jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 May 2013

ਟਾਂਡਾਂ ਉੜਮੁੜ ਦੇ ਬਲਾਕ ਸੰਮਤੀ ਜੋਨ 10 ਦੇਹਰੀਵਾਲ ਤੋਂ ਆਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਇਕਬਾਲ ਸਿੰਘ ਢਡਿਆਲਾ ਜੇਤੂ

 
ਟਾਂਡਾ ਉੜਮੁੜ ---ਕਰਨ ਬਰਾੜ , 21ਮਈ --ਟਾਂਡਾ ਉੜਮੁੜ ਦੇ ਬਲਾਕ ਸੰਮਤੀ ਜੋਨ 10 ਦੇਹਰੀਵਾਲ ਤੋਂ ਆਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਇਕਬਾਲ ਸਿੰਘ ਢਡਿਆਲਾ ਨੇ  ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ   ਮੋਹਨ ਸਿੰਘ ਦੇਹਰੀਵਾਲ ਤੋ  147 ਵੋਟਾਂ ਨਾਲ ਆਪਣੀ ਜਿੱਤ ਹਾਸਲ ਕੀਤੀ ਹੈ ।  ਜਿੱਤਣ  ਤੋ ਬਾਦ ਪਿੰਡ ਢਡਿਆਲਾ ਦੇ  ਗੁਰਦਵਾਰਾ ਬਾਬਾ ਰੋਟੀ ਰਾਮ ਵਿਖੇ ਮੱਥਾ ਟੇਕਣ  ਉਪਰੰਤ ਉਹਨਾ ਨੇ ਵੋਟਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਇਹ ਮੇਰੀ ਇੱਕਲੇ ਦੀ ਜਿੱਤ ਨਹੀ ਬਲਕੇ ਪੂਰੀ ਅਕਾਲੀ ਭਾਜਪਾ ਸਰਕਾਰ ਦੀ ਜਿੱਤ ਹੈ ਉਹਨਾ ਅੱਗੇ ਕਿਹਾ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਚੋਣ ਲੜ ਰਹੇ ਅਕਾਲੀ ਭਾਜਪਾ ਸਰਕਾਰ ਦੇ ਸਾਰੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣ ਗੇ ਉਹਨਾ ਕੇਹਾ ਕੇ ਮੈ ਆਪਣੇ ਇਲਾਕੇ ਦੇ ਵਿਕਾਸ ਨੂੰ ਲੈ ਕੇ ਲੋਕਾ ਅਤੇ ਸਰਕਾਰ ਲਈ ਕੜੀ ਦਾ ਕੰਮ ਕਰਾਗਾ ਅਤੇ ਇਲਕੇ ਦੇ ਵਿਕਾਸ ਦੇ ਸਾਰੇ ਕੰਮ ਸ਼ੇਤੀ ਨਵੇੜੇ ਚਾੜ੍ਹਾਗਾ । ਅੰਤ ਵਿੱਚ ਉਹਨਾ ਨੇ ਹੁਸ਼ਿਆਰਪੁਰ ਦੇ ਜਿੱਲ੍ਹਾ ਪਰਧਾਨ ਸ:ਸੁਰਦਿੰਰ ਸਿੰਘ ਭੁਲੇਵਾਲ ਰਾਠਾਂ ਅਤੇ ਟਾਂਡਾ ਦੇ ਹਲਕਾ ਇੰਚਾਰਜ ਸ: ਅਰਵਿੰਦਰ ਸਿੰਘ ਰਸੂਲਪੁਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਮਿਹਨਤ ਸਦਕਾ ਜਿੱਤ ਪ੍ਰਾਪਤ ਹੋਈ ਹੈ

No comments: