jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਚੋਣ ਪ੍ਰਬੰਧਾਂ ’ਤੇ ਪਿਆ ਮਾਲੀ ਸੰਕਟ ਦਾ ਪਰਛਾਵਾਂ

www.sabblok.blogspot.com
ਚਰਨਜੀਤ ਭੁੱਲਰ
ਬਠਿੰਡਾ,15 ਮਈ
ਪੰਜਾਬ ਸਰਕਾਰ ਦੇ ਮਾਲੀ ਸੰਕਟ ਦਾ ਪਰਛਾਵਾਂ ਜ਼ਿਲ੍ਹਾ ਪ੍ਰੀਸ਼ਦ ਤੇ ਸਮਿਤੀ ਚੋਣਾਂ ਦੇ ਪ੍ਰਬੰਧਾਂ ’ਤੇ ਵੀ ਪੈਣ ਲੱਗਾ ਹੈ। ਰਾਜ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ ਚੋਣਾਂ ਦੇ ਪ੍ਰਬੰਧਾਂ ਵਾਸਤੇ ਫੰਡ ਭੇਜਣ ਵਿੱਚ ਕੰਜੂਸੀ ਵਰਤੀ ਹੈ। ਰਾਜ ਚੋੋਣ ਕਮਿਸ਼ਨਰ ਵੱਲੋਂ ਐਤਕੀਂ ਪ੍ਰਜਾਈਡਿੰਗ ਅਫਸਰਾਂ ਵਾਸਤੇ ਹੈੱਡ ਬੁੱਕ ਨਹੀਂ ਭੇਜੀ ਗਈ। ਇਸ ਦਫ਼ਾ ਪੁਰਾਣੀਆਂ ਹੈੱਡ ਬੁੱਕਸ ਨਾਲ ਕੰਮ ਚਲਾਉਣ ਦੀ ਹਦਾਇਤ ਕੀਤੀ ਗਈ ਹੈ। ਜ਼ਿਲ੍ਹਾ ਬਠਿੰਡਾ ਵਿੱਚ ਚੋਣ ਅਮਲੇ ਦੀ ਅੱਜ ਦੂਸਰੀ ਰਿਹਰਸਲ ਸੀ ਜਿਸ ਵਿੱਚ ਪ੍ਰਜਾਈਡਿੰਗ ਅਫਸਰਾਂ ਨੂੰ ਚੋਣ ਕਰਾਉਣ ਸਬੰਧੀ ਹਦਾਇਤਾਂ ਵਾਲੀ ਹੈੱਡ ਬੁੱਕ ਵੰਡੀ ਗਈ ਹੈ। ਬਹੁਤੇ ਪ੍ਰਜਾਈਡਿੰਗ ਅਫਸਰਾਂ ਨੂੰ ਅੱਜ 15 ਸਾਲ ਪੁਰਾਣੀ ਹੈਡ ਬੁੱਕ ਵੰਡੀ ਗਈ ਹੈ ਤੇ ਬਹੁਤੇ ਪ੍ਰਜਾਈਡਿੰਗ ਅਫਸਰਾਂ ਨੂੰ ਇਹ ਹੈਡ ਬੁੱਕ ਮਿਲੀ ਹੀ ਨਹੀਂ।

