www.sabblok.blogspot.com
ਚੰਡੀਗੜ੍ਹ,12 ਮਈ (ਪ.ਪ.): ਅਣ ਅਧਿਕਾਰਤ ਛੁੱਟੀ ਦੇ ਲੰਬੇ ਸਮੇਂ ਤਕ ਸਕੂਲਾਂ ਤੋਂ
ਗੈਰ ਹਾਜ਼ਰ ਰਹਿਣ ਵਾਲੇ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਤੋਂ ਬਰਖਾਸਤ ਕਰ ਦਿੱਤਾ ਗਿਆ
ਹੈ। ਜਦੋਂਕਿ ਇਕ ਦੇ ਖਿਲਾਫ ਸਸਪੈਂਸ਼ਨ ਦੀ ਕਾਰਵਾਈ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ
ਮਹਾਨਿਰਦੇਸ਼ਕ ਕਾਹਨ ਸਿੰਘ ਪੰਨੂ ਦੇ ਮੁਤਾਬਿਕ ਅਧਿਆਪਕਾਂ ਦੀ ਲੰਬੇ ਸਮੇਂ ਤਕ ਗੈਰ
ਹਾਜ਼ਰੀ ਨਾਲ ਰਾਜ ਦੇ ਸਕੂਲਾਂ ‘ਚ ਅਧਿਆਪਨ ਕੰਮ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਇਹ
ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲੇ ਤਕ ਲਗਭਗ 750 ਅਧਿਆਪਕਾਂ ਨੂੰ ਲੰਬੇ
ਸਮੇਂ ਤਕ ਗੈਰਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਜਦੋਂਕਿ ਹੋਰ ਲਗਭਗ
500 ਦੇ ਖਿਲਾਫ ਬਰਖਾਸਤ ਦੀ ਕਾਰਵਾਈ ਜਾਰੀ ਹੈ। ਜਿਨ੍ਹਾਂ 38 ਅਧਿਆਪਕਾਂ ਦੀ ਬਰਖਾਸਤਗੀ
ਦੇ ਆਦੇਸ਼ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਅਖਬਾਰਾਂ ਰਾਹੀਂ ਆਪਣੀ ਸਥਿਤੀ ਸਪਸ਼ਟ ਕਰਨ
‘ਤੇ ਤੁਰੰਤ ਪ੍ਰਭਾਵ ਤੋਂ ਡਿਊਟੀ ਜੁਆਇਨ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸੀ ਪਰ ਇਨ੍ਹਾਂ
ਅਧਿਆਪਕਾਂ ਵਲੋਂ ਕੋਈ ਰਿਸਪਾਂਸ ਨਾ ਮਿਲਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਕਾਹਨ ਸਿੰਘ
ਪੰਨੂ ਜਨ.ਡਾਇਰੈਕਟਰ ਸਕੂਲੀ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਵਿਭਾਗ ‘ਚ ਬਿਨਾ
ਇਜਾਜ਼ਤ ਲੰਬੇ ਸਮੇਂ ਤਕ ਗੈਰ ਹਾਜ਼ਰੀ ਸਹਿਣ ਨਹੀਂ ਕੀਤੀ ਜਾਏਗੀ।




No comments:
Post a Comment