jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਅੰਧਵਿਸਵਾਸਾਂ ਦਾ ਜੂੜ ਕਿਵੇ ਵੱਡੀਏ.

www.sabblok.blogspot.com

ਬੰਬਈ ਦਾ ਇੱਕ ਮਸ਼ਹੂਰ ਸਪਤਾਹਿਕ ਮੈਗਜ਼ੀਨ, ‘ ਪ੍ਰੇਤ - ਆਤਮਾਵਾਂ ਨਾਲ ਸੰਬੰਧਿਤ ਅਨੇਕਾਂ ਰਹੱਸਮਈ ਵਰਤਾਰਿਆਂ ’ ਨੂੰ ਸੱਚਾ ਸਾਬਿਤ ਕਰਨ ਲਈ, ਕਈ ਪ੍ਰਕਾਰ ਦੀਆਂ ਕਲਪਿਤ ਕਹਾਣੀਆਂ ਪ੍ਰਕਾਸ਼ਿਤ ਕਰਕੇ ਪਾਠਕਾਂ ਦੇ ਦਿਮਾਗ ਨੂੰ ਗੰਦਾ ਕਰ ਰਿਹਾ ਹੈ। ਇਸ ਮੈਗਜ਼ੀਨ ਵਿੱਚ ਹੁਣੇਜਿਹੇ ਇੱਕ ਕਹਾਣੀ ਛਪੀ ਹੈ, ਜਿਸ ਅਨੁਸਾਰ, ‘ਜਪਾਨ ਦੀ ਇੱਕ ਤਿੰਨ - ਸਾਲਾ ਲੜਕੀ ਕੋਲ ਚੀਨੀ - ਮਿੱਟੀ ਦੀ ਬਣੀ ਇੱਕ ਗੁੱਡੀ ਸੀ। ਕਾਫੀ ਚਿਰਪਹਿਲਾਂ, ਉਹ ਲੜਕੀ ਮਰ ਗਈ। ਹੁਣ ਉਸ ਲੜਕੀ ਦੀ ‘ ਪ੍ਰੇਤ - ਆਤਮਾ ’ , ਚੀਨੀ ਮਿੱਟੀ ਦੀ ਇਸ ‘ ਗੁੱਡੀ ’ ਵਿੱਚ ਆ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ‘ ਗੁੱਡੀ ’ ਦੇ ਸਿਰ ਉੱਪਰ ਮਨੁੱਖਾਂ ਵਾਂਗ ਹੀ ਵਾਲ ਉੱਗਣੇ ਸ਼ੁਰੂ ਹੋ ਗਏ। ’ ਇਹ ਵਾਲਉਸ ਸਮੇਂ ਤੋਂ ਉੱਗਣੇ ਸ਼ੁਰੂ ਹੋਏ ਹਨ, ਜਦ ਤੋਂਉਸ ਮਿਰਤਕਾ ‘ ਜਪਾਨੀ ਲੜਕੀ ’ ਦੀ ਰਾਖ ਵਾਲਾ ਬਰਤਨ ਉਸ ‘ ਗੁੱਡੀ ’ ਕੋਲ ਰੱਖਿਆ ਗਿਆ ਹੈ ” , ਕਹਾਣੀ ਦੇ ਲੇਖਕ ਅਨੁਸਾਰ ? ਇਹ ਅਨੋਖੀ ਘਟਨਾਇਸ ਗੱਲ ਨੂੰ ਸਿੱਧ ਕਰਦੀ ਹੈ ਕਿ ‘ ਚੀਨੀ - ਮਿੱਟੀ ਦੀ ਗੁੱਡੀ ਵਿੱਚ ਹੁਣ ਮਰੀ ਹੋਈ ਲੜਕੀਦੀ ਆਤਮਾ ਪ੍ਰਵੇਸ਼ ਕਰ ਚੁੱਕੀ ਹੈ।
ਆਪਣੀ ਕਹਾਣੀ ਨੂੰ ‘ ਸੱਚੀ ’ ਸਾਬਿਤ ਕਰਨ ਦੇ ਯਤਨ ਵਿੱਚ ਲੇਖਕ ਕਹਿੰਦਾ ਹੈ ਕਿ ਅਨੇਕਾਂ ‘ ਸਾਇੰਸਦਾਨਾਂ’ ਨੇ ਇਹਨਾਂ ਵਾਲਾਂ ਦੀ ਪੜਤਾਲ ਕੀਤੀ ਹੇ ਅਤੇ ਇਹਨਾਂ ਨੂੰ ਬਿਲਕੁਲ ਸਹੀ ਮਨੁੱਖੀ ਵਾਲ ਕਰਾਰ ਦਿੱਤਾ।
ਬੇਸ਼ੱਕ, ਸਧਾਰਨ ਜਿਹੀ ਅਕਲ ਰੱਖਣ ਵਾਲਾ ਕੋਈ ਵਿਅਕਤੀ ਵੀ ਇਸ ਨੂੰ ਇੱਕ ਕਲਪਿਤ ਕਹਾਣੀ ਸਮਝੇਗਾ ਪਰੰਤੂ ਕਿੰਨੇ ਹੀ ਲਾਈ - ਲੱਗ ਲੋਕ ਇਸ ਕਹਾਣੀ ਨੂੰ ਸਹੀ ਮੰਨਣ ਲਈ ਤਿਆਰ ਹੋ ਜਾਣਗੇ, ਖਾਸ ਕਰਕੇ ਇਸ ਲਈ ਕਿ ਕੁਝ ‘ ਸਾਇੰਦਦਾਨਾਂ ’ ਨੇ ਇਸ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਸਹੀ ਮੰਨਿਆ ਹੈ। ਇਕ ਸਿਆਣੇ ਸਾਇੰਸਦਾਨ ਲਈ, ਇੱਕ ਬੇਜਾਨ ‘ ਗੁੱਡੀ ’ ਦੇ ਸਿਰ ਤੋਂ ਵਾਲ ਲੈ ਕੇ, ਉਹਨਾਂ ਦੀ ਵਿਗਿਆਨਿਕ ਜਾਂਚ ਕਰਨ ਤੋਂ ਬਾਅਦ ਇਹ ਕਹਿਣਾ ਕਿ ‘ ਇਹ ਮਨੁੱਖੀ ਵਾਲ ਹੀ ਹਨ ’ , ਬਿਲਕੁਲ ਠੀਕ ਨਹੀਂ ਹੁੰਦਾ ਇਹ ਗੱਲ ਉਨੀ ਹੀ ਮੂਰਖਤਾ ਭਰੀ ਹੈ, ਜਿੰਨਾ ਇਹ ਕਹਿਣਾ ਕਿ ‘ ਇੱਕ ਗਰਮ ਕੰਬਲ ਵਿੱਚੋਂ ਭੇਡ ਦੇ ਵਾਲ ਉੱਗ ਰਹੇ ਹਨ।
ਜੇ ਸਿਰ ਉੱਪਰ ਵਾਲ ਉੱਗਦੇ ਹਨ ਤਾਂ ਸਿਰ ਨੂੰ ਖੂਨ ਪਹੁੰਚਣਾ ਵੀ ਜਰੂਰੀ ਹੈ। ਵਾਲ ਉਗਾਉਣ ਲਈ ਲੋੜੀਂਦੇ ਪਦਾਰਥ ਵੀ ਆਦਮੀ ਅਤੇ ਜਾਨਵਰਾਂ ਦੇ ਸਰੀਰ ਜਾ ਚਮੜੀ ਵਿੱਚ ਖੂਨ ਦੁਆਰਾ ਹੀ ਪਹੁੰਚਾਏ ਜਾਂਦੇ ਹਨ। ਜੇਕਰ ਸੂਝਵਾਨ ਵਿਗਿਆਨੀਆਂ ਨੇ ਇਸ ‘ ਗੁੱਡੀ ’ ਦੀ ਪੜਤਾਲ ਕੀਤੀ ਹੁੰਦੀ ਤਾਂ ਉਹ ਲਾਜ਼ਮੀ ਤੌਰ ਤੇਇਹ ਵੀ ਵੇਖਦੇ ਕਿ ‘ ਇਹ ਵਾਲ ਅਸਲ ਵਿੱਚ ਉੱਗ ਰਹੇ ਹਨ ਜਾਂ ਗੁੱਡੀ ਦੇ ਸਿਰ ਉੱਪਰ ਚਿਪਕਾਏ ਗਏ ਸਨ ? ਉਹਨਾਂ ਨੇ ਇਹ ਜਾਂਚ ਵੀ ਕੀਤੀ ਹੋਣੀਹੈ ਕਿ ਗੁੱਡੀ ਦੀ ਚਮੜੀ ਵਿੱਚ ਖੂਨ ਹੈ ਜਾਂ ਨਹੀਂ। ਇਸ ਮੈਗਜ਼ੀਨ ਦੀ ਕਹਾਣੀ ਅਨੁਸਾਰ, ਅਜਿਹੀ ਪੜਤਾਲ ਨਹੀਂ ਸੀ ਕੀਤੀ ਗਈ।
ਜੇਕਰ ‘ ਗੁੱਡੀ ’ ਦੇ ਸਰੀਰ ਵਿੱਚ, ਵਾਲ ਉੱਗਣ ਵਾਸਤੇ ਖੂਨ ਹੁੰਦਾ ਤਾਂ ਉਸ ਵਿੱਚ ਹੋਰ ਸਰੀਰਕ ਕਿਰਿਆਵਾਂ, ਖਾਣਾ-ਪੀਣਾ, ਮਲ - ਤਿਆਗ, ਸਾਹ ਲੈਣਾ ਅਤੇ ਖੂਨ ਦਾ ਦੌਰਾ ਆਦਿ ਦਾ ਹੋਣਾ ਵੀ ਲਾਜ਼ਮੀ ਸੀ। ਜੀਵਨ ਨਾਲ ਸੰਬੰਧਿਤ ਇਹ ਜਰੂਰੀ ਨੁਕਤੇ, ਨਾ ਤਾਂ ਉਸ ਲੇਖਕ ਦੇ ਅਤੇ ਨਾਹੀ ਸੰਪਾਦਕ ਦੇ ਦਿਮਾਗ ਵਿੱਚ ਪ੍ਰਵੇਸ਼ ਕਰ ਸਕੇ, ਜਿਹਨਾਂ ਨੇ ਇਸ ਝੂਠੀ ਕਹਾਣੀ ਨੂੰ ਪ੍ਰਕਾਸ਼ਿਤ ਕਰਨ ਦਾ ਹੌਂਸਲਾ ਕੀਤਾ ਹੈ। ਅਜਿਹੇ ਹਜ਼ਾਰਾਂ ਲਾਈ ਲੱਗ ਲੋਕਾਂ ਵਿੱਚ ਇਹ ਤਰਕ - ਸ਼ਕਤੀ ਕਦੇ ਨਹੀਂ ਹੋ ਸਕਦੀ, ਜਿਹੜੇ ਅਜੇਤੱਕ ਇਹ ਮੰਨਦੇ ਹਨ ਕਿ ਮਰੇ ਹੋਏ ਲੋਕਾਂ ਦੀਆਂ ਬੇਜਾਨ ਰੂਹਾਂ ਦੇ ਜਿਸਮ ਅਤੇ ਸਿਰ ਉੱਪਰ ਵਾਲ ਹੁੰਦੇ ਹਨ। ਪਰੰਤੂ ਅਜਿਹੇ ਲੋਕਾਂ ਵਾਸਤੇ, ਜਿਹੜੇ ਇੰਨੇ ਮੂਰਖ ਹੁੰਦੇ ਹਨ ਕਿ ‘ ਫਰਾਂਸਿਜ਼ ਐਕਸਵੀਅਰ ’ ਦੇ ਬੁੱਤ ਦੇ ਸਿਰ ਅਤੇ ਚਿਹਰੇ ਉੱਪਰ ਵਾਲ ਉੱਗਣ ਦੀ ਝੂਠੀ ਕਹਾਣੀ ਤੇ ਵਿਸ਼ਵਾਸ ਕਰ ਲੈਂਦੇ ਹਨ, ਅਜਿਹੀ ਮਨਘੜਤ ਕਹਾਣੀ ਤੇ ਵਿਸ਼ਵਾਸ ਕਰਨਾ ਕੋਈ ਔਖੀ ਗੱਲ ਨਹੀਂ ਹੈ।

No comments: