ਼ਾਂ ਨੂੰ “ਦਹਿਸ਼ਤਗਰਦ ਕਾਰਵਾਈਆਂ“ ਦੇ ਘੇਰੇ ਹੇਠ ਲੈ ਆਂਦਾ ਹੈ। “ਵਿਅਕਤੀ“ ਦੀ ਪ੍ਰਭਾਸ਼ਾ ਬਦਲ ਕੇ, ਪਰਿਵਾਰ, ਕੰਪਨੀਆਂ, ਸਭਾ-ਸੁਸਾਇਟੀਆਂ, ਟਰਸਟ ਅਤੇ ਗਰੁੱਪਾਂ ਆਦਿ ਨੂੰ ਵੀ “ਗੈਰ ਕਾਨੂੰਨੀ“ ਐਲਾਨ ਕੇ ਉਹਨਾਂ ਤੇ ਪਾਬੰਦੀ ਲਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਅਮਰੀਕੀ ਹਾਕਮਾਂ ਦੀ ਅਗਵਾਈ 'ਚ ਸ਼ੁਰੂ ਕੀਤੀ “ਦਹਿਸ਼ਤਗਰਦੀ ਵਿਰੋਧੀ ਜੰਗ“, ਜਿਸਦਾ ਅਸਲ ਮਕਸਦ ਪਛੜੇ ਮੁਲਕਾਂ ਦੇ ਮਾਲ ਖਜਾਨੇ ਲੁੱਟਣਾ ਹੈ, ਦਾ ਬਕਾਇਦਾ ਹਿੱਸਾ ਬਨਣ ਲਈ ਕਾਨੂੰਨੀ ਅਧਾਰ ਤਿਆਰ ਕਰ ਲਿਆ ਹੈ। ਜਮਹੂਰੀ ਫਰੰਟ ਨੇ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ , ਹਥਿਆਰਬੰਦ ਫੌਜਾਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਕਾਨੂੰਨ (16SP1) ਆਦਿ ਵਰਗੇ ਸਾਰੇ ਕਾਲੇ ਕਾਨੂੰਨਾਂ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਜਾਵੇ।

ਇੱਕ ਹੋਰ ਮਤੇ ਰਾਹੀਂ ਜਮਹੂਰੀ ਫਰੰਟ ਨੇ ਦਿੱਲੀ ਵਿੱਚ ਚਲਦੀ ਬੱਸ ਅੰਦਰ ਇੱਕ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਜਿਣਸੀ ਹਿੰਸਾ ਦੇ ਅੱਤ ਘਿਨਾਉਣੇ ਕਾਰੇ ਦੀ ਭਰਪੂਰ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਘ੍ਰਿਣਤ ਕਾਰੇ ਖਿਲਾਫ ਦਿੱਲੀ ਦੀਆਂ ਸੜਕਾਂ ਅਤੇ ਮੁਲਕ ਦੇ ਵੱਖ ਵੱਖ ਹਿੱਸਿਆਂ ਅੰਦਰ ਆਪ-ਮੁਹਾਰੇ ਉੱਠਿਆ ਲੋਕ-ਰੋਹ ਇੱਕ ਸ਼ੁਭ ਸ਼ਗਨ ਹੈ। ਪੁਲਸ ਵਲੋਂ ਇਸ ਘਟਨਾ ਤੇ ਰੋਸ ਪ੍ਰਗਟਾ ਰਹੇ ਲੋਕਾਂ - ਖਾਸ ਤੌਰ 'ਤੇ ਔਰਤਾਂ ਤੇ ਕੀਤੇ ਵਹਿਸ਼ੀ ਜਬਰ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਥੋੜ•ੀ ਹੈ। ਇਸ ਰੋਸ ਪ੍ਰਗਟਾਵੇ ਨੂੰ ਕੁਚਲਣ ਲਈ, ਸਰਕਾਰ ਅਤੇ ਵਿਰੋਧੀ ਪਾਰਟੀਆਂ ਵਲੋਂ, 'ਸ਼ਰਾਰਤੀ ਤੇ ਹਿੰਸਕ ਤੱਤਾਂ' ਜਾਂ 'ਮਾਓਵਾਦੀਆ' ਦੀ ਘੁਸਪੈਠ ਦੀਆਂ ਬੇਸਿਰ-ਪੈਰ ਅਤੇ ਨਿਰਾਧਾਰ ਗੱਲਾਂ, ਅਸਲ 'ਚ ਲੋਕਾਂ ਸਿਰ ਝੂਠੇ ਕੇਸ ਮੜ•ਨ ਅਤੇ ਹੋਰ ਜਬਰ ਢਾਹੁਣ ਦਾ ਪੈੜਾ ਬੰਨ•ਣ ਦੀਆਂ ਕੋਝੀਆਂ ਸਾਜਿਸ਼ਾਂ ਦਾ ਅੰਗ ਹਨ। ਜਿਹੜੀ ਰਾਜਸੱਤਾ ਛੱਤੀਸਗੜ• ਦੀ ਕਬਾਇਲੀ ਕਾਰਕੁੰਨ ਸੋਨੀ ਸੋਰੀ ਦੇ ਗੁਪਤ ਅੰਗਾਂ 'ਚ ਪੱਥਰ ਭਰਨ ਵਾਲੇ ਪੁਲਸ ਅਫਸਰ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕਰਦੀ ਹੈ; ਅਲਹਿਦਗੀ ਪਸੰਦੀ ਅਤੇ ਖੱਬੇ ਪੱਖੀ ਅਤਿਵਾਦ ਨੂੰ ਕੁਚਲਣ ਦੇ ਬਹਾਨੇ ਹੇਠ ਜਮੂੰ ਕਸ਼ਮੀਰ, ਉੱਤਰ ਪੂਰਬ, ਝਾੜਖੰਡ, ਉੜੀਸਾ, ਛੱਤੀਸਗੜ•, ਪੱਛਮੀ ਬੰਗਾਲ, ਆਂਧਰਾ ਆਦਿ  ਸੂਬਿਆਂ 'ਚ ਹਜ਼ਾਰਾਂ ਔਰਤਾਂ ਨਾਲ ਜਿਣਸੀ ਹਿੰਸਾ ਅਤੇ ਬਲਾਤਕਾਰ ਕਰਨ ਵਾਲੇ ਫੌਜੀ ਅਤੇ ਨੀਮ ਫੌਜੀ ਬਲਾਂ ਦੀ ਪਿੱਠ ਥਾਪੜਦੀ ਹੈ; ਜਿਸਨੇ ਲੋਕ ਲਹਿਰਾਂ ਨੂੰ ਕੁਚਲਣ ਲਈ ਬਲਾਤਕਾਰ ਅਤੇ ਔਰਤਾਂ ਤੇ ਹਿੰਸਕ ਹਮਲਿਆਂ ਨੂੰ ਅਹਿਮ ਹਥਿਆਰ ਬਣਾਇਆ ਹੋਇਆ ਹੈ; ਜਿੱਥੇ ਸੱਤਾ ਦੇ ਗਲਿਆਰਿਆਂ 'ਚ ਹਰ ਪਾਰਟੀ ਦੀ ਬਗਲੀ 'ਚ ਅਨੇਕਾਂ ਬਲਾਤਕਾਰੀ ਸਜੇ ਹੋਏ ਹਨ ਜੋ ਸਾਲਾਂ ਬੱਧੀ ਅਦਾਲਤਾਂ 'ਚ ਕੇਸ ਲਟਕਾ ਕੇ, ਪੀੜਤ ਔਰਤਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇਕੇ ਕਾਨੂੰਨ ਦੇ ਮੂੰਹ 'ਤੇ ਚਪੇੜਾਂ ਜੜ• ਜਾਂਦੇ ਹਨ; ਪੁਲਸ ਸਿਆਸੀ ਗੁੰਡਾ ਗਠਜੋੜ ਨਿੱਤ ਗਰੀਬ ਔਰਤਾਂ ਦੀਆਂ ਇੱਜਤਾਂ ਤਾਰ-ਤਾਰ ਕਰਦਾ ਹੈ; ਸੰਚਾਰ ਮਾਧਿਅਮਾਂ ਨੂੰ ਨੰਗੇਜਵਾਦੀ, ਕਾਮ ਉਕਸਾਊ, ਲੱਚਰ ਪ੍ਰੋਗਰਾਮ ਵਰਤਾਉਣ ਦੀ ਖੁੱਲ• ਦੇ ਕੇ ਔਰਤਾਂ ਨੂੰ ਭੋਗ-ਵਿਲਾਸ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਉੱਥੇ ਔਰਤਾਂ ਦੇ ਮਾਣ-ਇੱਜਤ ਦੀ ਸੁਰੱਖਿਆ ਲੋਕ-ਤਾਕਤ ਦੇ ਸਿਰ 'ਤੇ ਹੀ ਕੀਤੀ ਜਾ ਸਕਦੀ ਹੈ। ਜਮਹੂਰੀ ਫਰੰਟ ਨੇ ਮੰਗ ਕੀਤੀ ਹੈ ਕਿ ਸਮੂਹਕ ਬਲਾਤਕਾਰ ਦੇ ਕੇਸਾਂ 'ਚ ਤੇਜੀ ਨਾਲ ਤਫਤੀਸ਼ ਮੁਕੰਮਲ ਕਰਕੇ ਬਿਨਾਂ ਕਿਸੇ ਦੇਰੀ ਤੋਂ ਮੁਕੱਦਮੇਂ ਦਾ ਫੈਸਲਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਉਮਰ ਭਰ ਕੈਦ - ਬਿਨਾਂ ਕਿਸੇ ਛੁੱਟੀ ਜਾਂ ਮੁਆਫੀ ਤੋਂ, ਦੀ ਸਜਾ ਦਿੱਤੀ ਜਾਵੇ। ਪੀੜਤ ਔਰਤ ਨੂੰ ਸਰਕਾਰ ਤੋਂ ਮੁੜ ਵਸੇਬੇ ਲਈ ਢੁੱਕਵਾਂ ਮੁਆਵਜਾ ਲੈਣ ਦਾ ਕਾਨੂੰਨੀ ਹੱਕ ਹੋਵੇ।

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਅਤੇ ਅਕਾਲੀ ਮੈਂਬਰਾਂ ਦੇ ਗਾਲੀ-ਗਲੋਚ ਕਰਨ ਦੇ ਸ਼ਰਮਨਾਕ ਡਰਾਮੇਂ ਦੇ ਪਿਛੋਕੜ 'ਚ ਪੰਜ ਅਹਿਮ ਲੋਕ-ਵਿਰੋਧੀ ਬਿਲ ਬਿਨਾਂ ਕਿਸੇ ਬਹਿਸ ਤੋਂ ਪਾਸ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਇਸ ਮਸਲੇ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਹਨਾਂ 'ਚੋਂ ਇੱਕ ਬਿਲ ਰਾਹੀਂ ਮਿਉਂਸਪਿਲ ਘੇਰੇ 'ਚ ਆਉਂਦੇ ਸਾਰੇ ਪਲਾਟਾਂ ਅਤੇ ਰਿਹਾਇਸ਼ੀ ਘਰਾਂ ਤੇ ਅਗਲੇ ਵਿੱਤੀ ਸਾਲ ਤੋਂ 350 ਕਰੋੜ ਰੁਪਏ ਸਲਾਨਾ ਜਾਇਦਾਦ ਟੈਕਸ ਲਾ ਦਿੱਤਾ ਹੈ ਜਦੋਂ ਕਿ ਲੋਕਾਂ ਦੀ ਅੰਨ•ੀ ਲੁੱਟ ਕਰ ਰਹੇ ਵੱਡੇ ਬਿਲਡਰਾਂ, ਪ੍ਰਾਈਵੇਟ ਹਸਪਤਾਲਾਂ ਅਤੇ ਵਿਦਿਅਕਰ ਅਦਾਰਿਆਂ ਨੂੰ ਅਨੇਕਾਂ ਟੈਕਸ ਛੋਟਾਂ ਅਤੇ ਸਹੂਲਤਾਂ ਦੇ ਗੱਫੇ ਬਖਸ਼ੇ ਹਨ। ਪੰਜਾਬ ਪੇਂਡੂ ਸਾਂਝੀਆਂ ਜਮੀਨਾਂ ਬਾਰੇ ਕਾਨੂੰਨ 'ਚ ਸੋਧ ਕਰਕੇ ਰਾਜ ਸਰਕਾਰ ਜਾਂ ਇਸਦੇ ਕੰਟਰੋਲ ਹੇਠਲੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਲਈ ਕਿਸੇ ਪਿੰਡ ਦੀ ਸਾਰੀ ਸ਼ਾਮਲਾਟ ਜਮੀਨ ਹਥਿਆਉਣ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਤਰ•ਾਂ ਦਲਿਤਾਂ ਨੂੰ ਘਰ ਬਨਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੇ ਲਾਰੇ ਦਾ ਭੋਗ ਪਾ ਦਿੱਤਾ ਹੈ। ਬੇਜਮੀਨੇ ਕਿਸਾਨਾਂ ਅਤੇ ਦਲਿਤ ਖੇਤ ਮਜ਼ਦੂਰਾਂ ਲਈ ਸ਼ਾਮਲਾਟ ਜਮੀਨਾਂ ਹਿੱਸੇ ਠੇਕੇ ਤੇ ਲੈ ਕੇ ਵਾਹੀ ਕਰਨ ਰਾਹੀਂ ਆਪਣਾ ਗੁਜਾਰਾ ਕਰਨ ਦਾ ਰਾਹ ਬੰਦ ਕਰਕੇ, ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਜਿੱਥੇ ਲੋਕ ਸੰਗਰਾਮ ਮੰਚ, ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਪੰਜਾਬ ਵਲੋਂ 6 ਜਨਵਰੀ 2013 ਤੋਂ ਪੰਜਾਬ ਭਰ 'ਚ ਪ੍ਰਚੂਨ ਖੇਤਰ 'ਚ ਵਿਦੇਸ਼ੀ ਪੂੰਜੀ ਨਿਵੇਸ਼ ਅਤੇ ਵਧ ਰਹੀ ਗੁੰਡਾਗਰਦੀ, ਵਿਰੁੱਧ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ 'ਚ ਸ਼ਿਰਕਤ ਕਰੇਗਾ ਉੱਥੇ ਆਪਣੇ ਪੱਧਰ 'ਤੇ ਪੰਜਾਬ ਦੇ ਵੱਖ ਵੱਖ ਪਿੰਡਾ ਤੇ ਸ਼ਹਿਰਾਂ 'ਚ ਕਾਲੇ ਕਾਨੂੰਨਾਂ, ਔਰਤਾਂ ਵਿਰੁੱਧ ਵੱਧ ਰਹੀ ਹਿੰਸਾ ਅਤੇ ਗੁੰਡਾਗਰਦੀ ਅਤੇ ਪੰਜਾਬ ਵਿਧਾਨ ਸਭਾ 'ਚ ਇਸ ਸੈਸ਼ਨ ਦੌਰਾਨ ਪਾਸ ਹੋਏ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਮੀਟਿੰਗਾਂ, ਰੈਲੀਆਂ, ਕਨਵੈਨਸ਼ਨਾਂ ਕਰਦੇ ਹੋਏ 10 ਫਰਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਅਤੇ ਮੁਜਾਹਰਾ ਜਥੇਬੰਦ ਕਰੇਗਾ।
ਜਮਹੂਰੀ ਫਰੰਟ ਨੇ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਅਤੇ ਸੰਘਰਸ਼ੀਲ ਜਮਹੂਰੀ ਜਥੇਬੰਦੀਆਂ ਨੂੰ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ।
ਜਾਰੀ ਕਰਤਾ:
ਡਾ. ਪਰਮਿੰਦਰ ਸਿੰਘ, ਕਨਵੀਨਰ,
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ
(ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)