jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਸਿੱਖਿਆ ਮੰਤਰੀ ਦੇ ਘਿਰਾਉ ਦਾ ਫੈਸਲਾ 10 ਦਿਨ ਲਈ ਮੁਲਤਵੀ- ਸਮੀਰੋਵਾਲ

www.sabblok.blogspot.com 

ਨੂਰਪੁਰ ਬੇਦੀ, 14 ਮਈ (ਢੀਂਡਸਾ)- ਸਿੱਖਿਆ ਮੰਤਰੀ ਦੇ 15 ਮਈ ਦੇ ਘਿਰਾਉ ਦਾ ਫੈਸਲਾ ਡੀ.ਪੀ.ਆਈ. (ਸ) ਕਮਲ ਕੁਮਾਰ ਗਰਗ ਦੇ ਸਿੱਖਿਆ ਮੰਤਰੀ ਨਾਲ ਮੀਟਿੰਗ ਇਕ ਹਫਤੇ ਵਿਚ ਕਰਵਾਉਣ ਦੇ ਭਰੋਸੇ ਉਪਰੰਤ 10 ਦਿਨਾਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ | ਇਸ ਸਬੰਧੀ ਸੂਬਾ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਬੀਤੇ ਕੱਲ੍ਹ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਉਪਰੋਕਤ ਫੈਸਲੇ ਤੋਂ ਇਲਾਵਾ ਸੀ. ਐੱਸ. ਐੱਸ./ ਰਮਸਾ/ ਐੱਸ. ਐੱਸ. ਏ. ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਗਿ੍ਫ਼ਤਾਰ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਅਜਿਹਾ ਨਹੀ ਕਰਦੀ ਤਾਂ ਜਥੇਬੰਦੀ ਵੱਡੇ ਪੱਧਰ 'ਤੇ ਸੰਘਰਸ਼ ਦਾ ਐਲਾਨ ਕਰੇਗੀ | ਇਸ ਸਮੇਂ ਬਲਦੇਵ ਸਿੰਘ ਬੁੱਟਰ, ਹਰਮਿੰਦਰ ਸਿੰਘ ਨਵਾਂਸ਼ਹਿਰ, ਮੁਹਿੰਦਰ ਸਿੰਘ ਰਾਣਾ, ਮਨਜਿੰਦਰ ਸਿੰਘ ਤਰਨਤਾਰਨ, ਦਲਵਿੰਦਰਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਸਿੱਧੂ, ਪ੍ਰਭਜਿੰਦਰ ਸਿੰਘ, ਹਰਭਜਨ ਸਿੰਘ ਹੁਸ਼ਿਆਰਪੁਰ, ਰਮਨ ਕੁਮਾਰ ਪਠਾਨਕੋਟ, ਰਣਜੀਤ ਸਿੰਘ ਵਿਰਕ, ਹਰਪ੍ਰੀਤ ਸਿੰਘ ਖੁੰਡਾ, ਹਰਬੰਸ ਲਾਲ ਜਲੰਧਰ, ਜਗਜੀਤ ਸਿੰਘ ਲੁਧਿਆਣਾ, ਹਰਸੇਵਕ ਸਿੰਘ ਫਿਰੋਜਪੁਰ, ਕੁਲਜੀਤ ਮਾਨ ਮੁਕਤਸਰ ਆਦਿ ਹਾਜ਼ਰ ਸਨ |

No comments: