www.sabblok.blogspot.com
ਗਗਨਦੀਪ ਸੋਹਲ
ਚੰਡੀਗੜ੍ਹ, 13 ਮਈ : ਅੱਜ ਜਲੰਧਰ ਦੇ ਥਾਣੇ ਚ ਤੈਨਾਤ ਏ. ਐਸ. ਆਈ. ਨੇ ਨਾ ਸਿਰਫ ਪੱਤਰਕਾਰਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਨਾਲ ਘਸੁੰਨ ਮੁੱਕੀ ਕੀਤੀ ਬਲਕਿ ਪੱਤਰਕਾਰਾਂ ਤੇ ਕਥਿਤ ਤੌਰ ਤੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਤੇ ਪਿਸਤੌਲ ਤਾਣਕੇ ਪੱਤਰਕਾਰਾਂ ਨੂੰ ਮਾਰਨ ਦੀ ਧਮਕੀ ਵੀ ਦੇ ਦਿਤੀ।
ਅੱਜ ਜਦੋਂ ਕੁਝ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਦੇ ਨੁਮਾਇੰਦੇ ਇਕ ਵਿਆਹ ਦੇ ਝਗੜੇ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜਲੰਧਰ ਦੇ ਥਾਣਾ ਨੰਬਰ 4 ਚ ਪੁੱਜੇ ਤਾਂ ਉਥੇ ਮੌਜੂਦ ਏ ਐਸ ਆਈ ਕਿਰਪਾਲ ਸਿੰਘ ਇਸ ਕਦਰ ਆਪੇ ਤੋਂ ਬਾਹਰ ਹੋਇਆ ਕਿ ਉਸ ਨੇ ਪੱਤਰਕਾਰਾਂ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਇਹੀ ਨਹੀਂ ਉਸ ਨੇ ਕਥਿਤ ਤੌਰ ਤੇ ਨਾ ਕੇਵਲ ਪੱਤਰਕਾਰਾਂ ਨਾਲ ਘਸੁੰਨ ਮੁੱਕੀ ਕੀਤੀ ਬਲਕਿ ਆਪਣਾ ਸਰਵਿਸ ਰਿਵਾਲਵਰ ਉਸ ਨੇ ਪੱਤਰਕਾਰਾਂ ਤੇ ਤਾਣ ਦਿਤਾ। ਇਸ ਉਪਰੰਤ ਪੱਤਰਕਾਰ ਆਪਣੀ ਜਾਨ ਬਚਾਉਂਦੇ ਹੋਏ ਥਾਣੇ ਤੋਂ ਬਾਹਰ ਭੱਜੇ ਤਾਂ ਥਾਣੇਦਾਰ ਪਿਸਤੌਲ ਲੈ ਕੇ ਗਾਲਾ ਕੱਢਦਾ ਹੋਇਆ ਪੱਤਰਕਾਰਾਂ ਦੇ ਪਿਛੇ ਪਿਛੇ ਆ ਗਿਆ। ਉਸ ਨੇ ਕਥਿਤ ਤੌਰ ਤੇ ਇਕ ਟੀਵੀ ਚੈਨਲ ਦੇ ਪੱਤਰਕਾਰ ਦਾ ਕੈਮਰਾ ਵੀ ਖੋਹ ਲਿਆ। ਇਸ ਸਾਰੀ ਘਟਨਾ ਤੋਂ ਬਾਦ ਪੱਤਰਕਾਰ ਭਾਈਚਾਰਾ ਕਾਫੀ ਰੋਹ ਚ ਆ ਗਿਆ ਤੇ ਉਨ੍ਹਾਂ ਨੇ ਥਾਣੇ ਦੇ ਅੱਗੇ ਧਰਨਾ ਮਾਰ ਦਿਤਾ। ਇਸ ਵੇਲੇ ਵੀ ਧਰਨਾ ਲਗਾਤਾਰ ਜਾਰੀ ਹੈ।
ਜਿਥੇ ਇਕ ਪਾਸੇ ਪਹਿਲਾਂ ਹੀ ਪੰਜਾਬ ਪੁਲਿਸ ਦੀਆਂ ਕਈ ਕਰਤੂਤਾਂ ਕਾਰਨ ਸੱਤਾਧਾਰੀ ਧਿਰ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ, ਉਥੇ ਇਹ ਤਾਜ਼ਾ ਮਾਮਲਾ ਆਪਣੇ ਆਪ ਚ ਇਸ ਗੱਲ ਦੀ ਮਿਸਾਲ ਹੈ ਕਿ ਕਿਸ ਤਰਾਂ ਪੁਲਿਸ ਦੀਆਂ ਲਗਾਮਾਂ ਖੁੱਲੀਆਂ ਹਨ ਤੇ ਕਿਸ ਤਰਾਂ ਦਾ ਵਰਤਾਓ ਥਾਣੇ ਚ ਗਿਆਂ ਕੀਤਾ ਜਾਂਦਾ ਹੈ.

No comments:
Post a Comment