ਅੰਮ੍ਰਿਤਸਰ,
(PTI)-ਨਾਕਾਬੰਦੀ ਕਰਦਿਆਂ ਨਾਰਕੋਟਿਕਸ ਸੈੱਲ ਸ਼ਹਿਰੀ ਦੀ ਪੁਲਸ ਨੇ ਮੋਟਰਸਾਈਕਲ 'ਤੇ
ਸਵਾਰ ਦੋ ਹੈਰੋਇਨ ਸਮਗਲਰਾਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ
ਵਿਚੋਂ ਲੱਖਾਂ ਦੀ ਨਕਦੀ ਤੇ ਹੈਰੋਇਨ ਬਰਾਮਦ ਕਰਦਿਆਂ ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ
ਮਾਮਲਾ ਦਰਜ ਕਰ ਲਿਆ। ਮੁਲਜ਼ਮ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਜਾਤਾਲ ਦੀ
ਤਲਾਸ਼ੀ ਦੌਰਾਨ 7 ਲੱਖ ਰੁਪਏ, 50 ਗ੍ਰਾਮ ਹੈਰੋਇਨ ਤੇ ਉਸਦੇ ਸਾਥੀ ਸੁਰਜੀਤ ਸਿੰਘ ਪੁੱਤਰ
ਸੇਵਾ ਸਿੰਘ ਵਾਸੀ ਸੇਹਰੀ ਬੇਰਿਕ ਥਾਣਾ ਸਰਾਏ ਅਮਾਨਤ ਖਾਂ ਦੇ ਕਬਜ਼ੇ ਵਿਚੋਂ 70 ਰੁਪਏ
ਨਕਦੀ ਵਾਲਾ ਪਰਸ ਤੇ ਮੋਟਰਸਾਈਕਲ ਨੰਬਰ ਪੀ ਬੀ 02 ਬੀ ਐੱਲ-8092 ਬਰਾਮਦ ਕਰਕੇ ਪੁਲਸ
ਵਲੋਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ।




No comments:
Post a Comment