jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 May 2013

ਸਪਾਟ ਫਿਕਸਿੰਗ ਦੇ ਦੋਸ਼ 'ਚ ਦਾਰਾ ਸਿੰਘ ਦਾ ਪੁੱਤਰ ਹਿਰਾਸਤ

www.sabblok.blogspot.com

altਨਵੀਂ ਦਿੱਲੀ, 21 ਮਈ (ਬਿਊਰੋ) - ਬਿਗ ਬੌਸ-3 ਜਿੱਤਣ ਤੋਂ ਬਾਅਦ ਚਰਚਾ ਵਿਚ ਆਏ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੂੰ ਪੁਲਸ ਨੇ ਸਪਾਟ ਫਿਕਸਿੰਗ ਦੇ ਨਾਲ ਜੁੜੇ ਇਕ ਮਾਮਲੇ 'ਚ ਮੁੰਬਈ ਤੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੈਚ ਫਿਕਸਿੰਗ ਦੇ ਦੋਸ਼ ਵਿਚ ਫੜੇ ਗਏ ਬੁਕੀ ਰਮੇਸ਼ ਵਿਆਸ ਨਾਮਕ ਇਕ ਸ਼ਖਸ ਵਲੋਂ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਦੇ ਨਾਂ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਨੇ ਵਿੰਦੂ ਦਾਰਾ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਹੁਣ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਕੋਲੋਂ ਪੁੱਛਗਿੱਛ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਵਿੰਦੂ ਦਾਰਾ ਸਿੰਘ ਦਾ ਵੀ ਸਪਾਟ ਫਿਕਸਿੰਗ ਦੇ ਮਾਮਲੇ ਨਾਲ ਗਹਿਰੇ ਸੰਬੰਧ ਹਨ। ਸ਼੍ਰੀਸੰਥ ਤੋਂ ਬਾਅਦ ਇਸ ਮਾਮਲੇ 'ਚ ਗ੍ਰਿਫਤਾਰ ਹੋਣ ਵਾਲੇ ਵਿੰਦੂ ਦਾਰਾ ਸਿੰਘ ਦੂਜੇ ਵੱਡੇ ਚੇਹਰੇ ਹਨ। ਐਤਵਾਰ ਨੂੰ ਹੀ ਪੁਲਸ ਨੇ ਖੁਲਾਸਾ ਕੀਤਾ ਸੀ ਕਿ ਸਪਾਟ ਫਿਕਸਿੰਗ ਦੇ ਬਾਲੀਵੁੱਡ ਨਾਲ ਵੀ ਕੁਨੈਕਸ਼ਨ ਹਨ ਅਤੇ ਇਸ ਮਾਮਲੇ 'ਚ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ ਇਸ ਕੜੀ ਵਿਚ ਪਹਿਲੀ ਅਜਿਹੀ ਗ੍ਰਿਫਤਾਰੀ ਹੈ। ਸਪਾਟ ਫਿਕਸਿੰਗ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਨਿੱਤ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿਚ ਸ਼੍ਰੀਸੰਥ ਅਤੇ ਦੋ ਹੋਰ ਕ੍ਰਿਕਟ ਖਿਡਾਰੀਆਂ ਸਮੇਤ ਕਰੀਬ ਦਰਜਨ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਵਿੰਦੂ ਦੀ ਗ੍ਰਿਫਤਾਰੀ ਦਾਰਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੇ ਝਟਕੇ ਵਾਲੀ ਖਬਰ ਹੈ ਕਿਉਂਕਿ ਦਾਰਾ ਸਿੰਘ ਨੇ ਪੂਰੀ ਉਮਰ ਭਲਵਾਨੀ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਹੈ ਅਜਿਹੇ ਵਿਚ ਜੇ ਉਨ੍ਹਾਂ ਦੇ ਆਪਣੇ ਪੁੱਤਰ ਦੇ ਖਿਲਾਫ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਦੋਸ਼ ਸਾਬਿਤ ਹੁੰਦੇ ਹਨ ਪੰਜਾਬੀਆਂ ਲਈ ਇਹ ਇੱਜ਼ਤ ਨੂੰ ਢਾਅ ਲਾਉਣ ਵਾਲਾ ਸਾਬਿਤ ਹੋ ਸਕਦਾ ਹੈ।

No comments: