jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਗੁਰਦੁਆਰਾ ਸ਼ਹੀਦਾ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ 350 ਗਰੀਬ ਪਰਿਵਾਰ ਨੂੰ ਰਾਸ਼ਨ ਵੰਡਿਆ

www.sabblok.blogspot.com
Bagha Purana_Sandeep_14_1

ਕੈਪਸ਼ਨ : ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਬੇਸਹਾਰਾ ਪਰਿਵਾਰਾ ਨੂੰ ਰਾਸ਼ਨ ਵੰਡਦੇ ਹੋਏ ਬਾਬਾ ਗੁਰਦੀਪ ਸਿੰਘ ਅਤੇ ਹੋਰ ।                       ਫੋਟੋ : ਸੰਦੀਪ

ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ : ਬਾਬਾ ਗੁਰਦੀਪ
ਬਾਘਾ ਪੁਰਾਣਾ 14 ਮਈ ( ਸੰਦੀਪ ਬਾਘੇਵਾਲੀਆ )-ਬੇਸਹਾਰਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਾਲਿਆ ਵੱਲੋਂ ਪ੍ਰਿਤ ਜਾਰੀ ਰੱਖਦਿਆ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਪ੍ਰਬੰਧਕ ਬਾਬਾ ਗੁਰਦੀਪ ਸਿੰਘ ਨੇ ਗਰੀਬ ਪਰਿਵਾਰਾ ਨੂੰ ਰਾਸ਼ਨ ਦੀ ਵੰਡ ਕੀਤੀ। ਰਾਸ਼ਨ ਵੰਡ ਸਮਾਗਮ ‘ਚ ਇਲਾਕੇ ਦੇ 350 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੇ ਪਹੁੰਚ ਕੇ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਸਥਾਨ ਤੇ ਮਾਸਿਕ ਰਾਸ਼ਨ ਪ੍ਰਾਪਤ ਕੀਤਾ। ਇਸ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਕਿਹਾ ਕਿ ਸਾਡੇ ਗੁਰੂ ਸਹਿਬਾਨ ਦੇ ਉਪਦੇਸ਼ ਮੁਤਾਬਿਕ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ। ਇਸ ਲਈ ਸਾਨੂੰ ਗੁਰਬਾਣੀ ਅਤੇ ਸਿੱਖੀ ਸਿਧਾਤਾ ਦੇ ਪ੍ਰਚਾਰ ਕਰਨ ਦੇ ਨਾਲ-ਨਾਲ ਗਰੀਬ, ਬੇਸਹਾਰਾ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਅਜੋਕੇ ਸਮਾਜ ਵਿੱਚ ਵੱਡੀ-ਪੱਧਰ ਤੇ ਸਮਾਜਿਕ ਬੁਰਾਈਆਂ ਅਤੇ ਕੁਰੀਤੀਆ ਪੈਦਾ ਹੋ ਚੁੱਕੀਆ ਹਨ ਜਿਹਨਾ ਦੇ ਖਿਲਾਫ਼ ਸਮੂਹ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨੂੰ ਇਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਮੁਹਿੰਮ ਵਿੱਢਣੀ ਚਾਹੀਦੀ ਹੈ ਤਾ ਜੋ ਅਸੀ ਆਉਣ ਵਾਲੀ ਪੀੜੀ ਸਿਹਤਮੰਦ ਸਮਾਜ ਦੇ ਸਕੀਏ। ਇਸ ਮੌਕੇ ਰਾਸ਼ਨ ਲੈਣ ਵਾਲੇ ਗਰੀਬ ਪਰਿਵਾਰਾ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਦੇ ਪ੍ਰਬੰਧਕਾ ਦਾ ਕੋਟਿ-ਕੋਟਾਨ ਧੰਨਵਾਦ ਕੀਤਾ। ਇਸ ਮੌਕੇ ਸੂਬਾ ਸਿੰਘ ਫੌਜੀ, ਤਰਲੋਕ ਸਿੰਘ ਸਿੰਘਵਾਲਾ, ਹੌਲਦਾਰ ਬਲਵਿੰਦਰ ਸਿੰਘ, ਬਚਿੱਤਰ ਸਿੰਘ, ਕਰਮਾ ਸਿੰਘ,ਡਾ ਅਵਤਾਰ ਸਿੰਘ, ਸਰਬਜੀਤ ਸਿੰਘ, ਹਰਤਾਜ ਸਿੰਘ ਆਲਮ ਵਾਲਾ, ਸੇਰ ਸਿੰਘ ਬਰਾੜ, ਚਮਕੌਰ ਸਿੰਘ ਇਟਲੀ ਤੋ ਇਲਾਵਾ ਹੋਰ ਸੰਗਤਾਂ ਹਾਜਰ ਸੀ ।

No comments: