jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਜੱਟ ਐਂਡ ਜੂਲੀਅਟ ਲਾਈਵ ਸ਼ੋਅ ਆਕਲੈਂਡ ਵਿਚ 15 ਜੂਨ ਨੂੰ

www.sabblok.blogspot.com

ਆਕਲੈਂਡ, 20 ਮਈ, (ਬਲਜਿੰਦਰ ਰੰਧਾਵਾ ਸੋਨੂੰ) - ਪਿਛਲੇ ਸਾਲ ਆਈ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ ਜਿਸ ਨੂੰ ਦਰਸ਼ਕਾਂ ਨੇ ਇੰਨ੍ਹਾਂ ਪਸੰਦ ਕੀਤਾ ਕੇ ਇਹ ਫਿਲਮ ਬਾਲੀਵੁੱਡ ਦੀਆ ਫ਼ਿਲਮਾ ਨੂੰ ਮਾਤ ਪਾ ਗਈ। ਹੁਣ ਏਸੇ ਫਿਲਮ ਦੇ ਜੱਟ ਅਤੇ ਜੂਲੀਅਟ ਦੀ ਜੋੜੀ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਵੱਲੋ ਜੱਟ ਐਂਡ ਜੂਲੀਅਟ ਦੇ ਬੇਨਰ ਹੇਠ ਵੱਖ-ਵੱਖ ਦੇਸ਼ਾ ਵਿਚ ਲਾਈਵ ਸ਼ੋਆ ਕੀਤੇ ਜਾ ਰਹੇ ਹਨ। ਏਸੇ ਲੜੀ ਤਹਿਤ ਆਕਲੈਂਡ ਵਿਚ ਵੀ 15 ਜੂਨ ਨੂੰ ਜੱਟ ਐਂਡ ਜੂਲੀਅਟ ਦਾ ਇਕ ਬਹੁਤ ਸ਼ਾਨਦਾਰ ਸ਼ੋਅ ਇਥੋ ਦੇ ਵੋਡਾਫੋਨ ਇਵੈਂਟ ਸੈਂਟਰ ਮੈਨੁਕਾਊ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਦੇ ਪ੍ਰਮੋਟਰ ਅਰਸ਼ਦੀਪ ਅਤੇ ਸੋਹਲ ਜੀ ਨੇ ਮੀਡਿਆ ਪੰਜਾਬ ਨੂੰ ਜਾਣਕਾਰੀ ਦਿੰਦੀਆ ਦੱਸਿਆ ਕੀ ਜੱਟ ਐਂਡ ਜੂਲੀਅਟ ਸ਼ੋਅ ਵਿਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਫ਼ਿਰੋਜ ਖਾਨ ਅਤੇ ਰੁਪਿੰਦਰ ਹਾਂਡਾ ਆਪਣੀ ਕਲਾਕਾਰੀ ਅਤੇ ਅਦਾਕਾਰੀ ਨਾਲ ਦਰਸ਼ਕਾ ਦਾ ਮਨੋਰੰਜਨ ਕਰਨਗੇ। Aਹਨਾਂ ਦੱਸਿਆ ਕੇ ਉਹਨਾਂ ਵੱਲੋਂ ਦਰਸ਼ਕਾ ਦੇ ਬੈਠਣ ਲਈ ਅਤੇ ਸਕਿਉਰਟੀ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ ਜੋ ਕੀ ਦਰਸ਼ਕਾ ਇਸ ਸ਼ੋਅ ਦਾ ਪੂਰਾ ਅਨੰਦ ਲੈ ਸਕਣ। ਉਹਨਾਂ ਅੱਗੇ ਦੱਸਿਆ ਕੀ ਦਰਸ਼ਕ ਇਸ ਸ਼ੋਅ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਟਿਕਟਾਂ ਦੀ ਐਡਵਾਂਸ ਬੂਕਿੰਗ ਧੜਾਧੜ ਚੱਲ ਰਹੀ ਹੈ।

No comments: