jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਰਿਸ਼ਵਤ ਕਾਂਡ ਵਿਚ ਘਿਰੇ ਬਾਂਸਲ ਪੱਤਰਕਾਰ ‘ਤੇ ਵਰ੍ਹੇ

www.sabblok.blogspot.com
ਚੰਡੀਗੜ੍ਹ, 12 ਮਈ (ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ) – ਪਿਛਲੇ 9 ਦਿਨਾਂ ਤੋਂ ਬੁਰੀ ਤਰ੍ਹਾਂ ਰੇਲ ਰਿਸ਼ਵਤ ਕਾਂਡ ਵਿਚ ਘਿਰੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅੱਜ ਇਥੇ ਆਪਣੀ ਰਿਹਾਇਸ਼ ਵਿਖੇ ਆਪੇ ਤੋਂ ਬਾਹਰ ਹੋ ਕੇ ਇਕ ਪੱਤਰਕਾਰ ਉਪਰ ਭੜਕ ਪਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਚੰਡੀਗੜ੍ਹ ਕਾਂਗਰਸ ਦੇ ਆਗੂ ਅਤੇ ਵਰਕਰ ਸ੍ਰੀ ਬਾਂਸਲ ਨੂੰ ਆਪਣਾ ਵਿਸ਼ਵਾਸ ਤੇ ਧਰਵਾਸ ਦੇਣ ਲਈ ਉਨ੍ਹਾਂ ਦੇ ਘਰ ਪੁੱਜੇ। ਇਥੇ ਸੈਕਟਰ-28 ਵਿਖੇ ਅੱਜ ਸਵੇਰ ਤੋਂ ਹੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਬੀ.ਬੀ. ਬਹਿਲ, ਮੇਅਰ ਸੁਭਾਸ਼ ਚਾਵਲਾ,  ਪ੍ਰਦੀਪ ਛਾਬੜਾ ਸਮੇਤ ਤਕਰੀਬਨ ਸਮੂਹ ਕੌਂਸਲਰ, ਮਹਿਲਾ ਕਾਂਗਰਸ ਦੀ ਪ੍ਰਧਾਨ ਮਿਨਾਕਸ਼ੀ ਚੌਧਰੀ, ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰ ਢਿੱਲੋਂ ਤੇ ਗੁਰਪ੍ਰੀਤ ਸਿੰਘ ਗਾਬੀ ਆਦਿ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰ ਸ੍ਰੀ ਬਾਂਸਲ ਨੂੰ ਮਿਲੇ ਅਤੇ ਉਨ੍ਹਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਕੇ ਆਪਣਾ ਸਮਰਥਨ ਦਿੱਤਾ। ਇਸੇ ਦੌਰਾਨ ਸ੍ਰੀ ਬਾਂਸਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਲ ਰਿਸ਼ਵਤ ਕਾਂਡ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਮਾਮਲੇ ਵਿਚੋਂ ਉਹ ਸਾਫ ਹੋ ਕੇ ਨਿਕਲਣਗੇ ਕਿਉਂਕਿ ਇਸ ਸਮੁੱਚੇ ਮਾਮਲੇ ਨਾਲ ਉਨ੍ਹਾਂ ਦਾ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਕੀਤੀ ਜਾ ਰਹੀ ਪੜਤਾਲ ਦਾ ਸਵਾਗਤ ਕਰਦੇ ਹਨ ਅਤੇ ਉਹ ਇਸ ਦੇ ਸਿੱਟਿਆਂ ਦਾ ਇੰਤਜ਼ਾਰ ਕਰਨਗੇ। ਜਦੋਂ ਸ੍ਰੀ ਬਾਂਸਲ  ਇਹ ਦਾਅਵੇ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਰਿਸ਼ਵਤ ਦੇ ਦੋਸ਼ ਉਨ੍ਹਾਂ ਦੇ ਪਰਿਵਾਰ ਉਪਰ ਵੀ ਲੱਗ ਰਹੇ ਹਨ ਅਤੇ ਇਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ।
ਪੱਤਰਕਾਰ ਦਾ ਇਹ ਸਵਾਲ ਸੁਣਦਿਆਂ ਹੀ ਸ੍ਰੀ ਬਾਂਸਲ ਤੈਸ਼ ਵਿਚ ਆ ਗਏ। ਭਾਵੇਂ ਕੁਝ ਪਲ ਉਹ ਖਾਮੋਸ਼ ਰਹਿ ਕੇ ਸਬੰਧਿਤ ਪੱਤਰਕਾਰ ਵੱਲ ਇਕਟੁੱਕ ਦੇਖਦੇ ਰਹੇ ਪਰ ਸ਼ਾਇਦ ਉਹ ਚਾਹੁੰਦਿਆਂ ਵੀ ਆਪਣਾ ਗੁੱਸਾ ਕਾਬੂ ਵਿਚ ਰੱਖਣ ਤੋਂ ਅਸਮਰੱਥ ਰਹੇ। ਉਨ੍ਹਾਂ ਪੱਤਰਕਾਰ ਵੱਲ ਰੋਹ ਭਰਿਆ ਇਸ਼ਾਰਾ ਕਰਦਿਆਂ ਕਿਹਾ, ‘ਆਪ ਕੋ ਅਕੇਲੇ ਮੇਂ ਬਤਾਊਂ ਪਰਿਵਾਰ ਕੀ ਡੈਫੀਨੇਸ਼ਨ।’ ਸਾਬਕਾ ਕੇਂਦਰੀ ਮੰਤਰੀ ਦੇ ਇਸ ਜਵਾਬ ਨਾਲ ਉਥੇ ਇਕਦਮ ਸੰਨਾਟਾ ਛਾ ਗਿਆ ਅਤੇ ਸਬੰਧਿਤ ਪੱਤਰਕਾਰ ਸਮੇਤ ਹੋਰ ਮੀਡੀਆ ਦੰਗ ਰਹਿ ਗਿਆ। ਇਹ ਕਹਿਣ ਤੋਂ ਬਾਅਦ ਜਦੋਂ ਚੁਫੇਰੇ ਚੁੱਪ ਛਾ ਗਈ ਤਾਂ ਸ੍ਰੀ ਬਾਂਸਲ ਆਪਣੇ ਰਿਸ਼ਤੇਦਾਰਾਂ ਤੇ ਕਾਂਗਰਸੀ ਆਗੂਆਂ ਸਮੇਤ ਭਰੇ-ਪੀਤੇ ਕਮਰੇ ਵਿਚ ਚਲੇ ਗਏ।
ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਸਾਰਿਆਂ ਨੂੰ ਵੱਖਰੇ-ਵੱਖਰੇ ਤੌਰ ‘ਤੇ ਆਪਣੇ ਦਫਤਰ ਵਿਚ ਮਿਲਦੇ ਰਹੇ। ਇਸ  ਮੌਕੇ ਕਾਂਗਰਸ ਦੇ ਬੁਲਾਰੇ ਪ੍ਰਦੀਪ ਛਾਬੜਾ ਨੇ ਉਥੇ ਪੁੱਜੇ ਪੱਤਰਕਾਰਾਂ ਨੂੰ ਸ੍ਰੀ ਬਾਂਸਲ ਨੂੰ ਮਿਲਾਉਣ ਲਈ ਕਾਫੀ ਸਮਾਂ ਕਮਰੇ ਵਿਚ ਬਿਠਾਈ ਰੱਖਿਆ, ਪਰ ਬਾਅਦ ਵਿਚ ਸਾਬਕਾ ਕੇਂਦਰੀ ਮੰਤਰੀ ਦੇ ਭਤੀਜੇ ਵਿਕਰਮ ਬਾਂਸਲ ਅਤੇ ਉਨ੍ਹਾਂ ਦੇ ਬੇਟਿਆਂ ਨੇ ਪੱਤਰਕਾਰਾਂ ਨੂੰ ਇਹ ਕਹਿ ਕਿ ਵਾਪਸ ਭੇਜ ਦਿੱਤਾ ਕਿ ਸ੍ਰੀ ਬਾਂਸਲ ਲੇਟ ਹੋਣ ਕਾਰਨ ਉਨ੍ਹਾਂ ਨੂੰ ਮਿਲਣ ਤੋਂ ਅਸਮਰੱਥ ਹਨ। ਪੱਤਰਕਾਰ ਬਾਹਰ ਵਿਹੜੇ ਵਿਚ ਆਏ ਤਾਂ ਸ੍ਰੀ ਬਾਂਸਲ ਬਾਹਰ ਖੜ੍ਹੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਹੀ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੇ ਪਰਿਵਾਰ ਬਾਰੇ ਸਵਾਲ ਕੀਤਾ ਤਾਂ ਉਹ ਗੁੱਸੇ ਵਿਚ ਆ ਗਏ। ਪਹਿਲਾਂ ਵਿਕਰਮ ਬਾਂਸਲ ਨੇ ਪੱਤਰਕਾਰਾਂ ਕੋਲ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਉਹ ਸਾਰਿਆਂ ਉਪਰ ਬਿਨਾਂ ਕਿਸੇ ਆਧਾਰ ਤੋਂ ਦੋਸ਼ ਲਾ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ।  ਇਸੇ ਦੌਰਾਨ ਸ੍ਰੀ ਜੈਨ ਨੇ ਕਿਹਾ ਕਿ ਸ੍ਰੀ ਬਾਂਸਲ ਨੂੰ ਇਸ ਘਟਨਾ ਲਈ ਸਾਰੇ ਮੀਡੀਆ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਬਕਾ ਰੇਲ ਮੰਤਰੀ ਦੇ ਘਰ ਕਾਂਗਰਸ ਦਾ ਸ਼ੋਅ ਫਲਾਪ ਰਿਹਾ ਹੈ।
 

No comments: