www.sabblok.blogspot.com
ਕੈਲੀਫੋਰਨੀਆਂ,
20 ਮਈ, (ਹੁਸਨ ਲੜੋਆ ਬੰਗਾ) - ਬੀਤੇ ਦਿਨੀਂ ਗੋਲਡਨ ਪੰਜਾਬ ਕਲੱਬ ਵੱਲੋਂ ਮਦਰਜ਼ ਡੇ
ਨੂੰ ਸਮਰਪਣ ਵਿਸਾਖੀ 2013 ਦਾ ਆਗ਼ਾਜ਼ ਮੰਗਜੀਤ ਸਿੰਘ ਮੰਗਾ ਨੇ ਧਾਰਮਿਕ ਗੀਤ ਨਾਲ ਕੀਤਾ।
ਇਸ ਤੋਂ ਬਾਅਦ ਸੁਖਵੰਤ ਸੁੱਖੀ, ਕਮਲਜੀਤ ਸਿੰਘ, ਮਨਜੀਤ ਸਿੰਘ, ਜਤਿੰਦਰ ਜਰਗੀਆ, ਜੱਸ
ਔਲਖ ਮੰਗਜੀਤ ਸਿੰਘ ਮੰਗਾ ਅਤੇ ਤਰਸੇਮ ਸਿੰਘ ਅਟਵਾਲ, ਸ਼ਾਨ ਸੇਖੋਂ ਸਥਾਨਿਕ ਕਲਾਕਾਰਾਂ ਨੇ
ਵਿਸਾਖੀ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਅਤੇ ਮਾਂ ਦੇ ਰਿਸ਼ਤੇ ਦੇ ਅਰਥ ਵਿਦਮਾਨ
ਕਰਦੇ ਗੀਤਾਂ ਦੀ ਝੜੀ ਲਾਈ। ਲੋਕ ਰੰਗ ਮੰਚ ਵੱਲੋਂ ਸੋਨੂੰ ਰਾਣਾ ਦੇ ਗੁਰੱਪ ਨੇ ਹਾਸ-ਰਸ
ਸਕਿੱਟਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਅਜੇ ਭੰਗੜਾ ਅਕੈਡਮੀ ਵੱਲੋਂ
ਸੁਖਵਿੰਦਰ ਸਿੰਘ ਗੋਗੀ, ਜਸਪਾਲ ਸਿੰਘ ਪਾਲੀ ਦੀ ਦੇਖ-ਰੇਖ ਹੇਠ ਤਿਆਰ ਕੀਤੇ ਭੰਗੜੇ,
ਗਿੱਧੇ ਅਤੇ ਅਜੇ ਪਾਲ ਸਿੰਘ ਅਤੇ ਪੂਜਾ ਸੋਲੰਕੀ ਦੇ ਦੋਗਾਣੇ ਨੇ ਖ਼ੂਬ ਰੰਗ ਬੰਨ੍ਹਿਆਂ।
ਕਲੱਬ ਵੱਲੋਂ ਸਾਹਿਤਕ ਸ਼ਖ਼ਸੀਅਤ ਬਖ਼ਸ਼ੀਸ਼ ਕੌਰ ਸੰਧੂ ਅਤੇ ਸਮਾਜ ਸੇਵਕਾ ਰਣਧੀਰ ਕੌਰ
ਬੱਲ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
ਯੂਨੀਅਨ ਸਿਟੀ ਦੀ ਮੇਅਰ, 'ਕੈਰਲ ਡੁਟਰਾ' ਅਤੇ 'ਸਿਟੀ ਕੌਂਸਲ ਮੈਂਬਰ' ਜੇਮ ਨਵੈਰੋ ਨੇ
ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਨੀਲਮ ਸੈਣੀ ਨੇ ਕੀਤਾ।
ਸਰਗਮ ਟੀ ਵੀ ਅਤੇ ਰੇਡੀਓ ਹੋਸਟ ਵਰਿੰਦਰ ਅਤੇ ਅਨੂ ਨੇ ਇਸ ਸਮੁੱਚੇ ਪ੍ਰੋਗਰਾਮ ਦੀ ਮੂਵੀ
ਬਣਾਈ। ਇਸ ਪ੍ਰੋਗਰਾਮ ਦੇ ਮੇਨ ਸਪਾਂਸਰਾਂ ਡਾ ਕਪਿਲਾ ਅਤੇ ਗੀਤਕਾਰ ਕਾਕਾ ਧਾਲੀਵਾਲ ਤੋਂ
ਇਲਾਵਾ ਮੱਖਣ ਬੈਂਸ-ਰਾਜਾ ਸਵੀਟਸ ਐਂਡ ਇੰਡੀਅਨ ਕੁਜ਼ੀਨ, ਆਰ ਡੀ ਐਕਸਪ੍ਰੈਸ-ਜਸਵੰਤ ਸਿੰਘ,
ਕਸ਼ਮੀਰ ਸਿੰਘ ਧੁੱਗਾ-ਕੈਸ਼ ਫ਼ੈਬਰਿਕ, ਕੁਲਵੰਤ ਸਿੰਘ ਨਿੱਜਰ, ਅਵਤਾਰ ਸਿੰਘ
ਤਾਰੀ-ਮਾਊਂਨਟੇਨ ਪੀਜ਼ਾ, ਮਹਿੰਗਾ ਸਿੰਘ ਸਰਪੰਚ, ਕਮਲਜੀਤ ਸਿੰਘ ਅਟਵਾਲ, ਦਲਵੀਰ ਸਿੰਘ
ਦਿਲ ਨਿੱਜਰ ਪ੍ਰਧਾਨ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ, ਕਬੀਲਾ ਰੈਸਟੋਰੈਂਟ, ਡਾ
ਦਵਿੰਦਰ ਸਿੰਘ ਸ਼ੌਕਰ, ਸੁਰਿੰਦਰ ਸਿੰਘ ਰਾਇਲ ਮਾਰਕੀਟ, ਰੌਸ਼ਨੀ, ਸੰਗਰਾਮ ਪੈਲੇਸ, ਰਾਇਲ
ਫ਼ੈਬਰਿਕ, ਨਿਊ ਇੰਡੀਆ ਮਾਰਕੀਟ ਅਤੇ ਇੰਡੀਆ ਕਿਚਨ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ
ਵਿਚ ਵਿਸ਼ੇਸ਼ ਸਹਿਯੋਗ ਦਿੱਤਾ।




No comments:
Post a Comment