ਬਲਾਕ ਸੰਗਤ ਦੀ ਰਿਹਰਸਲ ਅੱਜ ਪਿੰਡ ਜੱਸੀ ਬਾਗ ਵਾਲੀ ਵਿੱਚ ਸੀ ਜਿਥੇ 140 ਪੋਲਿੰਗ ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ’ਚੋਂ 40 ਪ੍ਰਜਾਈਡਿੰਗ ਅਫਸਰਾਂ ਨੂੰ ਤਾਂ ਹੈਡ ਬੁੱਕ ਮਿਲੀ ਹੀ ਨਹੀਂ ਹੈ ਜਦੋਂਕਿ 100 ਪ੍ਰਜਾਈਡਿੰਗ ਅਫਸਰਾਂ ਨੂੰ ਪੁਰਾਣੀ ਹੈੱਡ ਬੁੱਕ ਦਿੱਤੀ ਗਈ ਹੈ। ਪ੍ਰਜਾਈਡਿੰਗ ਅਫਸਰ ਹੁਣ ਭੰਬਲਭੂਸੇ ਵਿੱਚ ਪੈ ਗਏ ਹਨ ਕਿ ਕਿਤੇ ਪੁਰਾਣੀਆਂ ਹੈਡ ਬੁੱਕਸ ਵਰਤਣ ਨਾਲ ਚੋਣ ਕਰਾਉਣ ਵਿੱਚ ਕੋਈ ਗੜਬੜ ਨਾ ਹੋ ਜਾਵੇ। ਇਸੇ ਤਰ੍ਹਾਂ ਬਠਿੰਡਾ ਦੇ ਬਹੁਤਕਨੀਕੀ ਕਾਲਜ ਵਿੱਚ ਵੀ ਪ੍ਰਜਾਈਡਿਗ ਅਫਸਰਾਂ ਨੂੰ 15 ਸਾਲ ਪੁਰਾਣੀਆਂ ਹੈਡ ਬੁੱਕਸ ਦਿੱਤੀਆਂ ਗਈਆਂ ਹਨ। ਸੂਤਰ ਦੱਸਦੇ ਹਨ ਕਿ ਹਰ ਚੋਣ ਸਮੇਂ ਰਾਜ ਚੋਣ ਕਮਿਸ਼ਨਰ ਵੱਲੋਂ ਸੋਧਾਂ ਕਰਨ ਮਗਰੋਂ ਨਵੀਆਂ ਹੈਡ ਬੁੱਕਸ ਭੇਜੀਆਂ ਜਾਂਦੀਆਂ ਹਨ ਪਰ ਐਤਕੀਂ ਉਪਰੋਂ ਕੋਈ ਹੈਡ ਬੁੱਕ ਆਈ ਹੀ ਨਹੀਂ ਹੈ। ਜ਼ਿਲ੍ਹਾ ਚੋਣ ਪ੍ਰਸ਼ਾਸਨ ਕੋਲ ਜੋ ਸਾਲ 1998 ਤੇ ਸਾਲ 2008 ਦੀਆਂ ਚੋਣਾਂ ਸਮੇਂ ਦੀਆਂ ਹੈੱਡ ਬੁੱਕਸ ਪਈਆਂ ਸਨ,ਉਹ ਹੀ ਵੰਡ ਦਿੱਤੀਆਂ ਗਈਆਂ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਹੈਡ ਬੁੱਕਸ ਦੀ ਛਪਾਈ ਮਗਰੋਂ ਕੋਈ ਸੋਧ ਹੋਈ ਹੀ ਨਹੀਂ ਹੈ ਜਿਸ ਕਰਕੇ ਪੁਰਾਣੀਆਂ ਵੰਡੀਆਂ ਗਈਆਂ ਹਨ।

ਮਾਲੀ ਸੰਕਟ ਕਰਕੇ ਹੀ ਐਤਕੀਂ ਮੁਲਾਜਮਾਂ ਨੂੰ ਮਾਣ ਭੱਤਾ ਤੇ ਪੁਲੀਸ ਨੂੰ ਤੇਲ ਵਗੈਰਾ ਦਾ ਖਰਚਾ ਦੇਣ ਤੋਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ 10 ਮਈ ਨੂੰ ਪਹਿਲੀ ਚੋਣ ਰਿਹਰਸਲ ਕੀਤੀ ਗਈ ਸੀ,ਉਸ ਵਿੱਚ ਤਾਂ ਮੁਲਾਜ਼ਮਾਂ ਨੂੰ ਚਾਹ ਤਾਂ ਦੂਰ ਦੀ ਗੱਲ,ਪਾਣੀ ਵੀ ਨਹੀਂ ਮਿਲਿਆ।

ਦੂਸਰੀ ਰਿਹਰਸਲ ਵਿੱਚ ਚਾਹ ਪਾਣੀ ਦਾ ਪ੍ਰਬੰਧ ਸੀ। ਇਸੇ ਦੌਰਾਨ ਅੱਜ ਦੂਸਰੀ ਚੋਣ ਰਿਹਰਸਲ ਮੌਕੇ ਚੋਣ ਅਮਲੇ ਦੀ ਹਾਜ਼ਰੀ ਵਿੱਚ ਕਾਫ਼ੀ ਸੁਧਾਰ ਹੋ ਗਿਆ ਹੈ ਜਦੋਂਕਿ ਪਹਿਲੀ ਚੋਣ ਰਿਹਰਸਲ ਵਿੱਚ ਕਾਫ਼ੀ ਸਟਾਫ ਗੈਰਹਾਜ਼ਰ ਸੀ। ਡਿਪਟੀ ਕਮਿਸ਼ਨਰ ਦੇ ਦਬਕੇ ਨੇ ਅੱਜ ਚੰਗਾ ਰੰਗ ਦਿਖਾਇਆ।

ਡਿਪਟੀ ਕਮਿਸ਼ਨਰ ਬਠਿੰਡਾ ਕਮਲ ਕਿਸ਼ੋਰ ਯਾਦਵ ਨੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਚੋਣਾਂ ਵਾਲੇ ਦਿਨ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਸਿਵਲ ਹਸਪਤਾਲ,ਪੀ.ਐਚ.ਸੀ ਤੇ ਸੀ.ਐਚ.ਸੀ ਖੁੱਲ੍ਹੇ ਰਹਿਣਗੇ ਤੇ ਡਾਕਟਰੀ ਸਟਾਫ ਡਿਊਟੀ ’ਤੇ ਹਾਜ਼ਰ ਰਹੇਗਾ। ਚੋਣ ਡਿਊਟੀ ਦੌਰਾਨ ਚੋਣ ਅਮਲੇ ਨੂੰ ਸਬੰਧਤ ਪੋਲਿੰਗ ਬੂਥਾਂ ਤੱਕ ਲਿਜਾਣ ਤੇ ਲਿਆਉਣ ਲਈ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬਠਿੰਡਾ ਨੂੰ ਬੱਸਾਂ ਦਾ ਪ੍ਰਬੰਧ ਕਰਨ ਵਾਸਤੇ ਆਖਿਆ ਗਿਆ ਹੈ। 19 ਮਈ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। 

ਜੇਠੂਕੇ ਜ਼ੋਨ ਵਕਾਰੀ ਸੀਟ ਬਣਿਆ: ਪੰਚਾਇਤ ਸਮਿਤੀ ਰਾਮਪੁਰਾ ਦਾ ਜੇਠੂਕੇ ਜ਼ੋਨ ਵਕਾਰੀ ਬਣ ਗਿਆ ਹੈ ਜਿਥੋਂ ਅਕਾਲੀ ਦਲ ਦਾ ਫੌਜੀ ਸਿੰਘ ਤੇ ਕਾਂਗਰਸ ਤੇ ਪੀ.ਪੀ.ਪੀ ਦਾ ਸਾਂਝਾ ਉਮੀਦਵਾਰ ਭੋਲਾ ਸਿੰਘ ਮੈਦਾਨ ਵਿੱਚ ਹੈ। ਜੇਠੂਕੇ ਵਿੱਚ ਕਿਸਾਨ ਧਿਰਾਂ ਅਤੇ ਪੀ.ਪੀ.ਪੀ ਦਾ ਕਾਫ਼ੀ ਪ੍ਰਭਾਵ ਹੈ ਜਿਸ ਕਰਕੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੋ ਦਫ਼ਾ ਪਿੰਡ ਜੇਠੂਕੇ ਵਿੱਚ ਚੋਣ ਜਲਸੇ ਕਰ ਚੁੱਕੇ ਹਨ ਤੇ ਦੂਸਰੀ ਤਰਫ਼ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਚੋਣ ਜਲਸੇ ਨੂੰ ਸੰਬੋਧਨ ਕਰ ਚੁੱਕੇ ਹਨ।

No comments: